ਜਾਣੋ ਝੋਨੇ ਵਿੱਚ ਝੂਠੀ ਕਾਂਗਿਆਰੀ ਅਤੇ ਇਸਦੀ ਰੋਕਥਾਮ ਬਾਰੇ

ਇਸ ਬਿਮਾਰੀ ਵਿੱਚ ਫੰਗਸ ਦਾਣਿਆਂ ‘ਤੇ ਹਮਲਾ ਕਰਦੀ ਹੈ ਅਤੇ ਇਨ੍ਹਾਂ ਨੂੰ ਹਰੇ ਜਾਂ ਪੀਲੇ ਮਖਮਲੀ ਧੂੜ ਵਿੱਚ ਬਦਲ ਦਿੰਦੀ ਹੈ। ਸ਼ੁਰੂ ਵਿੱਚ, ਵੱਡੇ ਜੀਵਾਣੂ ਸੰਤਰੀ ਰੰਗ ਦੇ ਹੁੰਦੇ ਹਨ, ਜੋ ਬਾਅਦ ਵਿੱਚ ਪੀਲੇ-ਹਰੇ ਜਾਂ ਹਰੇ-ਕਾਲੇ ਰੰਗ ਦੇ ਹੋ ਜਾਂਦੇ ਹਨ।

????????????????????????????????????

ਝੂਠੀ-ਕਾਂਗਿਆਰੀ ਬੱਲੀਆਂ ਦੇ ਕੁੱਝ ਦਾਣਿਆਂ ‘ਤੇ ਹੀ ਹਮਲਾ ਕਰਦੀ ਹੈ। ਫੁੱਲ ਬਣਨ ਸਮੇਂ ਨਮੀ, ਵਰਖਾ ਅਤੇ ਬੱਦਲਵਾਹੀ ਦੇ ਹਾਲਾਤਾਂ ਵਿੱਚ ਇਸ ਬਿਮਾਰੀ ਦਾ ਹਮਲਾ ਵੱਧਣ ਦੀ ਸੰਭਾਵਨਾ ਜਿਆਦਾ ਹੁੰਦੀ ਹੈ। ਜੈਵਿਕ ਖਾਦਾਂ ਅਤੇ ਨਾਈਟ੍ਰੋਜਨ ਦੀ ਵਧੇਰੇ ਮਾਤਰਾ ਵਿੱਚ ਵਰਤੋਂ ਕਰਨਾ ਵੀ ਇਸ ਬਿਮਾਰੀ ਦੇ ਹਮਲੇ ਦੀ ਸੰਭਾਵਨਾ ਨੂੰ ਵਧਾ ਦਿੰਦਾ ਹੈ।

ਰੋਕਥਾਮ:

ਇਸਦੀ ਰੋਕਥਾਮ ਲਈ ਬੱਲੀਆਂ ਨਿਕਲਣ ਸਮੇਂ, ਬਲਾਈਟੌਕਸ 50 ਡਬਲਿਯੂ ਪੀ @500 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। 10 ਦਿਨ ਬਾਅਦ, ਟਿਲਟ @200 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ‘ਤੇ ਦੂਜੀ ਸਪਰੇਅ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ