garden

ਜੈਵਿਕ ਅਤੇ ਕੁਦਰਤੀ ਤਰੀਕਿਆਂ ਨਾਲ ਘਰੇਲੂ ਬਗੀਚੀ ਦੀ ਸਾਂਭ-ਸੰਭਾਲ

ਉੱਲੀ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ, ਤਾਂਬੇ ਦੇ ਬਰਤਨ ਵਿੱਚ ਰੱਖੀ 4 ਦਿਨ ਪੁਰਾਣੀ ਖੱਟੀ ਲੱਸੀ ਨੂੰ 15 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਕੱਦੂ ਵਾਲੀਆਂ ਫ਼ਸਲਾਂ ਵਿੱਚ ਲਾਲ ਭੂੰਡੀ ਤੋਂ ਬਚਾਅ ਲਈ, ਸਵੇਰ ਦੇ ਸਮੇਂ 2 ਕਿੱਲੋ ਗੋਹੇ ਦੀ ਸਵਾਹ ਨੂੰ 20 ਮਿ.ਲੀ. ਮਿੱਟੀ ਦੇ ਤੇਲ ਵਿੱਚ ਮਿਲਾ ਕੇ ਛਿੱਟਾ ਦਿਓ।

ਵੱਖ-ਵੱਖ ਕੀੜਿਆਂ ਤੋਂ ਬਚਾਅ ਲਈ, 2 ਕਿੱਲੋ ਲੱਸਣ, 1 ਕਿੱਲੋ ਅਦਰਕ ਅਤੇ 1 ਕਿੱਲੋ ਹਰੀਆਂ ਮਿਰਚਾਂ ਨੂੰ ਇਕੱਠਿਆਂ ਪੀਸ ਲਓ ਅਤੇ 14 ਲੀਟਰ ਪਾਣੀ ਵਿੱਚ ਮਿਲਾ ਕੇ ਕੱਪੜੇ ਨਾਲ ਪੁਣ ਲਓ। ਫਿਰ ਇਸ ਘੋਲ ਦਾ ਛਿੜਕਾਅ ਫ਼ਸਲਾਂ ‘ਤੇ ਕਰੋ।

ਪੱਤਾ ਮਰੋੜ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ, 250 ਗ੍ਰਾਮ ਕੱਚੇ ਦੁੱਧ ਨੂੰ 15 ਲੀਟਰ ਪਾਣੀ ਵਿੱਚ ਮਿਲਾਓ। ਫਿਰ ਇਸ ਘੋਲ ਦਾ ਹਫਤੇ ਵਿੱਚ ਤਿੰਨ ਵਾਰ ਛਿੜਕਾਅ ਕਰੋ।

ਗੋਹਾ ਇੱਕ ਪ੍ਰਭਾਵਸ਼ਾਲੀ ਗਰੋਥ ਪ੍ਰਮੋਟਰ ਹੈ। 1 ਸਾਲ ਪੁਰਾਣੀਆਂ 3 ਪਾਥੀਆਂ 10 ਲੀਟਰ ਪਾਣੀ ਵਿੱਚ ਮਿਲਾ ਕੇ 4 ਦਿਨ ਲਈ ਛਾਂ ਵਿੱਚ ਰੱਖ ਦਿਓ ਅਤੇ ਫਿਰ 2 ਗੋਹੇ ਦੇ ਘੋਲ ਨੂੰ 15 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਇਹ ਫ਼ਸਲ ਦਾ ਵਿਕਾਸ ਤੇਜ਼ੀ ਨਾਲ ਕਰਨ ਵਿੱਚ ਮਦਦ ਕਰਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ