ਪਸ਼ੂਆਂ ਦੇ ਸਿੰਗ ਕੱਟਣ ਲੱਗੇ ਰੱਖੋ ਇਹਨਾਂ ਗੱਲਾਂ ਦਾ ਧਿਆਨ

ਪਸ਼ੂਆਂ ਦੇ ਸਿੰਗ ਆਪਣੀ ਸੁਰੱਖਿਆ ਅਤੇ ਬਚਾਅ ਲਈ ਹੁੰਦੇ ਹਨ, ਜਿਸ ਨਾਲ ਉਹ ਦੂਜੇ ਪਸ਼ੂਆਂ ‘ਤੇ ਹਮਲਾ ਕਰਦੇ ਹਨ। ਸਿੰਗਾਂ ਤੋਂ ਪਸ਼ੂਆਂ ਦੀਆਂ ਨਸਲਾਂ ਦੀ ਪਹਿਚਾਣ ਵੀ ਹੁੰਦੀ ਹੈ। ਪਰ ਸਿੰਗਾਂ ਵਾਲੇ ਪਸ਼ੂਆਂ ਨੂੰ ਨਿਯੰਤ੍ਰਿਤ ਕਰਨਾ ਅਤੇ ਉਨ੍ਹਾਂ ਨਾਲ ਕੰਮ ਕਰਨਾ ਮੁਸ਼ਕਿਲ ਹੁੰਦਾ ਹੈ, ਕਿਉਂਕਿ ਇਸ ਨਾਲ ਹੋਰ ਪਸ਼ੂਆਂ ਅਤੇ ਉਨ੍ਹਾਂ ਨਾਲ ਕੰਮ ਕਰਨ ਵਾਲੇ ਮਨੁੱਖਾਂ ਨੂੰ ਸੱਟ ਲੱਗਣ ਦਾ ਡਰ ਰਹਿੰਦਾ ਹੈ। ਸਿੰਗ ਰਹਿਤ ਪਸ਼ੂ ਦੇਖਣ ਵਿੱਚ ਵੀ ਸੁੰਦਰ ਲੱਗਦੇ ਹਨ ਅਤੇ ਉਨ੍ਹਾਂ ਦੀ ਬਜ਼ਾਰ ਵਿੱਚ ਵੀ ਕੀਮਤ ਤੁਲਨਾਤਮਕ ਜ਼ਿਆਦਾ ਹੁੰਦੀ ਹੈ।

ਵਿਧੀ:

ਵੱਛੜੂਆਂ ਅਤੇ ਵੱਛੀਆਂ ਨੂੰ ਸਿੰਗ ਰਹਿਤ ਕਰਨ ਲਈ ਜਨਮ ਤੋਂ ਕੁੱਝ ਦਿਨ ਬਾਅਦ ਉਨ੍ਹਾਂ ਦੇ ਸਿੰਗਾਂ ਨੂੰ ਦਵਾਈ ਜਾਂ ਸਰਜਰੀ ਦੁਆਰਾ ਕੱਟ ਦਿੱਤਾ ਜਾਂਦਾ ਹੈ। ਇੱਹ ਕੰਮ ਗਾਂ ਦੇ ਬੱਚੇ ਦੀ 10-15 ਦਿਨ ਦੀ ਉਮਰ ਅਤੇ ਮੱਝ ਦੇ ਬੱਚੇ ਦੀ 7-10 ਦਿਨ ਦੀ ਉਮਰ ਵਿੱਚ ਕਰਵਾ ਲੈਣਾ ਚਾਹੀਦਾ ਹੈ, ਕਿਉਂਕਿ ਤੱਦ ਤੱਕ ਸਿੰਗ ਕਈ ਜੜ੍ਹ ਕਪਾਲ ਦੀ ਹੱਡੀਆਂ ਤੋਂ ਅਲੱਗ ਹੁੰਦੀ ਹੈ, ਜਿਸ ਨੂੰ ਅਸਾਨੀ ਨਾਲ ਕੱਢਿਆ ਜਾ ਸਕਦਾ ਹੈ। ਇਸ ਤੋਂ ਜ਼ਿਆਦਾ ਉਮਰ ਦੇ ਬੱਚੇ ਨੂੰ ਸਿੰਗ ਰਹਿਤ ਕਰਨ ਨਾਲ ਉਸ ਨੂੰ ਤਕਲੀਫ ਹੁੰਦੀ ਹੈ।

ਸਾਵਧਾਨੀਆਂ:

ਪਹਿਲਾਂ ਵੱਛੜੂਆਂ/ਵੱਛੀਆਂ ਨੂੰ ਸਿੰਗ ਰਹਿਤ ਕਰਨ ਲਈ ਉਨ੍ਹਾਂ ਦੇ ਸਿੰਗ ਨਿਕਲਣ ਦੇ ਸਥਾਨ ‘ਤੇ ਕਾਸਟਿਕ ਪੋਟਾਸ਼ ਦੀ ਵਰਤੋਂ ਕੀਤੀ ਜਾਂਦੀ ਸੀ, ਜਿਸ ਨਾਲ ਸਿੰਗ ਦੀ ਜੜ੍ਹ ਨਸ਼ਟ ਹੋ ਜਾਂਦੀ ਸੀ। ਪਰ ਹੁਣ ਇਹ ਕੰਮ ਇੱਕ ਵਿਸ਼ੇਸ਼ ਬਿਜਲੀ ਦੇ ਯੰਤਰ ਜਿਸ ਨੂੰ ਇਲੈਕਟ੍ਰਿਕ ਡਿਹਾਰਨਰ ਕਹਿੰਦੇ ਹਨ, ਇਸ ਨਾਲ ਛੋਟੀ ਜਿਹੀ ਸਰਜਰੀ ਦੁਆਰਾ ਕੀਤਾ ਜਾਂਦਾ ਹੈ। ਸਰਜਰੀ ਤੋਂ ਪਹਿਲਾਂ ਸਿੰਗਾਂ ਨੂੰ ਜੜ੍ਹ ਵਾਲੇ ਸਥਾਨ ਤੋਂ ਸੁੰਨ ਕੀਤਾ ਜਾਂਦਾ ਹੈ, ਜਿਸ ਨਾਲ ਸਰਜਰੀ ਦੌਰਾਨ ਪਸ਼ੂ ਨੂੰ ਤਕਲੀਫ ਨਹੀਂ ਹੁੰਦੀ ਹੈ। ਸਿੰਗ ਰਹਿਤ ਕਰਨ ਵਾਲੇ ਸਥਾਨ ਚਮੜੀ ‘ਤੇ ਥੋੜ੍ਹੇ ਜਿਹੇ ਜ਼ਖਮ ਹੋ ਜਾਂਦੇ ਹਨ, ਜਿਹਨਾਂ ‘ਤੇ ਐਂਟੀਸੈਪਟਿਕ ਕਰੀਮ ਲਗਾਉਣ ਨਾਲ ਜ਼ਖਮ ਕੁੱਝ ਦਿਨਾਂ ਵਿੱਚ ਠੀਕ ਹੋ ਜਾਂਦੇ ਹਨ। ਵੱਡੇ ਪਸ਼ੂਆਂ ਨੂੰ ਸਿੰਗ ਰਹਿਤ ਕਰਨਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ, ਕਿਉਂਕਿ ਇਸ ਵਿੱਚ ਵੱਡੀ ਸਰਜਰੀ ਕਰਨ ਦੀ ਜ਼ਰੂਰਤ ਹੁੰਦੀ ਹੈ ਅਤੇ ਜ਼ਖਮ ਵੀ ਵੱਡਾ ਹੁੰਦਾ ਹੈ। ਜਿਸ ਦੇ ਠੀਕ ਹੋਣ ਵਿੱਚ ਕੁੱਝ ਜ਼ਿਆਦਾ ਸਮਾਂ ਲੱਗਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ