ਫਲਦਾਰ ਪੌਦਿਆਂ ਦੇ ਲਈ ਸਿੰਚਾਈ ਪ੍ਰਬੰਧ

ਫਲਦਾਰ ਪੌਦਿਆਂ ਦੇ ਲਈ ਸਿੰਚਾਈ ਪ੍ਰਬੰਧ

ਫਲਦਾਰ ਪੌਦਿਆਂ ਵਿਚੋਂ ਸਭ ਤੋਂ ਜ਼ਿਆਦਾ ਝਾੜ ਅਤੇ ਵਧੀਆ ਗੁਣਵੱਤਾ ਲੈਣ ਦੇ ਲਈ ਸਹੀ ਸਮੇਂ ਤੇ ਸਿੰਚਾਈ ਕਰਨਾ ਬਹੁਤ ਜ਼ਰੂਰੀ ਹੈ। ਜਿਵੇਂ ਮਨੁੱਖ ਦੀ ਜ਼ਿੰਦਗੀ ਵਿੱਚ ਪਾਣੀ ਦੀ ਬਹੁਤ ਅਹਿਮੀਅਤ ਹੈ ਉਸੇ ਤਰ੍ਹਾਂ ਹੀ ਪੌਦਿਆਂ ਵਿੱਚ ਵੀ ਹੈ। ਪੌਦੇ ਪਾਣੀ ਦੇ ਮਾਧਿਅਮ ਨਾਲ ਹੀ ਮਿੱਟੀ ਵਿੱਚੋਂ ਖੁਰਾਕੀ ਤੱਤ ਲੈ ਕੇ ਆਪਣਾ ਜੀਵਨ ਕਾਲ ਪੂਰਾ ਕਰਦੇ ਹਨ।

ਨਿੰਬੂ- ਜਾਤੀ:

citrus-family

ਮੌਸਮ, ਬਾਰਿਸ਼ ਅਤੇ ਮਿੱਟੀ ਦੀ ਕਿਸਮ ਦੇ ਅਨੁਸਾਰ ਛੋਟੇ ਪੌਦਿਆਂ ਨੂੰ ਤਿੰਨ ਤੋਂ ਚਾਰ ਸਾਲ ਤੱਕ ਹਰ ਹਫ਼ਤੇ ਅਤੇ ਪੁਰਾਣੇ ਪੌਦਿਆ ਨੂੰ ਦੋ ਤਿੰਨ ਹਫ਼ਤਿਆਂ ਵਿੱਚ ਇੱਕ ਵਾਰ ਪਾਣੀ ਦੇਣਾ ਚਾਹੀਦਾ ਹੈ। ਕਿੰਨੂ ਦੇ ਬਾਗ ਵਿੱਚ ਤੁਪਕਾ ਸਿੰਚਾਈ ਦੀ ਸੁਵਿਧਾ ਨਾਲ ਜ਼ਿਆਦਾ ਝਾੜ ਅਤੇ ਵਧੀਆ ਗੁਣਵੱਤਾ ਲਈ ਜਾ ਸਕਦੀ ਹੈ।

ਅਮਰੂਦ:

Bunch of guava fruits in a tree

ਨਵੇਂ ਬਾਗਾਂ ਨੂੰ ਗਰਮੀਆਂ ਵਿੱਚ ਹਰ ਹਫ਼ਤੇ ਅਤੇ ਸਰਦੀਆਂ ਵਿੱਚ ਸਿਰਫ਼ ਦੋ ਤੋਂ ਤਿੰਨ ਵਾਰ ਸਿੰਚਾਈ ਦੀ ਜ਼ਰੂਰਤ ਪੈਂਦੀ ਹੈ। ਫਲ ਜਾਂ ਫੁੱਲ ਲਗਾਉਣ ਦੇ ਸਮੇਂ ਗਰਮੀਆਂ ਵਿੱਚ ਪੰਦਰਾਂ ਦਿਨਾਂ ਤੋਂ ਬਾਅਦ ਅਤੇ ਸਰਦੀਆਂ ਵਿੱਚ ਇੱਕ ਮਹੀਨੇ ਦੇ ਅੰਤਰਾਲ ਤੇ ਪਾਣੀ ਦੇਣਾ ਚਾਹੀਦਾ।

ਅੰਬ:

mango

ਛੋਟੇ ਪੌਦਿਆਂ ਨੂੰ ਖੁਸ਼ਕ ਅਤੇ ਗਰਮੀ ਦੇ ਮੌਸਮ ਵਿੱਚ ਪਾਣੀ ਦੀ ਜ਼ਿਆਦਾ ਲੋੜ ਪੈਂਦੀ ਹੈ ਪਰ ਵੱਡੇ ਪੌਦੇ ਜਿਨ੍ਹਾਂ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆ ਹਨ, ਉਹਨਾਂ ਨੂੰ ਫਲ ਲੱਗਣ ਦੇ ਸਮੇਂ ਮਾਰਚ ਤੋਂ ਜੂਨ ਮਹੀਨੇ ਦੇ ਅਖੀਰ 10-12 ਦਿਨਾਂ ਦੇ ਅੰਤਰਾਲ ਤੇ ਪਾਣੀ ਦੇਣ ਦੀ ਜ਼ਰੂਰਤ ਪੈਂਦੀ ਹੈ।

ਲੀਚੀ:

lychee

ਫਲ ਲੱਗਣ ਦੇ ਸਮੇਂ ਤੇ ਪੌਦਿਆਂ ਨੂੰ ਜ਼ਿਆਦਾ ਪਾਣੀ ਦੀ ਜ਼ਰੂਰਤ ਪੈਂਦੀ ਹੈ। ਇਸ ਨੂੰ ਹਫ਼ਤੇ ਵਿੱਚ ਦੋ ਵਾਰ ਪਾਣੀ ਦੇਣ ਨਾਲ ਫ਼ਲ ਵਧੀਆ ਤਰੀਕੇ ਨਾਲ ਵੱਧਦੇ ਹਨ ਅਤੇ ਫਟਣ ਦੀ ਸਮੱਸਿਆ ਘੱਟ ਜਾਂਦੀ ਹੈ। ਬਰਸਾਤਾਂ ਦੇ ਮੌਸਮ ਅਤੇ ਜ਼ਮੀਨ ਦੀ ਨਮੀ ਦੇ ਅਨੁਸਾਰ ਪੌਦਿਆਂ ਨੂੰ ਪਾਣੀ ਦੇਣਾ ਚਾਹੀਦਾ ਹੈ।

ਆੜੂ:

peaches-pile

ਫਲ ਪੱਕਣ ਦੇ ਇੱਕ ਮਹੀਨਾ ਪਹਿਲਾਂ ਦਾ ਸਮਾਂ ਸਿੰਚਾਈ ਦੇ ਲਈ ਸਭ ਤੋਂ ਨਾਜ਼ੁਕ ਹੁੰਦਾ ਹੈ। ਇਸ ਸਮੇਂ ਫਲਾਂ ਦੇ ਵਾਧੇ ਦੇ ਸਮੇਂ ਪੌਦੇ ਨੂੰ ਸਿੰਚਾਈ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ। ਫਲ ਲੱਗਣ ਤੋਂ ਉਸਦੇ ਪੱਕਣ ਤੱਕ ਤਿੰਨ ਚਾਰ ਦਿਨਾਂ ਦੇ ਅੰਤਰਾਲ ਤੇ ਸਿੰਚਾਈ ਕਰਨੀ ਚਾਹੀਦੀ ਹੈ। ਕਿਸਮ ਦੇ ਅਨੁਸਾਰ ਅੰਤਿਮ ਅਪ੍ਰੈਲ ਤੋਂ ਲੈ ਕੇ ਜੁਲਾਈ ਦੀ ਸ਼ੁਰੂਆਤ ਤੱਕ ਸਿੰਚਾਈ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ। ਅਗੇਤੀਆਂ ਪੱਕਣ ਵਾਲੀਆਂ ਕਿਸਮਾਂ ਜਿਵੇਂ ਕਿ ਖੁਰਮਾਣੀ ਅਤੇ ਸ਼ਰਬਤੀ ਨੂੰ ਮਈ ਦੇ ਅੰਤ- ਜੂਨ ਤੱਕ ਜ਼ਿਆਦਾ ਪਾਣੀ ਦੀ ਜ਼ਰੂਰਤ ਪੈਂਦੀ ਹੈ।

ਅੰਗੂ੍ਰ:

grapes

ਮਈ ਦੇ ਹਰ ਹਫ਼ਤੇ ਅਤੇ ਜੂਨ ਦੇ 3-4 ਦਿਨਾਂ ਦੇ ਅੰਤਰਾਲ ਤੇ ਪਾਣੀ ਦੇਣਾ ਚਾਹੀਦਾ ਹੈ। ਜੁਲਾਈ – ਅਗਸਤ ਮਹੀਨੇ ਵਿੱਚ ਬਰਸਾਤ ਨਾ ਹੋਣ ਤੇ ਜ਼ਰੂਰਤ ਪੈਣ ਤੇ ਸਿੰਚਾਈ ਕਰਨੀ ਚਾਹੀਦੀ ਹੈ।

ਕੇਲਾ:

banana

ਕੇਲੇ ਦੇ ਬਾਗ ਨੂੰ ਪਾਣੀ ਦੀ ਬਹੁਤ ਜ਼ਰੂਰਤ ਪੈਂਦੀ ਹੈ। ਪਾਣੀ ਦੀ ਕਮੀ ਦੇ ਕਾਰਨ ਪੌਦਿਆਂ ਦਾ ਹਰਾਪਣ ਅਤੇ ਫਲ ਦਾ ਅਕਾਰ ਤੇ ਗੁਣਵੱਤਾ ਘੱਟ ਹੋ ਜਾਂਦੀ ਹੈ। ਜ਼ਰੂਰਤ ਤੋਂ ਜ਼ਿਆਦਾ ਪਾਣੀ ਦੇਣ ਨਾਲ ਪੌਦਿਆ ਦੀਆਂ ਜੜ੍ਹਾਂ ਟੁੱਟ ਜਾਂਦੀਆ ਹਨ। ਪੌਦਾ ਲਗਾਉਣ ਤੋਂ ਬਾਅਦ ਮਾਰਚ- ਅਪ੍ਰੈਲ ਵਿੱਚ ਇੱਕ ਹਫ਼ਤੇ ਦੇ ਅੰਤਰਾਲ ਤੇ ਅਤੇ ਮਈ-ਜੂਨ ਵਿੱਚ ਚਾਰ ਤੋਂ ਛੇ ਦਿਨਾਂ ਦੇ ਅੰਤਰਾਲ ਤੇ ਪਾਣੀ ਦੇਣਾ ਚਾਹੀਦਾ ਹੈ। ਜੁਲਾਈ- ਸਤੰਬਰ ਦੇ ਮੌਸਮ ਅਤੇ ਜ਼ਮੀਨ ਵਿੱਚ ਨਮੀ ਅਨੁਸਾਰ ਪੌਦਿਆਂ ਨੂੰ ਇੱਕ ਹਫ਼ਤੇ ਦੇ ਅੰਤਰਾਲ ਤੇ ਪਾਣੀ ਦੇਣਾ ਚਾਹੀਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ