ਬਿਮਾਰੀਆਂ ਅਨੇਕ ਇਲਾਜ਼ ਇੱਕ- ਕਣਕ ਘਾਹ

ਕਣਕ ਘਾਹ ਅਜਿਹਾ ਤੋਹਫ਼ਾ ਹੈ ਜੋ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਲੜਨ ਵਿੱਚ ਸਾਡੀ ਮਦਦ ਕਰਦਾ ਹੈ। ਇਹ ਕਈ ਤਰ੍ਹਾਂ ਦੇ ਖਣਿਜ ਅਤੇ ਵਿਟਾਮਿਨ ਦਾ ਭੰਡਾਰ ਹੈ। ਇਸਨੂੰ ਤੁਸੀ ਦੋ ਤਰੀਕਿਆਂ ਨਾਲ ਵਰਤ ਸਕਦੇ ਹੋ, ਚਬਾ ਕੇ ਖਾ ਸਕਦੇ ਹੋ ਜਾਂ ਇਸਦਾ ਰਸ ਪੀ ਸਕਦੇ ਹੋ। ਇਹ ਕਈ ਬਿਮਾਰੀਆਂ ਦਾ ਇਲਾਜ਼ ਵੀ ਹੈ ਅਤੇ ਕਈ ਬਿਮਾਰੀਆਂ ਨੂੰ ਹੋਣ ਤੋਂ ਵੀ ਰੋਕਦਾ ਹੈ।

ਕਣਕ ਘਾਹ ਉਗਾਉਣ ਦਾ ਤਰੀਕਾ:-

1

ਕਣਕ ਘਾਹ ਨੂੰ ਤੁਸੀਂ ਇਕ ਵਿਅਕਤੀ ਲਈ ਹੇਠ ਲਿਖੇ ਢੰਗ ਨਾਲ ਉਗਾ ਸਕਦੇ ਹੋ:

• 1 ਫੁੱਟ ਲੰਬੇ ਅਤੇ 4 ਇੰਚ ਡੂੰਘੇ 7 ਗਮਲੇ ਜਾਂ ਕੰਟੇਨਰ ਲਓ ਅਤੇ ਹਰ ਗਮਲੇ ਜਾਂ ਕੰਟੇਨਰ ਲਈ 100 ਗ੍ਰਾਮ ਕਣਕ ਦੇ ਦਾਣੇ ਲਓ। ਕਣਕ ਨੂੰ ਤੁਸੀਂ 12 ਘੰਟਿਆਂ ਲਈ ਪਾਣੀ ਵਿੱਚ ਭਿਓਂ ਕੇ ਰੱਖੋ।

• ਇਸ ਤੋਂ ਬਾਅਦ ਇਹਨਾਂ ਦਾਣਿਆਂ ਨੂੰ ਮੋਟੇ ਗਿੱਲੇ ਸੂਤੀ ਕੱਪੜੇ ਵਿੱਚ ਬੰਨ ਕੇ 12-14 ਘੰਟਿਆਂ ਲਈ ਪੁੰਗਰਨ ਦਿਓ।

• ਇਹਨਾਂ ਪੁੰਗਰੇ ਹੋਏ ਦਾਣਿਆਂ ਨੂੰ ਗਮਲੇ ਜਾਂ ਕੰਟੇਨਰ ਜੋ ਕਿ ਮਿੱਟੀ ਨਾਲ ਭਰੇ ਹੋਣ, ਉਨ੍ਹਾਂ ਵਿੱਚ ਵਿਛਾ ਦਿਓ।

• ਇਹਨਾਂ ਦਾਣਿਆਂ ਨੂੰ ਤੁਸੀਂ ਕਿਆਰੀ ਵਿੱਚ ਵੀ ਉਗਾ ਸਕਦੇ ਹੋ ਅਤੇ ਦਾਣਿਆਂ ਨੂੰ ਇਸ ਤਰਾਂ ਬੀਜੋ ਕਿ ਦਾਣੇ ਇਕ ਦੂਜੇ ਨੂੰ ਛੂਹਦੇ ਹੋਣ।

• ਇਸ ਤੋਂ ਬਾਅਦ ਬੀਜੇ ਹੋਏ ਦਾਣਿਆਂ ਉਪਰ ਗਲੀ- ਸੜੀ ਰੂੜੀ ਦੀ ਖਾਦ ਜਾਂ ਵਰਮੀ ਕੰਪੋਸਟ ਦੀ ਪਤਲੀ ਤਹਿ ਵਿਛਾ ਦਿਓ ਅਤੇ ਇਹਨਾਂ ਨੂੰ ਢੱਕ ਦਿਓ।

• 24 ਘੰਟਿਆਂ ਬਾਅਦ ਜਦੋ ਕਣਕ ਉਗਣਾ ਸ਼ੁਰੂ ਕਰ ਦਿੰਦੀ ਹੈ ਤਾ ਮੌਸਮ ਦੇ ਅਨੁਸਾਰ ਪਾਣੀ ਦਾ ਹਲਕਾ ਹਲਕਾ ਛਿੱਟਾ ਦਿੰਦੇ ਰਹੋ।

• ਜ਼ਿਆਦਾ ਭਰਵਾ ਪਾਣੀ ਨਾ ਲਾਓ। ਸ਼ਾਮ ਦੇ ਸਮੇਂ ਪਾਣੀ ਲਾਉਣਾ ਵਧੀਆ ਰਹਿੰਦਾ ਹੈ ।

2

ਇੱਕ ਕਿਆਰੀ ਜਾਂ ਗਮਲੇ ਨੂੰ ਤੁਸੀਂ 7 ਦਿਨਾਂ ਲਈ ਵਾਰੀ ਵਾਰੀ ਤਿਆਰ ਕਰ ਸਕਦੇ ਹੋ। ਸਤਵੇਂ ਦਿਨ ਤੁਸੀਂ ਪਹਿਲੀ ਕਿਆਰੀ ਜਾਂ ਗਮਲੇ ਦੇ ਵਿੱਚ 4-5 ਇੰਚ ਦੀ ਕਣਕ ਹੋ ਜਾਏ ਤਾਂ ਕੈਂਚੀ ਦੀ ਸਹਾਇਤਾ ਨਾਲ ਕਟ ਲਓ। ਕੱਟੀ ਹੋਈ  ਕਣਕ ਦਾ ਤੁਸੀਂ ਮਿਕਸਰ ਗ੍ਰਾਈਂਡਰ  ਵਿੱਚ ਪੀਹ ਕੇ ਰਸ ਕੱਢ ਕੇ ਮਲਮਲ ਦੇ ਕੱਪੜੇ ਵਿੱਚ ਪਾ ਕੇ ਪੁਣ ਲਓ।

ਮਿਕਦਾਰ :- ਕਣਕ ਘਾਹ ਦੇ ਤਾਜੇ ਰਸ ਦਾ ਹੀ ਸੇਵਨ ਕਰੋ। ਇਸਦੇ ਚੰਗੇ ਨਤੀਜਿਆਂ ਲਈ ਇਸਦਾ ਸਵੇਰ ਦੇ ਸਮੇਂ ਖਾਲੀ ਪੇਟ ਸੇਵਨ ਕਰੋ। ਆਮ ਬਿਮਾਰੀ ਦੀ ਹਾਲਤ ਦੇ ਵਿੱਚ ਕਣਕ ਘਾਹ ਦੀ ਮਾਤਰਾ 100 ਗ੍ਰਾਮ ਜਾਂ 100 ਮਿ.ਲਿ. ਰਸ ਦਾ ਰੋਜਾਨਾ ਸੇਵਨ ਕਰੋ[ ਜਿਸ ਵਿਅਕਤੀ ਨੂੰ ਗੰਭੀਰ ਬਿਮਾਰੀ ਹੈ, ਉਹ ਕਣਕ ਘਾਹ ਦੀ ਮਾਤਰਾ 25-50 ਮਿ. ਲਿ. ਰੋਜਾਨਾ ਸੇਵਨ ਕਰ ਸਕਦਾ ਹੈ ਅਤੇ ਇਹ ਮਾਤਰਾ ਨੂੰ 200-250 ਮਿ. ਲਿ. ਤੱਕ ਕਰ ਦੇਣੀ ਚਾਹੀਦੀ ਹੈ। ਜੇਕਰ ਬਿਮਾਰੀ ਠੀਕ ਹੋ ਜਾਵੇ ਫੇਰ ਵੀ 50 ਮਿ. ਲਿ. ਪ੍ਰਤੀ ਦਿਨ ਲੈਂਦੇ ਰਹਿਣਾ ਚਾਹੀਦਾ ਹੈ।

3

ਫਾਇਦੇ :-
• ਕਣਕ ਘਾਹ ਵਿੱਚ ਹਰਾ ਮਾਦਾ ਅਤੇ ਕਈ ਪ੍ਰਕਾਰ ਦੇ ਰੋਗ ਨਿਰੋਧਕ ਅਤੇ ਪੌਸ਼ਟਿਕ ਤੱਤ ਹੁੰਦੇ ਹਨ।

• ਇਹ ਦਿਲ ਅਤੇ ਖੂਨ ਸੰਚਾਰ ਦੀਆਂ ਕਈ ਬਿਮਾਰੀਆਂ ਇਸ ਤੋਂ ਇਲਾਵਾ ਸਾਹ ਪ੍ਰਣਾਲੀ, ਪਾਚਨ ਪ੍ਰਣਾਲੀ, ਦੰਦ ਤੇ ਮਸੂੜੇ, ਜੋੜਾਂ ਦੇ ਦਰਦ , ਦਿਮਾਗ ਅਤੇ ਚਮੜੀ ਰੋਗਾਂ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ।

• ਕਣਕ ਘਾਹ ਦਾ ਰਸ ਕੈਂਸਰ ਵਰਗੇ ਭਿਆਨਕ ਰੋਗਾਂ ਨੂੰ ਵੀ ਠੀਕ ਕਰਨ ਵਿੱਚ ਮਦਦ ਕਰਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ