forest

ਯੂ. ਪੀ., ਉਤਰਾਖੰਡ ਤੋਂ ਆਈ ਭਿਆਨਕ ਬਿਮਾਰੀ, ਕਿਵੇਂ ਕਰੀਏ ਬਚਾਅ

ਪਿਛਲੇ ਦਿਨੀ ਵਣ ਅਤੇ ਜੰਗਲੀ ਜੀਵ ਸੁਰੱਖਿਆਂ ਵਿਭਾਗ ਪੰਜਾਬ ਨੇ ਸਫੈਦੇ ਦੀ ਇੱਕ ਬਿਮਾਰੀ ਦੇਖੀ ਜਿਸ ਦੇ ਹਮਲੇ ਨਾਲ ਸਫ਼ੈਦੇ ਦੇ ਬੂਟਿਆਂ ਦੇ ਪੱਤੇ ਝੜ ਜਾਂਦੇ ਹਨ ਤੇ ਬੂਟਾ ਕਮਜ਼ੋਰ ਹੋ ਜਾਂਦਾ ਹੈ। ਇਸ ਦੇ ਨਾਲ ਟਹਿਣੀਆਂ ਸਿਰਿਆਂ ਤੋਂ ਸ਼ੁਰੂ ਹੋ ਕੇ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਬੂਟੇ ਦੇ ਤਣੇ ਤੇ ਕੋੜ ਦੇ ਨਿਸ਼ਾਨ ਵੀ ਬਣ ਜਾਂਦੇ ਹਨ । ਇਸ ਤੋਂ ਬਾਅਦ ਕਲੀਟੋਟਰਾਈਕਮ ਅਤੇ ਡਿੱਪਲੋਡੀਆ ਨਾਂ ਦੀਆਂ ਉੱਲੀਆਂ ਇਸ ਕੋੜ ਵਿੱਚ ਪਲਣ ਲੱਗ ਜਾਂਦੀਆ ਹਨ ਅਤੇ ਬੂਟੇ ਨੂੰ ਪੂਰੀ ਤਰਾਂ ਸੁਕਾ ਦਿੰਦੀਆਂ ਹਨ। ਇਸ ਰੋਗ ਦਾ ਨਾਮ ਤਣੇ ਦਾ ਸਾੜਾ ਹੈ। ਇਹ ਰੋਗ ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਦੀਆਂ ਪਲਾਂਟੇਸ਼ਨਾਂ ਵਿੱਚ ਦੇਖਿਆ ਗਿਆ ਹੈ। ਇਹ ਬਿਮਾਰੀ ਖਾਸ ਤੌਰ ‘ਤੇ ਉਹਨਾਂ ਬੂਟਿਆਂ ਵਿੱਚ ਦੇਖੀ ਗਈ ਜਿਹੜੇ ਫਰੀਦਕੋਟ ਜ਼ਿਲ੍ਹੇ ਦੇ ਨਰਸਰੀ ਵੇਚਣ ਵਾਲੇ ਵਪਾਰੀ ਉੱਤਰਾਖੰਡ ਅਤੇ ਪੱਛਮੀ ਪ੍ਰਦੇਸ਼ ਤੋਂ ਲਿਆਏ ਸੀ ਅਤੇ ਇਹਨਾਂ ਦੋਹਾਂ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਵੇਚਿਆ ਸੀ।

ਰੋਕਥਾਮ:

  • ਬਿਜਾਈ ਲਈ ਬੂਟੇ ਸਿਰਫ਼ ਜੰਗਲਾਤ ਵਿਭਾਗ ਦੀਆਂ ਪ੍ਰਮਾਣਿਤ ਨਰਸਰੀਆਂ ਤੋਂ ਲਵੋ।
  • ਰੁੱਖਾਂ ਉੱਤੇ ਪਹਿਲਾਂ 1 ਗ੍ਰਾਮ ਬਾਵਸਟਿਨ 50 WP ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ । ਇਹ ਛਿੜਕਾਅ ਜੂਨ ਦੇ ਅਖੀਰਲੇ ਹਫ਼ਤੇ ਤੋਂ ਸ਼ੁਰੂ ਕਰਕੇ 15-15 ਦਿਨਾਂ ਦੇ ਅੰਤਰਾਲ ਤੇ ਅਗਸਤ ਤੱਕ ਜਾਰੀ ਰੱਖਣ ਨਾਲ ਪੱਤਿਆਂ ਦੇ ਧੱਬਿਆਂ ਦੇ ਰੋਗਾਂ ਤੋਂ ਬਚਾਇਆ ਜਾ ਸਕਦਾ ਹੈ।
  • ਅਗਸਤ ਮਹੀਨੇ ਦੇ ਦੂਜੇ ਪੰਦਰਵਾੜੇ ਵਿੱਚ 2 ਗ੍ਰਾਮ ਬਾਵਸਟਿਨ 50 WP ਪ੍ਰਤੀ ਲੀਟਰ ਪਾਣੀ ਦੇ ਹਿਸਾਬ ਰੁੱਖਾਂ ਦੇ ਆਲੇ ਦੁਆਲੇ ਵਾਲੀ ਮਿੱਟੀ ਨੂੰ ਗੜੁੱਚ ਕਰੋ। ਇੱਕ ਰੁੱਖ ਲਈ 25 ਲੀਟਰ ਦਵਾਈ ਦਾ ਘੋਲ ਵਰਤੋਂ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ