recipe kofte

ਸੂਰ ਦੇ ਮੀਟ ਤੋਂ ਕੌਫਤੇ ਬਣਾਉਣ ਦੀ ਵਿਧੀ

1. ਇਹ ਵੀ ਇੱਕ ਕੀਮੇ ਤੋਂ ਤਿਆਰ ਹੋਣ ਵਾਲਾ ਅਤੇ ਤੁਰੰਤ ਖਾਣ ਯੋਗ ਪਦਾਰਥ ਹੈ।

2. ਜਿਸ ਨੂੰ ਕੌਫਤੇ-ਕੌਫਤੇ ਕੜ੍ਹੀ ਬਣਾਉਣ ਲਈ ਵਰਤਿਆ ਜਾਂਦਾ ਹੈ । ਇਸ ਨੂੰ ਬਣਾਉਣ ਲਈ 85 – 90 % ਪੌਰਕ ਮੀਟ ਅਤੇ 10 – 15 % ਫੈਟ ਨੂੰ ਮਿਲਾ ਲਿਆ ਜਾਂਦਾ ਹੈ।

3. ਇਸ ਵਿੱਚ ਮੈਦਾ / ਸੂਜੀ, ਲੂਣ , ਮਸਾਲੇ , ਪਾਣੀ ਅਦਿ ਸੰਤੁਲਿਤ ਮਾਤਰਾ ਵਿੱਚ ਚੰਗੀ ਤਰ੍ਹਾਂ ਮਿਲਾ ਕੇ ਇੱਕ ਮਿਸ਼ਰਣ ਬਣਾ ਲਿਆ ਜਾਂਦਾ ਹੈ।

4. ਇਸ ਮਿਸ਼ਰਣ ਦੀਆਂ ਇੱਕ ਸਾਰ 15 – 20 ਗ੍ਰਾਮ ਦੀਆਂ ਛੋਟੀਆਂ ਬਾਲਾਂ ਬਣਾ ਲਈ ਜਾਂਦੀਆਂ ਹਨ|

5. ਇਹਨਾਂ ਬਾਲਾਂ ਨੂੰ ਇੱਕ ਪਲੇਟ ਵਿੱਚ ਰੱਕ ਕੇ ਪਹਿਲਾਂ ਤੋਂ 180 – 190 ਗਰਮ ਕੀਤੇ ਔਵਨ ਵਿੱਚ ਰੱਖ ਕੇ 15 – 20 ਮਿੰਟ ਤੱਕ ਪਕਾਇਆ ਜਾਂਦਾ ਹੈ।

6. ਇਸ ਨੂੰ ਠੰਡਾ ਕਰਕੇ ਚੰਗੀ ਤਰ੍ਹਾਂ ਪੈਕ ਕਰਕੇ ਫਰਿੱਜ ਵਿੱਚ ਰੱਖ ਦਿੱਤਾ ਜਾਂਦਾ ਹੈ ਅਤੇ ਇਸ ਨੂੰ ਕਈ ਦਿਨਾਂ ਤੱਕ ਸਟੋਰ ਕੀਤਾ ਜਾਂ ਸਕਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ