insect in crop

ਜਾਣੋ ਪੱਤਾ ਲਪੇਟ ਸੁੰਡੀ ਬਾਰੇ ਅਤੇ ਇਸਦੀ ਰੋਕਥਾਮ

ਪੱਤਾ ਲਪੇਟ ਸੁੰਡੀ :

ਇਸ ਬਿਮਾਰੀ ਦੇ ਕੀਟਾਣੂਆਂ ਦਾ ਫਸਲ ਉੱਤੇ ਹਮਲਾ ਉੱਚ ਨਮੀ ਵਾਲੇ ਖੇਤਰਾਂ ਵਿੱਚ ਅਤੇ ਖਾਸ ਤੌਰ ‘ਤੇ ਜਿਨ੍ਹਾਂ ਇਲਾਕਿਆਂ ਵਿੱਚ ਝੋਨੇ ਦੀ ਪੈਦਾਵਾਰ ਲਗਾਤਾਰ ਕੀਤੀ ਜਾ ਰਹੀ ਹੋਵੇ ਉੱਥੇ ਜ਼ਿਆਦਾ ਵੇਖਣ ਨੂੰ ਮਿਲਦਾ ਹੈ। ਇਸ ਕੀਟਾਣੂ ਦਾ ਲਾਰਵਾ ਪੱਤਿਆਂ ਨੂੰ ਲਪੇਟ ਦਿੰਦਾ ਹੈ ਅਤੇ ਬੂਟੇ ਦੇ ਤੰਤੂਆਂ ਨੂੰ ਖਾ ਜਾਂਦਾ ਹੈ। ਇਸ ਦੇ ਹਮਲੇ ਤੋਂ ਬਾਅਦ ਪੱਤਿਆਂ ਵਿੱਚ ਚਿੱਟੀਆਂ ਧਾਰੀਆਂ ਬਣ ਜਾਂਦੀਆਂ ਹਨ।

ਪੱਤਾ ਲਪੇਟ ਸੁੰਡੀ ਦੀ ਰੋਕਥਾਮ :

ਇਸ ਦੀ ਰੋਕਥਾਮ ਲਈ ਤੁਸੀ ਹੇਠ ਲਿਖੇ ਕੀਟਨਾਸ਼ਕਾਂ ਵਿੱਚੋਂ ਕਿਸੇ ਇੱਕ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਵਿੱਚ ਸਪਰੇਅ ਕਰੋ:

-20 ਮਿਲੀਲੀਟਰ ਫੇਮ 480 ਐੱਸ ਸੀ (ਫ਼ਲਿਊਬੈਂਡਾਮਾਈਡ)

-170 ਗ੍ਰਾਮ ਮੌਰਟਾਰ 75 ਐੱਸ ਜੀ (ਕਾਰਟਾਪ ਹਾਈਡ੍ਰੋਕਲੋਰਾਈਡ)

-ਇੱਕ ਲੀਟਰ ਕੋਰੋਬਾੱਨ/ਡਰਮਟ/ ਫੋਰਸ 20 ਈ ਸੀ (ਕਲੋਰਪਾਈਰੀਫਾੱਸ)

 

ਇਸ ਬਲੋਗ ਵਿੱਚ ਤੁਸੀ ਜਾਣਿਆ ਪੱਤਾ ਲਪੇਟ ਸੁੰਡੀ ਅਤੇ ਇਸਦੀ ਰੋਕਥਾਮ ਦੇ ਬਾਰੇ,
ਖੇਤੀਬਾੜੀ ਤੇ ਪਸ਼ੂਆਂ ਬਾਰੇ ਹੋਰ ਜਾਣਕਾਰੀ ਲਈ ਆਪਣੀ ਖੇਤੀ ਐੱਪ ਡਾਊਨਲੋਡ ਕਰੋ ਅਤੇ ਆਪਣੇ ਆਪ ਨੂੰ ਨਵੀਂ ਜਾਣਕਾਰੀ ਨਾਲ ਅੱਪਡੇਟ ਰੱਖੋ।

ਐਂਡਰਾਇਡ ਲਈ: http://bit.ly/2ytShma
ਆਈਫੋਨ ਲਈ: https://apple.co/2EomHq6

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ