seeds

ਬੀਜ ਖਰੀਦਣ ਸਮੇਂ ਕਿਸਾਨਾਂ ਲਈ ਕੁੱਝ ਜ਼ਰੂਰੀ ਸਲਾਹਾਂ

ਬੀਜ ਖਰੀਦਣ ਤੋਂ ਬਾਅਦ ਦੁਕਾਨਦਾਰ ਤੋਂ ਬਿੱਲ ਜ਼ਰੂਰ ਲਉ।

ਬੀਜ ਹਮੇਸ਼ਾ ਇਹ ਧਿਆਨ ਵਿੱਚ ਰੱਖਦੇ ਹੋਏ ਖਰੀਦੋ ਕਿ ਤੁਹਾਡੀ ਜ਼ਮੀਨ ਲਈ ਕਿਸ ਕਿਸਮ ਦੀ ਹੈ।

• ਬੀਜ ਚੰਗਾ ਰਹੇਗਾ ਜਾਂ ਕਿਹੜੀ ਵਰਾਇਟੀ ਤੁਹਾਡੀ ਜ਼ਮੀਨ ਮੁਤਾਬਿਕ ਸਹੀ ਹੈ, ਜੇਕਰ ਇਸ ਬਾਰੇ ਤੁਹਾਨੂੰ ਜਾਣਕਾਰੀ ਨਹੀਂ ਹੈ ਤਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ ਤੋਂ ਬਾਅਦ ਹੀ ਬੀਜ ਖਰੀਦੋ।

ਬੀਜ ਖਰੀਦਣ ਤੋਂ ਬਾਅਦ ਤੁਸੀਂ ਘਰ ਵਿੱਚ ਹੀ ਬੀਜ ਦੀ ਜਰਮੀਨੇਸ਼ਨ(ਪੁੰਗਰਾਅ) ਚੈੱਕ ਕਰ ਸਕਦੇ ਹੋ, ਜੇਕਰ ਪੁੰਗਰਾਅ ਘੱਟ ਹੋਵੇ ਤਾਂ ਬੀਜ ਵਾਪਸ ਕਰ ਦਿਉ।

ਬਿਜਾਈ ਦਾ ਢੰਗ ਅਤੇ ਬੀਜ ਦੀ ਮਾਤਰਾ ਸਿਫ਼ਾਰਿਸ਼ ਅਨੁਸਾਰ ਹੀ ਵਰਤੋ।

ਬੀਜ ਬੰਦ ਪੈਕਿੰਗ ਵਿੱਚ ਆਉਂਦੇ ਹਨ ਅਤੇ ਹਮੇਸ਼ਾ ਬੰਦ ਪੈਕਿੰਗ ਵਿੱਚ ਹੀ ਖਰੀਦੋ, ਇਸ ਨਾਲ ਦੁਕਾਨਦਾਰ ਦੇ ਹੇਰ-ਫੇਰ ਦੀ ਸੰਭਾਵਨਾ ਨਹੀਂ ਰਹਿੰਦੀ। ਜੇਕਰ ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਹੋਵੇ ਤਾਂ ਤੁਸੀਂ ਬੀਜ ਖਰੀਦਣ ਤੋਂ ਬਾਅਦ ਬੀਜ ਚੈੱਕ ਕਰਵਾ ਲਉ।

ਬੀਜ ਦਾ ਬਿੱਲ ਅਤੇ ਪੈਕਟ ਵਾਢੀ ਤੱਕ ਸੰਭਾਲ ਰੱਖੋ, ਤਾਂ ਜੋ ਕੋਈ ਸਮੱਸਿਆ ਆਉਣ ‘ਤੇ ਇਨ੍ਹਾਂ ਨੂੰ ਸਬੂਤ ਦੇ ਤੌਰ ‘ਤੇ ਵਰਤਿਆ ਜਾ ਸਕੇ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ