for vegetable

ਇਸ ਤਰ੍ਹਾਂ ਬਣਾਓ ਜ਼ੀਰੋ ਐਨਰਜੀ ਕੋਲਡ ਚੈਂਬਰ

ਆਮ ਤੌਰ ’ਤੇ ਸਬਜ਼ੀਆਂ ਦੀ ਕਾਸ਼ਤ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੁਆਰਾ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਖ਼ਾਸ ਕੋਲਡ ਸਟੋਰ ਤਿਆਰ ਕਰਨਾ ਮਹਿੰਗਾ ਪੈਂਦਾ ਹੈ। ਜੇਕਰ ਸਬਜ਼ੀਆਂ ਅਤੇ ਫਲਾਂ ਨੂੰ ਸਹੀ ਢੰਗ ਨਾਲ ਸਟੋਰ ਨਾ ਕੀਤਾ ਜਾਵੇ ਤਾਂ ਇਹ ਜਲਦੀ ਖਰਾਬ ਹੋ ਜਾਂਦੇ ਹਨ। ਕਿਸਾਨਾਂ ਦੀ ਇਸ ਮੁਸ਼ਕਿਲ ਨੂੰ ਹੱਲ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਵੱਲੋਂ ਇੱਕ ਛੋਟੇ ਜ਼ੀਰੋ ਐਨਰਜੀ ਕੂਲ ਚੈਂਬਰ ਦੀ ਸਿਫ਼ਾਰਸ਼ ਕੀਤੀ ਗਈ ਹੈ।

ਇਸ ਦੀ ਬਣਤਰ ਬਹੁਤ ਸਾਧਾਰਨ ਹੈ ਅਤੇ ਇਸ ਨੂੰ ਹਰ ਕੋਈ ਅਸਾਨੀ ਨਾਲ ਬਣਾ ਸਕਦਾ ਹੈ। ਤੁਸੀਂ ਲੋੜ ਮੁਤਾਬਕ ਇਸਦਾ ਆਕਾਰ ਘਟਾ ਜਾਂ ਵਧਾ ਸਕਦੇ ਹੋ। ਦੋਹਰੀ ਇੱਟਾਂ ਦੀ ਕੰਧ ਜਿਨ੍ਹਾਂ ਵਿੱਚ 7.5 ਸੈਂਟੀਮੀਟਰ ਦੀ ਵਿੱਥ ਹੁੰਦੀ ਹੈ, ਬਣਾਓ। ਕੰਧਾਂ ਵਿਚਲੀਆਂ ਵਿੱਥਾਂ ਰੇਤ ਨਾਲ ਭਰਨੀਆਂ ਚਾਹੀਦੀਆਂ ਹਨ। ਇਨ੍ਹਾਂ ਨੂੰ ਗਿੱਲਾ ਰੱਖੋ ਤਾਂ ਜੋ ਚੈਂਬਰ ਵਿੱਚ ਲੋੜੀਂਦੀ ਨਮੀ ਬਣਾ ਕੇ ਰੱਖੀ ਜਾ ਸਕੇ। ਇਸ ਚੈਂਬਰ ਵਿੱਚ ਹਵਾਦਾਰ ਕਰੇਟਾਂ ਵਿੱਚ ਫਲ ਜਾਂ ਸਬਜ਼ੀਆਂ ਪਾ ਕੇ ਪਾਲੀਥੀਨ ਦੀ ਸ਼ੀਟ ਨਾਲ ਢੱਕ ਦਿਓ।

cool-chamber-1-300x224

ਚੈਂਬਰ ਦੇ ਉੱਪਰ ਖਸ-ਖਸ, ਪਰਾਲੀ ਦੀਆਂ ਸ਼ੀਟਾਂ ਜਾਂ ਬੋਰੀਆਂ ਵਿਛਾ ਦਿਓ ਅਤੇ ਇਨ੍ਹਾਂ ਨੂੰ ਗਿੱਲਾ ਰੱਖੋ। ਇੰਝ ਕਰਨ ਨਾਲ ਚੈਂਬਰ ਵਿਚਲਾ ਤਾਪਮਾਨ ਗਰਮੀਆਂ ਵਿੱਚ ਬਾਹਰ ਨਾਲੋਂ 10-15° ਸੈਂਟੀਗ੍ਰੇਡ ਘੱਟ ਹੁੰਦਾ ਹੈ। ਇਸ ਵਿਚਲੀ ਨਮੀ ਤਕਰੀਬਨ 90 ਫ਼ੀਸਦੀ ਤਕ ਬਣੀ ਰਹਿੰਦੀ ਹੈ।

ਇਸ ਕੂਲ ਚੈਂਬਰ ਨੂੰ ਚਲਾਉਣ ਲਈ ਬਿਜਲੀ ਜਾਂ ਡੀਜ਼ਲ ਆਦਿ ਦੀ ਲੋੜ ਨਹੀਂ ਪੈਂਦੀ। ਇਸ ਤਰ੍ਹਾਂ ਕਿਸਾਨ ਜ਼ੀਰੋ ਐਨਰਜੀ ਚੈਂਬਰ ਨੂੰ ਵਰਤ ਕੇ ਭਰਪੂਰ ਫਾਇਦੇ ਉਠਾ ਸਕਦੇ ਹਨ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ