ਪਨੀਰੀ ਤਿਆਰ ਕਰਨ ਵਾਲੀ ਜਗਾਹ ਉਹ ਹੁੰਦੀ ਹੈ ਜਿਥੇ ਸਬਜ਼ੀਆਂ ਦੇ ਬੀਜ ਦੀ ਬਿਜਾਈ ਕਰਨ ਤੋਂ ਬਾਦ ਬੂਟਿਆਂ ਨੂੰ ਖੇਤ ਵਿਚ ਲਗਾਉਣ ਤਕ ਰੱਖਿਆ ਜਾਂਦਾ ਹੈ| ਚੰਗਾ ਝਾੜ ਲੈਣ ਲਈ ਚੰਗੀ ਪੌਧ ਹੋਣਾ ਬਹੁਤ ਜਰੂਰੀ ਹੈ ਹਾਲਾਂਕਿ ਹਰ ਸਬਜ਼ੀ ਦੇ ਲਈ ਪਨੀਰੀ ਤਿਆਰ ਕਰਨ ਦੀ ਜਰੂਰਤ ਨਹੀਂ ਹੁੰਦੀ ਹੈ ਪਰ ਬੈਂਗਣ,ਟਮਾਟਰ,ਮਿਰਚ,ਗੋਭੀ,ਪਿਆਜ ਆਦਿ ਦੀ ਨਰਸਰੀ ਤਿਆਰ ਕੀਤੇ ਬਿਨਾ ਚੰਗਾ ਅਤੇ ਮੁਨਾਫ਼ੇਦਾਰ ਕਾਸ਼ਤ ਨਹੀਂ ਕੀਤੀ ਜਾ ਸਕਦੀ| ਨਰਸਰੀ ਵਿਚ ਬੂਟਿਆਂ ਦੀ ਜੜ ਦਾ ਵਧੀਆ ਵਿਕਾਸ ਹੁੰਦਾ ਹੈ ਜਿਸ ਕਾਰਨ ਉਹ ਪੋਸ਼ਕ ਤੱਤਾਂ ਨੂੰ ਚੰਗੀ ਤ੍ਰਾਹ ਗ੍ਰਹਿਣ ਕਰਦੀ ਹੈ ਅਤੇ ਚੰਗੇ ਝਾੜ ਦਾ ਮੁੱਖ ਕਾਰਨ ਬਣਦੀ ਹੈ|
ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਦੇ ਕੀ ਹਨ ਲਾਭ :-
- ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਦੇ ਨਾਲ ਅੰਕੁਰਣ ਵਧੀਆ ਹੁੰਦਾ ਹੈ|
- ਘਟ ਜ਼ਮੀਨ ਵਿਚ ਜ਼ਿਆਦਾ ਬੂਟੇ ਤਿਆਰ ਕੀਤੇ ਜਾ ਸਕਦੇ ਹਨ|
- ਮੌਸਮ,ਮਿੱਟੀ ,ਪਾਣੀ ਅਤੇ ਹੋਰ ਚੀਜਾਂ ਨੂੰ ਸੰਭਾਲਣਾ ਆਸਾਨ ਹੋ ਜਾਂਦਾ ਹੈ|
- ਬੂਟਿਆਂ ਦੀਆਂ ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਅ ਕਰਨਾ ਸੌਖਾ ਹੋ ਜਾਂਦਾ ਹੈ|
- ਬੀਜ ਦੀ ਬੱਚਤ ਹੁੰਦੀ ਹੈ ਉਹ ਅਲੱਗ ਅਤੇ ਜ਼ਮੀਨ ਦਾ ਸਹੀ ਇਸਤੇਮਾਲ ਹੁੰਦਾ ਹੈ |
- ਨਰਸਰੀ ਵਿੱਚੋ ਚੰਗੇ ਅਤੇ ਸਿਹਤਮੰਦ ਪੌਧੇ ਹੀ ਚੁਣ ਕੇ ਖੇਤ ਵਿਚ ਲਾਏ ਜਾਂਦੇ ਹਨ ਜਿਸ ਕਾਰਨ ਖੇਤ ਵਿੱਚੋ ਚੰਗਾ ਝਾੜ ਲਿਆ ਜਾ ਸਕਦਾ ਹੈ|
ਨਰਸਰੀ ਲਈ ਜਗਾਹ ਦੀ ਚੋਣ ਕਿਵੇਂ ਕਰੀਏ ?
- ਨਰਸਰੀ ਲਈ ਖੁੱਲੀ,ਹਵਾਦਾਰ ,ਸੂਰਜ ਦੀ ਰੋਸ਼ਨੀ ਤੋਂ ਭਰਪੂਰ ਹੋਣੀ ਚਾਹੀਦੀ ਹੈ|
- ਕਿਸੀ ਮਕਾਨ ਜਾ ਦਰੱਖਤ ਹੇਠਲੀ ਜ਼ਮੀਨ ਨੂੰ ਇਸ ਕੰਮ ਲਈ ਨਾ ਚੁਣੋ| ਇਹ ਜਗਾਹ ਛਾਂ ਰਹਿਤ ਹੋਣੀ ਚਾਹੀਦੀ ਹੈ|
- ਉਚਾ ਉਠਿਆ ਹੋਇਆ ਨਰਸਰੀ ਬੈਡ ਚੰਗਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਪਾਣੀ ਨੂੰ ਬੈਡ ਉਤੋਂ ਖੜ੍ਹਿਆ ਨਹੀਂ ਰਹਿਣ ਦਿੰਦਾ|
- ਨਰਸਰੀ ਲਈ ਜਗਾਹ ਪਾਣੀ ਦੇ ਸਰੋਤ ਦੇ ਨੇੜੇ ਹੋਣੀ ਚਾਹੀਦੀ ਹੈ|
- ਨਰਸਰੀ ਦੇ ਨੇੜੇ ਹੀ ਇਸਦੀ ਦੇਖਭਾਲ ਕਰਨ ਵਾਲੇ ਵਿਅਕਤੀ ਲਈ ਕਮਰਾ /ਝੋਪੜੀ ਹੋਣੀ ਚਾਹੀਦੀ ਹੈ|
- ਨਰਸਰੀ ਦੀ ਥਾਂ ਸੜਕ ਦੇ ਨੇੜੇ ਹੋਏ ਤਾ ਜ਼ਿਆਦਾ ਚੰਗਾ ਹੈ|
- ਆਮ ਤੋਰ ਤੇ ਸਬਜ਼ੀਆਂ ਲਈ ਇਕ ਹੈਕਟੇਅਰ ਦੀ ਨਰਸਰੀ ਤਿਆਰ ਕਰਨ ਲਈ ਲਗਭਗ 250 ਵਰਗ ਮੀਟਰ ਜਗਾਹ ਦੀ ਲੋੜ ਹੁੰਦੀ ਹੈ|
ਨਰਸਰੀ ਤਿਆਰ ਕਰਨ ਦਾ ਸਹੀ ਸਮਾਂ :-
ਫ਼ਸਲ ਕੋਈ ਵੀ ਹੋਏ, ਚੰਗਾ ਬੀਜ ਉਸਦੀ ਸਫਲ ਕਾਸ਼ਤ ਲਈ ਰੀਡ ਦੀ ਹੱਡੀ ਹੁੰਦਾ ਹੈ| ਬੀਜ ਨਿਰੋਗੀ ,ਚੰਗਾ ਝਾੜ ਦੇਣ ਵਾਲਾ ਹੋਵੇ ਅਤੇ ਕਿਸੀ ਭਰੋਸੇਮੰਦ ਜਗਾਹ ਤੋਂ ਖ਼ਰੀਦਿਆ ਗਿਆ ਹੋਏ| ਨਰਸਰੀ ਤਿਆਰ ਕਰਨ ਦਾ ਸਹੀ ਸਮਾਂ ਫ਼ਸਲ ਤੇ ਨਿਰਭਰ ਕਰਦਾ ਹੈ ਪਰ ਮੁਖ ਤੌਰ ਤੇ ਪਤਝੜ -ਹਾੜੀ ਦੀ ਰੁੱਤ ਦੀ ਸਬਜ਼ੀ ਲਈ ਜੂਨ-ਜੁਲਾਈ ਅਤੇ ਬਸੰਤ -ਗਰਮੀ ਦੀ ਰੁੱਤ ਲਈ ਨਵੰਬਰ- ਜਨਵਰੀ ਵਿਚ ਤਿਆਰ ਕੀਤੀ ਜਾਂਦੀ ਹੈ|
ਨਰਸਰੀ ਬੈੱਡਾਂ ਦੇ ਪ੍ਰਕਾਰ :-
ਸਮਤਲ ਨਰਸਰੀ ਬੈਡ :- ਇਹ ਬਸੰਤ ਜਾ ਗਰਮੀਆਂ ਦੀ ਫ਼ਸਲਾਂ ਲਈ ਵਰਤਿਆ ਜਾਂਦਾ ਹੈ ਜਦੋਂ ਮੀਹ ਦਾ ਡਰ ਨਾਂ ਹੋਵੇ|ਇਹ ਉਹਨਾਂ ਇਲਾਕਿਆਂ ਲਈ ਵੀ ਢੁਕਵਾਂ ਹੈ ਜਿਥੇ ਮਿੱਟੀ ਰੇਤਲੀ -ਰੇਤਲੀ ਦੋਮਟ ਹੋਵੇ|
ਉੱਚਾ ਉਠਿਆ ਹੋਇਆ :- ਇਹ ਨਰਸਰੀ ਬੈਡ ਜ਼ਿਆਦਾ ਵਰਤਿਆ ਜਾਂਦਾ ਹੈ| ਇਹ ਬਰਸਾਤੀ ਮੌਸਮ ਵਿਚ ਵਰਤਿਆ ਜਾਂਦਾ ਹੈ|ਇਸ ਬੈਡ ਵਿਚ ਪਾਣੀ ਠਹਿਰਨਾ ਦੀ ਸੰਭਾਵਨਾ ਬਹੁਤ ਘਟ ਹੁੰਦੀ ਹੈ| ਇਸਦੀ ਉਚਾਈ 10-15 cm ਰੱਖੀ ਜਾਂਦੀ ਹੈ|
ਡੂੰਘਾ ਨਰਸਰੀ ਬੈਡ :- ਇਹ ਨਰਸਰੀ ਬੈਡ ਆਮਤੌਰ ਤੇ ਜ਼ਿਆਦਾ ਨਹੀਂ ਵਰਤਿਆ ਜਾਂਦਾ| ਇਹ ਸਰਦੀ ਦੇ ਮੌਸਮ ਵਿਚ ਜ਼ਿਆਦਾ ਵਰਤਿਆ ਜਾਂਦਾ| ਇਹ ਸਰਦੀ ਦੇ ਮੌਸਮ ਵਿਚ ਜ਼ਿਆਦਾ ਵਰਤਿਆ ਜਾਂਦਾ ਹੈ| ਇਸਦੀ ਡੁੰਗਾਈ ਜ਼ਮੀਨ ਤੇ 10-15 ਕਮ ਹੇਠਾਂ ਰੱਖੀ ਜਾਂਦੀ ਹੈ| ਪੌਦਿਆਂ ਨੂੰ ਠੰਡੀ ਹਵਾਵਾਂ ਨੂੰ ਬਚਾਉਣ ਲਈ ਇਸਨੂੰ ਪੋਲੀਥੀਨ ਦੀ ਸ਼ੀਟ ਨਾਲ ਢੱਕਿਆ ਜਾਂਦਾ ਹੈ|
ਨਰਸਰੀ ਬੈਡ ਤਿਆਰ ਕਰਨਾ ਅਤੇ ਬਿਜਾਈ :-
ਸਭ ਤੋਂ ਪਹਿਲਾਂ ਜ਼ਮੀਨ ਦੀ ਚੰਗੀ ਤਰਾਂ ਕਰ ਲਓ|ਮਿੱਟੀ ਵਿਚ ਮੌਜੂਦ ਪੱਥਰ। ਕੰਕਰ ਜਾ ਹੋਰ ਗੈਰ-ਜਰੂਰੀ ਪੱਤਿਆਂ ਆਦਿ ਨੂੰ ਕੱਢ ਦਿਓ| ਮਿੱਟੀ ਦੇ ਵੱਡੇ ਟੁਕੜਿਆਂ ਨੂੰ ਬਰੀਕ ਕਰ ਦਿਓ ਅਤੇ ਨਰਸਰੀ ਬੈਡ ਨੂੰ ਪੱਧਰਾ ਕਰ ਦਿਓ| ਮਿੱਟੀ ਦੇ ਵੱਡੇ ਟੁਕੜਿਆਂ ਨੂੰ ਬਾਰੀਕ ਕਰ ਦਿਓ ਅਤੇ ਨਰਸਰੀ ਬੈਡ ਨੂੰ ਪੱਧਰਾ ਕਰ ਲਓ| ਨਰਸਰੀ ਬੈਡ ਦੀ ਲੰਬਾਈ ਆਪਣੀ ਸਹੁਲਤ ਦੇ ਹਿਸਾਬ ਨਾਲ ਰੱਖੀ ਜਾ ਸਕਦੀ ਹੈ ਪਰ ਇਸਦੀ ਚੌੜਾਈ ਇਕ ਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ ਤਾਂਕਿ ਬੈੱਡ ਵਿਚਕਾਰ ਕੰਮ ਕਰਨਾ ਆਸਾਨ ਹੋਵੇ|
ਬਿਜਾਈ ਲਈ ਪੰਕਤੀ ਵਿਚ 5cm ਦੀ ਦੂਰੀ ਹੋਣੀ ਚਾਹੀਦੀ ਹੈ| ਬਿਜਾਈ ਕਰਨ ਵੇਲੇ ਬੀਜ ਦੇ ਆਕਾਰ ਦੇ ਲਗਭਗ 3-4 ਗੁਣਾ ਗਹਿਰਾਈ ਤੇ ਬੁਵਾਈ ਕਰਨੀ ਚਾਹੀਦੀ ਹੈ|ਬਿਜਾਈ ਤੋਂ ਬਾਅਦ ਬੀਜ ਨੂੰ ਛਾਣੇ ਹੋਏ ਗਲੇ -ਸੜੇ ਗੋਬਰ ਦੀ ਬਹੁਤ ਹਲਕੀ ਪਰਤ ਨਾਲ ਢੱਕ ਦੇਣਾ ਚਾਹੀਦਾ ਹੈ|ਉਸਤੋਂ ਬਾਅਦ ਹਲਕੀ ਸਿੰਚਾਈ ਬਹੁਤ ਜਰੂਰੀ ਹੈ| ਉਸਤੋਂ ਬਾਅਦ ਬੂਟਿਆਂ ਦੀ ਦੇਖਭਾਲ ਕਰਦੇ ਰਹੋ|ਆਮ ਤੌਰ ਤੇ ਗਰਮੀਆਂ ਵਿਚ ਬੂਟੇ ਲਗਭਗ 4 ਹਫਤੇ ਅਤੇ ਸਰਦੀਆਂ ਵਿਚ ਲਗਭਗ 6-8 ਹਫ਼ਤੇ ਬਾਅਦ ਮੁੱਖ ਖੇਤ ਵਿਚ ਰੋਪਨ ਲਈ ਤਿਆਰ ਹੋ ਜਾਂਦੇ ਹਨ|ਇਸ ਸਮੇਂ ਬੂਟਿਆਂ ਦੀ ਲੰਬਾਈ ਲਗਭਗ 15cm ਹੋ ਜਾਂਦੀ ਹੈ ਅਤੇ 4-6 cm ਪੱਤੇ ਨਿਕਲ ਆਉਂਦੇ ਹਨ|
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ