ਕੰਟਰੈਕਟ ਫਾਰਮਿੰਗ ਅਤੇ ਚਿਕਿਤਸਕ ਪੌਦੇ: ਭਾਰਤ ਵਿੱਚ ਮਹੱਤਵ

ਕੰਟਰੈਕਟ ਫਾਰਮਿੰਗ ਇੱਕ ਅਜਿਹੀ ਵਿਵਸਥਾ ਹੈ ਜਿੱਥੇ ਖੇਤੀਬਾੜੀ ਉਤਪਾਦਾਂ ਦਾ ਉਤਪਾਦਨ ਅਤੇ ਉਹਨਾਂ ਦੀ ਵਿਕਰੀ ਇੱਕ ਕੰਟ੍ਰੈਕਟ ਦੇ ਅਧੀਨ ਕੀਤੀ ਜਾਂਦੀ ਹੈ ਜੋ ਕਿ ਕਿਸਾਨ, ਸਪਲਾਇਰ ਅਤੇ ਉਤਪਾਦਕ ਵਿੱਚ ਹੁੰਦੀ ਹੈ। ਇਹ ਵਿਵਸਥਾ ਭਾਰਤ ਵਿੱਚ ਖੇਤੀਬਾੜੀ ਕੰਮਾਂ ਦੇ ਆਧੁਨਿਕੀਕਰਨ ਦੇ ਲਈ ਇੱਕ ਉਤਪ੍ਰੇਰਕ ਦੇ ਰੂਪ ਵਿੱਚ ਕੰਮ ਕਰ ਸਕਦੀ ਹੈ ਕਿਉਂਕਿ ਖੇਤੀਬਾੜੀ ਉਤਪਾਦਾਂ ਉੱਪਰ ਨਿਰਭਰ ਉਦਯੋਗਾਂ ਨੂੰ ਵਧੀਆ ਉੱਪਜ ਦੇ ਲਈ ਉਚਿੱਤ ਅਤੇ ਸਮੇਂ ‘ਤੇ ਇਨਪੁੱਟ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਦੀ ਰਾਸ਼ਟਰੀ ਖੇਤੀਬਾੜੀ ਨੀਤੀ ਵੀ ਵੱਧਦੀ ਲੋੜ ਨੂੰ ਪੂਰਾ ਕਰਨ ਦੇ ਲਈ ਗੈਰ-ਸਰਕਾਰੀ ਭਾਗੀਦਾਰਾਂ ਨੂੰ ਵਧਾਵਾ ਦੇ ਰਹੀ ਹੈ।

ਕੰਟਰੈਕਟ ਫਾਰਮਿੰਗ ਦੇ ਫਾਇਦੇ:

ਭਾਰਤੀ ਖੇਤੀਬਾੜੀ ਦੇ ਵਰਤਮਾਨ ਪਹਿਲੂਆਂ ਵਿੱਚ ਕਈ ਖੇਤਰ ਹਨ ਜਿੱਥੇ ਕੰਟਰੈਕਟ ਫਾਰਮਿੰਗ ਫਾਇਦੇਮੰਦ ਹੋ ਸਕਦੀ ਹੈ, ਵਿਸ਼ੇਸ਼ ਰੂਪ ਵਿੱਚ ਚਿਕਿਤਸਕ ਪੌਦਿਆਂ ਦੀ ਖੇਤੀ ਵਿੱਚ। ਇਸ ਲਈ ਕੰਟਰੈਕਟ ਫਾਰਮਿੰਗ ਨੂੰ ਲਾਗੂ ਕਰਨ ਨਾਲ ਕਿਸਾਨ ਅਤੇ ਖੇਤੀਬਾੜੀ ਉੱਤੇ ਅਧਾਰਿਤ ਕੰਪਨੀ ਦੋਨਾਂ ਨੂੰ ਕਈ ਫਾਇਦੇ ਮਿਲ ਸਕਦੇ ਹਨ। ਇਹਨਾਂ ਵਿੱਚੋ ਕੁੱਝ ਫਾਇਦਿਆਂ ਬਾਰੇ ਹੇਠਾਂ ਦਿੱਤਾ ਗਿਆ ਹੈ।

ਉਤਪਾਦਕ/ਕਿਸਾਨ

  • ਘੱਟ ਮਾਰਕੀਟਿੰਗ ਅਤੇ ਲੈਣ-ਦੇਣ ਦੀ ਲਾਗਤ ਅਤੇ ਉਹਨਾਂ ਦੀ ਉੱਪਜ ਦੇ ਲਈ ਨਿਸ਼ਚਿਤ ਬਾਜ਼ਾਰ। ਇਸ ਦੇ ਇਲਾਵਾ ਉਤਪਾਦਾਂ ਅਤੇ ਮੁੱਲ ਨਿਰਧਾਰਨ ਦਾ ਜੋਖਿਮ ਵੀ ਘੱਟ ਹੋ ਜਾਂਦਾ ਹੈ।
  • ਨਵੇਂ ਬਾਜ਼ਾਰ ਖੋਲ੍ਹਣਾ ਜੋ ਛੋਟੇ ਕਿਸਾਨਾਂ ਦੇ ਲਈ ਬਹੁਤ ਦੁਰਲਭ ਸੀ, ਨਾਲ ਹੀ ਕਿਸਾਨਾਂ ਨੂੰ ਬਿਹਤਰ ਗੁਣਵੱਤਾ ਵਾਲੇ ਉਤਪਾਦਨ ਦੇ ਲਈ ਵਿੱਤੀ ਸਹਾਇਤਾ ਅਤੇ ਤਕਨੀਕੀ ਮਾਰਗਦਰਸ਼ਨ ਮਿਲਦਾ ਹੈ।
  • ਗੁਣਵੱਤਾ ਨਾਲ ਭਰਪੂਰ ਉਤਪਾਦਨ ਦੀ ਸਹੀ ਸਮੇਂ ਉੱਪਰ ਅਤੇ ਘੱਟ ਲਾਗਤ ਨਾਲ ਲਗਾਤਾਰ ਕਾਫੀ ਮਾਤਰਾ ਦੇ ਵਿੱਚ ਪੂਰਤੀ ਨਿਸ਼ਚਿਤ ਕਰਦਾ ਹੈ।

ਇੰਡਸਟਰੀਜ਼

  • ਉਹਨਾਂ ਦੀ ਸਮਰੱਥਾ ਦੇ ਬੁਨਿਆਦੀ ਢਾਂਚੇ ਦਾ ਉਪਯੋਗ ਅਤੇ ਖਪਤਕਾਰ ਦੀਆਂ ਭੋਜਨ ਸੁਰੱਖਿਆ ਸੰਬੰਧੀ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਣਾ।
  • ਖੇਤੀਬਾੜੀ ਪ੍ਰਣਾਲੀ ਵਿੱਚ ਪ੍ਰਾਈਵੇਟ ਨਿਵੇਸ਼ ਕੀਤਾ ਜਾ ਸਕਦਾ ਹੈ। ਉਤਪਾਦਕਾਂ ਅਤੇ ਕੰਪਨੀਆਂ ਦੇ ਵਿੱਚ ਗੱਲਬਾਤ ਅਧਾਰਿਤ ਮੁੱਲ ਦਾ ਨਿਰਧਾਰਣ।
  • ਦੋਨੋ ਧਿਰ ਪਹਿਲਾਂ ਨਿਰਧਾਰਿਤ ਨਿਯਮਾਂ ਅਤੇ ਸ਼ਰਤਾਂ ਦੇ ਤਹਿਤ ਉਤਪਾਦਨ ਦੇ ਲਈ ਕੰਟਰੈਕਟ ਕਰਦੇ ਹਨ।

ਭਾਰਤ ਵਿੱਚ ਕੰਟ੍ਰੈਕਟ ਫਾਰਮਿੰਗ ਕੰਪਨੀਆਂ ਦੀ ਸੂਚੀ:

  • ਕੁੱਝ ਭਾਰਤੀ ਕੰਪਨੀਆਂ ਜੋ ਕੰਟਰੈਕਟ ਫਾਰਮਿੰਗ ਕਰਦੀਆਂ ਹਨ, ਉਹਨਾਂ ਬਾਰੇ ਜਾਣਕਾਰੀ ਹੇਠਾਂ ਦਿੱਤੀ ਗਈ ਹੈ
  • ਡਾਬਰ ਕੰਟ੍ਰੈਕਟ ਫਾਰਮਿੰਗ
  • ਪਤੰਜਲੀ ਕੰਟ੍ਰੈਕਟ ਫਾਰਮਿੰਗ
  • ਪੇਸੀਫਿਕ ਹਰਬਸ ਐਗਰੋ ਫਾਰਮ ਪ੍ਰਾਈਵੇਟ ਲਿਮਟਿਡ
  • ਪੈਪਸੀਕੋ
  • ਐਗਰੋਨਿਕ ਹਰਬਲ ਪ੍ਰਾਈਵੇਟ ਲਿਮਟਿਡ

ਚਿਕਿਤਸਕ ਫ਼ਸਲਾਂ ਅਤੇ ਕੰਟਰੈਕਟ ਫਾਰਮਿੰਗ

ਖੇਤੀ ਦੀ ਵੱਧਦੀ ਲਾਗਤ ਅਤੇ ਰਵਾਇਤੀ ਫ਼ਸਲਾਂ ਦੇ ਉਤਪਾਦਨ ਵਿੱਚ ਵਿਕਲਪ ਦੇ ਕਾਰਨ ਭਾਰਤੀ ਕਿਸਾਨਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਉਹ ਹੋਰਨਾਂ ਫ਼ਸਲਾਂ ਦੀ ਖੇਤੀ ਵੱਲ ਜਾ ਰਹੇ ਹਨ ਜੋ ਕਿ ਜ਼ਿਆਦਾ ਮੁਨਾਫ਼ਾ ਪ੍ਰਦਾਨ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਇਹਨਾਂ ਫ਼ਸਲਾਂ ਨੂੰ ਘੱਟ ਪੋਸ਼ਕ-ਤੱਤਾਂ ਵਾਲੀ ਅਤੇ ਬੰਜਰ ਜ਼ਮੀਨ ਵਿੱਚ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪੂਰਬੀ ਖੇਤਰ ਦੀਆਂ ਦਵਾਈਆਂ ਵਿੱਚ ਪੱਛਮੀ ਖਪਤਕਾਰਾਂ ਦੀ ਵੱਧਦੀ ਰੁਚੀ ਦੇ ਕਾਰਨ ਇਹਨਾਂ ਚਿਕਿਤਸਕ ਫ਼ਸਲਾਂ ਦੇ ਵਪਾਰ ਦੀ ਮੰਗ ਵਿੱਚ ਵਾਧਾ ਹੋ ਰਿਹਾ ਹੈ।

ਚਿਕਿਤਸਕ ਪੌਦਿਆਂ ਦੀ ਸਮਰੱਥਾ

ਚਿਕਿਤਸਕ ਪੌਦੇ ਵਿੱਚ ਸਮਰੱਥਾ ਵਾਲੇ ਜੈਵਿਕ-ਅਣੂ ਹੁੰਦੇ ਹਨ ਅਤੇ ਕਈ ਚਿਕਿਤਸਕ ਦਵਾਈਆਂ ਦੇ ਵਿਕਾਸ ਲਈ ਉਪਯੋਗ ਕੀਤੇ ਜਾਂਦੇ ਹਨ। ਇਸ ਦੇ ਇਲਾਵਾ ਜੜ੍ਹੀ-ਬੂਟੀਆਂ ਦੀਆਂ ਦਵਾਈਆਂ ਨੂੰ ਜ਼ਿਆਦਾ ਸੁਰੱਖਿਅਤ, ਸ਼ਰੀਰਕ ਰੂਪ ਵਿੱਚ ਜ਼ਿਆਦਾ ਅਨੁਕੂਲ ਅਤੇ ਘੱਟ ਲਾਗਤ ਵਾਲਾ ਮੰਨਿਆ ਜਾਂਦਾ ਹੈ। ਸਮਾਂ ਬੀਤਣ ਦੇ ਨਾਲ, ਮਨੁੱਖੀ ਜ਼ਰੂਰਤਾਂ ਅਤੇ ਵਪਾਰਿਕ ਉਦੇਸ਼ਾਂ ਨੂੰ ਪੂਰਾ ਕਰਨ ਦੇ ਲਈ ਚਿਕਿਤਸਕ ਪੌਦਿਆਂ ਦੀ ਮੰਗ ਕਾਫੀ ਵੱਧ ਰਹੀ ਹੈ। ਭਾਰਤ ਵਿੱਚ ਚਿਕਿਤਸਕ ਪੌਦਿਆਂ ਦਾ ਵਿਸ਼ਾਲ ਭੰਡਾਰ ਅਤੇ ਵਿਸ਼ਾਲ ਚਿਕਿਤਸਕ ਗਿਆਨ ਹੈ।

ਇਸ ਤੋਂ ਇਲਾਵਾ ਸੁਗੰਧਿਤ ਪੌਦੇ ਅਤੇ ਜੜ੍ਹੀ-ਬੂਟੀਆਂ, ਜਿਹਨਾਂ ਤੋਂ ਹਰਬਲ ਦਵਾਈਆਂ ਅਤੇ ਸ਼ਰੀਰ ਦੀ ਦੇਖਭਾਲ ਦੇ ਉਤਪਾਦ ਬਣਾਏ ਜਾਂਦੇ ਹਨ, ਖੇਤੀ ਦੀ ਕਮਾਈ ਨੂੰ ਵਧਾਉਣ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਸ਼ੰਖਪੁਸ਼ਪੀ, ਅਤੀਸ਼, ਕੁਠ, ਕਰੰਜ, ਕੁਟਕੀ ਵਰਗੀਆਂ ਜੜ੍ਹੀ-ਬੂਟੀਆਂ ਸ਼ਹਿਰੀ ਖਪਤਕਾਰਾਂ ਦੇ ਲਈ ਜ਼ਿਆਦਾ ਮਾਈਨੇ ਨਹੀਂ ਰੱਖਦੀਆਂ ਪਰ ਇਹ ਪੌਦੇ ਉਹਨਾਂ ਕਿਸਾਨਾਂ ਦੇ ਲਈ ਆਮਦਨ ਦਾ ਇੱਕ ਵੱਡਾ ਸ੍ਰੋਤ ਹਨ ਜੋ ਇਹਨਾਂ ਦਾ ਉਤਪਾਦਨ ਕਰਦੇ ਹਨ।

ਨਾਬਾਰਡ ਦੁਆਰਾ ਨੀਤੀਗਤ ਪਹਿਲ

ਚਿਕਿਤਸਕ ਅਤੇ ਬਾਕੀ ਵਪਾਰਿਕ ਫ਼ਸਲਾਂ ਦੇ ਉਤਪਾਦਨ ਨੂੰ ਵਧਾਉਣ ਲਈ ਕਿਸਾਨਾਂ ਦੇ ਲਈ ਮੰਡੀਕਰਣ ਦੇ ਮੌਕੇ ਪੈਦਾ ਕਰਨ ਦੇ ਲਈ ਨੈਸ਼ਨਲ ਬੈਂਕ ਓਫ ਐਗਰੀਕਲਚਰ ਅਤੇ ਰੂਰਲ ਡਿਵੈਲਪਮੈਂਟ( ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ) ਕੰਟ੍ਰੈਕਟ ਫਾਰਮਿੰਗ ਦੇ ਲਈ ਵਿਸ਼ੇਸ਼ ਪੁਨਰਵਿੱਤ ਪੈਕੇਜ ਪ੍ਰਦਾਨ ਕਰਦਾ ਹੈ।

ਇਸ ਦਿਸ਼ਾ ਵਿੱਚ ਨਾਬਾਰਡ ਦੁਆਰਾ ਕੀਤੀਆਂ ਗਈਆਂ ਵਿਭਿੰਨ ਕਾਰਵਾਈਆਂ ਇਸ ਪ੍ਰਕਾਰ ਹਨ:

  • ਵਿੱਤੀ ਦਖ਼ਲ (Intervention)
  • AEZs (ਖੇਤੀਬਾੜੀ ਨਿਰਯਾਤ ਖੇਤਰ) ਵਿੱਚ ਕੰਟ੍ਰੈਕਟ ਫਾਰਮਿੰਗ ਦੇ ਲਈ ਕਿਸਾਨਾਂ ਨੂੰ ਵਿੱਤ ਪੋਸ਼ਣ ਦੇ ਲਈ ਵਿਸ਼ੇਸ਼ ਪੁਨਰਵਿੱਤ ਪੈਕੇਜ
  • CBs, SCBs, RRBs ਅਤੇ ਚੁਣੇ ਗਏ SCARDBs (ਰਾਜ ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ) ਦੁਆਰਾ ਕੀਤੇ ਗਏ ਭੁਗਤਾਨ ਦੇ ਲਈ 100 % ਪੁਨਰਵਿੱਤ।
  • ਭੁਗਤਾਨ ਲਈ ਮਿਆਦ ਦੀ ਸਹੂਲਤ (3 ਸਾਲ)।
  • ਕੰਟਰੈਕਟ ਫਾਰਮਿੰਗ ਦੇ ਤਹਿਤ ਚਿਕਿਤਸਕ ਪੌਦਿਆਂ ਦੇ ਲਈ ਵੱਡੇ ਪੈਮਾਨੇ ਉੱਤੇ ਵਿੱਤ ਦਾ ਨਿਰਧਾਰਣ।
  • ਚਿਕਿਤਸਕ ਪੌਦਿਆਂ ਦੇ ਕਵਰੇਜ ਤੋਂ ਇਲਾਵਾ AEZs ਵਿੱਚ ਕੰਟਰੈਕਟ ਫਾਰਮਿੰਗ ਦੇ ਲਈ ਉਤਪਾਦਕਾਂ ਦੇ ਵਿੱਤ ਪੋਸ਼ਣ ਦੇ ਲਈ ਪੁਨਰਵਿੱਤ ਪੈਕੇਜ ਯੋਜਨਾ ਦਾ ਬਾਹਰੀ AEZs ਤੱਕ ਵਿਸਤਾਰ
  • ਆਟੋਮੈਟਿਕ ਰਿਫਾਇਨੈਂਸ ਸੁਵਿਧਾ ਦੇ ਤਹਿਤ ਕੰਟਰੈਕਟ ਫਾਰਮਿੰਗ ਦੇ ਲਈ ਪੁਨਰਵਿੱਤ ਸਕੀਮ ਦਾ ਵਿਸਤਾਰ।

ਭਵਿੱਖ ਦੀ ਸੰਭਾਵਨਾ
ਚਿਕਿਤਸਕ ਫ਼ਸਲ ਦੇ ਖੇਤਰ ਵਿੱਚ ਜ਼ਿਆਦਾ ਸੰਭਾਵਨਾਵਾਂ ਹਨ। ਉਚਿੱਤ ਵਪਾਰੀਕਰਨ ਪ੍ਰਣਾਲੀ, ਘਰੇਲੂ ਅਤੇ ਵਿਸ਼ਵ ਪੱਧਰ ਉੱਤੇ ਬਾਜ਼ਾਰਾਂ ਨੂੰ ਖੋਲ ਕੇ ਉੱਚ ਮੁੱਲ ਪ੍ਰਦਾਨ ਕਰਕੇ ਉਦਯੋਗਾਂ ਅਤੇ ਕਿਸਾਨਾਂ ਦੇ ਲਈ ਫਾਇਦੇਮੰਦ ਹੋ ਸਕਦੀ ਹੈ। ਇਸ ਤੋਂ ਇਲਾਵਾ ਲਗਭਗ 162 ਪ੍ਰਜਾਤੀਆਂ ਹਨ ਜੋ ਕਿ ਚਿਕਿਤਸਕ ਪੌਦਿਆਂ ਦੇ ਅੰਤਰਗਤ ਆਉਂਦੀਆਂ ਹਨ। ਇਸ ਲਈ ਚਿਕਿਤਸਕ ਪੌਦਿਆਂ ਦੀ ਖੇਤੀ ਵਿਸ਼ੇਸ਼ ਰੂਪ ਵਿੱਚ ਛੋਟੇ ਪੈਮਾਨੇ ਦੇ ਕਿਸਾਨਾਂ ਲਈ ਆਰਥਿਕ ਰੂਪ ਵਿੱਚ ਜ਼ਿਆਦਾ ਫਾਇਦੇਮੰਦ ਹੋ ਸਕਦੀ ਹੈ।

ਪੌਦਿਆਂ ਦੇ ਨਾਲ ਇਹਨਾਂ ਦਾ ਸੰਗ੍ਰਹਿ, ਪ੍ਰੋਸੈਸਿੰਗ ਅਤੇ ਇਹਨਾਂ ਲਈ ਆਵਾਜਾਈ ਦੀ ਮੰਗ ਵੀ ਵੱਧਦੀ ਜਾ ਰਹੀ ਹੈ, ਜਿਸ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ।

ਭਾਰਤ ਵਿੱਚ ‘ਹਰਬਲ ਉਦਯੋਗ’ ਨੂੰ ਵਿਕਸਿਤ ਕਰਨ ਦੇ ਲਈ ਚਿਕਿਤਸਕ ਫ਼ਸਲਾਂ ਦੀ ਇੱਕ ਚੰਗੀ ਵਿਭਿੰਨਤਾ ਹੈ। ਅਜਿਹੀ ਉੱਚ ਵਿਭਿੰਨਤਾ ਹੋਰ ਵਿਗਿਆਨਕ ਖੋਜਾਂ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਦਾ ਪਤਾ ਲਗਾਉਣ ਅਤੇ ਵੱਖ-ਵੱਖ ਬਿਮਾਰੀਆਂ ਦੇ ਇਲਾਜ ਵਿੱਚ ਲਾਗੂ ਕਰਨ ਵਿੱਚ ਸਹਾਇਕ ਹੋ ਰਹੀ ਸਕਦੀ ਹੈ।

ਇਸ ਤੋਂ ਇਲਾਵਾ, ਭਾਰਤ ਪਹਿਲਾਂ ਤੋਂ ਹੀ ਬਿਹਤਰ ਗੁਣਵੱਤਾ ਵਾਲੀਆਂ ਜੈਨੇਰਿਕ ਦਵਾਈਆਂ ਦੇ ਘੱਟ ਕੀਮਤ ਵਾਲੇ ਨਿਰਮਾਤਾ ਵਜੋਂ ਵਿਸ਼ਵ ਪੱਧਰ ‘ਤੇ ਜਾਣਿਆ ਜਾਂਦਾ ਹੈ। ਇਸ ਲਈ ਇਸ ਕਾਰਕ ਨੂੰ ਭਾਰਤੀ ਹਰਬਲ ਉਤਪਾਦਾਂ ਦੀ ਮਾਰਕੀਟਿੰਗ ਲਈ ਇੱਕ ਸਾਧਨ ਵਜੋਂ ਵਰਤਿਆ ਜਾ ਸਕਦਾ ਹੈ।

ਸੰਖੇਪ
ਭਾਰਤੀ ਮੂਲ ਦੇ ਪੌਦਿਆਂ ਉੱਤੇ ਅਧਾਰਿਤ ਦਵਾਈਆਂ ਵਿੱਚ ਮੌਜੂਦਾ ਵਿਸ਼ਵ-ਵਿਆਪੀ ਦਿਲਚਸਪੀ ਨੂੰ ਕੰਟਰੈਕਟ ਫਾਰਮਿੰਗ, ਖੋਜ ਅਤੇ ਵਿਕਾਸ ਨੂੰ ਵਧਾਵਾ ਦੇਣ ਅਤੇ ਨਿਰਯਾਤ ਵਧਾਉਣ ਦੁਆਰਾ ਇੱਕ ਸਪੱਸ਼ਟ ਨੀਤੀ ਵਿਕਸਤ ਕਰਕੇ ਵਰਤਿਆ ਜਾਣਾ ਚਾਹੀਦਾ ਹੈ।

ਚਿਕਿਤਸਕ ਫਸਲ ਖੇਤਰ ਨੂੰ ਉੱਨਤ ਕਰਨ ਲਈ, ਦਿੱਤੇ ਗਏ ਹਰੇਕ ਪੜਾਅ (ਜਿਵੇਂ ਖੋਜ, ਉਤਪਾਦਨ, ਸੰਗ੍ਰਹਿ, ਭੰਡਾਰਨ, ਪ੍ਰੋਸੈਸਿੰਗ ਅਤੇ ਮਾਰਕੀਟਿੰਗ) ਵਿੱਚ ਤਾਲਮੇਲ ਦੇ ਯਤਨਾਂ ਦੀ ਲੋੜ ਹੁੰਦੀ ਹੈ।

ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਵੇਂ ਤੁਸੀਂ ਕੰਟ੍ਰੈਕਟ ਫਾਰਮਿੰਗ ਦਾ ਵਿਕਲਪ ਚੁਣਨਾ ਚਾਹੁੰਦੇ ਹੋ ਜਾਂ ਇੱਕ ਕਿਸਾਨ ਦੇ ਰੂਪ ਵਿੱਚ ਚਿਕਿਤਸਕ ਪੌਦੇ ਉਗਾਉਣਾ ਚਾਹੁੰਦੇ ਹੋ, ਤਾਂ ਹਾਂ, ਤੁਸੀਂ ਸਹੀ ਫੈਸਲਾ ਲੈ ਰਹੇ ਹੋ। ਚਿਕਿਤਸਕ ਫਸਲਾਂ ਅਤੇ ਕੰਟਰੈਕਟ ਫਾਰਮਿੰਗ ਬਾਰੇ ਹੋਰ ਜਾਣਨ ਲਈ, ਸਾਡੇ ਕਿਸੇ ਮਾਹਿਰ ਨਾਲ ਗੱਲ ਕਰਨ ਲਈ apnikheti.com ‘ਤੇ ਜਾਓ, ਨਾਲ ਹੀ ਖੇਤੀਬਾੜੀ ਅਤੇ ਕਿਸਾਨਾਂ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੇ ਮੋਬਾਈਲ ‘ਤੇ ਆਪਣੀ ਖੇਤੀ ਐਪ ਡਾਉਨਲੋਡ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ