ਜਦੋਂ ਗੱਲ ਕਰੀਏ ਫਸਲ ਉਤਪਾਦਨ ਦੀ ਤਾਂ ਪਾਣੀ ਅਹਿਮ ਤੱਤ ਹੈ। ਖੇਤੀਬਾੜੀ ਵਿੱਚ ਪਾਣੀ ਦੀ ਕਮੀ ਠਹਿਰਾਅ ਲਿਆ ਸਕਦੀ ਹੈ ਅਤੇ ਸਾਰੇ ਵਿਸ਼ਵ ਦੀ ਇਹੀ ਸੱਚਾਈ ਹੈ। ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਕੁਦਰਤੀ ਤਰੀਕਾ ਵਰਖਾ ਦੇ ਪਾਣੀ ਨੂੰ ਇਕੱਠਾ ਕਰਨਾ ਹੈ ਅਤੇ ਇਸਦੇ ਲਈ ਮਾਨਸੂਨ ਦਾ ਸਮਾਂ ਸਭ ਤੋਂ ਸਹੀ ਹੈ।
ਮੀਂਹ ਦੇ ਪਾਣੀ ਦੀ ਮੁੜ ਵਰਤੋਂ ਉਚਿੱਤ ਅਤੇ ਸਸਤੀ ਤਕਨੀਕ ਹੈ ਜਿਸ ਵਿੱਚ ਆਮ ਤਲ ਜਾਂ ਛੱਤ ਆਦਿ ਦਾ ਪਾਣੀ ਇਕੱਠਾ ਕੀਤਾ ਜਾਂਦਾ ਹੈ। ਇਹ ਪਾਣੀ ਗਟਰਾਂ ਜਾਂ ਆਪ ਤਿਆਰ ਕੀਤੇ ਟੋਇਆਂ ਆਦਿ ਵਿੱਚ ਜਮ੍ਹਾ ਕੀਤਾ ਜਾਂਦਾ ਹੈ। ਇਸ ਨਾਲ ਸਾਰਾ ਸਾਲ ਤੁਹਾਨੂੰ ਲੋੜੀਂਦਾ ਪਾਣੀ ਮਿਲਦਾ ਰਹਿੰਦਾ ਹੈ। ਤੁਸੀਂ ਬਸ ਪਾਣੀ ਇਕੱਠਾ ਕਰਨ ਅਤੇ ਸਾਫ ਰੱਖਣ ਲਈ ਸਹੀ ਅਭਿਆਸ ‘ਤੇ ਕੰਮ ਕਰੋ। ਲੋੜ ਅਨੁਸਾਰ ਪਾਣੀ ਜਮ੍ਹਾ ਕਰਨ ਲਈ ਤੁਸੀਂ ਸਧਾਰਨ ਬੈਰਲ ਜਾਂ ਵੱਡੇ ਚੁਬੱਚੇ ਬਣਾ ਸਕਦੇ ਹੋ।
ਮੀਂਹ ਦਾ ਪਾਣੀ ਇਕੱਠਾ ਕਰਨ ਦੇ ਫਾਇਦੇ
- ਮੀਂਹ ਦਾ ਪਾਣੀ ਬਿਲਕੁਲ ਮੁਫ਼ਤ ਅਤੇ ਸਾਫ ਪਾਣੀ ਦਾ ਸ੍ਰੋਤ ਹੈ
- ਪਾਣੀ ਦੀ ਸਪਲਾਈ ਨੂੰ ਪੂਰੀ ਤਰ੍ਹਾਂ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ (ਪਾਣੀ ਦੀ ਕਮੀ ਵਾਲੇ ਇਲਾਕਿਆਂ ਲਈ ਬਿਲਕੁਲ ਸਹੀ)
- ਐਮਰਜੈਂਸੀ, ਨਗਰ-ਪਾਲਿਕਾ ਪਾਣੀ/ਖੂਹ ਅਤੇ ਮੁੱਖ ਪਾਣੀ ਦੇ ਸ੍ਰੋਤ ਦੇ ਤੌਰ ‘ਤੇ ਇਸ ਨੂੰ ਬੜੀ ਆਸਾਨੀ ਨਾਲ ਬੈਕ-ਅੱਪ ਲਈ ਵਰਤਿਆ ਜਾ ਸਕਦਾ ਹੈ
- ਇਹ ਪ੍ਰਣਾਲੀ ਮੌਜੂਦਾ ਢਾਂਚੇ ਅਤੇ ਨਵਾਂ ਘਰ ਬਣਾਉਣ ਸਮੇਂ ਆਸਾਨੀ ਵਰਤੀ ਜਾ ਸਕਦੀ ਹੈ
- ਵਾਤਾਵਰਨ ਦੇ ਹੱਕ ‘ਚ ਅਤੇ ਸਾਮਜਿਕ ਤੌਰ ‘ਤੇ ਪ੍ਰਵਾਨ
- ਘਰਾਂ ਅਤੇ ਕਾਰੋਬਾਰਾਂ ‘ਚੋਂ ਵਿਅਰਥ ਜਾਣ ਵਾਲੇ ਪਾਣੀ ਨੂੰ ਕੰਟਰੋਲ ਕਰਦਾ ਹੈ
- ਜਲ-ਨਿਕਾਸੀ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਕਰਦਾ ਹੈ
- ਤਕਨੀਕ ਨੂੰ ਬਰਕਰਾਰ ਰੱਖਣਾ ਸਸਤਾ ਅਤੇ ਆਸਾਨ ਹੈ
- ਪਾਣੀ ਨੂੰ ਬਚਾਉਣ ਵਿੱਚ ਮਦਦ ਕਰਦਾ ਹੈ ਅਤੇ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕਰਦਾ ਹੈ
- ਕਲੋਰੀਨੇਟਡ ਨਾ ਹੋਣ ਕਾਰਨ ਇਸ ਨੂੰ ਬਾਗ ਅਤੇ ਗਾਰਡਨ ਆਦਿ ਦੇ ਪੌਦਿਆਂ ਨੂੰ ਪਾਣੀ ਲਾਉਣ ਲਈ ਵਰਤਿਆ ਜਾ ਸਕਦਾ ਹੈ
- ਆਧੁਨਿਕਤਾ ਦੇ ਨਾਲ ਲੋੜ ਪੈਣ ‘ਤੇ ਇਸ ਪ੍ਰਣਾਲੀ ਨੂੰ ਵੱਡਾ ਕਰਨ, ਮੁੜ ਸਹੀ ਕਰਨ, ਜਗ੍ਹਾ ਬਦਲਣ ਆਦਿ ਵਿੱਚ ਕੋਈ ਸਮੱਸਿਆ ਨਹੀਂ ਹੈ
ਮਾਨਸੂਨ ਦੇ ਮੌਸਮ ਵਿੱਚ ਹੇਠਾਂ ਦੱਸੀਆਂ ਚੀਜ਼ਾਂ ਬਣਾਓ:
1. ਮੀਂਹ ਦੇ ਪਾਣੀ ਦੀਆਂ ਬੈਰਲਾਂ
ਇਹ ਵਿਸ਼ਵ ਭਰ ਵਿੱਚ ਪਾਣੀ ਇਕੱਠਾ ਕਰਨ ਲਈ ਵਰਤਿਆ ਜਾਣ ਵਾਲਾ ਆਮ ਅਤੇ ਮਸ਼ਹੂਰ ਤਰੀਕਾ ਹੈ। ਪਾਣੀ ਇਕੱਠਾ ਕਰਨ ਲਈ ਗਟਰ ਦੇ ਹੇਠਲੇ ਪਾਸੇ ਇੱਕ ਬੈਰਲ ਬਣਾਉਣੀ ਪਵੇਗੀ। ਇਹ ਬੈਰਲ ਵਪਾਰਕ ਮੀਂਹ ਬੈਰਲ ਜਾਂ ਮੁੜ ਵਰਤੋਂ ਵਾਲੀ ਹੋ ਸਕਦੀ ਹੈ।
ਫਾਇਦੇ:
- ਘੱਟ ਗਿਆਨ ਨਾਲ ਸਮੱਸਿਆ-ਮੁਕਤ ਵਰਤੋਂ
- ਘੱਟ ਜਗ੍ਹਾ ਦੀ ਲੋੜ ਕਾਰਨ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ
- ਤੁਹਾਡੇ ਆਸ-ਪਾਸ ਅਤੇ ਵੈੱਬਸਾਈਟ/ਸਟੋਰਾਂ ‘ਤੇ ਉਪਲੱਬਧ
ਨੁਕਸਾਨ:
- ਓਵਰਫਲੋਅ ਦੀ ਸਮੱਸਿਆ, ਪਾਣੀ ਜਮ੍ਹਾ ਕਰਨ ਦੇ ਵਿਅਰਥ ਮੌਕੇ
- 50-100 ਗੈਲਨ ਪਾਣੀ ਦੀ ਸੀਮਿਤ ਸਮਰੱਥਾ
2. ਮੀਂਹ ਲੜੀ
ਮੀਂਹ ਲੜੀ ਬਣਾਉਣ ਨਾਲ, ਤੁਸੀਂ ਪਾਣੀ ਨੂੰ ਛੱਤ ਤੋਂ ਪਾਣੀ ਰੀਚਾਰਜ ਵਾਲੇ ਖੂਹ ‘ਚ ਭੇਜ ਸਕਦੇ ਹੋ। ਇਨ੍ਹਾਂ ਲੜੀਆਂ ਨੂੰ ਰਵਾਇਤੀ ਪੀ ਵੀ ਸੀ ਬੰਦ ਗਟਰ ਦੀ ਥਾਂ ਵਰਤ ਸਕਦੇ ਹੋ। ਇਸ ਨਾਲ ਗਾਰਡਨ ਜਾਂ ਘਰ ਵਿੱਚ ਅਲੱਗ ਜਗ੍ਹਾ ਬਣਦੀ ਹੈ, ਜਿਸ ਨਾਲ ਇਹ ਹੋਰ ਵੀ ਸੋਹਣਾ ਬਣ ਜਾਂਦਾ ਹੈ। ਹਾਲਾਂਕਿ ਧਾਤੂ ਲੜੀਆਂ ਆਦਰਸ਼ ਵਿਕਲਪ ਹੈ, ਇਸ ਵਿੱਚ ਹੋਰ ਵਿਕਲਪ ਵੀ ਉਪਲੱਬਧ ਹਨ।
3. “ਡ੍ਰਾਈ” ਪ੍ਰਣਾਲੀ
ਇਹ ਤਰੀਕਾ ਮੀਂਹ ਬੈਰਲ ਦੇ ਰਵਾਇਤੀ ਢੰਗ ਦੀ ਆਧੁਨਿਕ ਤਕਨੀਕ ਹੈ, ਜਿਸ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਇਕੱਠਾ ਕੀਤਾ ਜਾ ਸਕਦਾ ਹੈ। ਇਸ ਤਕਨੀਕ ਵਿੱਚ ਇਕੱਠਾ ਕੀਤਾ ਪਾਣੀ ਹਰ ਵਰਖਾ ਤੋਂ ਬਾਅਦ ਸੁੱਕ ਜਾਂਦਾ ਹੈ ਅਤੇ ਆਪਣੇ-ਆਪ ਉੱਪਰ ਟੈਂਕ ਵਿੱਚ ਚਲਾ ਜਾਂਦਾ ਹੈ।
ਫਾਇਦੇ:
- ਵੱਡੀ ਮਾਤਰਾ ਵਿੱਚ ਸਟੋਰੇਜ ਸਮਰੱਥਾ
- ਮੁਸ਼ਕਿਲ ਪ੍ਰਣਾਲੀ ਨਾਲ ਹੋਣ ਕਾਰਨ ਬਣਾਉਣਾ ਬਹੁਤ ਆਸਾਨ
- ਉਸ ਜਲਵਾਯੂ ਲਈ ਅਨੁਕੂਲ, ਜਿੱਥੇ ਭਾਰੀ ਅਤੇ ਕਦੇ-ਕਦੇ ਵਰਖਾ ਹੁੰਦੀ ਹੈ
- ਸਸਤੀ ਬਣਾਵਟ
ਨੁਕਸਾਨ:
- ਘਰ ਦੇ ਬਰਾਬਰ ਇੱਕ ਟੈਂਕ ਬਣਾਉਣਾ ਪੈਂਦਾ ਹੈ
4. “ਵੈੱਟ” ਪ੍ਰਣਾਲੀ
ਇਸ ਤਕਨੀਕ ਵਿੱਚ ਕਈ ਸਾਰੇ ਪਾਈਪਾਂ ਨਾਲ ਕਈ ਗਟਰਾਂ ਨੂੰ ਜੋੜਿਆ ਜਾਂਦਾ ਹੈ। ਇਹ ਜ਼ਮੀਨ ਅੰਦਰ ਵਾਲੇ ਪਾਈਪ ਮੀਂਹ ਦੇ ਪਾਣੀ ਨਾਲ ਭਰਦੇ ਹਨ ਅਤੇ ਹੌਲੀ-ਹੌਲੀ ਪਾਣੀ ਉੱਪਰ ਆ ਜਾਂਦਾ ਹੈ ਅਤੇ ਪਾਣੀ ਵਾਲੇ ਟੈਂਕ ਵਿੱਚ ਜਾਣਾ ਸ਼ੁਰੂ ਹੋ ਜਾਂਦਾ ਹੈ। ਇਹ ਯਕੀਨੀ ਬਣਾਓ ਕਿ ਪਾਈਪਾਂ ਵਿੱਚੋਂ ਪਾਣੀ ਲੀਕ ਨਾ ਹੋਵੇ ਅਤੇ ਇਹ ਪਾਈਪ ਘਰ ਦੇ ਸਭ ਤੋਂ ਹੇਠਲੇ ਗਟਰ ਤੋਂ ਨੀਚੇ ਹੋਣੇ ਚਾਹੀਦੇ ਹਨ।
ਫਾਇਦੇ:
- ਸਾਰੇ ਤਲ ਤੋਂ ਪੂਰਾ ਪਾਣੀ ਇਕੱਠਾ ਕਰਨ ਦੀ ਸਮਰੱਥਾ
- ਘਰ ਦੇ ਨੇੜੇ ਟੈਂਕ ਬਣਾਉਣ ਦੀ ਲੋੜ ਨਹੀਂ
- ਇੱਕ ਤੋਂ ਵੱਧ ਗਟਰਾਂ ਅਤੇ ਟੋਇਆਂ ‘ਚੋਂ ਪਾਣੀ ਇਕੱਠਾ ਕੀਤਾ ਜਾ ਸਕਦਾ ਹੈ
ਨੁਕਸਾਨ:
- ਅੰਡਰਗ੍ਰਾਊਂਡ ਪਾਈਪ ਕਾਰਨ ਬਣਾਵਟ ਮਹਿੰਗੀ ਹੋਣਾ
- ਟੈਂਕ ਅਤੇ ਗਟਰ ਵਿੱਚ ਵਧੇਰੇ ਫਰਕ ਦੀ ਲੋੜ
5. ਪਾਣੀ ਇੱਕਠਾ ਕਰਨ ਵਾਲੇ ਛੱਪੜ
ਇਹ ਵੀ ਇੱਕ ਰਵਾਇਤੀ ਤਰੀਕਾ ਹੈ ਜਿਸ ਵਿੱਚ ਪਾਣੀ ਇਕੱਠਾ ਕਰਨ ਲਈ, ਹੜ੍ਹ ਤੋਂ ਬਚਾਅ ਲਈ ਅਤੇ ਮਿੱਟੀ ਹੇਠਲਾ ਪਾਣੀ ਰੀਚਾਰਜ ਕਰਨ ਲਈ ਬਣਾਉਟੀ ਛੱਪੜ ਬਣਾਏ ਜਾਂਦੇ ਹਨ। ਪਾਣੀ ਨੂੰ ਅਸਥਾਈ ਤੌਰ ‘ਤੇ ਜਮ੍ਹਾ ਕੀਤਾ ਜਾਂਦਾ ਹੈ ਅਤੇ ਫਿਰ ਇਹ ਪਾਣੀ ਪੱਕੇ ਤੌਰ ‘ਤੇ ਜ਼ਮੀਨ ‘ਚ ਚਲਾ ਜਾਂਦਾ ਹੈ। ਅਜਿਹੇ ਛੱਪੜ ਰਿਹਾਇਸ਼ੀ ਇਲਾਕਿਆਂ ਵਿੱਚ ਕਾਫੀ ਪ੍ਰਸਿੱਧ ਹਨ, ਜਿਥੇ ਅਜਿਹੀ ਜ਼ਮੀਨ ਮੌਜੂਦ ਹੈ ਜਿਸ ਵਿੱਚ ਦੀ ਪਾਣੀ ਦੋਬਾਰਾ ਜ਼ਮੀਨ ਹੇਠਾਂ ਜਾ ਸਕਦਾ ਹੈ।
6. ਰਿਚਾਰਜ ਕਰਨ ਵਾਲੇ ਖੂਹ
ਬੋਰਵੈੱਲ ਦੀ ਤਰ੍ਹਾਂ ਇਹ ਖੂਹ ਵੀ ਪਾਣੀ ਇਕੱਠਾ ਕਰਨ ਅਤੇ ਵਾਪਸ ਜ਼ਮੀਨ ਵਿੱਚ ਭੇਜਣ ਦਾ ਕੰਮ ਕਰਦੇ ਹਨ, ਜਿਸ ਨਾਲ ਮਿੱਟੀ ਹੇਠਲਾ ਪਾਣੀ ਰਿਚਾਰਜ ਹੋ ਜਾਂਦਾ ਹੈ। ਇਹ ਖੂਹ ਕੰਕਰੀਟ ਰਿੰਗਾਂ ਦੀ ਮਦਦ ਨਾਲ ਤਿਆਰ ਕੀਤੇ ਜਾਂਦੇ ਹਨ ਅਤੇ ਆਮ ਤੌਰ ‘ਤੇ 3-8 ਮੀਟਰ ਡੂੰਘੇ ਹੁੰਦੇ ਹਨ। ਇਨ੍ਹਾਂ ਵਿੱਚ ਛੱਤ, ਰੋਡ, ਢਲਾਣ ਵਾਲੇ ਤਲ ਆਦਿ ਦਾ ਪਾਣੀ ਇਕੱਠਾ ਕੀਤਾ ਜਾਂਦਾ ਹੈ। ਇਹ ਇਕੱਲੇ ਘਰਾਂ ਅਤੇ ਰਿਹਾਇਸ਼ੀ ਇਲਾਕਿਆਂ ਲਈ ਅਨੁਕੂਲ ਤਰੀਕਾ ਹੈ।
7. ਗ੍ਰੀਨ ਰੂਫ
ਅਜਿਹੇ ਤਰੀਕੇ ਵਿੱਚ ਤੁਹਾਨੂੰ ਕਿਸੇ ਵਿਚੌਲੇ ਦੀ ਲੋੜ ਨਹੀਂ ਹੁੰਦੀ ਹੈ। ਇਸ ਵਿੱਚ ਤੁਸੀਂ ਹਰੀ ਛੱਤ (ਗ੍ਰੀਨ ਰੂਫ) ਤਿਆਰ ਕਰਦੇ ਹੋ, ਜਿਸ ਕਾਰਨ ਪਾਣੀਂ ਟੈਂਕ ਜਾਂ ਜ਼ਮੀਨ ‘ਚ ਭੇਜਣ ਦੀ ਲੋੜ ਨਹੀਂ ਪੈਂਦੀ ਅਤੇ ਇਹ ਪਾਣੀ ਆਪਣੇ-ਆਪ ਪੌਦਿਆਂ ਦੁਆਰਾ ਵਰਤ ਲਿਆ ਜਾਂਦਾ ਹੈ।
ਇਸ ਵਿੱਚ ਸਭ ਤੋਂ ਜ਼ਰੂਰੀ ਹੈ ਛੱਤ ਦੇ ਬਚਾਅ ਲਈ ਸ਼ੀਟ ਲਗਵਾਉਣਾ, ਜਿਸ ਵਿੱਚ ਜਲ-ਨਿਕਾਸੀ ਵਿੱਚ ਸ਼ਾਮਲ ਹੈ। ਇਸ ਤੋਂ ਇਲਾਵਾ, ਗ੍ਰੀਨ ਰੂਫ ਨਾਲ ਘਰ ਨੂੰ ਹੋਰ ਬਿਹਤਰ ਅਤੇ ਛੱਤ ਨੂੰ ਨੁਕਸਾਨ ਤੋਂ ਬਚਾਅ ਸਕਦੇ ਹੋ।
ਮਾਨਸੂਨ ਰੁੱਤ ਵਿੱਚ ਹਰ ਕਿਸਾਨ ਲਈ ਜ਼ਰੂਰੀ ਹੈ ਕਿ ਉਹ ਬਰਸਾਤੀ ਪਾਣੀ ਦੀ ਸੁਚੱਜੀ ਵਰਤੋਂ ਕਰੇ ਅਤੇ ਇਸ ਨੂੰ ਤਿਆਰ ਕਰਨਾ ਸ਼ੁਰੂ ਕਰੇ। ਹੋ ਸਕਦਾ ਹੈ ਮਾਨਸੂਨ ਵਿੱਚਲੇ ਮੌਕਿਆਂ ਨੂੰ ਖੁੰਝਣ ਤੋਂ ਬਚਾਉਣ ਲਈ ਤੁਹਾਡੇ ਦਿਮਾਗ ਵਿੱਚ ਬਹੁਤ ਸਾਰੇ ਸਵਾਲ ਅਤੇ ਵਿਚਾਰ ਹੋਣ।
ਪਰ ਤੁਸੀਂ ਚਿੰਤਾ ਨਹੀਂ ਕਰਨੀ, ਕਿਉਂਕਿ ਆਪਣੀ ਖੇਤੀ ਦੇ ਮਾਹਿਰਾਂ ਦੀ ਟੀਮ ਤੁਹਾਡੇ ਸਹਿਯੋਗ ਲਈ ਹਾਜ਼ਰ ਹੈ। ਸਾਡੇ ਸਿੱਖਿਅਤ ਅਤੇ ਤਜ਼ਰਬੇਕਾਰ ਟੀਮ ਮੈਂਬਰਾਂ ਤੋਂ ਬਰਸਾਤੀ ਪਾਣੀ ਦੀ ਵਰਤੋਂ ਅਤੇ ਖੇਤੀ ਸੰਬੰਧੀ ਸਵਾਲਾਂ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਅੱਜ ਹੀ ਆਪਣੀ ਖੇਤੀ ਐਪ ਡਾਊਨਲੋਡ ਕਰੋ ਜਾਂ ਸਾਡੀ ਵੈਬਸਾਈਟ ‘ਤੇ ਲਾੱਗ-ਆੱਨ ਕਰੋ!
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ