congress grass

ਗਾਜਰ ਬੂਟੀ ਦੇ ਨੁਕਸਾਨ ਅਤੇ ਇਸਦੀ ਰੋਕਥਾਮ

ਗਾਜਰ ਬੂਟੀ ਭਾਰਤ ਵਿਚ 1960 ਦੇ ਦਹਾਕੇ ਵਿਚ ਮੈਕਸੀਕਨ ਕਣਕ ਨਾਲ ਆਈ ਸੀ| ਇਹ ਨਦੀਨ ਦੇਸ਼ ਦੇ ਕਾਫੀ ਰਕਬੇ ਵਿਚ ਆਪਣਾ ਮਾੜਾ ਪ੍ਰਭਾਵ ਛੱਡ ਰਿਹਾ ਹੈ|ਇਸ ਨਦੀਨ ਨੂੰ ਗਾਜਰ ਘਾਹ ,ਕਾਂਗਰਸ ਘਾਹ, ਪਾਰੀਥੀਨੀਅਮ ਗ੍ਰਾਸ ,ਸਫੇਦ ਟੋਪੀ ਆਦਿ ਵਾਲਾ ਪੌਧਾ ਵੀ ਕਿਹਾ ਜਾਂਦਾ ਹੈ| ਕੁਦਰਤੀ ਸੋਮਿਆਂ ਦਾ ਨੁਕਸਾਨ ਕਰਨ ਤੋਂ ਇਲਾਵਾ ਇਹ ਨਦੀਨ ਮਨੁੱਖਾ ਅਤੇ ਪਸ਼ੂਆਂ ਦੀ ਸਿਹਤ ਲਈ ਵੀ ਨੁਕਸਾਨ ਕਰਨ ਤੋਂ ਇਲਾਵਾ ਇਹ ਨਦੀਨ ਮਨੁੱਖਾਂ ਅਤੇ ਪਸ਼ੂਆਂ ਦੀ ਸਿਹਤ ਲਈ ਵੀ ਹਾਨੀਕਾਰਕ ਹੈ|

ਗਾਜਰ ਬੂਟੀ ਦੀ ਪਹਿਚਾਣ :- ਗਾਜਰ ਬੂਟੀ ਡੂੰਗੀਆਂ ਜੜਾਂ, ਸਿੱਧੇ ਅਤੇ ਸਖ਼ਤ ਤਣੇ ਨਾਲ ਵਧਣ ਵਾਲਾ ਬੂਟਾ ਹੈ ਜਿਸਦੀ ਉਚਾਈ ਔਸਤਨ 3 -4 ਫੁੱਟ ਹੁੰਦੀ ਹੈ| ਇਸ ਨਦੀਨ ਦੇ ਪੱਤੇ ਗਾਜਰ ਦੇ ਪੱਤਿਆਂ ਵਾਂਗ ਚੀਰਵੇਂ ਹੁੰਦੇ ਹਨ ਅਤੇ ਬੂਟੇ ਨੂੰ ਚਿੱਟੇ ਰੰਗ ਦੇ ਫੁੱਲ ਬਹੁਤ ਗਿਣਤੀ ਵਿਚ ਆਉਂਦੇ ਹਨ| ਇਕ ਬੂਟੇ ਤੋਂ 5000 -25000 ਤਕ ਬੀਜ ਪੈਦਾ ਹੋ ਸਕਦੇ ਹਨ|

ਗਾਜਰ ਬੂਟੀ ਦਾ ਜੀਵਨ ਕਾਲ :- ਇਹ ਨਦੀਨ ਫਰਵਰੀ ਵਿਚ ਉੱਗਣਾ ਸ਼ੁਰੂ ਹੁੰਦਾ ਹੈ ਅਤੇ ਨਵੰਬਰ ਤਕ ਉਗਦਾ ਰਹਿੰਦਾ ਹੈ| ਬਰਸਾਤਾਂ ਦੇ ਅਧਾਰ ਤੇ ਇਕ ਸਾਲ ਵਿਚ ਇਹ ਨਦੀਨ ਤਰਕੀਬਨ ਚਾਰ ਤੋਂ ਪੰਜ ਵਾਰੀ ਉੱਗਦਾ ਹੈ| ਗਾਜਰ ਬੂਟੀ ਦੀ ਸਮੱਸਆ ਬਰਸਾਤਾਂ ਦੇ ਮਹੀਨਿਆਂ (ਜੁਲਾਈ -ਸਿਤੰਬਰ ) ਵਿੱਚ ਬਹੁਤ ਹੁੰਦੀ ਹੈ| ਇਸ ਨਦੀਨ ਨੂੰ ਪਾਣੀ ਦੀ ਬਹੁਤ ਘੱਟ ਲੋੜ ਹੈ ਇਸ ਲਈ ਇਹ ਨਦੀਨ ਬਰਾਨੀ ਹਲਾਤਾਂ ਵਿਚ ਵੀ ਉੱਗ ਜਾਂਦਾ ਹੈ ਅਤੇ ਬੀਜ ਬਣਾ ਲੈਂਦਾ ਹੈ| ਬਹੁਤ ਜ਼ਿਆਦਾ ਠੰਡ ਸਮੇਂ ਇਸ ਨਦੀਨ ਦੇ ਪੱਤੇ ਸੁੱਕ ਜਾਂਦੇ ਹਨ| ਛਾਂ ਵਾਲੀ ਜਗਾਹ ਤੇ ਇਸਦਾ ਵਾਧਾ ਰੁੱਕ ਜਾਂਦਾ ਹੈ ਪ੍ਰੰਤੂ ਇਸਦਾ ਬੂਟਾ ਹਰਾ ਹੀ ਰਹਿੰਦਾ ਹੈ|

ਸਰਦੀਆਂ ਦੀ ਰੁੱਤ ਵਿਚ ਨਦੀਨ ਦੀ ਜੰਮ ਅਤੇ ਵਧਣ ਦੀ ਸ਼ਕਤੀ ਘੱਟ ਹੁੰਦੀ ਹੈ ਅਤੇ ਬਰਸਾਤਾਂ ਸ਼ੁਰੂ ਹੋਣ ਨਾਮ ਇਹ ਉੱਗਦਾ ਸ਼ੁਰੂ ਹੋ ਜਾਂਦਾ ਹੈ| ਇਸ ਬੂਟੀ ਦੇ ਬੀਜ ਬਹੁਤ ਬਰੀਕ ਹੋਣ ਕਰਕੇ ਇਕ ਥਾਂ ਤੇ ਹਵਾ ਜਾਂ ਪਾਣੀ ਨਾਲ ਦੂਰ -ਦੂਰ ਤਕ ਚਲੇ ਜਾਂਦੇ ਹਨ ਅਤੇ ਜ਼ਮੀਨ ਅੰਦਰ ਥੋੜੀ ਨਮੀ ਮਿਲਣ ਨਾਲ ਹੀ ਉਗ ਪੈਂਦੇ ਹਨ| ਇਸ ਨਦੀਨ ਦਾ ਪੌਦਾ ਆਪਣਾ ਜੀਵਨ ਕਾਲ 3-4 ਮਹੀਨਿਆਂ ਵਿਚ ਪੂਰਾ ਕਰ ਲੈਂਦਾ ਹੈ|

ਮਨੁੱਖੀ ਸਿਹਤ ਤੇ ਅਸਰ :- ਗਾਜਰ ਬੂਟੀ ਮਨੁੱਖੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ| ਜੇਕਰ ਇਸ ਨਦੀਨ ਨਾਲ ਜ਼ਿਆਦਾ ਦੇਰ ਤੱਕ ਸੰਪਰਕ ਰਹੇ ਤਾਂ ਕਈ ਤਰਾਂ ਦੇ ਰੋਗ ਜਿਸ ਤਰਾਂ ਕਿ ਸਾਹ ਨਾਲੀ ਦੇ ਰੋਗ,ਦਮਾ,ਨਜ਼ਲਾ,ਜ਼ੁਕਾਮ,ਨੱਕ ਚੋਂ ਪਾਣੀ ਵਗਣਾ ਆਦਿ ਹੋ ਜਾਂਦੇ ਹਨ| ਜੇਕਰ ਗਾਜਰ ਬੂਟੇ ਦੇ ਸੁੱਕੇ ਹੋਏ ਬੂਟੇ ਦੇ ਪਰਾਗਕਣ ਵੀ ਸਾਹ ਰਾਹੀਂ ਅੰਦਰ ਚਲੇ ਜਾਣ ਤਾਂ ਵੀ ਇਹ ਬਿਮਾਰੀਆਂ ਲੱਗ ਸਕਦੀਆਂ ਹਨ| ਇਸ ਤੋਂ ਇਲਾਵਾ ਬੁਖਾਰ,ਚਮੜੀ ਦੇ ਰੋਗ, ਚਮੜੀ ਦੀ ਸੋਜਿਸ਼ ,ਖੁਜਲੀ ,ਧੱਫੜ ,ਜਖ਼ਮ ਆਦਿ ਵੀ ਜੋ ਜਾਂਦੇ ਹਨ| ਕਈ ਵਾਰ ਇਹ ਜਖ਼ਮ ਬਹੁਤ ਹੀ ਗੰਭੀਰ ਰੂਪ ਧਾਰ ਲੈਂਦੇ ਹਨ ਅਤੇ ਕੋਹੜ ਤਕ ਦਾ ਖ਼ਤਰਾ ਬਣ ਜਾਂਦਾ ਹੈ

ਗਾਜਰ ਬੂਟੀ ਦਾ ਫ਼ਸਲ ਨੂੰ ਨੁਕਸਾਨ :- ਇਹ ਨਦੀਨ ਆਪਣੇ ਆਲੇ ਦੁਆਲੇ ਕਿਸੇ ਵੀ ਬੂਟੇ ਨੂੰ ਉਗਣ ਨਹੀਂ ਦਿੰਦਾ ਅਤੇ ਤੇਜੀ ਨਾਲ ਵੱਧਦਾ ਹੈ| ਇਹ ਨਦੀਨ ਜੋ ਕਿ ਸਿਰਫ ਖਾਲੀ ਥਾਵਾਂ ਤੇ ਉਗਦਾ ਸੀ ,ਅੱਜਕਲ ਬਹੁਤ ਸਾਰੀਆਂ ਫ਼ਸਲਾਂ ਅਤੇ ਬਾਗ਼ਾਂ ਵਿਚ ਵੀ ਸਮਸਿਆ ਬਣ ਚੁੱਕਾ ਹੈ|ਇਹ ਨਦੀਨ ਕਮਾਦ,ਬਰਸੀਮ ਦੀ ਬੀਜ ਵਾਲੀ ਫ਼ਸਲ, ਸਿੱਧਾ ਬੀਜਿਆ ਝੋਨਾ ,ਆਲੂ ,ਪੁਦੀਨਾ,ਕਣਕ,ਸਬਜ਼ੀਆਂ ਆਦਿ ਵਿਚ ਵੀ ਪਾਇਆ ਜਾਂਦਾ ਹੈ| ਗਾਜਰ ਬੂਟੀ ਮਿਲੀ ਬੱਗ ਲਈ ਵੀ ਬਦਲਵੇਂ ਪੌਦਿਆਂ ਵਜੋਂ ਵੀ ਕੰਮ ਕਰਦੀ ਹੈ| ਮਿਲੀ ਬੱਗ ਇਕ ਬਹੁਤ ਹੀ ਖ਼ਤਰਨਾਕ ਰਸ ਚੂਸਣ ਵਾਲਾ ਕੀੜਾ ਹੈ ਜੋ ਫੁੱਲਾਂ ,ਫਲਾਂ ਅਤੇ ਖਾਸ ਤੌਰ ਤੇ ਨਰਮੇ ਕਪਾਹ ਦੀ ਫ਼ਸਲ ਦਾ ਖਾਤਮਾ ਕਰ ਦਿੰਦਾ ਹੈ| ਜਦੋਂ ਖੇਤਾਂ ਵਿਚ ਮੁੱਖ ਫ਼ਸਲ ਨਾ ਹੋਵੇ ਤਾਂ ਇਹ ਕੀੜਾ ਗਾਜਰ ਬੂਟੀ ਉਪਰ ਪਲਦਾ ਹੈ|

ਗਾਜਰ ਬੂਟੀ ਦੀ ਸਰਵਪੱਖੀ ਰੋਕਥਾਮ :- ਇਸ ਨਦੀਨ ਤੇ ਕਾਬੂ ਪਾਉਣ ਲਈ ਕੋਈ ਵੀ ਤਰੀਕਾ ਢੁਕਵਾਂ ਨਹੀਂ ਹੈ , ਇਸ ਲਈ ਇਸਦੇ ਖ਼ਾਤਮੇ ਲਈ ਵੀ ਤਰੀਕਾ ਢੁਕਵਾਂ ਨਹੀਂ ਹੈ, ਇਸ ਲਈ ਇਸਦਾ ਖ਼ਾਤਮੇ ਲਈ ਸਰਵਪੱਖੀ ਰੋਕਥਾਮ ਦੀ ਲੋੜ ਹੈ| ਇਹ ਨਦੀਨਾਂ ਤੇ ਕਾਬੂ ਪਾਉਣ ਦੀ ਵਿਧੀ ਹੈ ਜਿਸ ਵਿਚ ਹਰ ਸੰਭਵ ਤਰੀਕੇ ਦੀ ਯੋਜਨਾਬੰਦ ਢੰਗ ਨਾਲ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਫ਼ਸਲ ਨੂੰ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ ਅਤੇ ਵਾਤਾਵਰਣ ਵੀ ਦੂਸ਼ਿਤ ਨਾ ਹੋਵੇ :-

ਗਾਜਰ ਬੂਟੀ ਦੀ ਰੋਕਥਾਮ ਕਰਨ ਲਈ ਇਸਨੂੰ ਫੁੱਲ ਆਉਣ ਅਤੇ ਬੀਜ ਬਨਣ ਤੋਂ ਪਹਿਲਾਂ ਜੜੋਂ ਪੁੱਟਣਾ ਇਸਦੀ ਰੋਕਥਾਮ ਦਾ ਬਹੁਤ ਹੀ ਅਸਰਦਾਰ ਤਰੀਕਾ ਹੈ| ਗਾਜਰ ਬੂਟੀ ਨੂੰ ਵਾਰ-ਵਾਰ ਕੱਟ ਕੇ ਜਾ ਜੜੋਂ ਪੁੱਟ ਕੇ ਇਸਦਾ ਨਾਸ਼ ਕੀਤਾ ਜਾ ਸਕਦਾ ਹੈ| ਫੁੱਲ ਆਉਣ ਤੇ ਇਸ ਨਦੀਨ ਨੂੰ ਪੁੱਟਣ ਨਾਲ ਇਸਦੇ ਪਰਾਗਣ ਫੈਲ ਸਕਦੇ ਹਨ ਅਤੇ ਇਹ ਬਿਮਾਰੀਆਂ ਪੈਦਾ ਕਰ ਸਕਦੇ ਹਨ| ਇਸੇ ਤਰਾਂ ਜੇ ਇਸਨੂੰ ਬੀਜ ਬਨਣ ਤੋਂ ਬਾਅਦ ਪੁਟਿਆ ਜਾਵੇ ਤਾਂ ਇਸਦੇ ਬੀਜ ਹਵਾ ਨਾਲ ਦੂਰ -ਦੂਰ ਤਕ ਫੈਲ ਸਕਦੇ ਹਨ ਅਤੇ ਇਸਦੀ ਸਮਸਿਆ ਵੱਧ ਸਕਦੀ ਹੈ| ਇਸ ਕਰਕੇ ਨਦੀਨ ਦੀ ਸ਼ੁਰੂਆਤ ਵੇਲੇ ਹੀ ਇਸਨੂੰ ਪੁੱਟ ਕੇ ਨਸ਼ਟ ਕਰਨਾ ਚਾਹੀਦਾ ਹੈ |

ਗਾਜਰ ਬੂਟੀ ਨੂੰ ਲੰਬੇ ਦਸਤੇ ਵਾਲੇ ਔਜਾਰ ਜਿਸ ਤਰਾਂ ਕਿ ਕਹੀ ਜਾ ਕਸੌਲੇ ਨਾਲ ਜੜੋਂ ਪੁੱਟੋ ਕਿਉਂਕਿ ਜੇਕਰ ਇਸਦੇ ਬੂਟੇ ਨੂੰ ਜ਼ਮੀਨ ਦੇ ਉਪਰੋਂ ਕੱਟਿਆ ਜਾਵੇ ਤਾਂ ਇਹ ਦੁਬਾਰਾ ਚਲ ਪੈਂਦਾ ਹੈ|

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ