Green fodder crops pa

ਪਸ਼ੂਆਂ ਲਈ ਸਹੀ ਹਰੇ ਚਾਰੇ ਦੀ ਚੋਣ ਕਰੋ

ਦੁਧਾਰੂ ਪਸ਼ੂਆਂ ਦੇ ਲਈ ਹਰਾ ਚਾਰਾ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ ਕਿਉਂਕਿ ਇਹ ਪਸ਼ੂ ਦੀ ਸਿਹਤ ਦੇ ਨਾਲ-ਨਾਲ ਦੁੱਧ ਉਤਪਾਦਨ ਕਰਨ ਦੇ ਲਈ ਜ਼ਰੂਰੀ ਪੋਸ਼ਕ ਤੱਤ ਪ੍ਰਦਾਨ ਕਰਦਾ ਹੈ। ਮੁੱਖ ਰੂਪ ਵਿੱਚ ਭੇੜ, ਬੱਕਰੀ ਅਤੇ ਡੇਅਰੀ ਕਿਸਾਨਾਂ ਦੇ ਲਈ ਪਸ਼ੂਆਂ ਨੂੰ ਖਵਾਉਣ ਲਈ ਹਰਾ ਚਾਰਾ ਖਰੀਦਣ ਦੀ ਤੁਲਨਾ ਵਿੱਚ ਉਤਪਾਦਨ ਕਰਨਾ ਇੱਕ ਵਧੀਆ ਵਿਕਲਪ ਮੰਨਿਆ ਜਾਂਦਾ ਹੈ। ਦੂਜੀਆਂ ਫ਼ਸਲਾਂ ਦੀ ਤਰ੍ਹਾਂ ਕਿਸਾਨ ਇਸ ਨੂੰ ਬਾਜ਼ਾਰ ਵਿੱਚ ਵੇਚਣ ਦੇ ਉਦੇਸ਼ ਨਾਲ ਹਰੇ ਚਾਰੇ ਦੀ ਖੇਤੀ ਕਰਦੇ ਹਨ।

ਚਾਰੇ ਦੀਆਂ ਕੁੱਝ ਕਿਸਮਾਂ ਨੂੰ ਸਧਾਰਣ ਚਾਰਾ ਕੱਟਣ ਵਾਲੀ ਮਸ਼ੀਨ ਦਾ ਉਪਯੋਗ ਕਰਕੇ ਛੋਟੇ-ਛੋਟੇ ਟੁੱਕੜਿਆਂ ਦੇ ਵਿੱਚ ਕੱਟਿਆ ਜਾ ਸਕਦਾ ਹੈ। ਇਹਨਾਂ ਟੁੱਕੜਿਆਂ ਨੂੰ ਕਾਫ਼ੀ ਲੰਬੇ ਸਮੇਂ ਤੱਕ ਸਟੋਰ ਜਾ ਸਕਦਾ ਹੈ ਅਤੇ ਸੁੱਕਾ ਪੈਣ ਜਾਂ ਇਸ ਤਰ੍ਹਾਂ ਦੀਆਂ ਸਥਿਤੀਆਂ ਦੇ ਦੌਰਾਨ ਚਾਰੇ ਦੇ ਰੂਪ ਵਿੱਚ ਉਪਯੋਗ ਕੀਤਾ ਜਾਂਦਾ ਹੈ। ਹਰੇ ਚਾਰੇ ਦੀ ਖੇਤੀ ਜਾਂ ਤਾਂ ਖੁੱਲੇ ਖੇਤਾਂ ਵਿੱਚ ਸਹੀ ਹਾਈਬ੍ਰਿਡ ਬਾਰਾਮਾਸੀ ਕਿਸਮ ਦਾ ਉਪਯੋਗ ਕਰਕੇ ਜਾਂ ਫਿਰ ਹਈਡ੍ਰੋਪੋਨਿਕ ਤਕਨੀਕ ਦਾ ਉਪਯੋਗ ਕਰਕੇ ਕੀਤੀ ਜਾ ਸਕਦੀ ਹੈ।

 

ਹਰਾ ਚਾਰਾ ਉਗਾਉਣ ਦੇ ਮਹੱਤਵ

  • ਇਹ ਫੀਡ ਦੇ ਖਰਚ ਨੂੰ ਘੱਟ ਕਰਦਾ ਹੈ।
  • ਉਤਪਾਦਨ ਦਾ ਸਮਾਂ ਬਹੁਤ ਘੱਟ ਹੁੰਦਾ ਹੈ।
  • ਇਸ ਦਾ ਉਪਯੋਗ ਕਾਫੀ ਲੰਬੇ ਸਮੇਂ ਤੱਕ ਕੀਤਾ ਜਾ ਸਕਦਾ ਹੈ ਕਿਉਂਕਿ ਜ਼ਿਆਦਾਤਰ ਕਿਸਮਾਂ ਦੇ ਹਰੇ ਚਾਰੇ ਬਾਰਾਮਾਸੀ ਹੁੰਦੇ ਹਨ।
  • ਇਹ ਪਸ਼ੂਆਂ ਨੂੰ ਲੋੜੀਂਦੇ ਪੋਸ਼ਕ ਤੱਤ ਪ੍ਰਦਾਨ ਕਰਨ ਦਾ ਇੱਕ ਕੁਦਰਤੀ ਤਰੀਕਾ ਹੈ।
  • ਇਸ ਨੂੰ ਭਵਿੱਖ ਵਿੱਚ ਵਰਤਣ ਲਈ ਸਾਇਲੇਜ਼ ਵਿੱਚ ਬਦਲਿਆ ਜਾ ਸਕਦਾ ਹੈ।
 

ਹਰੇ ਚਾਰੇ ਦੀਆਂ ਕਿਸਮਾਂ

 

ਮੱਕੀ ਦਾ ਹਰਾ ਚਾਰਾ

ਚਾਰੇ ਵਾਲੀ ਮੱਕੀ ਕੀ ਖੇਤੀ ਉਚਿਤ ਸਿੰਚਾਈ ਨਾਲ ਸਾਲ ਦੇ ਕਿਸੇ ਵੀ ਸਮੇਂ ਵਿੱਚ ਕੀਤੀ ਜਾ ਸਕਦੀ ਹੈ। ਇਹ ਪਸ਼ੂਆਂ ਦੇ ਖਾਣ ਵਿੱਚ ਸੁਆਦ ਅਤੇ ਨਰਮ ਵੀ ਮੰਨਿਆ ਜਾਂਦਾ ਹੈ ਪਰ ਇਸ ਦਾ ਤਣਾ ਆਮ ਤੌਰ ‘ਤੇ ਮੋਟਾ ਹੁੰਦਾ ਹੈ, ਇਸ ਕਰਕੇ ਇਸ ਨੂੰ ਖਿਲਾਉਣ ਤੋਂ ਪਹਿਲਾਂ ਕੱਟ ਲੈਣਾ ਚਾਹੀਦਾ ਹੈ। ਚਾਰੇ ਵਾਲੀ ਮੱਕੀ ਦੀ ਖੇਤੀ 90 ਦਿਨਾਂ ਦੇ ਘੱਟ ਸਮੇਂ ਵਿੱਚ ਕੀਤੀ ਜਾਂਦੀ ਹੈ, ਨਹੀਂ ਤਾਂ ਇਸ ਦੀ ਗੁਣਵੱਤਾ ਘੱਟ ਹੋ ਸਕਦੀ ਹੈ। ਇੱਕ ਫਸਲ ਤੋਂ ਪ੍ਰਤੀ ਏਕੜ ਲਗਭਗ 20 ਟਨ ਤੱਕ ਚਾਰਾ ਮਿਲ ਸਕਦਾ ਹੈ। ਇਹ ਦੁਧਾਰੂ ਪਸ਼ੂਆਂ ਦੇ ਲਈ ਸਭ ਤੋਂ ਚੰਗਾ ਵਿਕਲਪ ਹੈ ਕਿਉਂਕਿ ਇਹ ਦੁੱਧ ਵਧਾਉਣ ਦੇ ਵਿੱਚ ਵੀ ਮਦਦ ਕਰਦਾ ਹੈ। ਅਫ਼੍ਰੀਕਨ ਟਾਲ ਮੱਕੀ ਵਾਲੇ ਚਾਰੇ ਦੀ ਇੱਕ ਪ੍ਰਸਿੱਧ ਕਿਸਮ ਹੈ। ਇਸ ਦੀ ਉਚਾਈ ਲਗਭਗ 8 ਤੋਂ 10 ਫੁੱਟ ਤੱਕ ਪਹੁੰਚ ਸਕਦੀ ਹੈ। ਅਫ਼੍ਰੀਕਨ ਟਾਲ ਵਧਾਉਣ ਦੇ ਲਈ ਜੈਵਿਕ ਖਾਦ ਦੇ ਨਾਲ ਖੇਤ ਦੀ ਚੰਗੀ ਤਰ੍ਹਾਂ ਵਹਾਈ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ ਕਤਾਰਾਂ ਵਿੱਚ ਬੀਜ ਦੀ ਬਿਜਾਈ ਕਰੋ। ਇੱਕ ਏਕੜ ਜ਼ਮੀਨ ਦੇ ਲਈ 25 ਕਿਲੋਗ੍ਰਾਮ ਬੀਜ ਦੀ ਜਰੂਰਤ ਹੁੰਦੀ ਹੈ। ਇੱਕ ਬੀਜ ਤੋਂ ਦੂਸਰੇ ਬੀਜ ਦੇ ਵਿੱਚ 1 ਫੁੱਟ ਦੀ ਦੂਰੀ ਰੱਖਣਾ ਜ਼ਰੂਰੀ ਹੁੰਦਾ ਹੈ।

 

ਚਾਰੇ ਵਾਲਾ ਘਾਹ

ਚਾਰੇ ਵਾਲਾ ਘਾਹ ਦੀਆਂ ਕਈ ਕਿਸਮਾਂ ਹਨ ਜੋ ਕਿ ਵਧੀਆ ਉਤਪਾਦਨ ਦਿੰਦੀਆਂ ਹਨ ਅਤੇ ਵਧੀਆ ਗੁਣਵੱਤਾ ਦੀਆਂ ਹੁੰਦੀਆਂ ਹਨ। ਚਾਰੇ ਵਾਲੇ ਘਾਹ ਦੀਆਂ ਜ਼ਿਆਦਾਤਰ ਕਿਸਮਾਂ ਮੀਂਹ ਵਾਲੀਆਂ ਹੁੰਦੀਆਂ ਹਨ। ਇਸ ਦੇ ਨਾਲ ਹੀ ਉੱਚ ਅਤੇ ਨਿਰੰਤਰ ਚਾਰ ਉਪਜ ਦੇ ਲਈ ਸਿੰਚਾਈ ਦੀ ਜ਼ਰੂਰਤ ਹੁੰਦੀ ਹੈ।ਬਰਸਾਤ ਦੇ ਮੌਸਮ ਵਿੱਚ ਚਾਰੇ ਵਾਲੇ ਘਾਹ ਨੂੰ ਸਾਇਲੇਜ ਬਣਾ ਕੇ ਸਟੋਰ ਕੀਤਾ ਜਾ ਸਕਦਾ ਹੈ ਜਦੋਂ ਜ਼ਿਆਦਾ ਵਿੱਚ ਉਪਲਬਧ ਹੋਵੇ। ਬਲਕਿ ਸਾਇਲੇਜ ਦੇ ਕਈ ਫਾਇਦੇ ਹਨ, ਪਰ ਫਿਰ ਵੀ ਕਿਸਾਨ ਡੇਅਰੀ ਪਸ਼ੂਆਂ ਨੂੰ ਖਿਲਾਉਣ ਲਈ ਤਾਜ਼ੇ ਹਰੇ ਚਾਰੇ ਦਾ ਉਪਯੋਗ ਕਰਨਾ ਪਸੰਦ ਕਰਦੇ ਹਨ। ਚਾਰੇ ਘਾਹ ਦੀ ਵਧੀਆ ਗੁਣਵੱਤਾ ਦੀ ਜਾਂ ਪਹਿਚਾਣ ਕਰਨ ਦੇ ਲਈ ਨਿਸ਼ਚਿਤ ਕਰੋ ਕਿ fewer hairs and it is without bumps । ਇਸ ਦੇ ਪੱਤੇ ਚੌੜੇ ਅਤੇ ਤਣੇ ਵਾਲਾ ਭਾਗ ਛੋਟਾ ਹੋਣਾ ਚਾਹੀਦਾ ਹੈ, ਇਸ ਦੀ ਸਹੀ ਸਮੇਂ ‘ਤੇ ਕਟਾਈ ਕਰ ਦੇਣੀ ਚਾਹੀਦੀ ਹੈ, ਨਹੀਂ ਤਾਂ ਇਹ ਮੋਟਾ ਹੋ ਸਕਦਾ ਹੈ। ਓਕਸਾਲਿਕ ਐਸਿਡ ਵਰਗੇ ਹਾਨੀਕਾਰਕ ਪਦਾਰਥ ਮੌਜ਼ੂਦ ਨਹੀਂ ਹੋਣੇ ਚਾਹੀਦੇ। ਇਸ ਨੂੰ ਇੱਕ ਵਾਰ ਸਹੀ ਤਰੀਕੇ ਨਾਲ ਲਗਾਉਣ ਤੋਂ ਬਾਅਦ 3 ਤੋਂ 4 ਸਾਲ ਤੱਕ ਵਧੀਆ ਪੈਦਾਵਾਰ ਮਿਲ ਸਕਦੀ ਹੈ।

 

ਰਵਾਂਹ

ਰਵਾਂਹ ਇੱਕ ਜ਼ੀ ਨਾਲ ਵਧਣ ਵਾਲੀ ਕਿਸਮ ਹੈਜਿਸ ਨੂੰ ਵਿਕਸਿਤ ਕਰਨ ਦੇ ਲਈ ਗਰਮ ਜਲਵਾਯੂ ਦੀ ਜ਼ਰੂਰਤ ਹੁੰਦੀ ਹੈ। ਇਸ ਨੂੰ ਸਭ ਪ੍ਰਕਾਰ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ। ਇਸ ਪ੍ਰਕਾਰ ਦੇ ਚਾਰੇ ਦੀ ਫ਼ਸਲ ਘਾਹ ਕਟਾਈ ਅਤੇ ਹਰ ਚਾਰਾ ਦੇਣ ਦੇ ਲਈ ਜ਼ਰੂਰੀ ਹੁੰਦੀ ਹੈ। ਰਵਾਂਹ ਦਾ ਪ੍ਰਯੋਗ 2 ਮੁੱਖ ਉਦੇਸ਼ ਲਈ ਕੀਤਾ ਜਾ ਸਕਦਾ ਹੈ ਇਸ ਦੀ ਪੱਕੀ ਹੋਈ ਫਲੀ ਦਾ ਪ੍ਰਯੋਗ ਮਨੁੱਖ ਵੀ ਕਰ ਸਕਦਾ ਹੈ ਅਤੇ ਬਚੇ ਹੋਏ ਚਾਰੇ ਦਾ ਉਪਯੋਗ ਪਸ਼ੂਆਂ ਨੂੰ ਖਿਲਾਉਣ ਦੇ ਲਈ ਕੀਤਾ ਜਾ ਸਕਦਾ ਹੈ। ਰਵਾਂਹ 6-7 ਕਿਲੋਗ੍ਰਾਮ ਪ੍ਰਤੀ ਦਿਨ ਦੁੱਧ ਉਤਪਾਦਨ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ ਬਿਨਾ ਕਿਸੇ ਸਪਲੀਮੈਂਟ ਦੀ ਜ਼ਰੂਰਤ ਦੇ। ਇਸ ਦੇ ਤਾਜ਼ੇ ਪੱਤਿਆਂ ਵਿੱਚ 18.0% ਕੱਚਾ ਪ੍ਰੋਟੀਨ, 26.7% ਕੱਚਾ ਫਾਇਬਰ ਅਤੇ 3 % ਈਥਰ ਦਾ ਅਰਕ ਹੁੰਦਾ ਹੈ, ਕੁੱਝ ਸਮੇਂ ਪਹਿਲਾ ਉਗਾਈ ਗਈ ਰਵਾਂਹ ਦੇ ਸੇਵਨ ਨਾਲ 59% ਪੋਸ਼ਕ ਤੱਤ ਅਤੇ 58% ਪੱਕਿਆ ਚਾਰਾ ਮਿਲ ਸਕਦਾ ਹੈ। ਇਸ ਵਿੱਚ 1.40% ਕੈਲਸ਼ੀਅਮ ਅਤੇ 0.35% ਫਾਸਫੋਰਸ ਵੀ ਹੁੰਦੀ ਹੈ।

 

ਹਾਈਬ੍ਰਿਡ ਨੇਪੀਅਰ

ਹਾਈਬ੍ਰਿਡ ਨੇਪੀਅਰ ਘਾਹ ‘ਤੇ ਵੱਡੀ ਸੰਖਿਆ ਵਿੱਚ ਪੱਤੇ ਮੌਜ਼ੂਦ ਹੁੰਦੇ ਹਨ, ਇਸ ਲਈ ਇਸ ਨੂੰ ਪਸ਼ੂਆਂ ਦੇ ਖਾਣ ਦੇ ਲਈ ਸਭ ਤੋਂ ਵਧੀਆ ਚਾਰੇ ਦੀ ਫਸਲ ਮੰਨਿਆ ਜਾਂਦਾ ਹੈ। ਇਸ ਪ੍ਰਕਾਰ ਦਾ ਪੌਦਾ ਮਜ਼ਬੂਤ ਹੁੰਦਾ ਹੈ ਅਤੇ ਇਸ ਨੂੰ ਕਈ ਪ੍ਰਕਾਰ ਦੀ ਮਿੱਟੀ ਵਿੱਚ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ। ਇੱਕ ਹੈਕਟੇਅਰ ਦੇ ਲਈ ਲਗਭਗ 40,000 ਕਲਮਾਂ  ਦੀ ਜ਼ਰੂਰਤ ਹੁੰਦੀ ਹੈ। ਰੋਪਣ ਤੋਂ ਬਾਅਦ, ਇਸ ਨੂੰ ਪੂਰੀ ਤਰ੍ਹਾਂ ਵਧਣ ਅਤੇ ਕਟਾਈ ਦੇ ਲਈ ਤਿਆਰ ਹੋਣ ਵਿੱਚ ਲਗਭਗ 45 ਦਿਨ ਦਾ ਸਮਾਂ ਲੱਗਦਾ ਹੈ। ਇਸ ਵਿੱਚ ਲਗਭਗ 8-11 ਪ੍ਰਤੀਸ਼ਤ ਕੱਚਾ ਪ੍ਰੋਟੀਨ ਹੁੰਦਾ ਹੈ।

 

ਗਿੰਨੀ ਘਾਹ

ਗਿੰਨੀ ਘਾਹ ਨੂੰ ਜ਼ਿਆਦਾ ਧੁੱਪ ਦੀ ਲੋੜ ਨਹੀਂ ਹੁੰਦੀ। ਇਹ ਪੌਦਿਆਂ ਦੀ ਛਾਂ ਹੇਠਾਂ ਵੀ ਚੰਗੀ ਤਰ੍ਹਾਂ ਵੀ ਵਿਕਸਿਤ ਹੋ ਸਕਦੇ ਹਨ। ਇਸ ਦੀਆਂ 3 ਕਿਸਮਾਂ ਹਨ, ਜਿਨ੍ਹਾਂ ਵਿੱਚੋ ਸਭ ਤੋਂ ਵਧੀਆ ਗਿੰਨੀ ਹੈਮਿਲ ਹੈ। ਇਹ ਕਿਸਮ ਦੁਧਾਰੂ ਪਸ਼ੂਆਂ ਦੇ ਦੁੱਧ ਉਤਪਾਦਨ ਵਿੱਚ ਸੁਧਾਰ ਕਰਨ ਲਈ ਕਾਫ਼ੀ ਮਦਦ ਕਰਦੀ ਹੈ ਅਤੇ ਬਾਕੀ ਕਿਸਮਾਂ ਦੀ ਤੁਲਨਾ ਵਿੱਚ ਗਿੰਨੀ ਘਾਹ ਆਕਾਰ ਵਿੱਚ ਛੋਟੀ ਹੁੰਦੀ ਹੈ। ਇਹ ਇੱਕ ਸਾਲ ਵਿੱਚ ਲਗਭਗ 30 ਟਨ ਤੱਕ ਚਾਰਾ ਪ੍ਰਤੀ ਏਕੜ ਦਿੰਦਾ ਹੈ। ਇਹ ਭੇੜ ਅਤੇ ਬੱਕਰੀਆਂ ਦੇ ਲਈ ਪਸੰਦੀਦਾ ਭੋਜਨ ਹੈ। ਗਿੰਨੀ ਘਾਹ ਉਗਾਉਣ ਦੇ ਲਈ ਇੱਕ ਏਕੜ ਖੇਤ ਦੇ ਲਈ 5 ਤੋਂ 6 ਕਿਲੋਗ੍ਰਾਮ ਬੀਜ ਦੀ ਲੋੜ ਹੁੰਦੀ ਹੈ। ਇਸਤੋਂ ਇਲਾਵਾ ਇਸਦੀਆਂ ਜੜ੍ਹਾਂ ਤੋਂ ਵੀ ਨਵੇਂ ਪੌਦੇ ਉਗਾਏ ਜਾ ਸਕਦੇ ਹਨ। ਕਿਆਰੀਆਂ ਵਿੱਚ ਬੀਜ ਬੀਜੋ ਅਤੇ ਮੁਖ ਖੇਤ ਵਿੱਚ 25 ਦਿਨ ਦੇ ਪੋਧੇ ਹੋਣ ਤੇ ਬਿਜਾਈ ਕਰੋ। ਜੇਕਰ ਤੁਸੀ ਚਾਹੋ ਤਾਂ ਇਸਦੀ ਬੀਜ ਸਿੱਧੇ ਵੀ ਕਰ ਸਕਦੇ ਹੋ। ਤੁਸੀ ਗਿਨੀ ਘਾਹ ਕੱਟੇ ਬਗੈਰ ਵੀ ਪਸ਼ੂਆਂ ਨੂੰ ਦੇ ਸਕਦੇ ਹਨ ਕਿਉਂਕਿ ਇਸ ਦੇ ਪੱਤਿਆਂ ਦਾ ਭਾਗ ਤਣੇ ਨਾਲੋਂ ਜਿਆਦਾ ਹੁੰਦਾ ਹੈ।

 

ਸਿੱਟਾ

ਹਰੇ ਚਾਰੇ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਜਿਹਨਾਂ ਨੂੰ ਵਿਭਿਨ ਕਾਰਨਾਂ ਦੇ ਲਈ ਉਗਾਇਆ ਜਾਂਦਾ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸਮਝਣਾ ਜ਼ਰੂਰੀ ਹੈ ਕਿ ਤੁਸੀ ਹਰ ਚਾਰਾ ਕਿਉਂ ਉਗਾ ਰਹੇ ਹਨ ਅਤੇ ਕਿਹੜੀ ਕਿਸਮ ਸਭ ਤੋਂ ਵਧੀਆ ਹੈ। ਜੇਕਰ ਤੁਸੀਂ ਹਰੇ ਚਾਰੇ ਦੀ ਕਟਾਈ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ Apnikheti.com ‘ਤੇ ਜਾ ਕੇ ਦੇਖ ਸਕਦੇ ਹੋ। ਇਸ ਦੇ ਨਾਲ ਤੁਸੀਂ ਹਰੇ ਚਾਰੇ ਦੀ ਖੇਤੀ ਬਾਰੇ ਸਾਰੀ ਜਾਣਕਾਰੀ ਹਾਸਿਲ ਕਰ ਸਕਦੇ ਹੋ, ਜਿਸ ਵਿੱਚ ਬੀਜ, ਕੀਟਨਾਸ਼ਕ, ਬਾਜ਼ਾਰ ਮੁੱਲ, ਖੇਤੀ ਦੀਆਂ ਨਵੀਆਂ ਤਕਨੀਕਾਂ, ਨਵੇਂ ਖੇਤੀ ਉਪਕਰਨ ਆਦਿ ਵੀ ਸ਼ਾਮਿਲ ਹਨ, ਹੁਣੇ ਆਪਣੀ ਖੇਤੀ ਐਪ ਡਾਊਨਲੋਡ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ