crop disease

ਫ਼ਸਲ ਵਿਚ ਕੀਟ ,ਨਦੀਨ ਅਤੇ ਬਿਮਾਰੀ ਦਾ ਕਿਵੇਂ ਕੀਤਾ ਜਾਂਦਾ ਹੈ ਪ੍ਰਬੰਧਨ

ਫ਼ਸਲਾਂ ਵਿਚ ਨਦੀਨ,ਕੀਟ ਅਤੇ ਬਿਮਾਰੀ ਪ੍ਰਬੰਧ ਜੈਵਿਕ ਖੇਤੀ ਇਕ ਤਰਾਂ ਦੇ ਖੇਤੀ ਵਾਤਾਵਰਨ ਪ੍ਰਣਾਲੀ ਦੇ ਨਿਰਮਾਣ ਤੇ ਜ਼ੋਰ ਦਿੰਦੀ ਹੈ। ਜਿਸ ਵਿਚ ਕੀੜੇ-ਮਕੌੜੇ ,ਬਿਮਾਰੀਆਂ ਅਤੇ ਨਦੀਨ ਆਰਥਿਕ ਕਗਾਰ ਤੇ ਪੱਧਰ ਤੋਂ ਹੇਠਾਂ ਰਹਿੰਦੇ ਹਨ। ਨੁਕਸਾਨਦੇਹ ਅਤੇ ਲਾਹੇਵੰਦ ਜੀਵਾਂ ਵਿਚਕਾਰ ਸੰਤੁਲਨ , ਲਾਭਕਾਰੀ ਜੀਵਾਂਦੇ ਪੱਖ ਵਿਚ ਰੱਖਿਆ ਜਾਂਦਾ ਹੈ। ਜੈਵਿਕ ਖੇਤ ਅਧੀਨ ਨਦੀਨ, ਕੀਟ ਅਤੇ ਬਿਮਾਰੀ ਪ੍ਰਬੰਧਨ ਜੈਵਿਕ ਫਾਰਮ ਦੇ ਢੁਕਵੇਂ ਡਿਜਾਇਨ ਤੇ ਪ੍ਰਬੰਧ ਦੁਆਰਾ ਕੀਤਾ ਜਾਂਦਾ ਹੈ। ਇਸ ਵਿਚ ਕਿਸੇ ਇਕ ਗੈਰ ਰਸਾਇਣਿਕ ਤਰੀਕੇ ਨੂੰ ਨਾ ਵਰਤ ਕੇ ਬਹੁਤ ਸਾਰੇ ਗੈਰ ਰਸਾਇਣਿਕ ਵਿਕਲਪਾਂ ਨੂੰ ਇਕੱਠਾ ਕਰਨ ਦੀ ਜਰੂਰਤ ਪੈਂਦੀ ਹੈ। ਕੀਟ ਪ੍ਰਬੰਧਨ ਜੈਵਿਕ ਖੇਤੀ ਅਧੀਨ ਕੀਟ ਪ੍ਰਬੰਧ ਹੇਠ ਦਿਤੇ ਢੰਗਾਂ ਨੂੰ ਇਕੱਠਿਆਂ ਵਰਤ ਕੇ ਕੀਤਾ ਜਾ ਸਕਦਾ ਹੈ।

ਬਚਾਅ ਢੰਗ – ਜਮੀਨ ਦੀ ਹਾਲਤ ਨੂੰ ਅਨੁਕੂਲ ਬਣਾਉਣ ਲਈ ਜਮੀਨ ਨੂੰ ਖੁਰਾਕ ਦਿਓ ਨਾ ਕੇ ਫ਼ਸਲ ਨੂੰ ਦੇ ਨਿਯਮ ਦੀ ਪਾਲਣਾ ਕੀਤੀ ਜਾਂਦੀ ਹੈ ਤਾ ਜੋ ਪੌਦੇ ਤੰਦਰੁਸਤ ਹੋਣ ਅਤੇ ਕੀੜਿਆਂ ਦੇ ਹਮਲੇ ਦਾ ਵਿਰੋਧ ਕਰਨ ਅਤੇ ਬਰਦਾਸ਼ਤ ਕਰਨ ਦੇ ਸਮਰੱਥ ਹੋਣ। ਸਿੰਚਾਈ ਦੀ ਅਨੁਕੂਲਤਾ ਦੁਆਰਾ ਜ਼ਮੀਨ ਵਿਚ ਢੁਕਵੀਂ ਨਮੀ ਬਣਾਈ ਜਾਂਦੀ ਹੈ। ਫ਼ਸਲਾਂ ਦੀ ਪਰਾਲੀ ਅਤੇ ਰਹਿੰਦ ਖਹੁੰਦ ਦਾ ਢੁਕਵਾਂ ਨਿਪਟਾਰਾ ਯਕੀਨੀ ਬਣਾ ਕੇ ਕੀੜਿਆਂ ਦੇ ਵਿਕਲਪਿਕ ਨਦੀਨਾਂ ਨੂੰ ਨਸ਼ਟ ਕੀਤਾ ਜਾਂਦਾ ਹੈ।

ਕਾਸ਼ਤਕਾਰੀ ਢੰਗ – ਫ਼ਸਲ ਦੇ ਵਾਧੇ ਨੂੰ ਆਧੁਨਿਕ ਢੰਗ ਵਰਤੇ ਜਾਂਦੇ ਹਨ ਤਾ ਜੋ ਕੀੜੇ ਮਕੌੜਿਆਂ ਦੇ ਹਮਲੇ ਨੂੰ ਘਟਾਇਆ ਜਾ ਸਕੇ। ਇਹਨਾਂ ਢੰਗਾਂ ਦਾ ਉਦੇਸ਼ ਕੀੜਿਆਂ ਦੇ ਰਹਿਣ ਸਹਿਣ ਦੀ ਅਨੁਕੂਲਤਾ ਨੂੰ ਘਟਾਉਣਾ ਹੈ। ਫ਼ਸਲ ਅਨੁਸਾਰ ਹੇਠ ਲਿਖੇ ਕਾਸ਼ਤਕਾਰੀ ਢੰਗਾਂ ਦੀ ਰਲਵੀ ਵਰਤੋਂ ਕੀਤੀ ਜਾਂਦੀ ਹੈ।

ਫ਼ਸਲ ਤੇ ਕਿਸਮ ਦੀ ਚੋਣ – ਸਥਾਨਕ ਤੌਰ ਤੇ ਅਨੁਕੂਲਿਤ ਅਤੇ ਕੀਟ ਰੋਧਕ ਫ਼ਸਲ ਅਤੇ ਕਿਸਮ ਦੀ ਚੋਣ ਕੀਤੀ ਜਾਂਦੀ ਹੈ।

ਬੀਜ – ਰੋਗ ਰਹਿਤ ਤੰਦਰੁਸਤ ਬੀਜ ਦੀ ਚੋਣ ਕੀਤੀ ਜਾਂਦੀ ਹੈ।

ਬਿਜਾਈ ਦੇ ਢੰਗ – ਕੀੜੇ ਮਕੌੜਿਆਂ ਨੂੰ ਘੱਟ ਕਰਨ ਲਈ ਫ਼ਸਲ ਅਨੁਸਾਰ ਬਿਜਾਈ ਦੇ ਢੁਕਵੇਂ ਢੰਗ ਅਪਣਾਏ ਜਾਂਦੇ ਹਨ।

ਫ਼ਸਲ ਚੱਕਰ – ਇਕ ਫ਼ਸਲ ਤੋਂ ਦੂਸਰੀ ਫ਼ਸਲ ਤੇ ਕੀੜਿਆਂ ਨੂੰ ਰੋਕਣ ਲਈ ਢੁਕਵੇਂ ਫ਼ਸਲ ਚੱਕਰ ਅਪਣਾਏ ਜਾਂਦੇ ਹਨ। ਲਾਹੇਵੰਦ ਜੀਵ-ਜੰਤੂਆਂ ਨੂੰ ਉਤਸ਼ਾਹਿਤ ਕਰਨ ਲਈ ਹਰੀ ਖਾਦ ਅਤੇ ਜ਼ਮੀਨ ਢਕੂ ਫ਼ਸਲਾਂ ਨੂੰ ਫ਼ਸਲੀ ਚੱਕਰ ਵਿਚ ਸ਼ਾਮਿਲ ਜਾਂਦਾ ਹੈ।

ਅੰਤਰ ਅਤੇ ਮਿਸ਼੍ਰਿਤ ਫ਼ਸਲਾਂ – ਫ਼ਸਲ ਅਤੇ ਮਿਸ਼੍ਰਿਤ ਫ਼ਸਲਾਂ ਪ੍ਰਣਾਲੀ ਅਪਨਾਉਣ ਨੂੰ ਪਹਿਲ ਦਿਤੀ ਜਾਂਦੀ ਹੈ। ਮੱਕੀ ਦੇ ਵਿਚ ਫਲੀਦਾਰ ਫ਼ਸਲ ਲਗਾਉਣ ਨਾਲ ਕੀੜੇ -ਮਕੌੜੇ ਘੱਟ ਹੁੰਦੇ ਹਨ। ਮੱਕੀ ਦੇ ਦੁਆਲੇ ਨੇਪੀਅਰ ਬਾਜਰਾ ਅਤੇ ਟਮਾਟਰ ਦੇ ਦੁਆਲੇ ਗੇਂਦਾ ਲਗਾਉਣ ਨਾਲ ਇਹਨਾਂ ਫ਼ਸਲਾਂ ਦੇ ਕੀੜੇ-ਮਕੌੜਿਆਂ ਦੇ ਪ੍ਰਬੰਧ ਵਿਚ ਸਹਾਇਤਾ ਮਿਲਦੀ ਹੈ।

ਬਿਜਾਈ ਦਾ ਸਮਾਂ – ਸੰਭਾਵੀ ਕੀੜੇ-ਮਕੌੜਿਆਂ ਲਈ ਇਕ ਅਣਉਚਿਤ ਵਾਤਵਰਣ ਬਣਾਉਣ ਲਈ ਫ਼ਸਲਾਂ ਦੇ ਬੀਜਣ ਦੇ ਸਮੇਂ ਵਿਚ ਸੰਭਵ ਤਬਦੀਲੀ ਕੀਤੀ ਜਾਂਦੀ ਹੈ। ਪਿਛੇਤੇ ਤੇਲੇ ਨੂੰ ਫੈਲਣ ਤੋਂ ਰੋਕਦੀ ਹੈ ਅਤੇ ਮੂੰਗਫਲੀ ਦੀ ਪਿਛੇਤੀ ਬਿਜਾਈ ਚਿੱਟੀ ਸੁੰਡੀ ਨੂੰ ਫੈਲਣ ਤੋਂ ਰੋਕਦੀ ਹੈ।

ਲਾਪਰਣਾ – ਬਾਸਮਤੀ ਚੌਲਾਂ ਦੀਆਂ ਵਧੇਰੇ ਕੱਦ ਵਾਲੀਆਂ ਕਿਸਮਾਂ ਨੂੰ ਲਾਪਰਣ ਨਾਲ ਬਾਸਮਤੀ ਦੇ ਡਿੱਗਣ ਦੀ ਸਮੱਸਿਆ ਦੇ ਨਾਲ -ਨਾਲ ਤਣੇ ਦੀ ਸੁੰਡੀ ਦਾ ਹਮਲਾ ਵੀ ਘੱਟ ਹੁੰਦਾ ਹੈ।

ਵਹਾਈ – ਕੀੜੇ-ਮਕੌੜਿਆਂ ਦੇ ਹਮਲੇ ਨੂੰ ਘੱਟ ਕਰਨ ਲਈ ਖੇਤ ਦੀ ਗਰਮੀਆਂ ਦੀ ਵਹਾਈ ਅਤੇ ਡੂੰਗੀ ਵਹਾਈ ਆਦਿ ਨੂੰ ਸਹਾਈ ਹੁੰਦੀ ਹੈ।

ਪਾਣੀ ਪ੍ਰਬੰਧ – ਪਾਣੀ ਪ੍ਰਬੰਧਨ ਨੂੰ ਕੁਝ ਕੀੜੇ- ਮਕੌੜਿਆਂ ਨੂੰ ਰੋਕਥਾਮ ਦੇ ਸਾਧਨ ਵਜੋਂ ਵਰਤਿਆ ਜਾ ਸਕਦਾ ਹੈ। ਝੋਨੇ ਵਿਚ ਭੂਰੇ ਟਿੱਡੇ ਦੀ ਰੋਕਥਾਮ ਲਈ ਪਾਣੀ ਦਾ ਨਿਕਾਸ ਕੀਤਾ ਜਾਂਦਾ ਹੈ ਅਤੇ ਫ਼ਸਲ ਨੂੰ ਸਿਉਂਕ ਤੋਂ ਬਚਾਉਣ ਲਈ ਪਾਣੀ ਲਾਇਆ ਜਾਂਦਾ ਹੈ।

ਕੁਦਰਤੀ ਦੁਸ਼ਮਣ – ਕੀੜਿਆਂ ਦੇ ਕੁਦਰਤੀ ਦੁਸ਼ਮਣਾਂ ਦੀ ਰੱਖਿਆ ਅਤੇ ਉਤਸ਼ਾਹਿਤ ਕਰਨ ਲਈ ਨਕਲੀ ਢਾਂਚੇ ਪ੍ਰਦਾਨ ਕੀਤੇ ਜਾਂਦੇ ਹਨ ਜਿਵੇਂ ਕਿ ਭਰਿੰਡਾਂ ਅਤੇ ਸ਼ਿਕਾਰੀ ਪੰਛੀਆਂ ਲਈ ਆਲ੍ਹਣੇ, ਖੇਤ ਦੇ ਦੁਆਲੇ ਓਹਨਾ ਦੇ ਰਹਿਣ ਲਈ ਬੂਟੇ, ਮੱਕੜੀਆਂਅਤੇ ਹੋਰ ਕੀੜਿਆਂ ਨੂੰ ਆਕਰਸ਼ਿਤ ਕਰਨ ਲਈ ਬੂਟੇ ਲਗਾਏ ਜਾਂਦੇ ਹਨ।

ਜੈਵ ਵਿਭਿੰਨਤਾ – ਖੇਤ ਦੇ ਵੇਖੋ ਵੱਖਰੇ ਜੀਵਨ ਰੂਪਾਂ ਨੂੰ ਕਾਇਮ ਰੱਖਣ ਲਈ ਉਹਨਾਂ ਦੀਆਂ ਰਹਿਣ ਗਾਹਾਂ ਦਾ ਪ੍ਰਬੰਧ ਜੈਵਿਕ ਖੇਤੀ ਦਾ ਜਰੂਰੀ ਹਿੱਸਾ ਹੈ। ਇਸਨੂੰ ਫ਼ਸਲੀ ਵਿਭਿੰਨਤਾ ਯਕੀਨੀ ਬਣਾ ਕੇਅਤੇ ਜਲਵਾਯੁ ਅਨੁਕੂਲਤਾ ਦੇ ਅਨੁਸਾਰ ਕਈ ਕਿਸਮ ਦੇ ਰੁੱਖਾਂ ਅਤੇ ਝਾੜੀਆਂ ਨੂੰ ਲਾ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਕੀਟ ਪ੍ਰਬੰਧ ਲਈ ਕੁਦਰਤੀ ਸੰਤੁਲਨ ਪ੍ਰਦਾਨ ਕਰਨ ਦੀ ਭੂਮਿਕਾ ਨਿਭਾਉਂਦੀ ਹੈ । ਖੇਤ ਤੇ ਜੈਵਿਕ ਵਿਭਿੰਨਤਾ ਹਰ ਸਮੇਂ ਬਣੀ ਰਹਿਣੀ ਚਾਹੀਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ