tomato farming

ਕਿਵੇਂ ਕੀਤੀ ਜਾ ਸਕਦੀ ਹੈ ਪੌਲੀ ਹਾਊਸ ਵਿਚ ਟਮਾਟਰ ਦੀ ਖੇਤੀ

ਉੱਤਰੀ ਰਾਜਾਂ ਵਿੱਚ, ਬਸੰਤ ਦੇ ਸਮੇਂ ਟਮਾਟਰ ਦੀ ਪਨੀਰੀ ਨਵੰਬਰ ਦੇ ਅਖੀਰ ਵਿੱਚ ਬੀਜੀ ਜਾਂਦੀ ਹੈ ਅਤੇ ਜਨਵਰੀ ਦੇ ਦੂਜੇ ਪੰਦਰਵਾੜੇ ਖੇਤ ਵਿੱਚ ਲਗਾਈ ਜਾਂਦੀ ਹੈ। ਪੱਤਝੜ ਦੇ ਸਮੇਂ ਪਨੀਰੀ ਦੀ ਬਿਜਾਈ ਜੁਲਾਈ-ਅਗਸਤ ਵਿੱਚ ਕੀਤੀ ਜਾਂਦੀ ਹੈ ਅਤੇ ਅਗਸਤ-ਸਤੰਬਰ ਵਿੱਚ ਇਹ ਖੇਤ ਵਿੱਚ ਲਗਾ ਦਿੱਤੀ ਜਾਂਦੀ ਹੈ। ਪਹਾੜੀ ਇਲਾਕਿਆਂ ਵਿੱਚ ਇਸ ਦੀ ਬਿਜਾਈ ਮਾਰਚ-ਅਪ੍ਰੈਲ ਵਿੱਚ ਕੀਤੀ ਜਾਂਦੀ ਹੈ ਅਤੇ ਅਪ੍ਰੈਲ-ਮਈ ਵਿੱਚ ਇਹ ਖੇਤ ਵਿੱਚ ਲਗਾ ਦਿੱਤੀ ਜਾਂਦੀ ਹੈ ਪਰ ਪੌਲੀ ਹਾਊਸ ਵਿਚ ਇਸਦੇ ਬੂਟੇ ਲਾਉਣ ਦਾ ਸਮਾਂ ਅਲੱਗ ਹੁੰਦਾ ਹੈ।  ਪੌਲੀਹਾਊਸ ਵਿੱਚ ਬਿਜਾਈ ਦਾ ਸਮਾਂ ਬੂਟੇ ਲਾਉਣ ਦਾ ਸਮਾਂ:

  • ਨਵੰਬਰ ਦਾ ਪਹਿਲਾ ਹਫ਼ਤਾ ਅਖ਼ੀਰ ਨਵੰਬਰ ਬਹਾਰ ਰੁੱਤ ਦੀ ਫ਼ਸਲ
  • ਨਵੰਬਰ ਦਾ ਆਖ਼ਰੀ ਹਫ਼ਤਾ ਅੱਧ ਫ਼ਰਵਰੀ

ਪੰਜਾਬ ਵਰਖਾ ਬਹਾਰ-1 ਅਤੇ ਪੰਜਾਬ ਵਰਖਾ ਬਹਾਰ-2 ਕਿਸਮਾਂ ਦੀ ਬਿਜਾਈ ਜੁਲਾਈ ਦੇ ਦੂਸਰੇ ਪੰਦਰ੍ਹਵਾੜੇ ਵਿੱਚ ਕੀਤੀ ਜਾ ਸਕਦੀ ਹੈ ਅਤੇ ਅਗਸਤ ਦੇ ਦੂਜੇ ਪੰਦਰਵਾੜੇ ਵਿੱਚ ਪਨੀਰੀ ਪੁੱਟ ਕੇ ਖੇਤ ਵਿੱਚ ਲਾ ਦਿਉ ਅਤੇ ਇੱਕ ਥਾਂ ਪਨੀਰੀ ਦੇ ਦੋ ਬੂਟੇ ਲਾਉ।

 

ਪਨੀਰੀ ਤਿਆਰ ਕਰਨਾ

ਪਨੀਰੀ ਤਿਆਰ ਕਰਨ ਲਈ 1.5 ਮੀਟਰ ਚੌੜੀਆਂ ਅਤੇ 20 ਸੈਂਟੀਮੀਟਰ ਉੱਚੀਆਂ ਕਿਆਰੀਆਂ ਬਣਾਉ। ਕਿਆਰੀਆਂ ਬਣਾਉਣ ਤੋਂ ਪਹਿਲਾਂ 10 ਕੁਇੰਟਲ ਗਲੀ-ਸੜੀ ਰੂੜੀ ਜ਼ਮੀਨ ਵਿੱਚ ਮਿਲਾ ਲੈਣੀ ਚਾਹੀਦੀ ਹੈ ਅਤੇ ਕਿਆਰੀਆਂ ਨੂੰ ਬਿਜਾਈ ਤੋਂ ਘੱਟੋ-ਘੱਟ 10 ਦਿਨ ਪਹਿਲਾਂ ਪਾਣੀ ਦਿਓ। ਕਿਆਰੀਆਂ 1.5-2.0 ਪ੍ਰਤੀਸ਼ਤ ਫਾਰਮਲੀਨ ਦੇ ਘੋਲ ਨਾਲ 4-5 ਲੀਟਰ 33 3435 36 ਪਾਣੀ ਪ੍ਰਤੀ ਵਰਗ ਮੀਟਰ ਨਾਲ ਗੜੁੱਚ ਕਰੋ।

ਕਿਆਰੀਆਂ ਨੂੰ ਪਲਾਸਟਿਕ ਦੀ ਚਾਦਰ ਨਾਲ 48-72 ਘੰਟੇ ਤੱਕ ਢੱਕ ਦਿਓ। ਬਾਅਦ ਵਿੱਚ ਦਿਨ ਵਿੱਚ ਇੱਕ ਵਾਰ 4-5 ਦਿਨ ਤੱਕ ਕਿਆਰੀਆਂ ਦੀ ਮਿੱਟੀ ਪਲਟਾਓ ਤਾਂ ਕਿ ਫਾਰਮਲੀਨ ਦਾ ਅਸਰ ਖ਼ਤਮ ਹੋ ਜਾਵੇ। ਬੀਜ ਦੀ ਸੋਧ ਲਈ 3 ਗ੍ਰਾਮ ਕੈਪਟਾਨ/ਥੀਰਮ ਦਵਾਈ ਪ੍ਰਤੀ ਕਿਲੋ ਬੀਜ ਪਿੱਛੇ ਲਾਓ। ਬੀਜ 1-2 ਸੈਂਟੀਮੀਟਰ ਡੂੰਘਾਈ ਤੇ ਕਤਾਰਾਂ ਵਿੱਚ 5 ਸੈਂਟੀਮੀਟਰ ਦੀ ਵਿੱਥ ‘ਤੇ ਬੀਜੋ। ਪਨੀਰੀ ਦੇ ਪੁੰਗਰਨ ਤੋਂ 5-7 ਦਿਨ ਬਾਅਦ ਕੈਪਟਾਨ/ਥੀਰਮ ਦਵਾਈ (4 ਗ੍ਰਾਮ ਪ੍ਰਤੀ ਲੀਟਰ ਪਾਣੀ) ਦੇ ਘੋਲ ਨਾਲ ਗੜੁੱਚ ਕਰੋ। 7-10 ਦਿਨ ਬਾਅਦ ਇਸ ਨੂੰ ਫਿਰ ਦੁਹਰਾਓ।

 

ਨਦੀਨਾਂ ਦੀ ਰੋਕਥਾਮ

ਸਟੌਂਪ 30 ਤਾਕਤ (ਪੈਡੀਮੈਥਾਲੀਨ) ਇੱਕ ਲੀਟਰ ਜਾਂ 750 ਮਿਲੀਲੀਟਰ ਅਤੇ ਬਾਅਦ ‘ਚ ਇਕ ਗੋਡੀ ਜਾਂ ਸੈਨਕੋਰ 70 ਤਾਕਤ 300 ਗ੍ਰਾਮ ਜਾਂ ਬਾਸਾਲਿਨ 45 ਤਾਕਤ (ਫਲ ੁਕਲੋਰਾਲੀਨ) ਇੱਕ ਲੀਟਰ ਜਾਂ 750 ਮਿਲੀਲੀਟਰ ਦੇ ਬਾਅਦ ਵਿੱਚ ਇੱਕ ਗੋਡੀ ਕਰੋ। ਇਨ੍ਹਾਂ ਨਦੀਨ ਨਾਸ਼ਕਾਂ ਦਾ ਛਿੜਕਾਅ 200 ਲੀਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਪਨੀਰੀ ਪੁੱਟ ਕੇ ਲਾਉਣ ਤੋਂ 3-4 ਦਿਨ ਪਹਿਲਾਂ ਚੰਗੇ ਤਿਆਰ ਕੀਤੇ ਚੰਗੀ ਨਮੀਂ ਵਾਲੇ ਖੇਤ ਵਿੱਚ ਕਰੋ। ਬਾਸਾਲਿਨ 45 ਤਾਕਤ (ਫਲ ੂਕਲੋਰਾਲੀਨ) ਨੂੰ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾਉਣਾ ਚਾਹੀਦਾ ਹੈ।

 

ਹਾਰਮੋਨ ਦਾ ਛਿੜਕਾਅ

ਟਮਾਟਰਾਂ ਦੀ ਪੈਦਾਵਾਰ ਵਧਾਉਣ ਲਈ ਵਿਪੁਲ ਬੂਸਟਰ 1 ਮਿਲੀਲੀਟਰ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਟਮਾਟਰ ਦੇ ਨਰਸਰੀ ਬੈੱਡਾਂ ਵਿੱਚ ਪਨੀਰੀ ਖੇਤਾਂ ਵਿੱਚ ਲਗਾਉਣ ਤੋਂ ਇੱਕ ਹਫ਼ਤਾ ਪਹਿਲਾਂ ਛਿੜਕਾਅ ਕਰੋ। ਇਸ ਤੋਂ ਇਲਾਵਾ ਇਸ ਦਵਾਈ ਦੇ ਪੰਜ ਹੋਰ ਛਿੜਕਾਅ ਬੂਟੇ ਖੇਤਾਂ ਵਿੱਚ ਲਗਾਉਣ ਤੋਂ ਬਾਅਦ ਪੰਦਰਾਂ ਦਿਨ ਦੇ ਵਕਫ਼ੇ ‘ਤੇ ਕਰੋ। ਅਜਿਹਾ ਕਰਨ ਲਈ ਪਹਿਲਾਂ ਛਿੜਕਾਅ ਬੂਟੇ ਖੇਤਾਂ ਵਿੱਚ ਲਗਾਉਣ ਤੋਂ ਤਕਰੀਬਨ ਇੱਕ ਹਫ਼ਤਾ ਬਾਅਦ ਕਰੋ ਅਤੇ ਦਵਾਈ ਦੀ ਮਾਤਰਾ ਅੱਧੀ ਕਰ ਦਿਉ ਮਤਲਬ ਕਿ ਅੱਧਾ ਮਿਲੀਲੀਟਰ ਪ੍ਰਤੀ ਲੀਟਰ ਪਾਣੀ ਵਿੱਚ ਵਰਤੋ। ਇੱਕ ਛਿੜਕਾਅ ਲਈ ਤਕਰੀਬਨ 100 ਲੀਟਰ ਪਾਣੀ ‘ਤੇ 50 ਮਿਲੀਲੀਟਰ ਦਵਾਈ ਇੱਕ ਏਕੜ ਵਾਸਤੇ ਲੋੜੀਂਦੀ ਹੈ। ਇਸ ਦਵਾਈ ਦੀ ਵਰਤੋਂ ਨਾਲ ਨਵੰਬਰ ਮਹੀਨੇ ਵਿੱਚ ਲਗਾਈ ਫ਼ਸਲ ਵਿੱਚ ਤਕਰੀਬਨ 16-18 ਪ੍ਰਤੀਸ਼ਤ ਤੱਕ ਪੈਦਾਵਾਰ ਵੱਧ ਜਾਂਦੀ ਹੈ। ਜਦਕਿ ਫ਼ਰਵਰੀ ਮਹੀਨੇ ਵਿੱਚ ਲਗਾਈ ਫ਼ਸਲ ਵਿੱਚ 12 ਪ੍ਰਤੀਸ਼ਤ ਵਾਧਾ ਹੁੰਦਾ ਹੈ।

 

ਪਾਣੀ

ਪਹਿਲਾ ਪਾਣੀ ਪਨੀਰੀ ਖੇਤ ਵਿੱਚ ਲਾਉਣ ਤੋਂ ਤੁਰੰਤ ਬਾਅਦ ਲਾਓ। ਗਰਮੀਆਂ ਵਿੱਚ ਬਾਅਦ ਵਾਲੀ ਸਿੰਚਾਈ 6-7 ਦਿਨ ਬਾਅਦ ਅਤੇ ਸਰਦੀਆਂ ਵਿੱਚ 10-15 ਦਿਨ ਬਾਅਦ ਕਰੋ। ਕੁੱਲ ਮਿਲਾ ਕੇ 14-15 ਪਾਣੀ ਕਾਫ਼ੀ ਹਨ।

 

ਤੁੜਾਈ

ਤੁੜਾਈ ਮੰਡੀ ਤੋਂ ਫਾਸਲੇ ਦੇ ਮੁਤਾਬਕ ਕਰੋ। ਦੂਰ ਦੀਆਂ ਮੰਡੀਆਂ ਲਈ ਪੱਕਿਆ ਹੋਇਆ ਹਰਾ ਫ਼ਲ ਤੋੜੋ, ਨੇੜੇ ਲਈ ਲਾਲ ਰੰਗ ਵਿਚ ਤਬਦੀਲ ਹੋ ਰਿਹਾ ਫ਼ਲ ਤੋੜੋ। ਚਟਨੀ ਆਦਿ ਬਣਾਉਣ ਲਈ ਪੂਰੇ ਪੱਕੇ ਲਾਲ ਫ਼ਲਾਂ ਦੀ ਚੋਣ ਕਰੋ। ਦੂਰ ਦੀਆਂ ਮੰਡੀਆਂ ਲਈ ਜ਼ਿਆਦਾ ਪੱਕਿਆ, ਗਲਿਆ ਅਤੇ ਗੜੂੰਏ ਦੇ ਹਮਲੇ ਵਾਲਾ ਫ਼ਲ ਪੇਟੀਆਂ ਵਿੱਚ ਨਹੀਂ ਪਾਉਣਾ ਚਾਹੀਦਾ। ਤੁੜਾਈ ਤੋਂ ਤੁਰੰਤ ਬਾਅਦ ਫ਼ਲ ਨੂੰ 13 ਡਿਗਰੀ ਸੈਂਟੀਗ੍ਰੇਡ ‘ਤੇ ਠੰਢਾ ਕਰੋ। ਪੰਜਾਬ ਵਰਖਾ ਬਹਾਰ-1 ਅਖੀਰ ਨਵੰਬਰ ਵਿੱਚ ਤੁੜਾਈ ਲਈ ਤਿਆਰ ਹੋ ਜਾਂਦੀ ਹੈ ਅਤੇ ਪੰਜਾਬ ਵਰਖਾ ਬਹਾਰ-2 ਦਸੰਬਰ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੀ ਹੈ ।

 

ਬੀਜ ਉਤਪਾਦਨ

ਟਮਾਟਰ ਨੂੰ ਦੂਸਰੀਆਂ ਕਿਸਮਾਂ ਤੋਂ 50 ਮੀਟਰ ਦੀ ਦੂਰੀ ‘ਤੇ ਲਾਉਣਾ ਚਾਹੀਦਾ ਹੈ ਤਾਂ ਜੋ ਕੋਈ ਮਿਲਾਵਟ ਨਾ ਹੋ ਸਕੇ। ਸਹੀ ਬੀਜ ਤਿਆਰ ਕਰਨ ਲਈ ਫ਼ਸਲ ਦੇ 3 ਨਿਰੀਖਣ ਜ਼ਰੂਰੀ ਹਨ। ਪਹਿਲਾ ਨਿਰੀਖਣ ਫੁੱਲ ਲੱਗਣ ਤੋਂ ਪਹਿਲਾਂ, ਦੂਸਰਾ ਨਿਰੀਖਣ ਫੁੱਲ ਅਤੇ ਫ਼ਲ ਲੱਗਣ ‘ਤੇ ਅਤੇ ਤੀਸਰਾ ਨਿਰੀਖਣ ਫ਼ਲ ਤੋੜਨ ਤੋਂ ਪਹਿਲਾਂ ਹੋਣਾ ਚਾਹੀਦਾ ਹੈ। ਓਪਰੇ ਅਤੇ ਬਿਮਾਰੀ ਵਾਲੇ ਬੂਟੇ ਪੁੱਟ ਦੇਣੇ ਚਾਹੀਦੇ ਹਨ। ਪੱਕੇ ਹੋਏ ਫ਼ਲਾਂ ਵਿੱਚੋਂ ਬੀਜ ਕੱਢਣ ਲਈ ਫ਼ਰਮਨਟੇਸ਼ਨ ਅਤੇ ਤੇਜ਼ਾਬ ਵਾਲੇ ਤਰੀਕੇ ਹਨ। ਫ਼ਲਾਂ ਨੂੰ ਮਸਲ ਕੇ ਇੱਕ ਦੋ ਦਿਨਾਂ ਲਈ ਰੱਖ ਦਿਉ ਅਤੇ ਫਿਰ ਪਾਣੀ ਵਿੱਚ ਡੁਬੋ ਦਿਉ। ਪਾਣੀ ਵਿੱਚ ਦਬਾਉਣ ਉਪਰੰਤ ਗੁੱਦਾ ਪਾਣੀ ਉੱਤੇ ਤਰਦਾ ਹੈ ਅਤੇ ਬੀਜ ਥੱਲੇ ਬੈਠ ਜਾਂਦਾ ਹੈ। ਤੇਜ਼ਾਬ ਵਾਲੇ ਤਰੀਕੇ ਵਿੱਚ 100 ਮਿਲੀਲੀਟਰ ਹਾਈਡ੍ਰੋਕਲੋਰਿਕ ਤੇਜ਼ਾਬ ਨੂੰ 14 ਕਿੱਲੋ ਮਸਲੇ ਹੋਏ ਟਮਾਟਰਾਂ ਵਿੱਚ ਪਾ ਦਿਓ। ਬੀਜ ਅਤੇ ਗੁੱਦਾ ਅੱਧੇ ਘੰਟੇ ਵਿੱਚ ਵੱਖ ਹੋ ਜਾਂਦੇ ਹਨ ਅਤੇ ਇਸ ਤੋਂ ਉਪਰੰਤ ਬੀਜ ਨੂੰ ਸਾਫ਼ ਕਰਕੇ ਅਤੇ ਸੁਕਾ ਕੇ ਪੈਕਟਾਂ ਵਿੱਚ ਬੰਦ ਕਰ ਦਿਓ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ