ਸਾਲ 2020 ਵਿੱਚ ਆਧੁਨਿਕ ਖੇਤੀਬਾੜੀ ਐਪ ਕਿਵੇ ਬਣਾਏਗੀ ਖੇਤੀ ਨੂੰ ਸਫਲ ?

ਸੂਚਨਾ ਅਤੇ ਸੰਚਾਰ ਤਕਨਾਲੋਜੀ ਦੇ ਆਧੁਨਿਕ ਸ੍ਰੋਤਾਂ ਦੀ ਮਦਦ ਖੇਤੀ ਪ੍ਰਬੰਧਨ ਹੋਰ ਵੀ ਬਿਹਤਰ ਬਣ ਚੁੱਕਾ ਹੈ ਜਿਸ ਨਾਲ ਉਪਜ ਵੱਧਣ ਦੇ ਨਾਲ-ਨਾਲ ਕੁਆਲਿਟੀ ਚੰਗੀ ਹੋਣ ਵਿੱਚ ਵੀ ਮਦਦ ਮਿਲਦੀ ਹੈ। ਇਸ ਡਿਜੀਟਲ ਦੌਰ ਵਿੱਚ, ਤੁਸੀਂ ਸਮਾਰਟ ਨਹੀਂ ਬਣਦੇ, ਬਲਕਿ ਮਾਰਕਿਟ ਵਿੱਚ ਆਪਣੀ ਜਗ੍ਹਾ ਬਣਾਉਣ ਲਈ ਸਮਾਰਟ ਹੋਣਾ ਅਤੇ ਸਮਾਰਟ ਬਣੇ ਰਹਿਣਾ ਬਹੁਤ ਜ਼ਰੂਰੀ ਹੋ ਗਿਆ ਹੈ।

ਤਕਨੀਕੀ ਵਿਕਾਸ ਸਾਲਾਂ ਤੋਂ ਹੀ ਖੇਤੀ ਉਦਯੋਗ ਦਾ ਸਮਰਥਨ ਕਰਦਾ ਆਇਆ ਹੈ, ਪਰ ਸਮੇਂ ਦੇ ਨਾਲ-ਨਾਲ, ਤਕਨੀਕ ਅਤੇ ਖੇਤੀ ਦੋਨੋਂ ਖੇਤਰ ਬੜੀ ਤੇਜ਼ੀ ਨਾਲ ਵਿਕਸਿਤ ਹੋ ਰਹੇ ਹਨ। ਖੇਤੀਬਾੜੀ ਐਪ ਕੀਮਤੀ ਜਾਣਕਾਰੀ ਅਤੇ ਹੋਰ ਬਹੁਤ ਕੁੱਝ ਲਈ ਬਿਲਕੁਲ ਨਵਾਂ ਸ੍ਰੋਤ ਹੈ, ਜੋ ਕਿਸਾਨਾਂ ਦੇ ਖੇਤੀ ਦੇ ਤਰੀਕਿਆਂ ਨੂੰ ਹੋਰ ਸਮਾਰਟ ਬਣਾਉਣ ਅਤੇ ਖੇਤੀ ਵਪਾਰ ਵਿੱਚ ਸਹਾਇਕ ਗਹਿਰਾਈ ਵਾਲੀ ਸੋਚ ਲਿਆਉਣ ਵਿੱਚ ਮਦਦ ਕਰਦਾ ਹੈ।

 

smart farming

 ਫੋਟੋ ਕਰੈਡਿਟ: Beecham Research

ਕਿਵੇਂ ਕਿਸਾਨ ਆਧੁਨਿਕ ਖੇਤੀਬਾੜੀ ਦੁਨੀਆ ਨਾਲ ਜੁੜ ਸਕਦੇ ਹਨ ?

ਮੋਬਾਈਲ ਫੋਨ ਵਿਸ਼ਵ ਭਰ ਵਿੱਚ ਅਵਾਜ਼ ਜਾਂ ਸੂਚਨਾ ਭੇਜਣ ਅਤੇ ਵੱਖ-ਵੱਖ ਸੇਵਾਵਾਂ ਦੇਣ ਲਈ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਮਾਧਿਅਮ ਬਣ ਚੁੱਕਾ ਹੈ। ਇਸ ਤਰ੍ਹਾਂ ਮੋਬਾਈਲ ਫੋਨ ਜਾਂ ਸਮਾਰਟਫੋਨ ਦੀ ਵਰਤੋਂ ਲਗਾਤਾਰ ਵੱਧਦੀ ਜਾ ਰਹੀ ਹੈ, ਬਹੁਤ ਸਾਰੀਆਂ ਕੰਪਨੀਆਂ ਨੇ ਇਸ ‘ਤੇ ਰਿਸਰਚ ਸ਼ੁਰੂ ਕਰ ਦਿੱਤੀ ਹੈ ਕਿ ਉਹ ਕਿਵੇਂ ਮੋਬਾਈਲ ਫੋਨ ਦੀ ਵਰਤੋਂ ਨਾਲ ਆਪਣੇ ਗ੍ਰਾਹਕਾਂ ਨਾਲ ਜੁੜ ਸਕਦੇ ਹਨ ਅਤੇ ਆਪਣੇ ਗ੍ਰਾਹਕਾਂ ਦੇ ਅਨੁਭਵ ਅਤੇ ਵਪਾਰ ਨੂੰ ਅੱਗੇ ਵਧਾ ਸਕਦੇ ਹਨ।

ਇੱਥੋਂ ਤੱਕ ਕਿ ਅੱਜ-ਕੱਲ੍ਹ ਮੋਬਾਈਲ ਐਪ ਦੀ ਵਰਤੋਂ ਸਿਹਤ ਸੇਵਾ, ਰਿਟੇਲ, ਬਿਊਟੀ ਉਤਪਾਦ, ਬੈਂਕ ਆਦਿ ਦੇ ਕੰਮਾਂ ਵਿੱਚ ਵੀ ਹੋਣ ਲੱਗੀ ਹੈ, ਤਾਂ ਜੋ ਵਿਅਕਤੀਗਤ ਅਤੇ ਲਾਗਤ-ਪ੍ਰਭਾਵੀ ਤਰੀਕਿਆਂ ਨਾਲ ਵੱਡੀ ਗਿਣਤੀ ਵਿੱਚ ਗ੍ਰਾਹਕਾਂ ਨੂੰ ਰੁਝਾਇਆ ਜਾ ਸਕੇ। ਹੁਣ ਖੇਤੀਬਾੜੀ ਖੇਤਰ ਕਿਸਾਨਾਂ ਤੱਕ ਪ੍ਰਭਾਵਸ਼ਾਲੀ ਤਰੀਕੇ ਨਾਲ ਪਹੁੰਚਣ ਲਈ ਮੋਬਾਈਲ ਐਪ ਦੀ ਵਰਤੋਂ ਕਰ ਰਿਹਾ ਹੈ। ਇਸੇ ਤਰ੍ਹਾਂ ਕਿਸਾਨ ਖੇਤੀਬਾੜੀ ਐਪ ਵਰਤ ਕੇ ਖੇਤੀ ਤਕਨੀਕਾਂ ਦੇ ਨਵੇਂ ਅੱਪਡੇਟ, ਨਿਯਮ, ਮੰਡੀ ਰੇਟ ਪ੍ਰਾਪਤ ਕਰਨ ਦੇ ਨਾਲ-ਨਾਲ ਇਸ ਖੇਤਰ ਦੇ ਮਾਹਿਰਾਂ ਦੀ ਮਦਦ ਲੈਣ ਲਈ ਵੀ ਜੁੜ ਸਕਦੇ ਹਨ।

 

ਕਿਵੇਂ ਮੋਬਾਈਲ ਐਪਲੀਕੇਸ਼ਨ ਅੱਜ ਕਿਸਾਨਾਂ ਦੀ ਜ਼ਿੰਦਗੀ ਦਾ ਅਟੁੱਟ ਅੰਗ ਬਣ ਗਿਆ ਹੈ ?

apni kheti app

ਲੋਕ ਆਪਣੀਆਂ ਰੋਜ਼ਮਰ੍ਹਾ ਦੀਆਂ ਜ਼ਿਆਦਾਤਰ ਗਤੀਵਿਧੀਆਂ ਲਈ ਮੋਬਾਈਲ ਐਪ ‘ਤੇ ਨਿਰਭਰ ਹਨ ਅਤੇ ਅੱਜ-ਕੱਲ੍ਹ ਕਿਸਾਨਾਂ ਵਿੱਚ ਵੀ ਕੁੱਝ ਅਜਿਹਾ ਹੀ ਹੈ। ਬਹੁਤ ਸਾਰੀਆਂ ਖੇਤੀ-ਆਧਾਰਿਤ ਮੋਬਾਈਲ ਐਪ ਕਿਸਾਨਾਂ ਨੂੰ ਕਈ ਫਾਇਦੇ ਦੇ ਰਹੀਆਂ ਹਨ ਅਤੇ ਕਿਸਾਨ ਇਹ ਐਪਾਂ ਵੱਖ-ਵੱਖ ਮਕਸਦ ਲਈ ਵਰਤਦੇ ਹਨ, ਜਿਵੇਂ ਕਿ ਜ਼ਮੀਨ ਅਤੇ ਫਸਲ ਪ੍ਰਬੰਧਨ, ਉਪਜ ਦਾ ਗੁਣਵੱਤਾ ਮਾਪ, ਫਸਲੀ ਚੱਕਰ ਦੌਰਾਨ ਬਾਗਬਾਨੀ ਅਤੇ ਫਸਲਾਂ ਦੀ ਸਿਹਤ ਦਾ ਮੁਆਇਨਾ।

ਇਸੇ ਨਾਲ ਹੀ ਕੁੱਝ ਖੇਤੀਬਾੜੀ ਐਪ ਕਿਸੇ ਉਚੇਚਾ ਫਸਲ ਲਈ ਲੋੜੀਂਦੀ ਮਿੱਟੀ ਦੀ ਕਿਸਮ, ਗੁਣਵੱਤਾ ਅਤੇ ਕਿਹੜੀ ਕਿਸਮ ਦੀ ਖਾਦ ਕਿਵੇਂ ਵਰਤਣੀ ਹੈ ਆਦਿ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ।

 

ਇਸ ਸਾਲ ਆਧੁਨਿਕ ਖੇਤੀ ਐਪ ਤੁਹਾਡੀ ਸਮਾਰਟ ਖੇਤੀਬਾੜੀ ਵਿੱਚ ਕਿਵੇਂ ਮਦਦ ਕਰ ਸਕਦੀ ਹੈ ?

 

ਫਸਲ ਅਤੇ ਪਸ਼ੂ ਕੈਲੰਡਰ ਬਣਾਈ ਰੱਖਣਾ

ਖੇਤੀਬਾੜੀ ਐਪ ‘ਖੇਤੀਬਾੜੀ ਅਨੁਸੂਚੀ’ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ। ਤੁਸੀਂ ਅਨੁਸੂਚੀ ਬਣਾ ਸਕਦੇ ਹੋ ਅਤੇ ਇਸ ‘ਤੇ ਕੰਮ ਕਰ ਸਕਦੇ ਹੋ, ਕਿਉਂਕਿ ਜ਼ਿਆਦਾਤਰ ਅਜਿਹੇ ਐਪ ਤੁਹਾਨੂੰ ਨੋਟੀਫਿਕੇਸ਼ਨ ਦਿੰਦੇ ਹਨ, ਜਦੋਂ ਕੋਈ ਨਿਰਧਾਰਿਤ ਕੰਮ ਕਰਨ ਦਾ ਸਮਾਂ ਆਉਂਦਾ ਹੈ। ਇਸ ਤਰ੍ਹਾਂ ਤੁਸੀਂ ਬਿਲਕੁਲ ਸਹੀ ਸਮੇਂ ‘ਤੇ ਯੋਜਨਾਬੱਧ ਕੰਮ ਕਰਨ ਦੇ ਯੋਗ ਹੋ ਜਾਓਗੇ, ਜਿਸ ਨਾਲ ਤੁਸੀਂ ਕਦੇ ਵੀ ਕੋਈ ਜ਼ਰੂਰੀ ਕੰਮ ਨਹੀਂ ਭੁੱਲੋਗੇ।

 

ਫਸਲ ਦੀ ਜਾਣਕਾਰੀ

ਖੇਤੀਬਾੜੀ ਮੋਬਾਈਲ ਐਪ ਕਈ ਸ੍ਰੋਤਾਂ ਤੋਂ ਡਾਟਾ ਇਕੱਠਾ ਕਰ ਸਕਦੀਆਂ ਹਨ ਅਤੇ ਵਿਸ਼ਲੇਸ਼ਣ ਤੋਂ ਬਾਅਦ ਇਹ ਡਾਟਾ ਖੇਤੀ ਸੰਬੰਧਿਤ ਕੰਮ ਸਹੀ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਉਦਾਹਰਣ ਦੇ ਤੌਰ ‘ਤੇ ਐਪ ਜਲਵਾਯੂ ਦੀ ਸਥਿਤੀ, ਮਿੱਟੀ ਦੇ ਰੰਗ, ਪੀ ਐੱਚ ਪੱਧਰ, ਇਸ ਵਿੱਚ ਕਾਰਬਨ ਦੀ ਮਾਤਰਾ, ਜ਼ਮੀਨ ਦੀ ਉੱਚਾਈ ਆਦਿ ਦਾ ਜਾਇਜ਼ਾ ਲੈ ਸਕਦੀਆਂ ਹਨ। ਇਸ ਤੋਂ ਇਲਾਵਾ ਇਹ ਗੁਣਵੱਤਾ, ਤਾਪਮਾਨ ਅਤੇ ਫਸਲਾਂ ਨੂੰ ਦਿੱਤੇ ਜਾਣ ਵਾਲੇ ਪਾਣੀ ਦਾ ਵਿਸ਼ਲੇਸ਼ਣ ਕਰ ਸਕਦੀਆਂ ਹਨ।

ਇਹ ਵਿਸ਼ਲੇਸ਼ਣ ਇਹ ਵੀ ਹਿਸਾਬ ਲਾ ਕੇ ਦੱਸਦਾ ਹੈ ਕਿ ਫਸਲ ਦੀ ਕਿਸਮ, ਜਲਵਾਯੂ ਅਤੇ ਵਿਕਾਸ ਪੱਧਰ ਦੇ ਹਿਸਾਬ ਨਾਲ ਫਸਲ ਨੂੰ ਕਿੰਨੇ ਪਾਣੀ ਦੀ ਲੋੜ ਹੈ। ਮਿੱਟੀ ਦੀ ਕਿਸਮ ਨੂੰ ਜਾਣ ਕੇ ਅਤੇ ਪਾਣੀ ਦੀ ਲੋੜੀਂਦੀ ਮਾਤਰਾ ਦਾ ਅੰਦਾਜ਼ਾ ਲਾ ਕੇ ਕਿਸਾਨ ਪਾਣੀ ਦੀ ਬਰਬਾਦੀ ਨੂੰ ਰੋਕ ਸਕਦੇ ਹਨ।

 

ਮੌਸਮ ਦਾ ਪੂਰਵ-ਅਨੁਮਾਨ

ਮੌਸਮ ਦਾ ਪੂਰਵ-ਅਨੁਮਾਨ ਖੇਤੀਬਾੜੀ ਵਿੱਚ ਬਹੁਤ ਹੀ ਮਹੱਤਵਪੂਰਨ ਹੈ। ਕਈ ਵਾਰ ਮੌਸਮ ਅਚਾਨਕ ਬਦਲ ਜਾਂਦਾ ਹੈ, ਜਿਸ ਨਾਲ ਫਸਲਾਂ ਨੂੰ ਨੁਕਸਾਨ ਹੋ ਸਕਦਾ ਹੈ। ਕਿਸਾਨਾਂ ਨੂੰ ਭਵਿੱਖ ਲਈ ਤਿਆਰ ਕਰਨ ਵਿੱਚ ਮਦਦ ਕਰਨ ਲਈ ਕੁੱਝ ਖੇਤੀਬਾੜੀ ਐਪ ਮੌਸਮ ਦੇ ਪੂਰਵ-ਅਨੁਮਾਨ ਸੰਬੰਧੀ ਜਾਣਕਾਰੀ ਵੀ ਦਿੰਦੀਆਂ ਹਨ ਤਾਂ ਕਿ ਕਿਸਾਨ ਜਾਣ ਸਕਣ ਕਿ ਅਗਲੇ ਦਿਨ ਮੌਸਮ ਸਾਫ਼ ਰਹੇਗਾ ਜਾਂ ਵਰਖਾ ਵਾਲਾ। ਇਸ ਨਾਲ ਉਨ੍ਹਾਂ ਨੂੰ ਫਸਲਾਂ ਦੀ ਸੁਰੱਖਿਆ ਲਈ ਸਾਵਧਾਨੀ ਨਾਲ ਕਦਮ ਚੁੱਕਣ ਵਿੱਚ ਮਦਦ ਮਿਲੇਗੀ।

 

ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ

ਕਿਸਾਨਾਂ ਨੂੰ ਆਪਣੀ ਬਿਮਾਰੀ ਵਾਲੀ ਫਸਲ ਦੇ ਇਲਾਜ ਲਈ ਕਿਤੇ ਬਾਹਰ ਜਾਣ ਦੀ ਲੋੜ ਨਹੀਂ। ਉਹ ਖੇਤੀਬਾੜੀ ਮਾਹਿਰਾਂ ਨਾਲ ਗੱਲ ਕਰਕੇ (ਵੀਡੀਓ ਕਾੱਲ ਰਾਹੀਂ ਵੀ) ਆਪਣੀ ਫਸਲ ਦੀ ਬਿਮਾਰੀ ਦੇ ਇਲਾਜ ਲਈ ਲੋੜੀਂਦੀ ਜਾਣਕਾਰੀ ਲੈ ਸਕਦੇ ਹਨ।

 

ਖੇਤੀ ਉਤਪਾਦਾਂ ਦੀ ਪ੍ਰਦਰਸ਼ਨੀ

ਇੱਕ ਖੇਤੀਬਾੜੀ ਐਪ ਦੇ ਮਾਧਿਅਮ ਰਾਹੀਂ ਕਿਸਾਨ ਆਪਣੇ ਉਤਪਾਦ ਸੰਭਾਵਿਤ ਗ੍ਰਾਹਕਾਂ ਤੱਕ ਪਹੁੰਚਾਉਣ ਲਈ ਮੰਡੀਕਰਨ ਕਰ ਸਕਦੇ ਹਨ। ਇਸ ਤਰੀਕੇ ਨਾਲ ਗ੍ਰਾਹਕ ਕਿਸਾਨਾਂ ਦੁਆਰਾ ਪ੍ਰਦਰਸ਼ਿਤ ਉਤਪਾਦਾਂ ਤੱਕ ਪਹੁੰਚ ਕਰ ਸਕਦੇ ਹਨ ਅਤੇ ਕਿਸਾਨਾਂ ਕੋਲ ਜਾਂ ਉਨ੍ਹਾਂ ਦੇ ਗੋਦਾਮਾਂ ‘ਤੇ ਬਿਨਾਂ ਗਏ ਇਨ੍ਹਾਂ ਉਤਪਾਦਾਂ ਨੂੰ ਖਰੀਦਣ ਲਈ ਫੈਸਲੇ ਲੈ ਸਕਦੇ ਹਨ।

 

ਖੇਤੀ ਵਿੱਚ ਜ਼ਰੂਰੀ ਚੀਜ਼ਾਂ ਦੀ ਸੂਚੀ ਤਿਆਰ ਕਰਨਾ

ਜੇਕਰ ਤੁਹਾਡੇ ਦੁਆਰਾ ਵਰਤੀ ਜਾਣ ਵਾਲੀ ਖੇਤੀਬਾੜੀ ਐਪ ਬੀਜ, ਖੇਤੀ ਸੰਦ, ਕੀਟਨਾਸ਼ਕ ਆਦਿ ਵੇਚਣ ਦਾ ਫੀਚਰ ਪ੍ਰਦਾਨ ਕਰਦੀ ਹੈ ਅਤੇ ਤੁਸੀਂ ਇੱਕ ਵਿਕਰੇਤਾ ਹੋ ਤਾਂ ਤੁਸੀਂ ਮਾਰਕਿਟ ਵਿੱਚ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਖਰੀਦਦਾਰਾਂ ਤੱਕ ਕਰ ਸਕਦੇ ਹੋ।

ਤੁਹਾਡੇ ਉਤਪਾਦ ਸੰਭਾਵਿਤ ਖਰੀਦਦਾਰਾਂ ਨੂੰ ਬੜੀ ਆਸਾਨੀ ਨਾਲ ਦਿਖ ਜਾਣਗੇ ਅਤੇ ਉਹ ਬੜੀ ਆਸਾਨੀ ਨਾਲ ਕੁੱਝ ਪਲਾਂ ਵਿੱਚ ਹੀ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਨ।

 

ਮਾਹਿਰਾਂ ਦੀ ਸਲਾਹ

ਆਪਣੀਆਂ ਫਸਲਾਂ ‘ਤੇ ਗਹਿਰੀ ਨਜ਼ਰ ਨਾਲ ਧਿਆਨ ਰੱਖਦੇ ਹੋਏ ਖੇਤੀ ਮਾਹਿਰ ਦਾ ਕੋਲ ਹੋਣਾ ਖੇਤੀ ਵਪਾਰ ਵਿੱਚ ਬਹੁਤ ਮਹਤੱਵਪੂਰਨ ਹੈ। ਕਿਸਾਨ ਐਪ ਰਾਹੀਂ, ਕਿਸਾਨ ਕਿਸੇ ਵੀ ਸਮੇਂ  ਫਸਲਾਂ ਦੇ ਮਾਹਿਰਾਂ ਨਾਲ ਜੁੜੇ ਰਹਿ ਸਕਦੇ ਹਨ, ਉਹ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਹਨ ਅਤੇ ਉਨ੍ਹਾਂ ਦੇ ਵਿਹਾਰਿਕ ਅਤੇ ਸਹਾਇਕ ਹਲ ਪਾ ਸਕਦੇ ਹਨ। ਇਸ ਤਰ੍ਹਾਂ ਖੇਤਾਂ ਦੀ ਉਪਜ ਨੂੰ ਬਰਕਰਾਰ ਰੱਖਣ ਵਿੱਚ ਮਦਦ ਮਿਲਦੀ ਹੈ।

 

ਆਪਣੀ ਖੇਤੀ ਐਪ ਅਤੇ ਫੀਚਰਜ਼ ਬਾਰੇ

ਖੇਤੀਬਾੜੀ ਐਪ – ਆਪਣੀ ਖੇਤੀ (ਜੋ ਕਿ ਤਿੰਨ ਭਾਸ਼ਾਵਾਂ ਵਿੱਚ ਉਪਲੱਬਧ ਹੈ, ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ) ਯੂਜ਼ਰ ਦੀ ਪ੍ਰੋਫਾਈਲ ਅਨੁਸਾਰ ਅਨੁਕੂਲਿਤ ਕੀਤੀ ਜਾ ਸਕਦੀ ਹੈ। ਹਰ ਖੇਤਰ ਦੇ ਮਾਹਿਰਾਂ ਅਤੇ ਕਿਸਾਨਾਂ ਦਾ ਸਮੂਹ ਲੋੜਵੰਦ ਕਿਸਾਨਾਂ ਨੂੰ ਆਪਣੇ ਕੀਮਤੀ ਸੁਝਾਅ ਦਿੰਦਾ ਹੈ। ਕਿਸਾਨ ਆਪਣੇ ਸਵਾਲ ਲਿਖ ਕੇ, ਆਡੀਓ ਅਤੇ ਵੀਡਿਓ ਰਾਹੀਂ ਪੁੱਛ ਸਕਦੇ ਹਨ।

ਅਸੀਂ ਕਿਸਾਨਾਂ ਨੂੰ ਨਿਯਮਿਤ ਅਤੇ ਸਮੇਂ ਅਨੁਸਾਰ ਭਰੋਸੇਯੋਗ ਸ੍ਰੋਤਾਂ, ਜਿਵੇਂ ਕਿ ਖੇਤਬਾੜੀ ਅਤੇ ਵੈਟਨਰੀ ਸੰਸਥਾਵਾਂ, ਕੇ ਵੀ ਕੇ, ਖੇਤਰ ਮਾਹਿਰ ਆਦਿ ਦੀਆਂ ਸਲਾਹਾਂ ਭੇਜਦੇ ਹਾਂ। ਆਪਣੀ ਖੇਤੀ ਐਪ ਕਿਸਾਨਾਂ ਨੂੰ ਸਟੀਕ ਜਾਣਕਾਰੀ ਦੇਣ ਵਾਲਾ ਭਰੋਸੇਯੋਗ ਪਲੇਟਫਾਰਮ ਹੈ, ਇਸਦੇ ਨਾਲ ਹੀ ਖੇਤੀ ਸੰਬੰਧੀ ਜਾਣਕਾਰੀ ਹਾਸਲ ਕਰਨ ਲਈ ਇਹ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ।

 

ਸਿੱਟਾ

ਖੇਤੀਬਾੜੀ ਐਪ ਬਿਨਾਂ ਕਿਸੇ ਸ਼ੱਕ ਤੋਂ ਖੇਤੀਬਾੜੀ ਵਿੱਚ ਆਉਣ ਵਾਲਾ ਅਗਲਾ ਸੁਨਿਹਰੀ ਪੱਧਰ ਹੈ। ਇਸ ਸਭ ਨਾਲ ਤੁਹਾਡੇ ਸਮੇਂ, ਯਤਨ, ਅਤੇ ਸ੍ਰੋਤਾਂ ਦੀ ਬੱਚਤ ਹੁੰਦੀ ਹੈ ਅਤੇ ਜਿੰਨਾ ਜਲਦੀ ਤੁਸੀਂ ਭਵਿੱਖਵਾਦੀ ਖੇਤੀ ਤਕਨੀਕਾਂ ਨੂੰ ਅਪਣਾਓਗੇ, ਆਉਣ ਵਾਲੇ ਦਹਾਕੇ ਵਿੱਚ ਉੱਨਾ ਹੀ ਸੁਰੱਖਿਅਤ ਤੁਹਾਡਾ ਖੇਤੀ ਵਪਾਰ ਹੋਵੇਗਾ।

ਅਕਸਰ ਕਿਸਾਨਾਂ ਦੇ ਦਿਮਾਗ ‘ਚ ਖੇਤਾਂ, ਫ਼ਸਲਾਂ, ਬਿਮਾਰੀਆਂ, ਜਲਵਾਯੂ, ਰੋਕਥਾਮ ਸੰਬੰਧੀ ਬਹੁਤ ਸਵਾਲ ਅਤੇ ਉਲਝਣਾਂ ਹੁੰਦੀਆਂ ਹਨ ਅਤੇ ਖੇਤੀਬਾੜੀ ਐਪ ਜਿਵੇਂ ਕਿ ਆਪਣੀ ਖੇਤੀ ਨਾਲ ਕਿਸਾਨ ਪ੍ਰਭਾਵਸ਼ਾਲੀ ਨੀਤੀਆਂ ਬਣਾ ਸਕਦੇ ਹਨ, ਜਿਸ ਪੂਰੀ ਪ੍ਰਕਿਰਿਆ ਦੌਰਾਨ ਪਾਣੀ ਦੀ ਬੱਚਤ ਅਤੇ ਫ਼ਸਲਾਂ ਉਗਾਉਣ ਦੇ ਨਾਲ – ਨਾਲ ਹੋਰ ਬਹੁਤ ਮੁਨਾਫਿਆਂ ਵਿੱਚ ਮਦਦ ਮਿਲਦੀ ਹੈ।

ਜੇਕਰ ਤੁਹਾਡੇ ਕੋਲ ਵੀ ਸਵਾਲ ਹਨ ਜਿਨ੍ਹਾਂ ਦੇ ਅਜੇ ਤੱਕ ਜਵਾਬ ਨਹੀਂ ਮਿਲੇ ਜਾਂ ਤੁਸੀਂ ਇਸ ਦੁਵਿਧਾ ਵਿੱਚ ਹੋ ਕਿ ਇਸ ਵਾਰ ਕਿਹੜਾ ਬੀਜ ਅਤੇ ਕਿਵੇਂ ਬੀਜੀਏ ਤਾਂ ਹੁਣੇ ਡਾਊਲੋਡ ਕਰੋ ਆਪਣੀ ਖੇਤੀ ਐਪ ਅਤੇ ਖੇਤੀਬਾੜੀ ਦੀ ਜਾਣਕਾਰੀ ਦੀ ਦੁਨੀਆ ਵਿੱਚ ਦਾਖਲ ਹੋਣ ਲਈ www.apnikheti.com ‘ਤੇ ਲੌਗ-ਓਨ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ