ਸਰੋਂ ਦਾ ਬੀਜ਼

ਜਾਣੋ ਕਿਵੇਂ ਹੁੰਦਾ ਹੈ ਸਰੋਂ ਦਾ ਬੀਜ਼ ਤਿਆਰ

ਸਰੋਂ ਦਾ ਬੀਜ ਅਗਲੇ ਸੀਜ਼ਨ ਦੇ ਲਈ ਕਿਸਾਨ ਖੇਤ ਵਿਚ ਹੀ ਵੱਡੇ ਪੈਮਾਨੇ ਤੇ ਇਸਦੀ ਕਾਸ਼ਤ ਕਰਨ ਤਾਂ ਇਹ ਹੋਰ ਕਿਸਾਨਾਂ ਲਈ ਬੀਜ ਵੀ ਤਿਆਰ ਕਰਕੇ ਇਸਨੂੰ ਵੇਚ ਅਤੇ ਵਰਤ ਸਕਦੇ ਹਨ ਬੀਜ ਉਤਪਾਦਨ ਲਈ ਕਾਸ਼ਤ ਦੇ ਢੰਗ :-

  • ਹਰ ਸਾਲ ਖੇਤੀਬਾੜੀ ਯੂਨੀਵਰਸਿਟੀ ਤੋਂ ਮਾਦਾ (ਏ) ਲਾਈਨ ਅਤੇ ਨਰ (ਆਰ) ਲਾਈਨ ਦਾ ਨਵਾਂ ਬੀਜ ਖਰੀਦੋ।
  • ਇੱਕ ਏਕੜ ਵਿੱਚ ਬੀਜ ਉਤਪਾਦਨ ਲਈ ਮਾਦਾ (ਏ) ਲਾਈਨ ਦਾ 500 ਗ੍ਰਾਮ ਅਤੇ ਨਰ (ਆਰ) ਲਾਈਨ ਦਾ 300 ਗ੍ਰਾਮ ਬੀਜ ਚਾਹੀਦਾ ਹੈ।
  • ਦੋਗਲਾ ਬੀਜ ਪੈਦਾ ਕਰਨ ਲਈ ਅਜਿਹੇ ਖੇਤ ਦੀ ਚੌਣ ਕਰਨੀ ਚਾਹੀਦੀ ਹੈ ਜਿਸ ਦੇ ਨੇੜੇ 1500 ਮੀਟਰ ਤੱਕ ਰਾਇਆ ਜਾਂ ਗੋਭੀ ਸਰੋਂ ਦੀ ਹੋਰ ਫ਼ਸਲ ਨਾ ਬੀਜੀ ਗਈ ਹੋਵੇ। ਉਨ੍ਹਾਂ ਖੇਤਾਂ ਵਿੱਚ ਬੀਜ ਨੂੰ ਪੈਦਾ ਕਰਨਾ ਚਾਹੀਦਾ ਹੈ ਜਿਨ੍ਹਾਂ ਵਿੱਚ ਪਿਛਲੇ ਤਿਨ ਸਾਲ ਦੋਰਾਨ ਰਾਇਆ ਜਾਂ ਗੋਭੀ ਸਰੋਂ  ਦੀ ਕਾਸ਼ਤ ਨਾ ਕੀਤੀ ਗਈ ਹੋਵੇ।
  • ਮਾਦਾ (ਏ) ਅਤੇ ਨਰ (ਆਰ) ਲਾਈਨਾਂ ਦੀ ਬਿਜਾਈ ਹੇਠ ਲਿਖੇ ਅਨੁਪਾਤ ਵਿੱਚ ਕਰਨੀ ਚਾਹੀਦੀ ਹੈ। ਰਾਇਆ: ਮਾਦਾ (ਏ) ਲਾਈਨ ਦੀਆਂ 6 ਕਤਾਰਾਂ : ਨਰ (ਆਰ) ਲਾਈਨ ਦੀਆਂ 2 ਕਤਾਰਾਂ ਗੋਭੀ ਸਰ੍ਹੋਂ: ਮਾਦਾ (ਏ) ਲਾਈਨ ਦੀਆਂ 4 ਕਤਾਰਾਂ : ਨਰ (ਆਰ) ਲਾਈਨ ਦੀਆਂ 2 ਕਤਾਰਾਂ ਭਾਵ ਇਹ ਹੈ ਕਿ ਹਰ 2 ਨਰ (ਆਰ) ਲਾਈਨ ਬਾਅਦ ਮਾਦਾ (ਏ) ਲਾਈਨ ਦੀਆਂ 6 ਕਤਾਰਾਂ ਦੀ ਬਿਜਾਈ ਕੀਤੀ ਜਾਣੀ ਚਾਹੀਦੀ ਹੈ। ਕਤਾਰਾਂ ਵਿਚਕਾਰ 30 ਸੈਂਟੀਮੀਟਰ ਦੀ ਦੂਰੀ ਰਖੋ।
  • ਗੋਭੀ ਸਰ੍ਹੋਂ ਲਈ ਹਰ2 ਨਰ (ਆਰ) ਕਤਾਰਾਂ ਬਾਅਦ ਮਾਦਾ (ਏ) ਦੀਆਂ 4 ਕਤਾਰਾਂ ਦੀ ਬਿਜਾਈ ਕਰੋ ਅਤੇ ਕਤਾਰਾਂ ਵਿਚਕਾਰ 45 ਸੈਂਟੀਮੀਟਰ ਦੀ ਦੂਰੀ ਰਖੋ। ਦੋਹਾਂ ਹੀ ਫ਼ਸਲਾਂ ਲਈ ਬਿਜਾਈ ਤੋਂ 2-3 ਹਫਤਿਆਂ ਬਾਅਦ ਬੂਟਿਆਂ ਵਿਚਕਾਰ 10-12 ਸੈਂਟੀਮੀਟਰ ਫ਼ਾਸਲਾ ਰੱਖਦੇ ਹੋਏ ਵਾਧੂ ਬੂਟੇ ਕੱਢ ਦਿਉ।
  • ਸਾਰੇ ਖੇਤ ਵਿੱਚ ਪਹਿਲਾਂ ਨਰ (ਆਰ) ਲਾਈਨ ਦੀ ਬਿਜਾਈ ਕਰੋ ਅਤੇ ਇਸ ਤੋਂ ਬਾਅਦ ਮਾਦਾ (ਏ) ਲਾਈਨ ਦੀ ਬਿਜਾਈ ਕਰੋ। ਦੋ ਨਰ (ਆਰ) ਲਾਈਨਾਂ ਦੇ ਦੋਨੋਂ ਪਾਸੇ ਇੱਕ ਇੱਕ ਲਾਈਨ ਖਾਲੀ ਛੱਡ ਦਿਉ ਤਾਂ ਜੋ ਇਸ ਦੇ ਬੀਜ ਮਾਦਾ (ਏ) ਲਾਈਨ ਵਿਚਕਾਰ ਨਾ ਡਿੱਗ ਸਕਣ। ਇਸ ਦੇ ਨਾਲ ਨਾਲ ਬੀਜ ਉਤਪਾਦਨ ਵਾਲੇ ਖੇਤ ਦੇ ਚਾਰੋ ਪਾਸੇ ਇੱਕ ਪੱਟੀ ਦੇ ਰੂਪ ਵਿੱਚ ਨਰ ਲਾਈਨਾਂ ਦੀ ਬਿਜਾਈ ਕਰਨੀ ਚਾਹੀਦੀ ਹੈ ਤਾਂ ਜੋ ਵੱਧ ਗਿਣਤੀ ਵਿੱਚ ਬੂਰ (ਪਰਾਗਕਣ) ਪ੍ਰਾਪਤ ਹੋ ਸਕੇ।
  • ਬੀਜ ਉਤਪਾਦਨ ਲਈ ਫ਼ਸਲ ਲਈ ਸਿਫਾਰਸ਼ ਕੀਤੇ ਗਏ ਕਾਸ਼ਤ ਦੇ ਢੰਗ ਵਰਤੇ ਜਾਣੇ ਚਾਹੀਦੇ ਹਨ। ਫੁੱਲਾਂ ਦੇ ਨਿਕਲਣ ਦੇ ਸਮੇਂ ਵਿੱਚ ਸਮਾਨਤਾ ਲਿਆ ਕੇ ਮਾਦਾ (ਏ) ਲਾਈਨ ਵਿੱਚ ਪਰਾਗਣ ਕਿਰਿਆ ਵਿੱਚ ਵਾਧਾ
  • ਕਨੋਲਾ ਗੋਭੀ ਸਰ੍ਹੋਂ ਦੀ ਦੋਗਲੀ ਕਿਸਮ ਪੀ ਜੀ ਐਸ ਐਚ 1707 ਦੀ ਨਰ (ਆਰ) ਲਾਈਨ ‘ਐਫ ਆਰਜੈਡ ਵਾਈ 005’ ਅਤੇ ਰਾਇਆ ਦੀ ਦੋਗਲੀ ਕਿਸਮ ਪੀ ਐਚ ਆਰ 126 ਦੀ ਨਰ (ਆਰ) ਲਾਈਨ ‘ਐਫ ਆਰ-ਏ ਜੇ ਆਰ 102 ਬੀ’ ਵਿੱਚ ਇਨ੍ਹਾਂ ਦੀ ਮਾਦਾ (ਏ) ਲਾਈਨਾਂ (ਕ੍ਰਮਵਾਰ ਸੀ ਐਮ ਐਸ-ਏ ਜੀ 24 ਅਤੇ ਸੀ ਐਮ ਐਸ-ਐਮ 29) ਦੇ ਮੁਕਾਬਲੇ 4-7 ਦਿਨ ਬਾਅਦ ਫੁੱਲ ਪੈਣੇ ਸ਼ੁਰੂ ਹੁੰਦੇ ਹਨ। ਨਰ (ਆਰ) ਲਾਈਨ ਅਤੇ ਮਾਦਾ (ਏ) ਲਾਈਨ ਦੇ ਫੁੱਲ਼ਾਂ ਵਿੱਚ ਬਰਾਬਰੀ ਲਿਆਉਣ ਲਈ ਫੁੱਲ ਨਿਕਲਦੇ ਸਾਰ ਹੀ ਮਾਦਾ (ਏ) ਲਾਈਨਾਂ ਦੀ ਮੁੱਖ ਸ਼ਾਖ ਨੂੰ ਤੋੜ ਦਿਉ। ਪਰ 10 ਨਵੰਬਰ ਤੋਂ ਬਾਅਦ ਵਿੱਚ ਬੀਜੀ ਫ਼ਸਲ ਵਿੱਚ ਇਸ ਦੀ ਲੌੜ ਨਹੀਂ। ਕਨੋਲਾ ਰਾਇਆ ਦੀ ਕਿਸਮ ਆਰ ਸੀ ਐਚ 1 ਦੀ ਵੀ ਮੁੱਖ ਸ਼ਾਖ ਨੂੰ ਤੋੜਣ ਦੀ ਲੋੜ ਨਹੀਂ ਪੈਂਦੀ।
  • ਸਿਫਾਰਸ਼ ਕੀਤੀਆਂ ਖਾਦਾਂ ਦੀ ਮਾਤਰਾ ਤੋਂ ਇਲਾਵਾ ਪਹਿਲੀ ਸਿੰਚਾਈ ਤੋਂ ਬਾਅਦ ਨਰ (ਆਰ) ਲਾਈਨਾਂ ਵਿਚਕਾਰ 7.5 ਕਿਲੋ ਯੂਰੀਆ ਪ੍ਰਤੀ ਏਕੜ ਪਾਉਣ ਨਾਲ ਪੋਦਿਆਂ ਦੀ ਲੰਬਾਈ ਅਤੇ ਬੂਝੇ ਵਿੱਚ ਵਾਧਾ ਹੁੰਦਾ ਹੈ।

ਓਪਰੇ ਬੂਟੇ ਕੱਢਣਾ

ਜੇਕਰ ਮਾਦਾ (ਏ) ਲਾਈਨ ਅਤੇ ਨਰ (ਆਰ) ਲਾਈਨ ਵਿੱਚ ਓਪਰੇ ਬੂਟੇ ਹੋਣ ਤਾਂ ਇਹ ਫੁੱਲ ਆਉਣ ਤੋਂ ਪਹਿਲਾਂ ਕੱਢ ਦੇਣੇ ਚਾਹੀਦੇ ਹਨ। ਇਸੇ ਤਰ੍ਹਾਂ ਮਾਦਾ (ਏ) ਲਾਈਨ ਵਿੱਚ ਜੇਕਰ ਬੂਰ ਦੇਣ ਵਾਲੇ ਬੂਟੇ ਹੋਣ ਤਾਂ ਫੁੱਲ ਆਉਣ ਸਮੇਂ ਵੇਖਦਿਆਂ ਹੀ ਕੱਢ ਦੇਣੇ ਚਾਹੀਦੇ ਹਨ। ਓਪਰੇ ਬੂਟਿਆਂ ਨੂੰ ਕੱਢਣ ਦਾ ਕੰਮ ਸਵੇਰ ਵੇਲੇ ਕੀਤਾ ਜਾਣਾ ਚਾਹੀਦਾ ਹੈ। ਓਪਰੇ ਬੂਟਿਆਂ ਨੂੰ ਕੱਢਣ ਦਾ ਕੰਮ ਉਦੋਂ ਤੱਕ ਜਾਰੀ ਰੱਖਣਾ ਚਾਹੀਦਾ ਹੈ ਜਦੋਂ ਤੱਕ ਸਾਰੇ ਬੂਟਿਆਂ ਨੂੰ ਫੁੱਲ ਨਾ ਆ ਜਾਣ। ਇਸ ਤੋਂ ਇਲਾਵਾ ਜੇਕਰ ਕੁਝ ਬੂਟਿਆਂ ਨੂੰ ਫੁੱਲ ਨਾ ਆਉਣ ਤਾਂ ਉਨ੍ਹਾਂ ਨੂੰ ਵੀ ਪੁੱਟ ਕੇ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਹੈ।

ਵਾਢੀ ਅਤੇ ਬੀਜ ਦੀ ਸੰਭਾਲ

  • ਨਰ (ਆਰ) ਲਾਈਨ ਅਤੇ ਮਾਦਾ (ਏ) ਲਾਈਨ ਦੇ ਬੁਟਿਆਂ ਤੇ ਫੁੱਲ ਪੈਣ ਦਾ ਕੰਮ ਪੂਰਾ ਹੋਣ ਤੋਂ ਤੁਰੰਤ ਬਾਅਦ ਨਰ (ਆਰ) ਲਾਈਨਾਂ ਦੀ ਕਟਾਈ ਕਰ ਲੈਣੀ ਚਾਹੀਦੀ ਹੈ ਤਾਂ ਜੋ ਇਸ ਦੇ ਬੀਜ ਕਿਰ ਕੇ ਮਾਦਾ (ਏ) ਲਾਈਨ ਦੇ ਬੀਜ (ਦੋਗਲਾ ਬੀਜ) ਨਾਲ ਨਾ ਰਲ ਸਕਣ।
  • ਮਾਦਾ (ਏ) ਲਾਈਨਾਂ ਤੋਂ ਪ੍ਰਾਪਤ ਬੀਜ ਦੋਗਲਾ ਬੀਜ ਹੁੰਦਾ ਹੈ ਜਿਹੜਾ ਕਿ ਵੱਖਰਾ ਵੱਢ ਕੇ ਝਾੜ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮਾਦਾ (ਏ) ਲਾਈਨਾਂ ਦੀ ਵਾਡੀ ਤੋਂ ਪਹਿਲਾ ਇਕ ਵਾਰ ਫੇਰ ਖੇਤ ਵਿੱਚੋਂ ਸਾਰੇ ਓਪਰੇ ਬੂਟੇ ਕੱਡ ਦਿੱਤੇ ਜਾਣੇ ਚਾਹੀਦੇ ਹਨ ਥਾਂ ਜੋ ਖਾਲਸ ਬੀਜ ਪ੍ਰਪਤ ਕੀਤਾ ਜਾ ਸਕੇ।
  • ਬੀਜ ਨੂੰ ਚੰਗੀ ਤਰਾਂ ਸੁਕਾ ਕੇ, ਨਮੀ ਰਹਿਤ ਥੈਲਿਆਂ ਵਿੱਚ ਪਾ ਕੇ, ਨਮੀ ਰਹਿਤ ਥਾਂ ਤੇ ਰੱਖਿਆ ਜਾਣਾ ਚਾਹੀਦਾ ਹੈ।
  • ਸਮੇਂ ਸਿਰ ਬੀਜੀ ਫ਼ਸਲ ਤੋਂ ਤਕਰੀਬਨ 3.0-3.5 ਕੁਇੰਟਲ ਦੋਗਲਾ ਬੀਜ ਪ੍ਰਤੀ ਏਕੜ ਪ੍ਰਾਪਤ ਕੀਤਾ ਜਾ ਸਕਦਾ ਹੈ।

ਤੁਸੀ ਜਾਣਿਆ ਕਿਵੇਂ ਕੀਤਾ ਜਾਂਦਾ ਹੈ ਸਰੋਂ ਦਾ ਬੀਜ਼ ਤਿਆਰ ਇਸੇ ਤਰਾਂ ਕਿਸੇ ਵੀ ਫ਼ਸਲ ਜਾ ਬਿਮਾਰੀ ਬਾਰੇ ਮਾਹਿਰਾਂ ਦੀ ਸਲਾਹ ਲੈਣ ਲਈ ਤੁਸੀ ਡਾਊਨਲੋਡ ਕਰੋ ਆਪਣੀ ਖੇਤੀ ਐੱਪ

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ