ਹਾੜੀ ਦੇ ਚਾਰਿਆਂ ਦੀ ਬਿਜਾਈ ਸਿਤੰਬਰ-ਅਕਤੂਬਰ ਦੇ ਮਹੀਨਿਆਂ ਵਿੱਚ ਕੀਤੀ ਜਾਂਦੀ ਹੈ ਪੰਜਾਬ ਪ੍ਰਾਂਤ ਵਿਚ ਹਾੜੀ ਵਿਚ ਚਾਰਿਆਂ ਦੀਆਂ ਫ਼ਸਲਾਂ ਦੀ ਕਾਸ਼ਤ 3 61 ਲੱਖ ਹੈਕਟਰ ਵਿਚ ਕੀਤੀ ਜਾਂਦੀ ਹੈ ਜਿਸ ਵਿੱਚੋ ਤਕਰੀਬਨ 707 ਲੱਖ ਟਨ ਨਾਲੋਂ ਬਹੁਤ ਘਟ ਹੈ| ਇਸ ਕਰਕੇ ਇਕ ਪਸ਼ੂ ਨੂੰ 31.04 ਕਿਲੋ ਹਰਾ ਚਾਰਾ ਪ੍ਰਤੀ ਦਿਨ ਮਿਲਦਾ ਹੈ ਜੋ ਕਿ ਲੋੜ ਤੋਂ (40 ਕਿਲੋ/ਪਸ਼ੂ/ਦਿਨ) ਨਾਲੋਂ ਘੱਟ ਹੈ| ਇਸ ਲਈ ਪ੍ਰਤੀ ਇਕਾਈ ਰਕਬੇ ਵਿਚੋਂ ਪ੍ਰਤੀ ਇਕਾਈ ਸਮੇ ਵਿਚ ਚਾਰੇ ਦਾ ਉਤਪਾਦਨ ਜਰੂਰ ਵਧਾਇਆ ਜਾ ਸਕਦਾ ਹੈ| ਜੇਕਰ ਪਸ਼ੂਆਂ ਨੂੰ ਵੰਡ ਦੀ ਜਗਾਹ ਚੰਗੀ ਕਿਸਮ ਦਾ ਚਾਰਾ ਸ਼ਾਮਿਲ ਕੀਤਾ ਜਾਏ|ਹਾੜੀ ਵਿਚ ਨਾ ਕਿ ਸਿਰਫ ਹਰੇ ਚਾਰੇ ਦੀ ਪੈਦਾਵਾਰ ਵਧਾਉਣ ਲਈ ਕਿਸਾਨਾਂ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਬੀਜਣੀਆਂ ਚਾਹੀਦੀਆਂ ਹਨ ਬਲਕਿ ਹਰਾ ਚਾਰਾ ਦੁੱਧ ਦੀ ਪੈਦਾਵਾਰ ਵਧਾਉਂਦਾ ਹੈ|
ਹਾੜੀ ਦੇ ਚਾਰਿਆਂ ਨੂੰ ਮੁਖ ਦੋ ਕਿਸਮਾਂ ਵਿਚ ਵੰਡਿਆ ਜਾ ਸਕਦਾ ਹੈ ਫਲੀਦਾਰ ਚਾਰੇ (ਜਿਵੇਂ ਕਿ ਬਰਸੀਮ, ਲੂਸਣ, ਸ਼ਫਤਲ,ਸੇਂਜੀ ) ਔਰ ਗੈਰ ਫਲੀਦਾਰ ਚਾਰੇ (ਜਿਵੇਂ ਕਿ ਜਵੀ ਅਤੇ ਰਾਈ ਘਾਹ)|
ਬਰਸੀਮ ਹਾੜੀ ਦੀ ਮਹੱਤਵਪੂਰਨ ਫ਼ਸਲ ਹੈ ਜਿਸ ਦੀ 2.31 ਲੱਖ ਹੈਕਟੇਰ ਵਿਚ ਕਾਸ਼ਤ ਕੀਤੀ ਜਾਂਦੀ ਹੈ| ਇਹ ਇਕ ਫਲੀਦਾਰ ਫ਼ਸਲ ਹੈ ਜਿਹੜੀ ਨਵੰਬਰ ਤੋਂ ਲੈ ਕੇ ਜੂਨ ਦੇ ਅੱਧ ਤਕ ਪੌਸ਼ਟਿਕ ਅਤੇ ਸੁਆਦੀ ਚਾਰੇ ਦੀਆਂ ਵਾਰ ਵਾਰ ਕਟਾਈਆਂ ਦੇਣ ਦੀ ਸਮਰੱਥ ਰੱਖਦੀ ਹੈ| ਪੈਦਾਵਾਰ ਵਿਚ ਦੂਜੇ ਨੰਬਰ ਤੇ ਜਵੀ ਆਉਂਦੀ ਹੈ| ਜਵੀ ਇਕ ਗੈਰ ਫਲੀਦਾਰ ਚਾਰੇ ਦੀ ਫ਼ਸਲ ਹੈ ਜੋ ਕਿ ਪੌਸ਼ਟਿਕ ਅਤੇ ਸੁਆਦੀ ਚਾਰ ਪ੍ਰਦਾਨ ਕਰਦੀ ਹੈ| ਅੱਜਕਲ ਡੇਅਰੀ ਵਾਲੇ ਰਾਈ ਘਾਹ ਅਤੇ ਲੂਸਣ ਦੀ ਕਾਸ਼ਤ ਵੀ ਕਰਦੇ ਹਨ| ਲੂਸਣ ਨੂੰ ਰਿਜਕਾ ਵੀ ਕਿਹਾ ਜਾਂਦਾ ਹੈ ਜੋ ਕੇ ਵਾਰ ਵਾਰ ਕਟਾਈਆਂ ਵਿਚ ਪ੍ਰੋਟੀਨ ਦਾ ਭਰਪੂਰ ਹਰਾ ਚਾਰਾ ਦੇਂਦੀ ਹੈ| ਲੂਸਣ ਮਈ ਜੂਨ ਦੇ ਮਹੀਨਿਆਂ ਵਿਚ ਬਹੁਤ ਬਹੁਤ ਵਧੀਆ ਚਾਰਾ ਦੇਣ ਵਾਲੀ ਫ਼ਸਲ ਹੈ ਅਤੇ ਇਸਦੀ ਅਖਰੀਲੀ ਕਟਾਈ ਜੁਲਾਈ ਦੇ ਪਹਿਲੇ ਹਫਤੇ ਤਕ ਕੀਤੀ ਜਾਂਦੀ ਹੈ|
ਰਾਈ ਘਾਹ ਬਾਰ ਬਾਰ ਕਟਾਈਆਂ ਵਿਚ ਬਹੁਤ ਪੌਸ਼ਟਿਕ ਅਤੇ ਸੁਆਦੀ ਚਾਰ ਪ੍ਰਦਾਨ ਕਰਨ ਵਾਲੀ ਗੈਰ ਫਲੀਦਾਰ ਚਾਰੇ ਦੀ ਫ਼ਸਲ ਹੈ ਜੋ ਕਿ 5-6 ਕਟਾਈਆਂ ਦੇਂਦੀ ਹੈ| ਚਾਹੇ ਇਕੱਲਾ ਬਰਸੀਮ ਦੁਧਾਰੂ ਪਸ਼ੂਆਂ ਦੀ ਲੋੜ ਨੂੰ ਪੂਰਾ ਕਰਦਾ ਹੈ ਜੋ ਕਿ 6 -7 ਲੀਟਰ ਦੁੱਧ ਦੇਂਦੇ ਹਨ ਪਰ ਫਿਰ ਵੀ ਸਾਨੂੰ ਫਲੀਦਾਰ ਅਤੇ ਗੈਰ ਫਲੀਦਾਰ ਹਰੇ ਚਾਰੇ ਦੇ ਮਿਸ਼ਰਣ ਦੀ ਵਰਤੋਂ ਕਰਨ ਦੀ ਤਜਰੀਹ ਦੇਣੀ ਚਾਹੀਦੀ ਹੈ ਕਿਉਕਿ ਇਸ ਤਰਾਂ ਕਰਨ ਨਾਲ ਚਾਰਾ ਗੁਣਕਾਰੀ ਹੋ ਜਾਂਦਾ ਹੈ| ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕੇ ਫਲੀਦਾਰ ਤੇ ਗ਼ੈਰ ਫ਼ਲੀਦਾਰ ਹਰੇ ਚਾਰੇ ਦੇ ਮਿਸ਼ਰਣ ਦੀ ਵਰਤੋਂ ਕਰਨ ਦੀ ਤਜਰੀਹ ਦੇਣੀ ਚਾਹੀਦੀ ਹੈ ਕਿਉਂਕਿ ਇਸ ਤਰਾਂ ਕਰਨ ਨਾਲ ਚਾਰਾ ਗੁਣਕਾਰੀ ਹੋ ਜਾਂਦਾ ਹੈ| ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕੇ ਫਲੀਦਾਰ ਤੇ ਗੈਰ ਫਲੀਦਾਰ ਚਾਰੇ ਦਾ ਮਿਸ਼ਰਣ ਪਸ਼ੂਆਂ ਨੂੰ ਪਾਇਆ ਜਾਵੇ,ਜਿਵੇ ਬਰਸੀਮ ਜਾ ਲੂਸਣ ਨੂੰ ਜਵੀ ਜਾ ਰਾਈ ਘਾਹ ਦੇ ਖ਼ਮੀਰੇ ਚਾਰੇ ਨਾਲ ਰਲਾ ਕੇ ਪਾਇਆ ਜਾ ਸਕਦਾ ਹੈ|
ਪੰਜਾਬ ਵਿਚ ਹਾੜੀ ਦੇ ਚਾਰੇ ਦੀਆਂ ਮੁੱਖ ਫ਼ਸਲਾਂ ਦੀਆਂ ਕਿਸਮਾਂ ਅਤੇ ਉਹਨਾਂ ਦੀ ਕਾਸ਼ਤ ਦਾ ਵੇਰਵਾ ਹੇਠਾਂ ਦਰਸਾਇਆ ਗਿਆ ਹੈ:-
ਫਲੀਦਾਰ ਚਾਰੇ ਦੀਆਂ ਕਿਸਮਾਂ ਜਿਵੇ ਬਰਸੀਮ ਦੀਆਂ ਕਿਸਮਾਂ ਜਿਵੇ ਬੀ ਐੱਲ 43 ਜਾਂ ਬੀ ਐੱਲ 42 ਜਾਂ ਬੀ ਐੱਲ 10 ਜਾ ਬੀ ਐੱਲ 1 ਦੀ ਬਿਜਾਈ ਕਰ ਸਕਦੇ ਹੋ|ਇਹਨਾਂ ਦਾ ਝਾੜ ਲਗਭਗ 390 ਤੋਂ 440 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਹਰਾ ਚਾਰਾ ਨਿਕਲਦਾ ਹੈ| ਲੂਸਣ ਦੀਆਂ ਕਿਸਮਾਂ ਜਿਵੇਂ ਐੱਲ ਐੱਲ ਕੰਪੋਜਿਟ 5 ਦੀ ਬਿਜਾਈ ਕਰ ਸਕਦੇ ਹੋ| ਇਸਦਾ ਝਾੜ 280 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਹਰਾ ਚਾਰਾ ਨਿਕਲਦਾ ਹੈ ਇਸਦੇ ਬੀਜ ਮੋਟੇ ਹੁੰਦੇ ਹਨ|
ਗ਼ੈਰ ਫਲੀਦਾਰ ਚਾਰੇ ਜਿਵੇ ਜਵੀ ਅਤੇ ਰਾਈ ਘਾਹ ਦੀ ਬਿਜਾਈ ਕਰ ਸਕਦੇ ਹੋ | ਜਵੀ ਦੀਆਂ ਕਿਸਮਾਂ ਜਿਵੇ ਓ ਐੱਲ 12, ਓ ਐੱਲ 10,ਕੈਂਟ ਦੀ ਬਿਜਾਈ ਕਰ ਸਕਦੇ ਹੋ ਇਸਦਾ ਝਾੜ 210 ਤੋਂ 275 ਕੁਇੰਟਲ ਹਰਾ ਚਾਰਾ ਹੁੰਦਾ ਹੈ| ਰਾਈ ਘਾਹ ਦੀ ਕਿਸਮ ਜਿਵੇ ਪੰਜਾਬ ਰਾਈ ਘਾਹ ਨੰਬਰ 1 ਦੀ ਬਿਜਾਈ ਕਰ ਸਕਦੇ ਹੋ|
ਚਾਰੇ ਦਾ ਚੰਗਾ ਝਾੜ ਲੈਣ ਲਈ ਜਰੂਰੀ ਨੁਕਤੇ :- ਚਾਰਿਆਂ ਦੀਆਂ ਫ਼ਸਲਾਂ ਨੂੰ ਹਮੇਸ਼ਾ ਦੂਸਰੀ ਫ਼ਸਲਾਂ। ਜਿਹਨਾਂ ਉਪਰ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਹੁੰਦੀ ਹੈ , ਤੋਂ ਦੂਰ ਬੀਜੋ| ਚਾਰਿਆਂ ਦੀ ਬਿਜਾਈ ਸਹੀ ਕਰੋ ਅਤੇ ਬਿਜਾਈ ਤੋਂ ਪਹਿਲਾਂ ਬੀਜ ਦੀ ਸੋਧ ਜ਼ਰੂਰ ਕਰੋ|ਬਰਸੀਮ ਅਤੇ ਲੂਸਣ ਤੋਂ ਚੰਗਾ ਝਾੜ ਲੈਣ ਲਈ ਬਿਜਾਈ ਤੋਂ ਪਹਿਲਾਂ ਬੀਜ ਨੂੰ ਰਾਈਜੋਬੀਅਮ ਦਾ ਟੀਕਾ ਲਾਓ| ਚਾਰਿਆਂ ਵਿਚ ਖਾਦਾਂ ਦੀ ਸੰਤੁਲਤ ਵਰਤੋਂ ਕਰੋ| ਵਧੀਆ ਗੁਣਵੱਤਾ ਅਤੇ ਖੁਰਾਕੀ ਤੱਤ ਨਾਲ ਭਰਪੂਰ ਚਾਰਾ ਲੈਣ ਲਈ ਚਾਰੇ ਦੀ ਕਟਾਈ ਸਹੀ ਅਵਸਥਾ ਤੇ ਕਰੋ| ਚਾਰਿਆਂ ਵਿਚ ਗੈਰ ਸਿਫਾਰਿਸ਼ ਰਸਾਇਣਾਂ ਦੀ ਵਰਤੋਂ ਨਾ ਕਰੋ| ਬਰਸੀਮ ਦੀ ਫ਼ਸਲ ਤੋਂ ਬੀਜ ਦਾ ਚੰਗਾ ਝਾੜ ਲੈਣ ਲਈ ਪੋਟਾਸ਼ੀਅਮ ਨਾਈਟਰੇਟ ਜਾਂ ਸੈਲੀਸਾਈਲਿਕ ਐਸਿਡ ਦੀ ਵਰਤੋਂ ਕਰੋ|
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ