ਮਾਲਟੇ ਦੀਆਂ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ

ਮਾਲਟੇ ਦੀਆਂ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ

ਪੰਜਾਬ ਵਿੱਚ ਨਿੰਬੂ ਜਾਤੀ ਦੇ ਫਲਾਂ ਜਿਨ੍ਹਾਂ ਵਿੱਚ ਕਿਨੂੰ, ਮਾਲਟਾ, ਗਰੇਪਫਰੂਟ ,ਅਤੇ ਗਲਗਲ ਸ਼ਾਮਿਲ ਹਨ, ਦੀ ਮੁੱਖ ਆਰਥਿਕ ਮਹੱਤਤਾ ਹੈ। ਰਕਬੇ ਅਤੇ ਪੈਦਾਵਾਰ ਦੇ ਹਿਸਾਬ ਨਾਲ ਕਿੰਨੂ ਪਹਿਲੇ ਨੰਬਰ ਤੇ ਅਤੇ ਇਸ ਤੋਂ ਬਾਅਦ ਮਾਲਟਾ,ਨਿੰਬੂ ਅਤੇ ਗਲਗਲ ਆਉਂਦੇ ਹਨ । ਰਾਜ ਦੇ ਕਿੰਨੂ ਹੇਠਲੇ ਰਕਬੇ ਦਾ ਅੱਧੇ ਤੋਂ ਵੱਧਰਕਬਾ ਹੁਸ਼ਿਆਰਪੁਰ,ਫਿਰੋਜ਼ਪੁਰ,ਫਾਜ਼ਿਲਕਾ ਅਤੇ ਫਰੀਦਕੋਟ ਜਿਲਿਆਂ ਵਿੱਚਹੈ । ਮਾਲਟੇ ਦੀ ਕਾਸ਼ਤ ਖਾਸ ਤੌਰ ਤੇ ਪੰਜਾਬ ਦੇ ਖੁਸ਼ਕ ਸੇਂਜੂ ਇਲਾਕੇ ਜਿਸ ਵਿਚ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ,ਮੁਕਤਸਰ, ਬਠਿੰਡਾ, ਮਾਨਸਾ ਆਦਿ ਆਉਂਦੇ ਹਨ, ਵਿਚ ਕੀਤੀ ਜਾਂਦੀ ਹੈ । ਨਿੰਬੂ ਜਾਤੀ ਦੇ ਫਲਾਂ ਦੇ 100 ਗ੍ਰਾਮ ਰਸ ਵਿੱਚ 25-60 ਮਿਲੀਗ੍ਰਾਮ ਵਿਟਾਮਿਨ ਸੀ ਹੁੰਦਾ ਹੈ।

ਪੌਣ ਪਾਣੀ ਅਤੇ ਜ਼ਮੀਨ

ਨਿੰਬੂ ਜਾਤੀ ਦੇ ਬੂਟੇ ਗਰਮ ਅਤੇ ਸਿੱਲ੍ਹੇ ਮੌਸਮ ਦੇ ਹੋਣ ਕਰਕੇ ਲੰਮਾਂ ਸਮਾ ਠੰਢ ਨਹੀਂ ਸਹਾਰ ਸਕਦੇ । ਜੇਕਰ -2 ਤੋਂ 0 ਡਿਗਰੀ ਸੈਂਟੀਗਰੇਡ ਤੱਕ ਦਾ ਘੱਟ ਤਾਪਮਾਨ ਲੰਬੇ ਸਮੇਂ ਲਈ ਰਹਿ ਜਾਵੇ ਤਾਂ ਨਿੰਬੂ ਜਾਤੀ ਦੇ ਬੂਟਿਆਂ ਲਈ ਹਾਨੀਕਾਰਕ ਹੁੰਦਾ ਹੈ । ਬਹੁਤ ਜ਼ਿਆਦਾ ਤਾਪਮਾਨ ਵੀ ਨਿੰਬੂ ਜਾਤੀ ਦੇ ਫਲਾਂ ਦੇ ਮਿਆਰ ਲਈ ਚੰਗਾ ਨਹੀਂ । ਇਨ੍ਹਾਂ ਹਾਲਤਾਂ ਵਿੱਚ ਪੱਤੇ ਸੁੱਕ ਜਾਂਦੇ ਹਨ ਅਤੇ ਬਹੁਤ ਸਾਰੇ ਪੱਤੇ ਝੜ ਜਾਂਦੇ ਹਨ । ਜਿਹੜੇ ਇਲਾਕਿਆਂ ਵਿਚ ਵਾਧੇ ਦੇ ਮੌਸਮ ਦੌਰਾਨ ਵੱਧ ਗਰਮੀ ਹੋਵੇ, ਮਾਲਟੇ ਦਾ ਫਲ ਛੇਤੀ ਪੱਕਦਾ ਹੈ ਅਤੇ ਫਲ ਵਿੱਚ ਮਿਠਾਸ ਦੀ ਮਾਤਰਾ ਵੀ ਵੱਧ ਹੁੰਦੀ ਹੈ ।

ਨਿੰਬੂ ਜਾਤੀ ਦੇ ਬੂਟੇ ਲਗਭਗ ਸਾਰੇ ਹੀ ਪੰਜਾਬ ਵਿੱਚ ਉਗਾਏ ਜਾ ਸਕਦੇ ਹਨ । ਜੇਕਰ ਚੰਗੀਆਂ ਸਿੰਚਾਈ ਦੀਆਂ ਸਹੂਲਤਾਂ ਉਪਲਬਧ ਹੋਣ ਤਾਂ ਨਿੰਬੂ ਜਾਤੀ ਦੇ ਫਲਾਂ ਦੀ ਪੰਜਾਬ ਦੇ ਖੁਸ਼ਕ ਇਲਾਕਿਆਂ ਵਿੱਚ ਕਾਮਯਾਬੀ ਨਾਲ ਕਾਸ਼ਤ ਕੀਤੀ ਜਾ ਸਕਦੀ ਹੈ । ਨਿੰਬੂ ਜਾਤੀ ਦੇ ਬੂਟੇ ਡੂੰਗੀਆਂ,ਚੰਗੀਆਂ ਹਵਾਦਾਰ ਜ਼ਮੀਨਾਂ, ਜਿਹੜੀਆਂ ਜੜਾਂ ਖੇਤਰ ਵਿੱਚ ਸਖਤ ਪੱਥਰ ਜਾ ਕੈਲਸ਼ੀਅਮ ਕਾਰਬੋਨੇਟ ਦੀ ਤਹਿ ਤੋਂ ਰਹਿਤ ਹੋਣ,ਵਿਚ ਵਧੀਆ ਹੁੰਦੇ ਹਨ ।

ਨਿੰਬੂ ਜਾਤੀ ਦੇ ਬੂਟਿਆਂ ਦਾ ਵਾਧਾ ਖਾਰੀਆਂ ਅਤੇ ਕਲਰਾਠੀਆਂ ਜ਼ਮੀਨਾ ਵਿਚ ਠੀਕ ਨਹੀਂ ਹੁੰਦਾ। ਇਨ੍ਹਾਂ ਜ਼ਮੀਨਾਂ ਵਿਚ ਚੂਨੇ ਦੀ ਜ਼ਿਆਦਾ ਮਾਤਰਾ ਹੋਣ ਕਰਕੇ ਬੂਟਿਆਂ ਦੇ ਪੱਤੇ ਪੀਲੇ ਹੋ ਜਾਂਦੇ ਹਨ ਅਤੇ ਫ਼ਾਸਫ਼ੋਰਸ,ਮੈਗਨੀਜ਼ ਅਤੇ ਜ਼ਿੰਕ ਦੀ ਘਾਟ ਆ ਜਾਂਦੀ ਹੈ । ਉਹ ਜ਼ਮੀਨਾਂ, ਜਿਨ੍ਹਾਂ ਵਿਚ ਸੇਮ ਹੋਵੇ ਜਾਂ ਪਾਣੀ ਦੀ ਸਤਾਹ ਉਪਰ ਅਤੇ ਉਤਰਾ-ਚੜਾਅ ਵਾਲੀ ਹੋਵੇ, ਨੀਂਬੂ ਜਾਤੀ ਦੇ ਬੂਟਿਆਂ ਦੀ ਕਾਸ਼ਤ ਲਈ ਠੀਕ ਨਹੀਂ।ਉਹ ਜ਼ਮੀਨਾਂ, ਜਿਨ੍ਹਾਂ ਵਿੱਚ ਈ ਸੀ 0.5 ਮਿਲੀ /ਸੈਂਟੀਮੀਟਰ ਤੱਕ, ਕੈਲਸ਼ੀਅਮ ਕਾਰਬੋਨੇਟ 5 ਪ੍ਰਤੀਸ਼ਤ ਤੱਕ, ਚੂਨੇ ਦੀ ਮਾਤਰਾ 10 ਪ੍ਰਤੀਸ਼ਤ ਅਤੇ ਪੀ ਐਚ 8.5 ਤੱਕ ਹੋਵੇ, ਨੀਂਬੂ ਜਾਤੀ ਦੇ ਬੂਟਿਆਂ ਦੀ ਕਾਸ਼ਤ ਲਈ ਢੁਕਵੀਆਂ ਹਨ । ਨਿੰਬੂ ਜਾਤੀ ਦੇ ਬੂਟਿਆਂ ਦੀ ਕਾਸ਼ਤ ਕਰਨ ਲਈ 5.5 ਤੋਂ 7.5 ਪੀ ਐਚ ਵਾਲੀ ਜ਼ਮੀਨ ਸਭ ਤੋਂ ਵਧੀਆ ਹੁੰਦੀ ਹੈ।

ਮਾਲਟੇ ਦੀਆਂ ਕਿਸਮਾਂ

ਵਲੈਨਸ਼ੀਆ (1968) : ਫਲ ਆਕਾਰ ਵਿੱਚ ਦਰਮਿਆਨਾ, ਸ਼ਕਲ ਅੰਡਾਕਾਰ, ਛਿੱਲ ਗੂੜੀ ਸੁਨਹਿਰੀ ਪੀਲੀ, ਰਸ ਕਾਫ਼ੀ, ਕੁੱਝ ਖਟਾਸ ਵਾਲਾ, ਸੁਗੰਧੀ ਕਾਫ਼ੀ ਅਤੇ ਬੀਜ 2 ਤੋਂ 7 ਤੱਕ । ਇਹ ਕਿਸਮ ਫਰਵਰੀ-ਮਾਰਚ ਵਿੱਚ ਪੱਕ ਜਾਂਦੀ ਹੈ ਅਤੇ ਪ੍ਰਤੀ ਬੂਟਾ 38.9 ਕਿਲੋ ਝਾੜ ਦੇਂਦੀ ਹੈ ।

  • ਮੁਸੰਮੀ (1962) : ਫਲ ਛੋਟੇ ਤੋਂ ਦਰਮਿਆਨਾ, ਸ਼ਕਲ ਥੋੜ੍ਹੀ ਗਲੋਬ ਵਰਗੀ,ਛਿੱਲ ਮੁਲਾਇਮ ਤੇ ਲੰਮੀਆਂ ਧਾਰੀਆਂ ਵਾਲੀ, ਹੇਠਲੇ ਹਿੱਸੇ ਤੇ ਗੋਲ ਚੱਕਰ ਦਾ ਨਿਸ਼ਾਨ, ਗੁੱਦਾ ਮਿੱਠਾ,ਪੀਲਾ ਜਾਂ ਚਿੱਟਾ, ਰਸ ਵਿੱਚ ਖਟਾਸ ਘੱਟ ਅਤੇ ਇੱਕ ਫਲ ਵਿੱਚ 20 ਤੋਂ 25 ਬੀਜ ਹੁੰਦੇ ਹਨ । ਫਲ ਨਵੰਬਰ ਵਿੱਚ ਪੱਕ ਜਾਂਦਾ ਹੈ ਅਤੇ ਬੂਟੇ ਦਾ ਔਸਤ ਝਾੜ 41.3 ਕਿਲੋ ਹੈ। ਪੈਕਟੀਨੀਫੇਰਾ ਜੜ ਤੇ ਪਿਉਂਦ ਕੀਤੇ ਬੂਟੇ ਦੂਜਿਆਂ ਨਾਲੋਂ ਵਧੇਰੇ ਚੰਗੇ ਰਹਿੰਦੇ ਹਨ।
  • ਜਾਫ਼ਾ (1962) : ਫਲ ਦਰਮਿਆਨੇ ਤੋਂ ਵੱਡੇ ਆਕਾਰ ਦਾ ਹੁੰਦਾ ਹੈ, ਸ਼ਕਲ ਵਿਚ ਗੋਲ ਜਾ ਬੈਠਵਾਂ ਜਿਹਾ, ਰੰਗ ਸੰਤਰੀ ਪੀਲੇ ਤੋਂ ਸੰਤਰੀ ਲਾਲ, ਖਟਾਸ-ਮਿਠਾਸ ਚੰਗੀ ਤਰਾਂ ਆਪਸ ਵਿਚ ਘੁਲੇ ਹੋਏ, ਵਧੀਆ ਸੁਗੰਧੀ ਤੇ ਬੀਜ 8 ਤੋਂ 10 ਤੱਕ ਹੁੰਦੇ ਹਨ । ਇਹ ਕਿਸਮ ਦਿਸੰਬਰ ਦੇ ਮਹੀਨੇ ਪੱਕਦੀ ਹੈ ਅਤੇ ਔਸਤਨ ਝਾੜ 54 ਕਿਲੋ ਪ੍ਰਤੀ ਬੂਟਾ ਹੈ ।
  • ਬਲੱਡ ਰੈੱਡ (1962) : ਫਲ ਦਰਮਿਆਨੇ ਤੋਂ ਵੱਡਾ, ਗੋਲ ਜਾਂ ਥੋੜ੍ਹਾ ਲੰਬੂਤਰਾ, ਛਿੱਲ ਪਤਲੀ, ਰੰਗ ਗੂੜਾ ਸੰਤਰੀ, ਸਖਤ, ਗੁੱਦਾ ਪੱਕਣ ਤੇ ਲਾਲ, ਸੁਗੰਧੀ ਬਹੁਤ,ਮਿਠਾਸ-ਖਟਾਸ ਚੰਗੀ ਤਰਾਂ ਮਿਲੀ ਹੋਈ, ਬੀਜ 8 ਤੋਂ 10 ਅਤੇ ਪੱਕਣ ਦਾਸਮਾਂ ਦਿਸੰਬਰ-ਜਨਵਰੀ ਹੈ । ਕੈਲੀਉਪੈਟਰਾ ਜੜ ਮੁੱਢ ਤੇ ਪਿਉਂਦ ਕੀਤੇ ਬੂਟੇ ਦੂਜਿਆਂ ਨਾਲੋਂ ਵਧੀਆ ਰਹਿੰਦੇ ਹਨ । ਇਸ ਕਿਸਮ ਤੋਂ ਪ੍ਰਤੀ ਬੂਟਾ ਝਾੜ 42.3 ਕਿਲੋ ਹੈ|

ਬੂਟਿਆਂ ਦੇ ਜ਼ਮੀਨ ਨਾਲ ਲੱਗਦੇ ਹਿੱਸੇ ਦਾ ਗਲਣਾ:

ਹਮਲੇ ਵਾਲੇ ਬੂਟੇ ਪੈਰੋਂ ਗਲਣ ਲੱਗ ਜਾਦੇ ਹਨ, ਗੂੰਦ 50 ਗ੍ਰਾਮ ਸਟਰੈਪਟੋਸਾਈਕਲੀਨ +25 ਗ੍ਰਾਮ ਕਾਪਰ ਸਲਫੇਟ ਦੇ ਤਿੰਨ ਛਿੜਕਾਅ, ਪਹਿਲਾ ਅਕਤੂਬਰ ਅਤੇ ਦੂਜਾ ਦਸੰਬਰ ਅਤੇ ਤੀਜਾ ਫਰਵਰੀ ਵਿੱਚ 500 ਲਿਟਰ ਪਾਣੀ ਵਿੱਚ ਘੋਲ ਕੇ ਕਰੋ । ਬੋਰਡੋ ਮਿਸ਼ਰਣ (2:2:250) ਜਾਂ 50 ਪ੍ਰਤੀਸ਼ਤ ਕੌਪਰ ਔਕਸੀਕਲੋਰਾਈਡ (0.3%) ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ।

ਜੇਕਰ ਤੁਹਾਨੂੰ ਇਸ ਫ਼ਸਲ ਦੀ ਬਾਗ਼ਬਾਨੀ ਅਤੇ ਇਸਦੀਆਂ ਬਿਮਾਰੀਆਂ ਦੀ ਰੋਕਥਾਮ ਬਾਰੇ ਹੋਰ ਜਾਣਕਾਰੀ ਚਾਹੀਦੀ ਹੈ ਤਾ ਤੁਸੀ ਆਪਣੀ ਖੇਤੀ ਐੱਪ ਦੇ ਜ਼ਰੀਏ ਮਾਹਿਰਾਂ ਨਾਲ ਸੰਪਰਕ ਕਰ ਸਕਦੇ ਹੋ । ਵਧੇਰੇ ਜਾਣਕਾਰੀ ਲਈ ਡਾਊਨਲੋਡ ਕਰੋ ਆਪਣੀ ਖੇਤੀ ਐੱਪ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ