ਕੋਵਿਡ-19 ਦਾ ਤੇਜ਼ੀ ਨਾਲ ਫੈਲਣਾ ਇਨ੍ਹਾਂ ਦਿਨਾਂ ਵਿੱਚ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ। ਜਦੋਂ ਤੋਂ ਡਬਲਿਯੂ ਐਚ ਓ ਨੇ ਇਸ ਵਾਇਰਸ ਨੂੰ ਗਲੋਬਲ ਮਹਾਂਮਾਰੀ ਦੇ ਤੌਰ ‘ਤੇ ਘੋਸ਼ਿਤ ਕੀਤਾ ਹੈ, ਤਦ ਤੋਂ ਹੀ ਭਾਰਤ ਸਮੇਤ ਹੋਰ ਕਈ ਦੇਸ਼ ਇਸ ਵਾਇਰਸ ਖ਼ਿਲਾਫ ਲੜਨ ਅਤੇ ਨਾਗਰਿਕਾਂ ਨੂੰ ਬਚਾਉਣ ਲਈ ਕਈ ਤਰ੍ਹਾਂ ਦੀਆਂ ਕਾਰਵਾਈਆਂ ਕਰ ਰਹੇ ਹਨ। ਪਬਲਿਕ ਹੈਲਥ ਲਈ ਇੱਕ ਵੱਡਾ ਖਤਰਾ ਹੋਣ ਤੋਂ ਇਲਾਵਾ ਕੋਰੋਨਾ ਵਾਇਰਸ ਦੇ ਪ੍ਰਭਾਵ ਉਦਯੋਗਿਕ ਅਤੇ ਵਪਾਰਕ ਖੇਤਰਾਂ ਲਈ ਔਕੜਾਂ ਨੂੰ ਵਧਾ ਰਹੇ ਹਨ। ਇਸ ਸਭ ਨੂੰ ਦੇਖਦੇ ਹੋਏ, ਸਥਾਨਕ ਸਰਕਾਰਾਂ ਅਤੇ ਕਿਸਾਨ ਖੇਤੀਬਾੜੀ ਵਿੱਚ ਵਧ ਰਹੇ ਮੁੱਦਿਆਂ ਨੂੰ ਲੈ ਕੇ ਚਿੰਤਾ ਵਿੱਚ ਹਨ।
ਖੇਤੀਬਾੜੀ ਸਪਲਾਈ ਲੜੀ ਦੀਆਂ ਰੁਕਾਵਟਾਂ ਨੂੰ ਰੋਕਣ ਲਈ ਭਾਰਤੀ ਸਰਕਾਰ ਬਹੁਤ ਕੁੱਝ ਕਰ ਰਹੀ ਹੈ, ਪਰ ਅਣਚਾਹਿਆ ਅਤੇ ਅਚਾਨਕ ਬਦਲਿਆ ਮੌਸਮ ਅਤੇ ਹੋਰ ਕਾਰਕ ਉਨ੍ਹਾਂ ਦੇ ੳੇੁਦੇਸ਼ਾਂ ਦੇ ਲਈ ਵੱਡੀ ਰੁਕਾਵਟ ਬਣ ਰਹੇ ਹਨ ਅਤੇ ਬੁਨਿਆਦੀ ਤੌਰ ‘ਤੇ ਖੇਤੀ ਪ੍ਰਣਾਲੀ ਬੁਰੀ ਤਰ੍ਹਾਂ ਫੱਟੜ ਹੋ ਚੁੱਕੀ ਹੈ।
ਐਗਮਾਰਕਨੈਟ ਦੇ ਅੰਕੜਿਆਂ ਅਨੁਸਾਰ, ਬਲੌਮਬਰਗਕੁਇੰਟ ਸ਼ੋਅ ਦੁਆਰਾ ਇਕੱਠਾ ਕੀਤਾ ਅਤੇ ਵਰਤਿਆ ਜਾਂਦਾ ਹੈ;
- 11 ਤੋਂ 6 ਮਾਰਚ ਦਰਮਿਆਨ ਆਮਦ ਵਿੱਚ 15% ਦੀ ਗਿਰਾਵਟ
- 11 ਤੋਂ 6 ਅਪ੍ਰੈਲ ਦੇ ਵਿੱਚ, ਸਿਰਫ ਇੱਕ ਮਹੀਨੇ ਦੀ ਮਿਆਦ ਵਿੱਚ, ਆਮਦ ਵਿੱਚ 76% ਦੀ ਭਾਰੀ ਗਿਰਾਵਟ
ਪ੍ਰਮੁੱਖ ਖੁਰਾਕੀ ਪਦਾਰਥ ਜੋ ਬਜ਼ਾਰਾਂ ਤੱਕ ਪਹੁੰਚਣ ਵਿੱਚ ਅਸਮਰੱਥ ਹਨ।
ਯੋਜਨਾ ਕਮਿਸ਼ਨ ਦੇ ਸਾਬਕਾ ਮੈਂਬਰ ਅਭਿਜੀਤ ਸੇਨ ਦੇ ਬਿਆਨਾਂ (ਜੋ ਬਲੂਮਬਰਗਕੁਇੰਟ ‘ਤੇ ਇੱਕ ਲੇਖ ਵਿੱਚ ਪ੍ਰਕਾਸ਼ਿਤ ਹੋਏ) ਦੇ ਅਨੁਸਾਰ, “ਕਿਸਾਨ ਮੰਡੀਆਂ ਤੋਂ ਬਹੁਤ ਦੂਰ ਰਹਿੰਦੇ ਹਨ ਅਤੇ ਜਦੋਂ ਵੀ ਉਹ ਮੰਡੀਆਂ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਚੀਜ਼ਾਂ ਅਕਸਰ ਨਹੀਂ ਖਰੀਦੀਆਂ ਜਾਂਦੀਆਂ। ਜਾਂ ਉਨ੍ਹਾਂ ਨੂੰ ਘੱਟ ਭਾਅ ਦਿੱਤਾ ਜਾਂਦਾ ਹੈ।”
ਉਸਨੇ ਇਹ ਵੀ ਕਿਹਾ, “ਇਹ ਇਸ ਲਈ ਹੈ ਕਿਉਂਕਿ ਸਪਲਾਈ ਲੜੀ ਦੋ ਪੱਧਰਾਂ ‘ਤੇ ਦਬਾ ਦਿੱਤੀ ਗਈ ਹੈ। ਕਿਸਾਨਾਂ ਲਈ ਮੰਡੀਆਂ ਵਿੱਚ ਪਹੁੰਚਣਾ ਸਿਰਫ ਮੁਸ਼ਕਿਲ ਹੀ ਨਹੀਂ ਬਲਕਿ ਮੰਡੀਆਂ ਵਿਚੋਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਪਹੁੰਚਣਾ ਵੀ ਬਹੁਤ ਔਖਾ ਹੈ। ਉਦਾਹਰਣ ਵਜੋਂ, ਟਰੱਕਾਂ ਦੀ ਆਵਾਜਾਈ ਜੋ ਖੇਤੀ ਜਿਣਸਾਂ ਨੂੰ ਲੈ ਕੇ ਜਾਂਦੀ ਹੈ, ਸਧਾਰਣ ਪੱਧਰ ਦੇ ਇੱਕ-ਚੌਥਾਈ ਹਿੱਸੇ ‘ਤੇ ਚੱਲਦੀ ਹੈ। ਇਹ ਵੀ ਇੱਕ ਵੱਡੀ ਸਮੱਸਿਆ ਹੈ।”
ਜਿਵੇਂ ਕਿ ਕਿਸਾਨ, ਸਪਲਾਇਰ ਅਤੇ ਖਪਤਕਾਰ ਸਪਲਾਈ ਲੜੀ ਦੇ ਟੁੱਟਣ ਬਾਰੇ ਚਿੰਤਤ ਹਨ, ਇਸ ‘ਤੇ ਸਰਕਾਰ ਖੇਤਾਂ ਅਤੇ ਕਿਸਾਨਾਂ ਨੂੰ ਬਚਾਉਣ ਅਤੇ ਸਪਲਾਈ ਲੜੀ ਨੂੰ ਵਾਪਸ ਸਹੀ ਰਸਤੇ ‘ਤੇ ਲਿਆਉਣ ਲਈ ਹੇਠ ਲਿਖੀਆਂ ਕਾਰਵਾਈਆਂ ਕਰ ਸਕਦੀ ਹੈ।
ਪ੍ਰਭਾਵਸ਼ਾਲੀ ਉਪਾਅ, ਜੋ ਖੇਤੀਬਾੜੀ ਸਪਲਾਈ ਲੜੀ ਨੂੰ ਟੁੱਟਣ ਤੋਂ ਬਚਾਅ ਸਕਦੇ ਹਨ:
1. ਸੱਤਾ ਵਿੱਚ ਮੌਜੂਦ ਲੋਕਾਂ ਦੁਆਰਾ ਹੁਣ ਹੋਰ ਪ੍ਰੇਸ਼ਾਨੀ ਅਤੇ ਹਿੰਸਾ ਨਾ ਕੀਤੀ ਜਾਵੇ
ਇਸ ਔਖੇ ਸਮੇਂ ਵਿੱਚ ਵੀ ਸਥਾਨਕ ਪੁਲਿਸ ਵਿਕਰੇਤਾਵਾਂ ਨੂੰ ਖੇਤੀਬਾੜੀ ਦੀਆਂ ਜ਼ਰੂਰੀ ਚੀਜ਼ਾਂ ਜਿਵੇਂ ਕਿ ਬੀਜ, ਖਾਦ ਆਦਿ ਵੇਚਣ ਤੋਂ ਰੋਕ ਰਹੀ ਹੈ। ਸਰਕਾਰ ਨੂੰ ਤੁਰੰਤ ਸਖ਼ਤ ਨੋਟਿਸ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਪੁਲਿਸ ਨੂੰ ਇਹ ਸਭ ਪ੍ਰੇਸ਼ਾਨੀਆਂ ਅਤੇ ਹਿੰਸਾ, ਖਾਸ ਕਰਕੇ ਪਿੰਡਾਂ ਵਿੱਚ ਕਰਨ ਤੋਂ ਰੋਕਿਆ ਜਾਵੇ।
2. ਕੋਵਿਡ-19 ਸ੍ਰੋਤ ਕੇਂਦਰ ਨੂੰ ਖੇਤੀਬਾੜੀ ਹੈਲਪਲਾਈਨ ਨੰਬਰ
ਫਿਲਹਾਲ ਉਪਲੱਬਧ ਨੰਬਰਾਂ – ਕਿਸਾਨ ਕਾਲ ਸੈਂਟਰ ਦੇ ਨੰਬਰ 1800 180 1551 ਨੂੰ ਕੋਵਿਡ-19 ਦੇ ਖੇਤੀ ‘ਤੇ ਹੋਣ ਵਾਲੇ ਪ੍ਰਭਾਵਾਂ, ਸਰਕਾਰ ਕਿਸਾਨਾਂ ਦੀ ਕਿਵੇਂ ਸਹਾਇਤਾ ਕਰ ਰਹੀ ਹੈ ਅਤੇ ਮੌਜੂਦਾ ਸਮੇਂ ਵਿੱਚ ਮੰਡੀਆਂ ਦੇ ਹਾਲਾਤਾਂ ਆਦਿ ਦੀ ਸੂਚਨਾ ਪ੍ਰਦਾਨ ਕਰਨ ਵਿੱਚ ਤਬਦੀਲ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ, ਸੂਬਾਈ ਖੇਤੀਬਾੜੀ ਯੂਨੀਵਰਸਿਟੀ ਦੇ ਮੈਂਬਰਾਂ ਅਤੇ ਆਈ.ਸੀ.ਏ.ਆਰ ਦੇ ਵਿਗਿਆਨੀਆਂ ਨੂੰ ਇਸ ਹੈਲਪਲਾਈਨ ਦੁਆਰਾ ਅਸਾਨੀ ਨਾਲ ਪਹੁੰਚਯੋਗ ਹੋਣਾ ਚਾਹੀਦਾ ਹੈ।
3. ਰੇਲ ਗੱਡੀਆਂ ਦੀ ਵਰਤੋਂ
ਜਦੋਂ ਤੱਕ ਦੇਸ਼ ਵਿੱਚ ਆਵਾਜਾਈ ਅਸਥਾਈ ਤੌਰ ‘ਤੇ ਬੰਦ ਹੈ, ਤਦ ਤੱਕ ਖਾਲੀ ਰੇਲ ਗੱਡੀਆਂ ਨੂੰ ਸਪਲਾਇਰਾਂ ਤੋਂ ਕਿਸਾਨਾਂ ਤੱਕ ਖੇਤਾਂ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਲਿਜਾਣ ਅਤੇ ਤਾਜ਼ਾ ਉਪਜ ਨੂੰ ਕਿਸਾਨਾਂ ਤੋਂ ਵੱਖ-ਵੱਖ ਰਾਜਾਂ ਵਿੱਚ ਲਿਜਾਣ ਲਈ ਵਰਤੀਆਂ ਜਾ ਸਕਦੀਆਂ ਹਨ। ਏ ਸੀ ਵਾਲੀਆਂ ਪਸੈਂਜਰ ਗੱਡੀਆਂ ਨੂੰ ਛੇਤੀ ਖਰਾਬ ਹੋਣ ਵਾਲੀਆਂ ਵਸਤਾਂ ਲਿਜਾਣ ਲਈ ਵਰਤਿਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਲਾੱਕਡਾਊਨ ਦੇ ਦੌਰਾਨ ਵੀ ਰੇਲਵੇ ਵਿਭਾਗ ਨੂੰ ਚੰਗੀ ਆਮਦਨ ਹੋ ਸਕਦੀ ਹੈ। ਰੇਲਵੇ ਦੇ ਮਾਨਤਾ ਪ੍ਰਾਪਤ ਮਾਲ ਏਜੰਟਾਂ ਦੀ ਨਿਯੁਕਤੀ ਉਨ੍ਹਾਂ ਨੂੰ ਬਿਨਾਂ ਰੁਕਾਵਟ ਆਵਾਜਾਈ ਦੇ ਕੰਮਾਂ ਲਈ ਸ਼ਾਮਲ ਕਰਨ ਲਈ ਕੀਤੀ ਜਾ ਸਕਦੀ ਹੈ। ਜੇ ਇਹ ਕੀਤਾ ਜਾ ਸਕਦਾ ਹੈ, ਤਾਂ ਰੇਲਵੇ ਨੂੰ ਛੋਟੇ ਅਤੇ ਦਰਮਿਆਨੇ ਆਕਾਰ ਦੇ ਬੀਜ ਵਿਕਰੇਤਾ ਅਤੇ ਖੇਤੀ ਸਮੱਗਰੀ ਕੰਪਨੀਆਂ ਨੂੰ ਕੁਝ ਰਿਆਇਤ ਬਾਰੇ ਵਿਚਾਰ ਕਰਨਾ ਚਾਹੀਦਾ ਹੈ।
4. ਵਿਕੇਂਦ੍ਰੀਕ੍ਰਿਤ ਪ੍ਰਬੰਧਨ
ਇਸ ਤਾਲਾਬੰਦੀ ਦੌਰਾਨ, ਸਰਕਾਰ ਨੂੰ ਨਿਰਵਿਘਨ ਸਪਲਾਈ ਲੜੀ ਅਤੇ ਕਿਸਾਨਾਂ ਦੀ ਉਪਜ ਦੀ ਬਜ਼ਾਰਾਂ ਤੱਕ ਪਹੁੰਚ ਯਕੀਨੀ ਬਣਾਉਣੀ ਚਾਹੀਦੀ ਹੈ। ਇਸ ਲਈ ਵੱਖ-ਵੱਖ ਵਸਤੂਆਂ ਦੀ ਪਿੰਡ-ਪੱਧਰੀ ਫਾਰਮਗੇਟ ਵਿਕਰੀ ਦੇ ਵਿਕੇਂਦਰੀਕਰਣ ਦੀ ਜ਼ਰੂਰਤ ਹੈ। ਨਾਲ ਹੀ, ਪੀ ਡੀ ਐਸ ਵਸਤੂਆਂ ਨੂੰ ਪਿੰਡਾਂ ਤੋਂ ਚੁੱਕ ਕੇ ਸਰਕਾਰੀ ਏਜੰਸੀਆਂ ਦੁਆਰਾ ਮੰਡੀਆਂ ਵਿੱਚ ਲਿਜਾਇਆ ਜਾਣਾ ਚਾਹੀਦਾ ਹੈ, ਜਿਥੇ ਹੁਣ ਫਾਰਮਗੇਟ ਦੀ ਖਰੀਦ ਨਹੀਂ ਕੀਤੀ ਜਾਂਦੀ।
ਸਬ-ਮਾਰਕੀਟ ਯਾਰਡ ਸਿਸਟਮ, ਜੋ ਕਿ ਆਮ ਤੌਰ ‘ਤੇ ਖਰੀਦ ਸੀਜ਼ਨ ਦੌਰਾਨ ਪੰਜਾਬ ਇਸਤੇਮਾਲ ਕਰ ਰਿਹਾ ਹੈ, ਇਨ੍ਹਾਂ ਮੁਸ਼ਕਲ ਦਿਨਾਂ ਵਿੱਚ ਬਹੁਤ ਮਦਦ ਕਰ ਸਕਦਾ ਹੈ। ਪੰਚਾਇਤੀ ਕੰਪਾਊਂਡ, ਮਿੱਲਾਂ, ਗੋਦਾਮ, ਆਦਿ ਅਸਥਾਈ ਤੌਰ ਤੇ ਉਪ-ਮਾਰਕੀਟ ਯਾਰਡ ਵਜੋਂ ਵਰਤੇ ਜਾ ਸਕਦੇ ਹਨ ਅਤੇ ਪੀ ਏ ਸੀ ਐਸ ਇਸ ਸਭ ਵਿੱਚ ਸ਼ਾਮਲ ਹੋ ਸਕਦੇ ਹਨ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਵਸਤਾਂ ਦਾ ਵਾਜਬ ਮੁੱਲ ਮਿਲੇ।
5. ਸਹੀ ਸੁਰੱਖਿਆ ਨਾਲ ਮੰਡੀਆਂ ਖੋਲਣੀਆਂ
ਭੋਜਨ ਸਪਲਾਈ ਦੀ ਲੜੀ ਨੂੰ ਰੁਕਾਵਟ ਤੋਂ ਬਚਾਉਣ ਲਈ ਨਿਯਮਤ ਮਾਰਕੀਟ ਯਾਰਡ ਅਤੇ ਮੰਡੀਆਂ ਨਿਰੰਤਰ ਚੱਲਣੀਆਂ ਚਾਹੀਦੀਆਂ ਹਨ, ਭਾਵੇਂ ਛੋਟੇ ਪੈਮਾਨੇ ‘ਤੇ ਹੀ ਚੱਲਣ ਅਤੇ ਸਿਹਤ ਅਤੇ ਸੁਰੱਖਿਆ ਦੀ ਸਮੱਸਿਆ ਤੋਂ ਬਚਣ ਲਈ ਵੱਖਰੇ ਸਮੇਂ ਲਈ ਸਥਾਨ ਜਾਂ ਟੋਕਨ ਦੇ ਕੇ ਕਿਸਾਨਾਂ ਨੂੰ ਵੱਖ ਵੱਖ ਸਮੇਂ ‘ਤੇ ਉਨ੍ਹਾਂ ਦੀਆਂ ਫਸਲਾਂ ਵੇਚਣ ਦੀ ਆਗਿਆ ਦਿੱਤੀ ਜਾ ਸਕਦੀ ਹੈ।
ਮੌਜੂਦਾ ਸਮਾਂ ਕਿਸਾਨਾਂ ਲਈ ਬਹੁਤ ਚੁਣੌਤੀਪੂਰਨ ਹੈ ਅਤੇ ਸਰਕਾਰਾਂ ਵੱਲੋਂ ਮੁਹੱਈਆ ਕਰਵਾਏ ਗਏ ਸਹੀ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਮੰਡੀਆਂ ਨੂੰ ਮੁੜ ਖੋਲ ਕੇ ਉਨ੍ਹਾਂ ਨੂੰ ਮਹੱਤਵਪੂਰਨ ਸਹਾਇਤਾ ਦਿੱਤੀ ਜਾ ਸਕਦੀ ਹੈ।
6. ਖੇਤੀ ਸਹਾਇਕ ਧੰਦਿਆਂ ਦਾ ਨਵੀਨੀਕਰਨ
ਖੇਤੀ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਵਾਲੀ ਮਾਰਕਿਟ ਇਸ ਸਮੇਂ ਕੰਮ ਨਹੀਂ ਕਰ ਰਹੀ, ਇਸ ਤਰ੍ਹਾਂ, ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਰੀਆਂ ਨਿਰਮਾਣ ਇਕਾਈਆਂ ਅਤੇ ਕਾਰੋਬਾਰ ਜੋ ਖੇਤੀ ਸੈਕਟਰ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ, ਨੂੰ ਦੁਬਾਰਾ ਚਾਲੂ ਕਰਨ ਦੀ ਆਗਿਆ ਦੇਵੇ। ਉਦਾਹਰਣ ਦੇ ਲਈ, ਬੀਜ ਉਦਯੋਗ ਨੂੰ ਆਮ ਤੌਰ ‘ਤੇ ਪੈਕਿੰਗ ਯੂਨਿਟ ਦੀ ਲੋੜ ਹੁੰਦੀ ਹੈ, ਇਸ ਲਈ, ਪੈਕਿੰਗ ਕਾਰੋਬਾਰਾਂ ਨੂੰ ਕੰਟਰੋਲ ਕਰਕੇ ਕੰਮ ਕਰਨ ਦੀ ਆਗਿਆ ਹੋਣੀ ਚਾਹੀਦੀ ਹੈ। ਕਰਮਚਾਰੀਆਂ ਦੀ ਵਿਸ਼ੇਸ਼ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਮਾਲਕਾਂ ਨੂੰ ਸੁਰੱਖਿਆ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
7. ਡਿਜੀਟਲ ਪੋਰਟਲਾਂ ਦੀ ਵਰਤੋਂ
ਜੇ ਸੰਭਵ ਹੋਵੇ, ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਸਾਰੀਆਂ ਮੰਡੀਆਂ ਅਤੇ ਬਾਜ਼ਾਰਾਂ ਨੂੰ ਘੱਟੋ-ਘੱਟ ਸਟਾਫ ਦੇ ਨਾਲ ਦੁਬਾਰਾ ਖੋਲਣ ਦੀ ਇਜਾਜ਼ਤ ਦੇਵੇ। ਨਾਲ ਹੀ, ਕਿਸਾਨਾਂ ਅਤੇ ਸਪਲਾਇਰਾਂ ਨੂੰ ਈ-ਨਾਮ (ਆਨਲਾਈਨ ਟ੍ਰੇਡਿੰਗ ਪਲੇਟਫਾਰਮ) ਦੀ ਕੁਸ਼ਲ ਵਰਤੋਂ ਕਰਨ ਲਈ ਉਤਸ਼ਾਹਿਤ ਕਰੋ, ਕਿਉਂਕਿ ਇਹ ਇਸ ਮਹੱਤਵਪੂਰਣ ਸਮੇਂ ਵਿੱਚ ਸਭ – ਕਿਸਾਨਾਂ, ਵਪਾਰੀਆਂ ਅਤੇ ਖਰੀਦਦਾਰਾਂ ਲਈ ਬਹੁਤ ਸਾਰਾ ਸਮਰਥਨ ਅਤੇ ਮੌਕੇ ਲਿਆ ਸਕਦਾ ਹੈ।
8. ਅਨਾਜ ਭੰਡਾਰਨ ਹੱਲ
ਹਾਲਾਂਕਿ ਸਰਕਾਰੀ ਭੰਡਾਰਾਂ ਵਿੱਚ ਅਨਾਜ ਅਤੇ ਹੋਰ ਖਾਣੇ ਦੇ ਕੱਚੇ ਮਾਲ ਦੀ ਘਾਟ ਨਹੀਂ ਹੈ, ਫਿਰ ਵੀ ਕਿਸਾਨਾਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਜੋ ਚੀਜ਼ਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਵੇਚਣ ਦੀ ਜ਼ਰੂਰਤ ਹੈ। ਜੇ ਭੰਡਾਰਣ ਸਹੂਲਤਾਂ ਦੀ ਸਮੱਸਿਆ ਹੈ, ਤਾਂ ਲੋੜ ਪੈਣ ‘ਤੇ ਸਕੂਲ ਅਤੇ ਪਿੰਡਾਂ ਦੇ ਆਸ-ਪਾਸ ਹੋਰ ਇਮਾਰਤਾਂ ਅਨਾਜ ਅਤੇ ਉਪਜ ਨੂੰ ਸੁਰੱਖਿਅਤ ਤਰੀਕੇ ਨਾਲ ਸਟੋਰ ਕਰਨ ਲਈ ਵਰਤੀਆਂ ਜਾ ਸਕਦੀਆਂ ਹਨ।
9. ਉਤੇਜਕ ਪੈਕੇਜ
ਮੁੱਖ ਤੌਰ ‘ਤੇ ਛੋਟੇ ਅਤੇ ਦਰਮਿਆਨੇ ਆਕਾਰ ਦੀਆਂ ਕੰਪਨੀਆਂ ਲਈ ਬੀਜ ਉਦਯੋਗ ਨੂੰ ਇੱਕ ਉਤੇਜਕ ਪੈਕੇਜ ਤਿਆਰ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਉਦਾਹਰਣ ਵਜੋਂ, ਜ਼ੀਰੋ ਵਿਆਜ ਦਰਾਂ ਜਾਂ ਘੱਟ ਵਿਆਜ ਵਾਲੇ ਕਰਜ਼ਿਆਂ ਨੂੰ ਬੀਜ ਉਤੇਜਕ ਪੈਕੇਜਾਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਸਿੱਟਾ
ਹਾਲਾਂਕਿ ਖੇਤੀਬਾੜੀ ਸੈਕਟਰ ਵਿੱਚ ਇਨ੍ਹਾਂ ਸਪਲਾਈ ਲੜੀ ਦੀਆਂ ਰੁਕਾਵਟਾਂ ਦਾ ਮੂਲ ਕਾਰਨ ਕੋਵਿਡ-19 ਦਾ ਫੈਲਣਾ ਹੈ, ਜੋ ਇਸ ਸਮੇਂ ਬੇਕਾਬੂ ਹੋ ਰਿਹਾ ਹੈ। ਸਰਕਾਰਾਂ ਅਤੇ ਏਜੰਸੀਆਂ ਦੇ ਸਹਿਯੋਗੀ ਯਤਨਾਂ ਦੁਆਰਾ ਤਿਆਰ ਕੀਤੀ ਗਈ ਇੱਕ ਪ੍ਰਭਾਵਸ਼ਾਲੀ ਯੋਜਨਾ ਅਤੇ ਇਸ ਨੂੰ ਹਰ ਪੱਧਰ ‘ਤੇ ਲਾਗੂ ਕਰਨਾ ਅਜਿਹੀਆਂ ਰੁਕਾਵਟਾਂ ਨੂੰ ਰੋਕ ਸਕਦਾ ਹੈ। ਇਹ ਨਾ ਸਿਰਫ ਸਪਲਾਈ ਲੜੀ ਨੂੰ ਸੁਚਾਰੂ ਬਣਾਏਗੀ, ਜੋ ਕਿ ਖਪਤਕਾਰਾਂ ਨੂੰ ਜ਼ਰੂਰੀ ਖਾਣ ਪੀਣ ਦੀਆਂ ਚੀਜ਼ਾਂ ਖਰੀਦਣ ਵਿੱਚ ਸਹਾਇਤਾ ਕਰੇਗੀ, ਬਲਕਿ ਉਨ੍ਹਾਂ ਕਿਸਾਨਾਂ ਨੂੰ ਵੀ ਭੋਜਨ ਦੇਵੇਗੀ ਜੋ ਸਦੀਆਂ ਤੋਂ ਇਸ ਵਿਸ਼ਾਲ ਦੇਸ਼ ਨੂੰ ਭੋਜਨ ਦੇ ਰਹੇ ਹਨ। ਤੁਹਾਡੇ ਸਥਾਨ ਦੀ ਪਰਵਾਹ ਕੀਤੇ ਬਿਨਾਂ, ਇੱਕ ਕਿਸਾਨ ਹੋਣ ਦੇ ਨਾਤੇ ਜਾਂ ਖੇਤੀ ਨਾਲ ਜੁੜੇ ਹੋਏ, ਤੁਸੀਂ ਸ਼ਾਇਦ ਬਹੁਤ ਸਾਰੀਆਂ ਮੁਸ਼ਕਲਾਂ ਅਤੇ ਮਾਰਕੀਟ ਦੀਆਂ ਅਸਪੱਸ਼ਟਤਾਵਾਂ ਨਾਲ ਵੀ ਨਜਿੱਠ ਰਹੇ ਹੋ। ਤੁਹਾਡੀਆਂ ਬਹੁਤੀਆਂ ਸਮੱਸਿਆਵਾਂ ਅਤੇ ਖੇਤਾਂ, ਖੇਤੀਬਾੜੀ ਅਤੇ ਬਾਜ਼ਾਰ ਨਾਲ ਜੁੜੀਆਂ ਸਮੱਸਿਆਵਾਂ ਲਈ ਆਪਣੀ ਖੇਤੀ ਕੋਲ ਉਚਿੱਤ ਹੱਲ ਹਨ। ਇਸ ਮਾੜੇ ਪੜਾਅ ਵਿੱਚ ਤੁਸੀਂ ਇਕੱਲੇ ਨਹੀਂ ਹੋ, ਅਸੀਂ ਤੁਹਾਡੇ ਨਾਲ ਖੜੇ ਹਾਂ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ