ਕਿਉਂ ਜ਼ਰੂਰੀ ਹੈ ਅੰਮ੍ਰਿਤ ਖੇਤੀ?

ਖੇਤੀ ਦੀ ਇਹ ਪ੍ਰਣਾਲੀ ਵਾਤਾਵਰਣ ਅਤੇ ਮਨੁੱਖੀ ਸਮਾਜ ਨੂੰ ਖ਼ੁਸ਼ਹਾਲ ਬਣਾਉਂਦੀ ਹੈ ਅਤੇ ਵਿਅਕਤੀ ਨੂੰ ਆਰਥਿਕ ਅਤੇ ਸਮਾਜਿਕ ਸਮਾਨਤਾ, ਖੁਸ਼ਹਾਲੀ, ਆਜ਼ਾਦੀ ਪ੍ਰਦਾਨ ਕਰਦੀ ਹੈ। ਜਿਸ ਨਾਲ ਹਵਾ, ਪਾਣੀ ਅਤੇ ਜ਼ਮੀਨ ਰਸਾਇਣਕ ਪ੍ਰਦੂਸ਼ਣ ਤੋਂ ਮੁਕਤ ਰਹਿੰਦੇ ਹਨ।ਖੁਰਾਕੀ ਪਦਾਰਥ ਹਾਨੀਕਾਰਕ ਰਸਾਇਣਾਂ ਤੋਂ ਮੁਕਤ ਹੁੰਦੇ ਹਨ, ਕਿਉਂਕਿ ਰਸਾਇਣਿਕ ਖਾਦ, ਕੀਟ ਨਾਸ਼ਕ ਦਵਾਈ ਆਦਿ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ|

ਇਸ ਦੇ ਨਿਮਨਲਿਖਤ ਫ਼ਾਇਦੇ ਹਨ

 • ਇਸ ਨਾਲ ਹਵਾ, ਪਾਣੀ ਅਤੇ ਜ਼ਮੀਨ ਰਸਾਇਣਕ ਪ੍ਰਦੂਸ਼ਣ ਤੋਂ ਮੁਕਤ ਰਹਿੰਦੇ ਹਨ।
 • ਇਸ ਨਾਲ ਵਾਤਾਵਰਣ ਵਿੱਚ ਕਾਰਬਨ ਦਾ ਫੈਲਾਅ ਘੱਟ ਅਤੇ ਗ੍ਰਾਹਕਤਾ ਵਧੇਰੇ ਹੁੰਦੀ ਹੈ। ਅਜਿਹਾ ਹੋਣ ਨਾਲ ਧਰਤੀ ਦਾ ਤਾਪਮਾਨ ਨਹੀਂ ਵਧਦਾ।
 • ਜੈਵ ਵਿਵਿਧਤਾ ਵਧਣ ਨਾਲ ਫਿਜ਼ੂਲ ਵਸਤਾਂ (ਪੱਤੇ, ਛਿਲਕੇ, ਬਚਿਆ ਖਾਣਾ, ਮ੍ਰਿਤਕ ਜੀਵਜੰਤੂ, ਗੋਬਰ ਆਦਿ) ਦੇ ਸਹੀ ਉਪਯੋਗ ਨਾਲ ਵਾਤਾਵਰਣ ਦਾ ਤਾਣਾਬਾਣਾ ਮਜ਼ਬੂਤ ਬਣਦਾ ਹੈ।
 • ਇਸ ਪ੍ਰਣਾਲੀ ਵਿੱਚ ਲਾਗਤ ਅਤੇ ਮਿਹਨਤ ਘੱਟ ਜਾਂਦੀ ਹੈ।
 • ਖੁਰਾਕੀ ਪਦਾਰਥ ਹਾਨੀਕਾਰਕ ਰਸਾਇਣਾਂ ਤੋਂ ਮੁਕਤ ਹੁੰਦੇ ਹਨ, ਕਿਉਂਕਿ ਰਸਾਇਣਿਕ ਖਾਦ, ਕੀਟ ਨਾਸ਼ਕ ਦਵਾਈ ਆਦਿ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ।
 • ਪਾਣੀ ਦੀ ਬੱਚਤ ਹੁੰਦੀ ਹੈ।
 • ਚੌਗਿਰਦੇ ਦੀ ਸੁੰਦਰਤਾ ਵਧਦੀ ਹੈ।
 • ਇਸ ਨਾਲ ਅਵਿਵਸਥਾ ਘੱਟ ਹੁੰਦੀ ਹੈ।
 • ਜੈਵਿਕ ਕੂੜੇ, ਜਿਸ ਨੂੰ ਫਿਜ਼ੂਲ ਸਮਝ ਕੇ ਸੁੱਟ ਦਿੱਤਾ ਜਾਂਦਾ ਹੈ, ਦੀ ਯੋਗ ਵਰਤੋਂ ਹੁੰਦੀ ਹੈ।

ਕੌਣ ਕਰ ਸਕਦਾ ਹੈ ਅੰਮ੍ਰਿਤ ਖੇਤੀ?

ਵਾਤਾਵਰਣ ਜਾਂ ਆਪਣੀ ਸਿਹਤ ਤੇ ਸੁਰੱਖਿਆ ਪ੍ਰਤੀ ਸੰਵੇਦਨਸ਼ੀਲ ਕੋਈ ਵੀ ਵਿਅਕਤੀ ਇਸ ਨੂੰ ਕਰ ਸਕਦਾ ਹੈ। ਉਪਜਾਊ ਅਤੇ ਤੰਦਰੁਸਤ ਖੇਤੀ ਦੇ ਇਨ੍ਹਾਂ ਤਰੀਕਿਆਂ ਨੂੰ ਕਿਸਾਨ, ਨੌਕਰੀਪੇਸ਼ਾ, ਵਪਾਰੀ, ਘਰੇਲੂ ਮਹਿਲਾਵਾਂ, ਵਿਦਿਆਰਥੀ, ਬਜ਼ੁਰਗ, ਅਨਪੜ ਆਦਿ ਕੋਈ ਵੀ ਕਰ ਸਕਦਾ ਹੈ।

ਕਦੋਂ ਸ਼ੁਰੂ ਕਰਨੀ ਚਾਹੀਦੀ ਹੈ ਅੰਮ੍ਰਿਤ ਖੇਤੀ ?

ਜਦੋਂ ਵਾਤਾਵਰਣ ਜਾਂ ਖ਼ੁਦ ਦੀ ਹੋਂਦ ਲਈ ਵੱਧਦੇ ਜਾ ਰਹੇ ਖ਼ਤਰਿਆਂ ਨੂੰ ਰੋਕਣ ਲਈ ਮਨ ਵਿੱਚ ਕੁੱਝ ਕਰਨ ਦੀ ਇੱਛਾ ਪੈਦਾ ਹੁੰਦੀ ਹੈ, ਉਹੀ ਸਮਾਂ ਇਹ ਪ੍ਰਣਾਲੀ ਅਪਨਾਉਣ ਦਾ ਸਹੀ ਸਮਾਂ ਹੈ। ਸੂਚਨਾ ਤਕਨੀਕ ਦੇ ਇਸ ਦੌਰ ਵਿੱਚ ਤੁਹਾਡੇ ਅੰਦਰ ਕਦੇ ਵੀ ਇਹ ਇੱਛਾ ਪੈਦਾ ਹੋ ਸਕਦੀ ਹੈ। ਤਾਂ ਤਿਆਰ ਰਹੋ।

ਕਿੱਥੇ ਸ਼ੁਰੂ ਕਰਨੀ ਚਾਹੀਦੀ ਹੈ ਅੰਮ੍ਰਿਤ ਖੇਤੀ ?

ਇਸ ਨੂੰ ਸ਼ੁਰੂ ਕਰਨ ਲਈ ਵੱਡੇ ਖੇਤ ਜਾਂ ਢੇਰ ਸਾਰੇ ਉਪਕਰਣਾਂ ਦੀ ਲੋੜ ਨਹੀਂ ਹੈ। ਤੁਸੀਂ ਆਪਣੇ ਘਰ ਜਾਂ ਕਾਰਜਸਥਾਨ ਦੇ ਆਲੇਦੁਆਲੇ ਵੀ, ਕੁੱਝ ਸੁਖਾਲੇ ਪ੍ਰਯੋਗ ਕਰ ਕੇ ਵੇਖ ਸਕਦੇ ਹੋ। ਆਲੇਦੁਆਲੇ ਦੇ ਕੁਦਰਤੀ ਵਸੀਲਿਆਂ ਦੀ ਵਰਤੋਂ ਕਰ ਕੇ ਤੁਸੀਂ ਇਸ ਦਿਸ਼ਾ ਵਿੱਚ ਕਦਮ ਵਧਾ ਸਕਦੇ ਹੋ। ਚੇਤੇ ਰੱਖੋ ਕਿ ਪੌਦਿਆਂ ਲਈ ਸੂਰਜਪ੍ਰਕਾਸ਼, ਉਪਜਾਊ ਮਿੱਟੀ, ਪਾਣੀ ਦੀ ਯਕੀਨੀ ਉਪਲੱਬਧਤਾ, ਸੁਰੱਖਿਆ ਅਤੇ ਦੇਖਭਾਲ ਬਹੁਤ ਜ਼ਰੂਰੀ ਹੈ। ਇਸ ਲਈ ਇਨ੍ਹਾਂ ਦੀ ਉਪਲੱਬਧਤਾ ਅਨੁਸਾਰ ਹੀ ਪ੍ਰਯੋਗ ਅਤੇ ਸਥਾਨ ਦੀ ਚੋਣ ਕਰੋ।

ਕਿਵੇਂ ਸ਼ੁਰੂ ਕੀਤੀ ਜਾਵੇ ਅੰਮ੍ਰਿਤ ਖੇਤੀ ?

 1. ਖੇਤੀ ਦੇ ਪੁਰਾਣੇ ਕੁਦਰਤੀ ਤਰੀਕਿਆਂ ਅਤੇ ਵਿਗਿਆਨਕ ਢੰਗਾਂ ਬਾਰੇ ਜਾਣਕਾਰੀ ਜਮ੍ਹਾਂ ਕਰੋ।
 2. ਆਪਣੇ ਆਲੇਦੁਆਲੇ ਉਪਲੱਬਧ ਕੁਦਰਤੀ ਵਸੀਲਿਆਂ ਦੀ ਸੂਚੀ ਬਣਾਓ।
 3. ਤੁਹਾਡੇ ਕੋਲ ਉਪਲੱਬਧ ਸਥਾਨ ਅਤੇ ਕੁਦਰਤੀ ਵਸੀਲਿਆਂ ਦੇ ਆਧਾਰ ਤੇ ਪ੍ਰਯੋਗ ਨੂੰ ਚੁਣੋ।
 4. ਤੁਸੀਂ ਵਿਅਕਤੀਗਤ ਸਮਾਂ ਕਿੰਨਾ ਦੇ ਸਕੋਗੇ, ਉਸ ਆਧਾਰ ਤੇ ਕੰਮ ਦੀ ਸ਼ੁਰੂਆਤ ਕਰੋ।

ਅੰਮ੍ਰਿਤ ਖੇਤੀ ਦੇ ਅਹਿਮ ਸੂਤਰ

 • ਉਪਲੱਬਧ ਕੁਦਰਤੀ ਵਸੀਲਿਆਂ ਦਾ ਸਰਵੋਤਮ ਉਪਯੋਗ ਕਰਨਾ।
 • ਪੌਦਿਆਂ ਦੇ ਅੰਗਾਂ ਅਤੇ ਉਨ੍ਹਾਂ ਦੇ ਕਾਰਜਾਂ ਦਾ ਪ੍ਰਬੰਧ ਕਰਨਾ।
 • ਉਨ੍ਹਾਂ ਦੇ ਰਸਾਇਣਿਕ ਸ਼ਸਤਰ, ਭੌਤਿਕ ਸ਼ਸਤਰ, ਸਰੀਰਕ ਸ਼ਸਤਰ, ਜੀਵ ਸ਼ਸਤਰ, ਭੂਮੀ ਸ਼ਸਤਰ ਦਾ ਖ਼ੁਦ ਅਭਿਆਸ ਕਰਨਾ।
 • ਹੋਰ ਪ੍ਰਭਾਵਕਾਰੀ ਵਸਤਾਂ ਦਾ ਪ੍ਰਬੰਧ ਕਰਨਾ।

ਕੁਦਰਤੀ ਵਸੀਲੇ ਕੀ ਹੁੰਦੇ ਹਨ?

ਕੁਦਰਤ ਤੋਂ ਮਿਲਣ ਵਾਲੀਆਂ ਸਹੂਲਤਾਂ ਅਤੇ ਵਸਤਾਂ ਨੂੰ ਹੀ ਕੁਦਰਤੀ ਵਸੀਲੇ ਆਖਿਆ ਜਾਂਦਾ ਹੈ। ਇਨ੍ਹਾਂ ਵਿੱਚੋਂ ਕੁੱਝ ਇਸ ਪ੍ਰਕਾਰ ਹਨ

 • ਸੂਰਜਪ੍ਰਕਾਸ਼ ਅਤੇ ਤਾਪ
 • ਹਵਾ ਚ ਸ਼ਾਮਲ ਸ਼ੁੱਧ ਹਵਾ
 • ਪਾਣੀ ਅਤੇ ਉਸ ਦੇ ਗੁਣ
 • ਮਿੱਟੀ
 • ਰੁੱਖਾਂਪੌਦਿਆਂ ਤੋਂ ਮਿਲਣ ਵਾਲੇ ਪਦਾਰਥ
 • ਪਸ਼ੂਆਂ ਤੋਂ ਮਿਲਣ ਵਾਲੇ ਪਦਾਰਥ
 • ਪੰਛੀ ਅਤੇ ਉਨਾਂ ਵਲੋਂ ਕੀਤੇ ਜਾਣ ਵਾਲੇ ਕੰਮ
 • ਸੂਖਮਜੀਵ
 • ਮਨੁੱਖੀ ਸਰੀਰ ਅਤੇ ਦਿਮਾਗ
 • ਗੁਰੂਤਾਖਿੱਚ
 • ਚੁੰਬਕੀਖੇਤਰ
 • ਆਪਣਾ ਖ਼ੁਦ ਦਾ ਸਮਾਂ
 • ਵਾਤਾਵਰਣ ਦੀ ਸਿੱਲ

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ