spray

ਕਿਵੇਂ ਕਰੀਏ ਜੈਵਿਕ ਤਰੀਕੇ ਨਾਲ ਕੀਟਾਂ ਦੀ ਰੋਕਥਾਮ- ਦਸ਼ਪਰਣੀ ਅਰਕ

ਇਨ੍ਹਾਂ ਸਾਰੇ ਤਰ੍ਹਾਂ ਦੇ ਰਸ ਚੂਸਣ ਵਾਲੇ ਕੀਟਾਂ ਜਿਵੇਂ ਤੇਲਾ, ਚੇਪਾ ਆਦਿ ਦੀ ਰੋਕਥਾਮ ਲਈ ਦਸ਼ਪਰਣੀ ਅਰਕ ਦੀ ਵਰਤੋਂ ਕੀਤੀ ਜਾਂਦੀ ਹੈ। ਜਾਣੋ ਇਸ ਨੂੰ ਬਣਾਉਣ ਅਤੇ ਵਰਤਣ ਦੀ ਵਿਧੀ ਬਾਰੇ।

ਸਮੱਗਰੀ:

200 ਲੀਟਰ ਪਾਣੀ

2 ਕਿੱਲੋ ਕਰੰਜ ਦੇ ਪੱਤੇ

2 ਕਿੱਲੋ ਸੀਤਾਫਲ ਦੇ ਪੱਤੇ

2 ਕਿੱਲੋ ਧਤੂਰੇ ਦੇ ਪੱਤੇ

2 ਕਿੱਲੋ ਤੁਲਸੀ ਦੇ ਪੱਤੇ

2 ਕਿੱਲੋ ਪਪੀਤੇ ਦੇ ਪੱਤੇ

2 ਕਿੱਲੋ ਗੇਂਦੇ ਦੇ ਪੱਤੇ

2 ਕਿੱਲੋ ਗਾਂ ਦਾ ਗੋਬਰ

500 ਗ੍ਰਾਮ ਤਿੱਖੀ ਹਰੀ ਮਿਰਚ

200 ਗ੍ਰਾਮ ਅਦਰਕ

5 ਕਿਲੋ ਨਿੰਮ ਦੇ ਪੱਤੇ

2 ਕਿੱਲੋ ਬੇਲ ਦੇ ਪੱਤੇ

2 ਕਿੱਲੋ ਕਨੇਰ ਦੇ ਪੱਤੇ

10 ਲੀਟਰ ਗਊ-ਮੂਤਰ

500 ਗ੍ਰਾਮ ਤੰਬਾਕੂ ਪੀਸ ਕੇ

500 ਗ੍ਰਾਮ ਲਸਣ

500 ਗ੍ਰਾਮ ਹਲਦੀ ਪੀਸੀ ਹੋਈ

ਬਣਾਉਣ ਦੀ ਵਿਧੀ:

ਸਭ ਤੋਂ ਪਹਿਲਾਂ ਪਲਾਸਟਿਕ ਦੇ ਡਰੰਮ ਵਿੱਚ 200 ਲੀਟਰ ਪਾਣੀ ਪਾਓ।

ਉਸ ਤੋਂ ਬਾਅਦ ਨਿੰਮ, ਸੀਤਾ ਫਲ, ਧਤੂਰਾ, ਬੇਲ, ਤੁਲਸੀ, ਪਪੀਤਾ, ਕਰੰਜ, ਗੇਂਦੇ ਦੇ ਪੱਤਿਆਂ ਨੂੰ ਕੁੱਟ ਕੇ ਪਾਓ ਅਤੇ ਇਸ ਨੂੰ ਡੰਡੇ ਨਾਲ ਹਿਲਾਓ।

ਫਿਰ ਦੂਸਰੇ ਦਿਨ ਤੰਬਾਕੂ, ਮਿਰਚ, ਲਸਣ, ਅਦਰਕ ਅਤੇ ਹਲਦੀ ਪਾਓ।

ਇਸ ਨੂੰ ਡੰਡੇ ਨਾਲ ਹਿਲਾ ਕੇ ਜਾਲੀਦਾਰ ਕੱਪੜੇ ਨਾਲ ਬੰਦ ਕਰ ਦਿਓ।

ਇਸ ਨੂੰ 40 ਦਿਨ ਛਾਂ ਵਿੱਚ ਰਹਿਣ ਦਿਓ, ਪਰ ਇਸ ਅਰਕ ਨੂੰ ਸਵੇਰ-ਸ਼ਾਮ ਹਿਲਾਉਂਦੇ ਰਹੋ।

ਵਰਤਣ ਦੀ ਅਵਧੀ: ਦਸ਼ਪਰਣੀ ਅਰਕ ਦੀ ਵਰਤੋਂ ਛੇ ਮਹੀਨੇ ਤੱਕ ਕਰ ਸਕਦੇ ਹੋ।

ਸਾਵਧਾਨੀਆਂ: 

ਦਸ਼ਪਰਣੀ ਅਰਕ ਨੂੰ ਛਾਂ ਵਿੱਚ ਰੱਖੋ।

ਅਰਕ ਨੂੰ ਸਵੇਰ-ਸ਼ਾਮ ਹਿਲਾਉਣਾ ਨਾ ਭੁੱਲੋ।

ਛਿੜਕਾਅ:

5 ਤੋਂ 8 ਲੀਟਰ ਦਸ਼ਪਰਣੀ ਅਰਕ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ‘ਤੇ ਛਿੜਕਾਅ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ