ਕਿਵੇਂ ਕਰੀਏ ਨਰਮੇ ਵਿੱਚ ਜੂੰ ਦੀ ਰੋਕਥਾਮ

ਜੂੰ ਦੀ ਰੋਕਥਾਮ ਦੇ ਲਈ ਖੱਟੀ ਲੱਸੀ ਜਾਂ ਨਿੰਮ ਤੇਲ ਦੀ ਸਪਰੇਅ ਕੀਤੀ ਜਾਂਦੀ ਹੈ। ਫ਼ਸਲ ਦੇ ਉੱਪਰ 15 ਜਾਂ ਇਸ ਤੋਂ ਵੀ ਜ਼ਿਆਦਾ ਦਿਨ ਪੁਰਾਣੀ 4-6 ਲੀਟਰ ਖੱਟੀ ਲੱਸੀ ਜਾਂ 1 ਲੀਟਰ ਨਿੰਮ ਦੇ ਤੇਲ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

spider_mite_injury_on_cotton_leaf_louisiana_state_university

ਇਸ ਤੋਂ ਇਲਾਵਾ 40 ਗ੍ਰਾਮ ਹਿੰਗ ਨੂੰ ਪਾਣੀ ਦੇ ਵਿੱਚ ਪਾ ਕੇ ਉਬਾਲੋ। ਇਹ ਹਿੰਗ ਪਾਓੂਡਰ ਦੇ ਰੂਪ ਵਿੱਚ ਨਹੀ ਹੋਣੀ ਚਾਹੀਦੀl ਜੋ ਹਿੰਗ ਗੂੰਦ ਦੇ ਰੂਪ ਵਿੱਚ ਹੁੰਦੀ ਹੈ ਉਸ ਦੀ ਵਰਤੋਂ ਕਰਨੀ ਚਾਹੀਦੀ ਹੈ ।

cottonipm4

ਇਸ ਨੂੰ 100 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ