ਜਾਣੋ ਕਿਵੇਂ ਹੈ ਐਲੋਵੇਰਾ ਸਾਡੇ ਲਈ ਫਾਇਦੇਮੰਦ

ਐਲੋਵੀਰਾ ਦੀ ਵਰਤੋਂ ਮੂੰਹ ਤੇ ਲਾਉਣ ਲਈ ਬਹੁਤ ਕੀਤੀ ਹੋਵੇਗੀ ਪਰ ਇਕ ਰਿਸਰਚ ਵਿਚ ਏਹੇ ਸਾਬਿਤ ਕੀਤਾ ਗਿਆ ਹੈ, ਕਿ ਐਲੋਵੀਰਾ ਸ਼ੂਗਰ ਦੇ ਮਰੀਜਾਂ ਲਈ ਬਹੁਤ ਵਧੀਆ ਇਲਾਜ ਹੈ। ਐਲੋਵੇਰਾ ਵਿੱਚ ਇਮੋਡੀਨ ਹੁੰਦਾ ਹੈ ਜਿਹੜਾ ਸ਼ਰੀਰ ਵਿੱਚ ਗਲੂਕੋਜ਼ ਦੀ ਮਾਤਰਾ ਨੂੰ ਘੱਟ ਕਰਦਾ ਹੈ। ਰੋਜ ਇਸਦੀ ਵਰਤੋਂ ਨਾਲ ਸਾਡੇ ਸ਼ਰੀਰ ਨੂੰ 2 ਤਰ੍ਹਾਂ ਦੇ ਫਾਈਬਰ ਮਿਲਦੇ ਹਨ। ‘ਮੀਯੂਸਿਲੇਜ਼ ਅਤੇ ਗਲੋਕੋਮੇਨੰਨ’ ਇਹ ਭਾਰ ਘਟਾਉਂਦੇ ਹਨ। ਇਸ ਤੋਂ ਇਲਾਵਾ ਕ੍ਰੋਮੀਅਮ ਅਤੇ ਮੈਗਨੀਜ਼ ਤੱਤ ਵੀ ਹੁੰਦੇ ਹਨ,ਜੋ ਸ਼ਰੀਰ ਨੂੰ ਡਾਇਬਟੀਜ਼ ਤੋਂ ਬਚਾਉਂਦੇ ਹਨ। ਸ਼ੁੱਧ ਐਲੋਵੀਰਾ ਦੀ ਵਰਤੋਂ ਸਾਡੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਰੋਜ 2 ਚਮਚ ਐਲੋਵੀਰਾ 2 ਮਹੀਨੇ ਵਿੱਚ ਸ਼ੂਗਰ ਦੀ ਮਾਤਰਾ ਨੂੰ 50% ਤਕ ਘੱਟ ਕਰ ਦਿੰਦਾ ਹੈ। ਜਖ਼ਮ ਤੇ ਇਸਦੀ ਵਰਤੋਂ ਨਾਲ ਦਰਦ ਅਤੇ ਜਖ਼ਮ ਦੋਨਾਂ ਨੂੰ ਆਰਾਮ ਮਿਲਦਾ ਹੈ। ਐਲੋਵੀਰਾ ਇਕ ਅਜਿਹੀ ਦਵਾਈ ਹੈ, ਜੋ ਸਾਡੀ ਸਿਹਤ ਦੀ ਸੁਰੱਖਿਆ ਲਈ ਬਹੁਤ ਲਾਭਦਾਇਕ ਹੈ। ਇਸ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਖ਼ਤਮ ਹੋ ਜਾਂਦੀਆਂ ਹਨ। ਇਹ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੈ।

ਐਲੋਵੀਰਾ ਦੇ ਕੁਦਰਤੀ ਫਾਇਦੇ
• ਐਲੋਵੀਰਾ ਚੇਹਰੇ ਤੇ ਲਗਾਉਣ ਨਾਲ ਚੇਹਰਾ ਸੁੰਦਰ ਰਹਿੰਦਾ ਹੈ
• ਪੀਲੀਆ ਰੋਗ ਨਾਲ ਪੀੜਿਤ ਰੋਗੀ ਲਈ ਵੀ ਐਲੋਵੀਰਾ ਫਾਇਦੇਮੰਦ ਹੈ
• ਸਿਰ ਦਰਦ ਤੋਂ ਆਰਾਮ ਮਿਲਦਾ ਹੈ
• ਐਲੋਵੀਰਾ ਨੂੰ ਵਾਲਾਂ ਤੇ ਲਗਾਉਣ ਨਾਲ ਵਾਲ ਮਜਬੂਤ ਰਹਿੰਦੇ ਹਨ
• ਮੋਟਾਪਾ ਘੱਟਦਾ ਹੈ
• ਸ਼ੁਗਰ ਦੇ ਮਰੀਜਾਂ ਲਈ ਬਹੁਤ ਫਾਇਦੇਮੰਦ ਹੈ
• ਸੱਟ ਵਾਲੀ ਜਗ੍ਹਾ ਤੇ ਵੀ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ
• ਐਲੋਵੀਰਾ ਦਾ ਜੂਸ ਖੂਨ ਵਿੱਚ ਹੀਮੋਗਲੋਬਿਨ ਦੀ ਕਮੀ ਨੂੰ ਦੂਰ ਕਰਦਾ ਹੈ
• ਮੱਛਰ ਕੱਟਣ ਨਾਲ ਹੋਣ ਵਾਲੀ ਇਨਫੈਕਸ਼ਨ ਨੂੰ ਵੀ ਖਤਮ ਕਰਦਾ ਹੈ
• ਜੋੜਾਂ ਦੇ ਦਰਦ ਨੂੰ ਵੀ ਖ਼ਤਮ ਕਰਦਾ ਹੈ
• ਗੰਜੇਪਨ ਦੀ ਸਮੱਸਿਆਂ ਨੂੰ ਵੀ ਖਤਮ ਕਰਦਾ ਹੈ
• ਕਬਜ ਨੂੰ ਦੂਰ ਕਰਦਾ ਹੈ

ਬੁਰੇ ਪ੍ਰਭਾਵ

ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕੇ ਕਿਸੇ ਵੀ ਚੀਜ ਦੀ ਵੱਧ ਵਰਤੋਂ ਚੰਗੀ ਨਹੀਂ ਹੁੰਦੀ। ਇੰਜ ਵੀ ਹੋ ਸਕਦਾ ਹੈ, ਕਿ ਐਲੋਵੇਰਾ ਤੁਹਾਡੇ ਸ਼ਰੀਰ ਜਾਂ ਚਮੜੀ ਨੂੰ ਸਹੀ ਨਾ ਲੱਗੇ ਅਤੇ ਤੁਹਾਨੂੰ ਇਸਦੇ ਬੁਰੇ ਪ੍ਰਭਾਵ ਦਿਖਣ। ਕਈ ਲੋਕਾਂ ਨੂੰ ਇਸ ਨਾਲ ਅਲਰਜੀ ਵੀ ਹੋ ਜਾਂਦੀ ਹੈ। ਇਹ ਅਲਰਜੀ ਉਨ੍ਹਾਂ ਲੋਕ ਨੂੰ ਹੁੰਦੀ ਹੈ, ਜਿਹੜੇ ਲੀਲੀਐਸੀ ਫੈਮਿਲੀ (ਐਲੋਵੀਰਾ ਇਸੇ ਫ਼ਮੀਲੀ ਦਾ ਹੁੰਦਾ ਹੈ) ਨਾਲ ਐਲਰਜਿਕ ਹੁੰਦੇ ਹਨ। ਐਲੋਵੀਰਾ ਦੀ ਵਰਤੋਂ ਨਾਲ ਤੁਹਾਨੂੰ ਡਾਇਰੀਆ(ਦਸਤ)ਹੋ ਸਕਦਾ ਹੈ। ਇਸ ਦੇ ਰਸ ਵਿੱਚ ‘ਏਂਥਰਾਕਵਿਨੋਨ’ ਨਾਮ ਦਾ ਇੱਕ ਪਦਾਰਥ ਹੁੰਦਾ ਹੈ। ਜਿਸ ਕਾਰਨ ਇਸ ਦੀ ਵਰਤੋਂ ਕਰਨ ਵਾਲਾ ਡਾਇਰੀਆ ਦੀ ਲਪੇਟ ਵਿੱਚ ਆ ਸਕਦਾ ਹੈ। ਐਲੋਵੀਰਾ ਦਾ ਰਸ ਸਾਵਧਾਨੀ ਨਾਲ ਨਾ ਪੀਤਾ ਜਾਵੇ ਤਾਂ ਐਲਰਜੀ ਹੋ ਸਕਦੀ ਹੈ। ਇਸ ਦੀ ਵਰਤੋਂ ਨਾਲ ਚਮੜੀ ‘ਤੇ ਦਾਣੇ, ਪਿੱਤ, ਖੁਜਲੀ ਜਾਂ ਸੀਨੇ ਵਿੱਚ ਦਰਦ, ਸਾਹ ਲੈਣ ‘ਚ ਮੁਸ਼ਕਲ, ਗਲੇ ਵਿੱਚ ਜਲਨ ਵਰਗੇ ਲੱਛਣ ਐਲੋਵੀਰਾ ਦੇ ਇਸਤੇਮਾਲ ਨਾਲ ਹੋ ਸਕਦੇ ਹਨ। ਇਸ ਤੋਂ ਇਲਾਵਾ ਜੋ ਔਰਤਾਂ ਗਰਭਵਤੀ ਹੋਣ ਜਾਂ ਬੱਚੇ ਨੂੰ ਦੁੱਧ ਪਿਲਾ ਰਹੀਆਂ ਹੋਣ, ਉਨ੍ਹਾਂ ਔਰਤਾਂ ਨੂੰ ਭੁੱਲ ਕੇ ਵੀ ਐਲੋਵੀਰਾ ਦੇ ਜੂਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਗਰਭਵਤੀ ਔਰਤਾਂ ਦੀ ਬੱਚੇਦਾਨੀ ਦੇ ਸੁੰਗੜਨ ਦਾ ਖਤਰਾ ਰਹਿੰਦਾ ਹੈ ਤੇ ਇਸ ਨਾਲ ਗਰਭਪਾਤ ਜਾਂ ਜਨਮ ਦੋਸ਼ ਹੋ ਸਕਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ