ਡਰੋਨ

ਡਰੋਨ ਦੀ ਖੇਤੀਬਾੜੀ ਵਿੱਚ ਭੂਮਿਕਾ ਅਤੇ ਮਿਲਣ ਵਾਲੀਆਂ ਸਰਕਾਰੀ ਸਬਸਿਡੀਆਂ

ਆਪਣੇ ਖੇਤਾਂ ਦਾ ਲਗਾਤਾਰ ਨਿਰੀਖਣ ਕਰਨਾ ਇੱਕ ਬਹੁਤ ਹੀ ਸਮਾਂ ਲੈਣ ਵਾਲਾ ਅਤੇ ਮੁਸ਼ਕਿਲ ਭਰਿਆ ਕੰਮ ਹੈ। ਕਲਪਨਾ ਕਰੋ ਕਿ ਖੇਤਾਂ ਵਿੱਚ ਘੁੰਮ-ਘੁੰਮ ਕੇ ਨਿਰੀਖਣ ਕਰਨ ਦੀ ਜਗ੍ਹਾ ਜੇਕਰ ਤੁਸੀਂ ਇੱਕ ਥਾਂ ਬੈਠ ਕੇ ਆਪਣੇ ਖੇਤਾਂ ਦਾ ਨਿਰੀਖਣ ਕਰ ਪਾਓ। ਸੁਣਨ ਵਿੱਚ ਬਹੁਤ ਦਿਲਚਸਪ ਲੱਗਦਾ ਹੈ, ਹੈ ਨਾ? ਅੱਜ ਦੇ ਸਮੇਂ ਵਿੱਚ, ਟੈਕਨੋਲੋਜੀ ਦਾ ਵਿਕਾਸ ਰੋਜ਼ਾਨਾ ਦੇ ਕੰਮਾਂ ਨੂੰ ਘੱਟ ਮਿਹਨਤੀ ਬਣਾ ਕੇ ਮਨੁੱਖਤਾ ਲਈ ਵਰਦਾਨ ਸਾਬਤ ਹੋਇਆ ਹੈ।

ਇੰਟਰਨੈੱਟ, ਸਮਾਰਟਫ਼ੋਨ, ਬਿਜਲੀ, ਡਰੋਨ, ਰੋਬੋਟ ਅਤੇ ਕੰਪਿਊਟਰ ਆਦਿ ਵਰਗੇ ਟੈਕਨਾਲੋਜੀ ਦੇ ਅਵਿਸ਼ਕਾਰਾਂ ਨੇ ਇੱਕ ਮਨੁੱਖ ਦੀ ਜ਼ਿੰਦਗੀ ਨੂੰ ਸੁਖਾਲਾ ਕਰ ਦਿੱਤਾ ਹੈ। ਖੇਤੀਬਾੜੀ ਨੂੰ ਸੁਧਾਰਨ ਅਤੇ ਸੁਖਾਲਾ ਕਰਨ ਲਈ ਆਧੁਨਿਕ ਖੇਤੀਬਾੜੀ ਟੈਕਨਾਲੋਜੀ ਨੂੰ ਰੋਜ਼ਾਨਾ ਖੇਤੀਬਾੜੀ ਦੀਆ ਗਤੀਵਿਧੀਆਂ ਵਿੱਚ ਸ਼ਾਮਿਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਹਨਾਂ ਖੇਤੀਬਾੜੀ ਟੈਕਨਾਲੋਜੀਆਂ ਦੇ ਵਿੱਚੋਂ ਇੱਕ ਹੈ ਡਰੋਨ ਦੀ ਕਾਢ। ਡਰੋਨ ਇੱਕ ਹਵਾਈ ਵਾਹਨ ਹੈ ਜਿਸ ਨੂੰ ਮਨੁੱਖੀ ਪਾਇਲਟ ਦੀ ਲੋੜ ਨਹੀਂ ਹੁੰਦੀ। ਇਹ ਘੁੰਮਣ ਵਾਲੇ ਬਲੇਡਾਂ ਦੀ ਮਦਦ ਨਾਲ ਹਵਾ ਨੂੰ ਹੇਠਾਂ ਧੱਕਦਾ ਹੈ ਜਿਸ ਨਾਲ ਇਹ ਹਵਾ ਦੇ ਵਿੱਚ ਉੱਡ ਪਾਉਂਦਾ ਹੈ। ਬਹੁਤ ਖੇਤਰਾਂ ਵਿੱਚ ਇਸ ਟੈਕਨਾਲੋਜੀ ਨੂੰ ਅਪਣਾਇਆ ਜਾ ਰਿਹਾ ਹੈ ਜਿਹਨਾਂ ਵਿੱਚ ਸਰਕਾਰ, ਫੌਜ, ਖੇਤੀਬਾੜੀ, ਫਿਲਮਾਂਕਣ ਆਦਿ ਸ਼ਾਮਲ ਹਨ। ਕਿਉਂਕਿ ਡਰੋਨ ਹਰ ਕੰਮ ਨੂੰ ਸੁਖਾਲਾ ਕਰਨ ਵਿੱਚ ਮਦਦ ਕਰਦਾ ਹੈ ਇਸ ਲਈ ਇਸਦੀ ਵਰਤੋਂ ਵਿਭਿੰਨ ਖੇਤਰਾਂ ਵਿੱਚ ਕੀਤੀ ਜਾ ਸਕਦੀ ਹੈ। 

ਡਰੋਨ ਦਾ ਇਸਤੇਮਾਲ ਇੱਕ ਸਟੀਕ ਖੇਤੀਬਾੜੀ ਉਪਕਰਣ ਦੇ ਵਜੋਂ ਕੀਤਾ ਜਾ ਸਕਦਾ ਹੈ ਜਿਸ ਨਾਲ ਅਸੀਂ ਖੇਤੀਬਾੜੀ ਪ੍ਰਬੰਧਨ ਜਿਵੇਂ ਕਿ ਵਿਸ਼ਲੇਸ਼ਣ, ਨਿਗਰਾਨੀ ਅਤੇ ਫ਼ਸਲਾਂ ਨੂੰ ਪਾਣੀ ਦੇਣ ਅਤੇ ਸਪਰੇਅ ਵਰਗੇ ਕੰਮ ਬਹੁਤ ਹੀ ਘੱਟ ਸਮੇਂ ਵਿੱਚ ਅਤੇ ਘੱਟ ਮਿਹਨਤ ਨਾਲ ਕਰ ਸਕਦੇ ਹਾਂ। ਜਦੋਂ ਕੋਈ ਕੰਮ ਸਹੀ ਸਮੇਂ ‘ਤੇ ਸਹੀ ਤਰੀਕੇ ਨਾਲ ਕੀਤਾ ਜਾਂਦਾ ਹੈ, ਤਾਂ ਕੰਮ ਵਧੇਰੇ ਕੁਸ਼ਲ ਅਤੇ ਪ੍ਰਭਾਵਸ਼ਾਲੀ ਹੁੰਦਾ ਹੈ, ਜਿਸ ਨਾਲ ਹੌਲੀ-ਹੌਲੀ ਸਮੇਂ ਅਤੇ ਪੈਸੇ ਦੀ ਵੀ ਬੱਚਤ ਹੁੰਦੀ ਹੈ। 

ਡਰੋਨ ਦੇ ਕੁੱਝ ਫਾਇਦੇ ਹਨ ਜੋ ਕਿਸਾਨਾਂ ਨੂੰ ਡਰੋਨ ਬਾਰੇ ਸਮਝਣ ਵਿੱਚ ਮਦਦ ਕਰਨਗੇ। 

ਲਾਭ: 

  1. ਫਸਲਾਂ ਦੀ ਨਿਗਰਾਨੀ ਕਿਸਾਨਾਂ ਨੂੰ ਨਦੀਨਾਂ, ਕੀੜੇ-ਮਕੌੜਿਆਂ ਦੇ ਹਮਲੇ ਜਾਂ ਭਾਰੀ ਬਰਸਾਤ ਵਰਗੀਆਂ ਗੰਭੀਰ ਸਥਿਤੀਆਂ ਤੋਂ ਖੇਤ ਨੂੰ ਬਚਾਉਣ ਦੇ ਲਈ ਖੇਤ ਦੀ ਨਿਯਮਤ ਤੌਰ ‘ਤੇ ਜਾਂਚ ਕਰਨ ਦੀ ਲੋੜ ਹੁੰਦੀ ਹੈ। ਜ਼ਮੀਨ ਨੂੰ ਸੁਰੱਖਿਅਤ ਰੱਖਣ ਲਈ ਕਿਸਾਨ ਖੁਦ ਖੇਤ ਦੇ ਵਿੱਚ ਜਾ ਕੇ ਨਿਰੀਖਣ ਕਰਨਾ ਪੈਂਦਾ ਹੈ, ਹਾਲਾਂਕਿ ਡਰੋਨ ਦੀ ਵਰਤੋਂ ਕਰਨ ਨਾਲ ਉਹ ਖੇਤ ਤੋਂ ਦੂਰ ਰਹਿ ਕੇ ਵੀ ਸਤਹਿ ਦੀ ਜਾਂਚ ਕਰ ਸਕਦੇ ਹਨ। 
  1. ਖਾਦਾਂ ਦਾ ਛਿੜਕਾਅ ਹਰ ਕਿਸਾਨ ਆਪਣੀ ਫ਼ਸਲ ਦਾ ਉਤਪਾਦਨ ਵਧਾਉਣਾ ਚਾਹੁੰਦਾ ਹੈ ਅਤੇ ਪੌਦਿਆਂ ਨੂੰ ਸਾਰੇ ਪੌਸ਼ਟਿਕ ਤੱਤ ਪ੍ਰਦਾਨ ਕਰਨਾ ਚਾਹੁੰਦਾ ਹੈ। ਇਸ ਕੰਮ ਨੂੰ ਪ੍ਰਾਪਤ ਕਰਨ ਲਈ ਕਿਸਾਨ ਖਾਦ ਪਾਉਣ ਵਿੱਚ ਸਖ਼ਤ ਮਿਹਨਤ ਕਰਦੇ ਹਨ ਜਿਸ ਨਾਲ ਸਮਾਂ ਵੀ ਜ਼ਿਆਦਾ ਲੱਗਦਾ ਹੈ ਪਰ ਇਹ ਕੰਮ ਡਰੋਨਾਂ ਰਾਹੀਂ ਬੜੀ ਤੇਜ਼ੀ ਨਾਲ ਕੀਤਾ ਜਾ ਸਕਦਾ ਹੈ। ਡਰੋਨ ਖਾਦ ਨੂੰ ਬਿਨਾਂ ਬਰਬਾਦ ਕੀਤੇ ਕੰਮ ਨੂੰ ਵਧੇਰੇ ਸੁਵਿਧਾਜਨਕ ਬਣਾ ਸਕਦੇ ਹਨ। 
  1. ਬੀਜ ਦੀ ਬਿਜਾਈ ਡਰੋਨ ਸੋਧੇ ਹੋਏ ਬੀਜ ਬੀਜਣ ਦੇ ਪ੍ਰਸਾਰਣ ਵਿੱਚ ਵੀ ਮਦਦ ਕਰਦੇ ਹਨ। ਪਹਿਲਾਂ ਕਿਸਾਨ ਪੂਰੇ ਖੇਤ ਵਿੱਚ ਬੀਜ ਦਾ ਛਿੱਟਾ ਦਿੰਦੇ ਸਨ, ਹੁਣ ਡਰੋਨ ਵੀ ਅਜਿਹਾ ਹੀ ਕਰ ਸਕਦੇ ਹਨ। 
  1. ਮੈਪਿੰਗ ਮੈਪਿੰਗ ਕਾਸ਼ਤ ਲਈ ਸਾਰੀ ਖੇਤੀਬਾੜੀ ਜ਼ਮੀਨ ਨੂੰ ਅਨੁਕੂਲ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਅਭਿਆਸ ਖੇਤ ਦੀ ਮੈਪਿੰਗ ਲਈ ਬਹੁਤ ਜ਼ਿਆਦਾ ਫਸਲਾਂ ਵਿੱਚ ਵਰਤਿਆ ਜਾਂਦਾ ਹੈ ਅਤੇ ਖੇਤਾਂ ਦੀ ਹਵਾਈ ਤਸਵੀਰ ਦੁਆਰਾ ਇਹ ਥਕਾਵਟ ਭਰਿਆ ਕੰਮ ਕਿਸਾਨਾਂ ਲਈ ਆਸਾਨ ਹੋ ਜਾਂਦਾ ਹੈ। 
  1. ਸਿੰਚਾਈ ਇੱਕ ਕਿਸਾਨ ਨੂੰ 0.65 ਏਕੜ ਦੀ ਸਿੰਚਾਈ ਦੇ ਲਈ ਇੱਕ ਦਿਨ ਦਾ ਸਮਾਂ ਲੱਗ ਜਾਂਦਾ ਹੈ। ਸਪ੍ਰਿੰਕਲਰ ਡਰੋਨ ਦੀ ਵਰਤੋਂ ਨਾਲ ਸ਼ਾਇਦ ਇਸ ਕੰਮ ਨੂੰ ਸਿਰਫ 2 ਮਿੰਟ ਲੱਗਣਗੇ। ਖੇਤੀਬਾੜੀ ਵਿੱਚ ਡਰੋਨਾਂ ਨੂੰ ਸ਼ਾਮਲ ਕਰਨ ਨਾਲ ਸਮਾਂ ਤਾਂ ਘੱਟ ਲੱਗਦਾ ਹੀ ਹੈ ਨਾਲ-ਨਾਲ ਪਾਣੀ ਦੀ ਵੀ ਬੱਚਤ ਵੀ ਹੁੰਦੀ ਹੈ। 
  1. ਪੌਦਿਆਂ ਦੀ ਸੁਰੱਖਿਆ ਕੀੜੇ, ਰੋਗਾਣੂ ਅਤੇ ਜਾਨਵਰਾਂ ਦੇ ਹਮਲਿਆਂ ਕਾਰਨ ਪੈਦਾਵਾਰ ਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ। ਇਸ ਦੇ ਲਈ ਕਿਸਾਨਾਂ ਨੂੰ ਹਮੇਸ਼ਾ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਉੱਥੇ ਸਰੀਰਕ ਤੌਰ ‘ਤੇ ਮੌਜੂਦ ਰਹਿ ਕੇ ਖੇਤ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਪਰ ਡਰੋਨ ਦੀ ਸਹਾਇਤਾ ਨਾਲ ਕੰਮ ਵੀ ਆਸਾਨ ਹੋ ਜਾਵੇਗਾ ਅਤੇ ਨੁਕਸਾਨ ਵੀ ਘੱਟ ਕੀਤਾ ਜਾ ਸਕਦਾ ਹੈ। 
  1. ਪੈਦਾਵਾਰ ਵਿੱਚ ਵਾਧਾ ਜਦੋਂ ਕਈ ਖੇਤੀ ਅਭਿਆਸਾਂ ਜਿਵੇਂ ਕਿ ਬਿਜਾਈ, ਸਿੰਚਾਈ ਅਤੇ ਖਾਦ ਦੀ ਵਰਤੋਂ ਵਧੇਰੇ ਆਸਾਨ ਹੋ ਜਾਂਦੀਆਂ ਹਨ, ਤਾਂ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ ਅਤੇ ਘੱਟ ਸਮੇਂ ਵਿੱਚ ਵੱਧ ਝਾੜ ਮਿਲਦਾ ਹੈ। 
  1. ਭੋਜਨ ਸੁਰੱਖਿਆ ਆਬਾਦੀ ਅਤੇ ਫਸਲ ਉਤਪਾਦਨ ਇੱਕ ਦੂਜੇ ਨਾਲ ਸਿੱਧੇ ਸੰਬੰਧ ਰੱਖਦੇ ਹਨ। ਮੰਗ ਨੂੰ ਪੂਰਾ ਕਰਨ ਲਈ, ਕਿਸਾਨਾਂ ਨੂੰ ਥੋੜ੍ਹੇ ਸਮੇਂ ਵਿੱਚ ਪੈਦਾਵਾਰ ਵਧਾਉਣੀ ਪੈਂਦੀ ਹੈ ਅਤੇ ਟੈਕਨਾਲੋਜੀ ਹੀ ਇਸ ਸਮੱਸਿਆ ਨੂੰ ਹੱਲ ਕਰ ਸਕੇਗੀ। ਡਰੋਨ ਘੱਟ ਸਮੇਂ ਵਿੱਚ ਉਤਪਾਦਨ ਵਧਾਉਣ ਦਾ ਇੱਕ ਤਰੀਕਾ ਹੈ ਕਿਉਂਕਿ ਇਹ ਹੇਠਾਂ ਦਿੱਤੇ ਫਾਇਦੇ ਪ੍ਰਦਾਨ ਕਰਦਾ ਹੈ। 

ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਪਹਿਲਕਦਮੀ 

ਸਰਕਾਰ ਵੱਖ-ਵੱਖ ਸੰਸਥਾਵਾਂ ਨੂੰ ਖੇਤੀਬਾੜੀ ਡਰੋਨ ਦੇ ਲਈ 100% ਤੱਕ ਸਬਸਿਡੀ ਦੇ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਆਪਣੇ ਖੇਤੀਬਾੜੀ ਅਭਿਆਸਾਂ ਵਿੱਚ ਡਰੋਨਾਂ ਨੂੰ ਸ਼ਾਮਿਲ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ। ਸਰਕਾਰ ਨੇ ਆਈ.ਸੀ.ਏ.ਆਰ., ਰਾਜ ਪੱਧਰੀ ਖੇਤੀਬਾੜੀ ਯੂਨੀਵਰਸਿਟੀਆਂ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਅਜਿਹੀਆਂ ਸੰਸਥਾਵਾਂ ਜੋ ਕਿਸਾਨਾਂ ਨੂੰ ਸਿਖਲਾਈ ਪ੍ਰਦਾਨ ਕਰਦੀਆਂ ਹਨ, ਨੂੰ 10 ਲੱਖ ਦੀ ਰਕਮ ਦੀ ਮਨਜ਼ੂਰੀ ਦਿੱਤੀ ਹੈ। 

  • ਹੋਰ ਸੰਸਥਾਵਾਂ ਜਿਵੇਂ ਕਿ ਕਿਸਾਨ ਉਤਪਾਦਕ ਸੰਗਠਨ ਕਿਸਾਨਾਂ ਨੂੰ ਡਰੋਨ ਦੇ ਕੰਮ ਨੂੰ ਪ੍ਰਦਰਸ਼ਿਤ ਕਰਨ ਲਈ 75% ਦੀ ਗ੍ਰਾਂਟ ਪ੍ਰਾਪਤ ਕਰ ਸਕਦੇ ਹਨ। 
  • ਇਸ ਤੋਂ ਇਲਾਵਾ, ਗ੍ਰਾਹਕ ਹਾਇਰਿੰਗ ਸੈਂਟਰ ਜੋ ਕਿਸਾਨਾਂ ਨੂੰ ਉਪਕਰਨ ਕਿਰਾਏ ‘ਤੇ ਦੇਣ ਵਿੱਚ ਮਦਦ ਕਰਦੇ ਹਨ, ਉਹਨਾਂ ਨੂੰ ਅਟੈਚਮੈਂਟ ਅਤੇ ਡਰੋਨ ਦੀ ਲਾਗਤ ਸਮੇਤ 50% ਸਬਸਿਡੀ ਦਿੱਤੀ ਜਾਵੇਗੀ। 

ਸਾਡਾ ਮੰਨਣਾ ਹੈ ਕਿ ਖੇਤੀਬਾੜੀ ਉਦਯੋਗ ਵਿੱਚ ਇਹ ਕ੍ਰਾਂਤੀ ਕਿਸਾਨਾਂ ਦੀ ਵਾਢੀ ਪ੍ਰਕਿਰਿਆ ਅਤੇ ਫਸਲੀ ਜੀਵਨ ਚੱਕਰ ਨੂੰ ਵਧਾਉਣ ਵਿੱਚ ਮਦਦ ਕਰਕੇ ਉਤਪਾਦਕਤਾ ਨੂੰ ਹੌਲੀ-ਹੌਲੀ ਵਧਾਏਗੀ। ਖੇਤੀਬਾੜੀ ਦੇ ਖੇਤਰ ਵਿੱਚ ਡਰੋਨਾਂ ਨੂੰ ਸ਼ਾਮਲ ਕਰਨ ਨਾਲ ਕੰਮ ਆਸਾਨ ਹੋਵੇਗਾ, ਲਾਗਤ-ਪ੍ਰਭਾਵਸ਼ਾਲੀ ਹੋਵੇਗੀ ਅਤੇ ਸਮਾਰਟ ਫਾਰਮਿੰਗ ਦੀ ਦੁਨੀਆ ਵਿੱਚ ਇਹ ਇੱਕ ਮਿਸਾਲ ਬਣ ਕੇ ਸਾਹਮਣੇ ਆਉਣਗੇ।

Recommended Blog –  ਖੇਤੀਬਾੜੀ ਡਰੋਨ ਦੇ ਉਪਯੋਗ ਲਈ ਵਧੀਆ ਅਭਿਆਸ

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ