ਫਲ ਅਤੇ ਸਬਜ਼ੀਆਂ ਦਾ ਸੇਵਨ ਕਰਨ ਤੋਂ ਪਹਿਲਾਂ ਫੂਡ ਸੇਫਟੀ ਗਾਈਡਲਾਈਨ

ਫਲਾਂ ਅਤੇ ਸਬਜ਼ੀਆਂ ਨੂੰ ਸਿਰਫ ਪਾਣੀ ਨਾਲ ਧੋਣ ਨਾਲ ਕੀਟਨਾਸ਼ੀ ਠੀਕ ਤਰ੍ਹਾਂ ਨਾਲ ਨਹੀਂ ਨਿਕਲ ਪਾਉਂਦੇ ਅਤੇ ਜਦੋਂ ਇਨ੍ਹਾਂ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਕੀਤਾ ਜਾਂਦਾ ਹੈ ਤਾਂ ਇਹ ਕੀਟਨਾਸ਼ੀ ਸਾਡੇ ਸਰੀਰ ਵਿੱਚ ਚਲੇ ਜਾਂਦੇ ਹਨ, ਜੋ ਲਿਵਰ ਅਤੇ ਕਿਡਨੀ ਨਾਲ ਸੰਬੰਧਿਤ ਬਿਮਾਰੀਆਂ ਦਾ ਕਾਰਨ ਬਣਦੇ ਹਨ। ਹਾਲ ਹੀ ਵਿੱਚ ਦਿੱਲੀ ਸਰਕਾਰ ਦੁਆਰਾ ਜਾਰੀ ਫੂਡ ਸੇਫਟੀ ਗਾਈਡਲਾਈਨ ਦੇ ਮੁਤਾਬਿਕ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਕਿ ਸਬਜ਼ੀਆਂ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਵੇ?

ਫਲਾਂ ਅਤੇ ਸਬਜ਼ੀਆਂ ਨੂੰ ਕਿਵੇਂ ਧੋਈਏ?
• ਫਲਾਂ ਅਤੇ ਸਬਜ਼ੀਆਂ ਨੂੰ 5-10 ਮਿੰਟ ਤੱਕ ਸਿਰਕੇ ਵਾਲੇ ਪਾਣੀ ਵਿੱਚ ਭਿਉਂ ਦਿਓ ਅਤੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਧੋ ਲਓ।
• ਫੁੱਲ-ਗੋਭੀ, ਪਾਲਕ, ਬਰੌਕਲੀ, ਬੰਦ-ਗੋਭੀ ਵਰਗੀਆਂ ਸਬਜ਼ੀਆਂ ਨੂੰ 2% ਸਧਾਰਣ ਨਮਕ ਵਾਲੇ ਗਰਮ ਪਾਣੀ ਨਾਲ ਧੋਵੋ।
• ਗਾਜਰ ਅਤੇ ਬੈਂਗਣ ਵਰਗੀਆਂ ਸਬਜ਼ੀਆਂ ਨੂੰ ਇਮਲੀ ਵਾਲੇ ਪਾਣੀ ਦੇ ਘੋਲ ਨਾਲ ਧੋਵੋ।
• ਜਿਨ੍ਹਾਂ ਫਲ ਅਤੇ ਸਬਜ਼ੀਆਂ ‘ਤੇ ਵੈਕਸ ਕੀਤੀ ਹੋਵੇ, ਉਨ੍ਹਾਂ ਲਈ ਇੱਕ ਕੱਪ ਪਾਣੀ, ਅੱਧਾ ਕੱਪ ਸਿਰਕਾ, ਇੱਕ ਵੱਡਾ ਚਮਚ ਬੇਕਿੰਗ ਸੋਡਾ ਅਤੇ ਅੰਗੂਰ ਦੇ ਬੀਜਾਂ ਦੇ ਅਰਕ ਦਾ ਛਿੱਟਾ ਦਿਓ ਅਤੇ 1 ਘੰਟੇ ਲਈ ਛੱਡ ਦਿਓ ਅਤੇ ਉਸ ਤੋਂ ਬਾਅਦ ਧੋ ਕੇ ਪ੍ਰਯੋਗ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ