ਮੂਲ-ਅਨਾਜ

ਮੂਲ ਅਨਾਜਾਂ ਦੀ ਬਿਜਾਈ

ਮੂਲ ਅਨਾਜ ਅਕਸਰ ਫਸਲਾਂ ਦੇ ਰੂਪ ਵਿੱਚ ਉਗਾਈਆਂ ਜਾਂਦੀਆਂ ਹਨ ਜਿੱਥੇ ਹੋਰ ਫਸਲਾਂ ਮਾੜੇ ਮੌਸਮ ਦੇ ਕਾਰਨ ਅਸਫਲ ਰਹੀਆਂ ਹਨ। ਮੂਲ ਅਨਾਜ ਚੰਗੀ ਤਰ੍ਹਾਂ ਨਿਕਾਸੀਆਂ ਹੋਈਆਂ ਮਿੱਟੀ ਵਾਲੀਆਂ ਮਿੱਟੀਆਂ ਉੱਤੇ ਚੰਗੀ ਪੈਦਾਵਾਰ ਕਰਦੀਆਂ ਹਨ। ਉਹ ਪਾਣੀ ਨਾਲ ਭਰੀਆਂ ਮਿੱਟੀਆਂ ਜਾਂ ਅਤਿ ਸੋਕੇ ਨੂੰ ਨਹੀਂ ਸਹਿਣਗੇ।

1) ਰਾਗੀ

ਰਾਗੀ ਦੀ ਸਿੱਧੀ ਬਿਜਾਈ ਵੀ ਕੀਤੀ ਜਾਂ ਸਕਦੀ ਹੈ ਅਤੇ ਪਨੀਰੀ ਵੀ ਲਗਾਈ ਜਾ ਸਕਦੀ ਹੈ। ਪਨੀਰੀ ਰਾਹੀਂ ਰਾਗੀ ਦੀ ਕਾਸ਼ਤ ਵਧੇਰੇ ਸਫ਼ਲ ਅਤੇ ਅਸਾਨ ਹੈ। ਰਾਗੀ ਦੀ ਪਨੀਰੀ ਦੀ ਬਿਜਾਈ 1 ਜੂਨ ਨੂੰ ਕਰੋ। ਪੱਧਰ ਕਿਆਰੀ ਤਿਆਰ ਕਰੋ, ਬੀਜ ਨੂੰ ਬੀਜ ਅੰਮ਼੍ਰਿਤ ਨਾਲ ਸੋਧ ਕੇ, ਸੁੱਕਾ ਕੇ ਕਿਆਰੀ ਵਿੱਚ ਛਿੱਟਾ ਦਿੳ ਅਤੇ ਬੀਜ ਹਲਕਾ ਜਿਹਾ ਮਿੱਟੀ ਵਿਚ ਰਲਾ ਕੇ ਉਪਰੋ ਪਾਣੀ ਲਗਾ ਦਿੳ, 15 ਦਿਨਾਂ ਦੀ ਪਨੀਰੀ ਪੁੱਟ ਕੇ ਖੇਤ ਵਿਚ ਲਗਾ ਦਿੳ। ਲਾਈਨ ਤੋਂ ਲਾਈਨ ਪੌਦੇ ਤੋਂ ਪੌਦੇ ਦਾ ਫਾਸਲਾ 1 ਫੁੱਟ ਰੱਖੋ। ਰਾਗੀ ਦੀ ਫਸਲ ਪੱਕਣ ਲਈ 4 ਮਹੀਨੇ ਦਾ ਸਮਾਂ ਲੈਂਦੀ ਹੈ। ਕੱਦ 2 ਤੋਂ 2H50 ਫੁੱਟ ਦਾ ਹੁੰਦਾ ਹੈ, ਪੌਦੇ ਦਾ ਫੁਟਾਰਾ ਕਾਫੀ ਹੋ ਜਾਂਦਾ ਹੈ, ਕਟਾਈ 2 ਵਾਰ ਹੱਥੀ ਕਰਨੀ ਪੈਂਦੀ ਹੈ, ਪੱਕੇ^ਪੱਕੇ ਛਿੱਟੇ ਦਾਤੀ ਨਾਲ ਡੁੱਗਣੇ ਪੈਂਦੇ ਹਨ। ਉਸ ਤੋ ਬਾਅਦ ਛਿੱਟਿਆ ਦੀ ਢੇਰੀ ਲਗਾ ਕੇ ਦਾਬੜਾ ਦਿੱਤਾ ਜਾਂਦਾ ਹੈ ਅਤੇ ਗਹਾਈ ਕਰਕ ਦਾਣੇ ਕੱਢੇ ਜਾਂਦੇ ਹਨ ਅਤੇ ਛੱਟ ਕੇ ਸਫਾਈ ਕੀਤੀ ਜਾ ਸਕਦੀ ਹੈ। ਕੁੱਝ ਥਾਵਾਂ ਤੇ ਕੰਬਾਇਨ ਨਾਲ ਵੀ ਰਾਗੀ ਦੀ ਕਟਾਈ ਕੀਤੀ ਜਾ ਰਹੀ ਹੈ ਅਤੇ ਹਵਾ ਘੱਟ ਕਰਕੇ ਹੜੰਬੇ ਨਾਲ ਵੀ ਰਾਗੀ ਦੇ ਦਾਣੇ ਕੱਢੇ ਜਾ ਸਕਦੇ ਹਨ।

2) ਕੰਗਨੀ

ਕੰਗਨੀ ਦੀ ਕਾਸ਼ਤ ਸਿੱਧੀ ਬਿਜਾਈ ਕੀਤੀ ਜਾਂਣੀ ਹੈ। ਕੰਗਨੀ ਦੀ ਕਾਸ਼ਤ ਮੱਕੀ ਜਾਂ ਕਪਾਹ ਜਾ ਕਿਸੇ ਹੋਰ ਢੁੱਕਵੀ ਫਸਲ ਨਾਲ ਅੰਤਰ ਫਸਲ ਵੱਜੋ ਕੀਤੀ ਜਾ ਸਕਦੀ ਹੈ। ਇਸਦੀ ਬਿਜਾਈ ਅ੍ਰਪੈਲ ਮਹੀਨੇ ਵਿਚ ਕਰ ਦੇਣੀ ਚਾਹੀਦੀ ਹੈ। ਕੰਗਨੀ ਪੱਕਣ ਲਈ 4 ਮਹੀਨੇ ਲੈਂਦੀ ਹੈ। ਇਸਦਾ ਕੱਦ 3^4 ਫੁੱਟ ਹੋ ਜਾਂਦਾ ਹੈ, ਬੂਟੇ ਦੀਆਂ ਸਾਖਾਵਾਂ ਕਾਫੀ ਹੁੰਦੀਆਂ ਹਨ ਇਸਦੀ ਬਿਜਾਈ ਇੱਕਠੇ ਖੇਤ ਵਿੱਚ 1*1 ਫੁੱਟ ਤੇ ਲਾਈਨਾਂ ਦੇ ਫਾਸਲੇ ਤੇ ਕਰੋ ਜਾਂ ਕਿਸੇ ਫਸਲ ਵਿੱਚ ਅੰਤਰ ਫਸਲ ਵਜੋਂ ਬੀਜੋ ਤਾਂ ਕਿ ਇਸਦੇ ਡਿੱਗਣ ਦੀ ਸਮੱਸਿਆ ਨਾ ਆਵੇ। ਕੰਗਨੀ ਨੂੰ ਪੱਕਣ ਵੇਲੇ ਪੰਛੀ ਵੀ ਨੁਕਸਾਨ ਪਹੰੁਚਾਉਂਤੇ ਹਨ।

3) ਕੋਧਰਾ

ਕੋਧਰਾ ਦੀ ਕਾਸ਼ਤ ਪਨੀਰੀ ਰਾਹੀਂ ਕੀਤੀ ਜਾਂਦੀ ਹੈ, ਪੰਜਾਬ ਵਿੱਚ ਇਸਕੇ ਬੀਜ ਦੀ ਪੁੰਗਰਨ ਸ਼ਕਤੀ ਘੱਟ ਰਹਿੰਦੀ ਹੈ ਇਸ ਲਈ ਇਸਦੀ ਬਿਜਾਈ ਸਮੇਂ ਸਿਰ ਕਰੋ। ਜ਼ੂਨ ਦੇ ਸ਼ੁਰੂ ਵਿੱਚ ਪਨੀਰੀ ਦੀ ਬਿਜਾਈ ਕਰੋ। ਕੋਧਰੇ ਦੇ ਪੌਦੇ ਦੀ ਸਾਖ਼ਾਵਾਂ ਦੀ ਗਿਣਤੀ ਕਾਫ਼ੀ ਹੁੰਦੀ ਹੈ ਅਤੇ ਇਹ ਪੱਕਣ ਲਈ 5 ਮਹੀਨੇ ਦਾ ਸਮਾਂ ਲੈਦਾ ਹੈ। ਕੋਧਰੇ ਦੀ ਵਾਢੀ ਚੰਗੀ ਤਰ੍ਹਾਂ ਸੁੱਕਣ ਤੋਂ ਬਾਅਦ ਕਰੋ, ਜੇਕਰ ਇਹ ਸਲਾਭਿਆ ਹੋਇਆ ਵੱਢਿਆ ਜਾਵੇ ਤਾਂ ਇਸਦੇ ਦਾਣਿਆ ਦੇ ਅੰਦਰ ਉੱਲੀ ਪੈਣੀ ਸ਼ੁਰੂ ਹੋ ਜਾਂਦੀ ਹੈ। ਜੇਕਰ ਇਹ ਉੱਲੀ ਵਾਲੇ ਦਾਣੇ ਕੋਈ ਖਾ ਲਵੇ ਤਾਂ ਉਸਨੂੰ ਪੇਟ ਵੀ ਖਰਾਬ ਹੋਣ ਦਾ ਖਤਰਾ ਹੈ।

4) ਹਰੀ ਕੰਗਨੀ

ਇਸਦੀ ਲਾਇਨਾਂ ਵਿੱਚ ਸਿੱਧੀ ਬਿਜਾਈ ਵੀ ਕੀਤੀ ਜਾ ਸਕਦੀ ਹੈ ਜਾਂ ਛਿੱਟਾ ਵੀ ਦਿੱਤਾ ਜਾ ਸਕਦਾ ਹੈ। ਲਾਈਨ ਤੋਂ ਲਾਈਨਾ ਦਾ ਫਾਸਲਾ 1 ਫੁੱਟ ਰੱਖ ਕੇ ਪੋਰਾ ਹਲ ਨਾਲ ਬਿਜਾਈ ਕਰੋ। ਇਹ ਪੱਕਣ ਲਈ ਤ ਮਹੀਨੇ ਦਾ ਸਮਾਂ ਲੈਂਦੀ ਹੈ।

5) ਸਵਾਂਕ

3 ਕਿੱਲੋ ਬੀਜ ਪ੍ਰਤੀ ਏਕੜ ਬਿਜਾਈ ਲਈ ਲੋੜੀਂਦਾ ਹੈ, 3 ਕਿੱਲੋ ਬੀਜ ਨੂੰ 3 ਕਿੱਲੋ ਰੇਤ ਜਾਂ ਵਰਮੀਕੰਪੋਸਟ ਵਿੱਚ ਮਿਲਾ ਕੇ ਲਾਈਨਾਂ ਵਿੱਚ ਬਿਜਾਈ ਕੀਤੀ ਜਾ ਸਕਦੀ ਹੈ। ਲਾਈਨ ਤੋਂ ਲਾਈਨ ਦਾ ਫਾਸਲਾ 1 ਫੁੱਟ ਰੱਖੋ। ਸਵਾਂਕ ਦੀ ਕਾਸ਼ਤ ਪਨੀਰੀ ਰਾਹੀ ਵੀ ਕੀਤੀ ਜਾ ਸਕਦੀ ਹੈ। ਮਈ ਦੇ ਆਖਰ ਹਫਤੇ ਤੋਂ ਜੂਨ ਦੇ ਪਹਿਲੇ ਹਫਤੇ ਤੱਕ ਪਨੀਰੀ ਦੀ ਬਿਜਾਈ ਕਰੋ। ਜਿੰਨੀ ਛੋਟੀ ਉਮਰ ਦੀ ਪਨੀਰੀ ਪੁੱਟ ਕੇ ਖੇ਼ ਵਿਚ ਲਗਾਈ ਜਾ ਸਕੇ ਉਨ੍ਹਾਂ ਹੀ ਵਧੇਰ। ਚੰਗਾ ਹੈ। ਤਰਕਬੀਨ 10^15 ਦਿਨ ਦੀ ਪਨੀਰੀ ਪੁੱਟ ਕੇ ਖੇਤ ਵਿੱਚ 1 ਫੁੱਟ* 1ਫੁੱਟ ਦੇ ਫਾਸਲੇ ਤੇ ਲਗਾੳ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ