ਮੂੰਗਫਲੀ ਵਿੱਚ ਟਿੱਕਾ ਜਾਂ ਪੱਤਿਆਂ ਉੱਪਰ ਧੱਬਿਆਂ ਦਾ ਰੋਗ ਅਤੇ ਇਸਦੀ ਰੋਕਥਾਮ ਬਾਰੇ

ਇਸ ਨਾਲ ਪੱਤਿਆਂ ‘ਤੇ ਗੋਲ ਅਤੇ ਬੇਢੰਗੇ ਪੀਲੇ, ਲਾਲ-ਭੂਰੇ ਤੋਂ ਗੂੜੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ। ਪੱਤਿਆਂ ਦੇ ਦੋਨੋਂ ਪਾਸੇ ਗੂੜ੍ਹੇ ਭੂਰੇ ਤੋਂ ਕਾਲੇ ਰੰਗ ਦੇ ਧੱਬੇ ਹੁੰਦੇ ਹਨ। ਤਣੇ, ਪੱਤਿਆਂ, ਡੰਡੀਆਂ ਆਦਿ ‘ਤੇ ਬਹੁਤ ਸਾਰੇ ਧੱਬੇ ਪੈਦਾ ਹੋ ਜਾਂਦੇ ਹਨ। ਇਨ੍ਹਾਂ ਧੱਬਿਆਂ ਕਾਰਨ ਮੂੰਗਫਲੀ ਦੇ ਪੱਤੇ ਵਧੇਰੇ ਮਾਤਰਾ ਵਿੱਚ ਝੜ ਜਾਂਦੇ ਹਨ।

young-early-leaf-spots
ਇਸਦੀ ਰੋਕਥਾਮ ਲਈ ਅਗਸਤ ਦੇ ਪਹਿਲੇ ਹਫ਼ਤੇ ਤੋਂ ਘੁਲਣਸ਼ੀਲ ਸਲਫਰ 500 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਵਿੱਚ 15 ਦਿਨਾਂ ਦੇ ਫਾਸਲੇ ‘ਤੇ 3-4 ਸਪਰੇਆਂ ਕਰੋ। ਇਸ ਤੋਂ ਇਲਾਵਾ, ਬਿਜਾਈ ਤੋਂ 40 ਦਿਨ ਬਾਅਦ ਸਿੰਚਿਤ ਫ਼ਸਲ ‘ਤੇ 50-60 ਗ੍ਰਾਮ ਬਵਿਸਟਿਨ ਜਾਂ ਐਗਰੋਜ਼ਿਮ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ‘ਤੇ ਸਪਰੇਅ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ