ਹਰ ਭਾਰਤੀ ਰਸੋਈ ਵਿੱਚ ਵਰਤਿਆ ਜਾਣ ਵਾਲਾ ਸੱਭ ਤੋਂ ਆਮ ਰਹੱਸਮਈ ਮਸਾਲਾ

ਪੁਰਾਣੇ ਸਮੇਂ ਵਿੱਚ ਗਰਮ ਮਸਾਲਾ ਭਾਰਤੀ ਰਸੋਈ ਦਾ ਇੱਕ ਬਹੁਤ ਹੀ ਮਹੱਤਵਪੂਰਨ ਮਸਾਲਾ ਹੈ। ਪਹਿਲਾਂ ਜਦੋਂ ਮਿਕਸਰ ਗਰਾਈਂਡਰ ਜਾਂ ਕੋਈ ਵੀ ਇਲੈਕਟ੍ਰੋਨਿਕ ਉਪਕਰਣ ਨਹੀ ਹੁੰਦੇ ਸੀ ਉਦੋਂ ਸਾਡੀਆਂ ਦਾਦੀਆਂ ਪੜਦਾਦੀਆਂ ਇਸ ਨੂੰ ਤਿਆਰ ਕਰਨ ਲਈ ਲਈ ਉੱਖੜੀ ਦੀ ਵਰਤੋਂ ਕਰਦੀਆਂ ਸਨ।
ਜੇਕਰ ਅਸੀ ਗੱਲ ਕਰੀਏ ਗਰਮ ਮਸਾਲੇ ਦੀ ਸਮੱਗਰੀ ਦੀ, ਤਾਂ ਇਹ ਪੂਰੇ ਭਾਰਤ ਵਿੱਚ ਸਥਾਨ ਅਤੇ ੳਪਲੱਬਧਤਾ ਦੇ ਆਧਾਰ ਤੇ ਅਲੱਗ ਅਲੱਗ ਹੁੰਦੇ ਹਨ। ਆਯੁਰਵੇਦ ਦੇ ਅਨੁਸਾਰ ਗਰਮ ਮਸਾਲਾ ਰਵਾਇਤੀ ਹਿੰਦੂ ਚਕਿਤਸਕ ਮਸਾਲਾ ਹੈ ਜੋ ਕਿ ਸਾਡੇ ਸਰੀਰ ਦੀਆਂ ਵੱਖ ਵੱਖ ਮੰਗਾਂ ਨੂੰ ਸੰਤੁਲਿਤ ਕਰਦਾ ਹੈ। ਇਹ ਸਾਡੇ ਸਰੀਰ ਦੇ ਸਹੀ ਮੈਟਾਬੋਲਿਜ਼ਮ ਦੇ ਲਈ ਤਾਪ ਦੀ ਸਹੀ ਮਾਤਰਾ ਦਿੰਦਾ ਹੈ ਪਰ ਅਸੀਂ ਜਾਣਦੇ ਹਾਂ ਕਿ ਇਸ ਵਿੱਚ ਗਰਮ ਸਮੱਗਰੀ ਹੁੰਦੀ ਹੈ ਇਸ ਲਈ ਇਸਦਾ ਸਹੀ ਮਾਤਰਾ ਵਿੱਚ ਉਪਯੋਗ ਕੀਤਾ ਜਾਣਾ ਚਾਹੀਦਾ ਹੈ।

ਗਰਮ ਮਸਾਲੇ ਦੇ ਲਾਭ
• ਇਹ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦਾ ਹੈ।
• ਇਹ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ।
• ਭਾਰ ਘੱਟ ਕਰਨ ਵਿੱਚ ਮੱਦਦ ਕਰਦਾ ਹੈ।
• ਖੂਨ ਵਿੱਚ ਸੂਗਰ ਦੀ ਮਾਤਰਾ ਨੂੰ ਸਹੀ ਰੱਖਦਾ ਹੈ।
• ਗੈਸ ਦੀ ਸਮੱਸਿਆ ਵਿੱਚ ਮੱਦਦ ਕਰਦਾ ਹੈ।
• ਸ਼ਰੀਰ ਦੇ ਡੀਟੌਕਸੀਫਿਕੇਸ਼ਨ ਵਿੱਚ ਮੱਦਦ ਕਰਦਾ ਹੈ ।
ਇਹ ਗਰਮ ਮਸਾਲੇ ਦੇ ਸਰੀਰਿਕ ਲਾਭ ਸਨ, ਕੀ ਤੁਸੀਂ ਜਾਣਦੇ ਹੋ ਕਿ ਗਰਮ ਮਸਾਲੇ ਤੋਂ ਬਿਨਾਂ, ਪ੍ਰਸਿੱਧ ਭਾਰਤੀ ਵਿਅੰਜਨ ਜਿਵੇਂ ਚਿਕਨ ਕੜੀ, ਚਨਾ ਮਸਾਲਾ , ਅੰਡਾ ਕੜੀ ਅਧੂਰੇ ਹਨ । ਗਰਮ ਮਸਾਲਾ ਬਾਜ਼ਾਰ ਵਿੱਚ ਅਸਾਨੀ ਨਾਲ ਮਿਲ ਜਾਂਦਾ ਹੈ, ਪਰ ਬਹੁਤ ਸਾਰੇ ਪਰਿਵਾਰਾਂ ਵਿੱਚ ਇਸ ਦੀ ਸੁੱਧਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਨੂੰ ਘਰ ਵਿੱਚ ਹੀ ਤਿਆਰ ਕੀਤਾ ਜਾਂਦਾ ਹੈ । ਪਹਿਲਾਂ ਤੋਂ ਤਿਆਰ ਕੀਤੇ ਮਸਾਲੇ ਦੀ ਬਜਾਏ ਤਾਜ਼ਾ ਬਣੇ ਗਰਮ ਮਸਾਲੇ ਦੀ ਖੁਸ਼ਬੂ ਅਤੇ ਸਵਾਦ ਦੋਨੇ ਹੀ ਜਿਆਦਾ ਹੁੰਦੇ ਹਨ ।

ਜਣੋ ਕਿਵੇਂ ਬਣਾਈਏ ਘਰ ਵਿੱਚ ਗਰਮ ਮਸਾਲਾ
ਲੋੜੀਂਦੀ ਸਮੱਗਰੀ
• ਕਾਲੀ ਮਿਰਚ –25 ਗ੍ਰਾਮ ( 4 ਵੱਡੇ ਚਮਚ)
• ਲੋਂਗ – 10 ਗ੍ਰਾਮ ( 2 ਵੱਡੇ ਚਮਚ)
• ਵੱਡੀ ਇਲਾਇਚੀ- 25 ਗ੍ਰਾਮ (4 ਵੱਡੇ ਚਮਚ)
• ਜ਼ੀਰਾ – 20 ਗ੍ਰਾਮ (3 ਵੱਡੇ ਚਮਚ )
• ਦਾਲ ਚੀਨੀ – 10 ਗ੍ਰਾਮ (10-12 ਟੁਕੜੇ )
• ਤੇਜ਼ ਪੱਤਾ – 3- 4
• ਜਾਇਫਲ – 2

ਬਣਾਉਣ ਦਾ ਤਰੀਕਾ
• ਸਾਰੇ ਮਸਾਲਿਆਂ ਨੂੰ ਚੰਗੀ ਤਰਾਂ ਸਾਫ ਕਰੋ।
• ਗੈਸ ਤੇ ਭਾਰੇ ਥੱਲੇ ਵਾਲੀ ਕੜਾਈ ਰੱਖੋ।
• ਕੜਾਈ ਗਰਮ ਹੋਣ ਤੇ ਜਾਇਫਲ ਨੂੰ ਛੱਡ ਕੇ ਸਾਰੇ ਮਸਾਲਿਆਂ ਨੂੰ ਕੜਾਈ ਵਿੱਚ ਪਾ ਕੇ ਮੱਠੀ ਗੈਸ ਤੇ 2 ਮਿੰਟ ਤੱਕ ਭੁੰਨੋ।
• ਮਸਾਲਿਆਂ ਵਿੱਚ ਖੁਸ਼ਬੂ ਆਉਣ ਲੱਗਦੀ ਹੈ , ਫਿਰ ਮਸਾਲਿਆਂ ਨੂੰ ਪਲੇਟ ਵਿੱਚ ਪਾ ਕੇ ਠੰਡਾ ਕਰੋ।
• ਜਾਇਫਲ ਮਿਲਾਕੇ ਮਿਕਸੀ ਨਾਲ ਬਰੀਕ ਪੀਸ ਲਵੋ ਅਤੇ ਛਾਨ ਲਵੋ, ਤੁਹਾਡਾ ਗਰਮ ਮਸਾਲਾ ਤਿਆਰ ਹੈ।
• ਇਸ ਮਸਾਲੇ ਨੂੰ ਬੰਦ ਡੱਬੇ ਵਿੱਚ ਭਰਕੇ ਰੱਖੋ । ਇਸ ਮਸਾਲਿਆਂ ਨੂੰ ਤੁਸੀ 6 ਮਹੀਨਿਆਂ ਤੱਕ ਵਰਤ ਸਕਦੇ ਹੋਂ ।

ਇਸੇ ਤਰਾਂ ਜੇਕਰ ਤੁਸੀ ਹੋਰ ਵੀ ਅਜਿਹੇ ਘਰੇਲੂ ਨੁਸਖਿਆਂ ਦੇ ਬਾਰੇ ਜਾਣਨਾ ਚਾਹੁੰਦੇ ਹੋਂ ਤਾਂ ਸਾਡੇ ‘ਆਪਣੀ ਖੇਤੀ” ਦੇ ਫੇਸਬੁੱਕ ਪੇਜ਼ ਨੂੰ ਲਾਈਕ ਅਤੇ ਸ਼ੇਅਰ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ