ਜਿਵੇਂ ਕਿ ਤੁਸੀ ਸਾਰੇ ਜਾਣਦੇ ਹੀ ਹੋ ਕਿ ਵੈਲੇਨਟਾਈਨ ਡੇ ‘ਤੇ ਸਾਰੇ ਲੋਕ ਆਪਣਿਆਂ ਪਿਆਰਿਆਂ ਨੂੰ ਬਹੁਤ ਸਾਰੇ ਤੋਹਫੇ ਦਿੰਦੇ ਹਨ ਜਿਵੇਂ ਕਿ ਗੁਲਾਬ ਦੇ ਫੁੱਲ, ਕੈਂਡੀਆਂ, ਚੌਕਲੇਟ ਆਦਿ। ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਸਭ ਦਾ ਮੁੱਖ ਸ੍ਰੋਤ ਕੀ ਹੈ?
ਇਹ ਸਭ ਦਾ ਮੁੱਖ ਸ੍ਰੋਤ ਖੇਤੀਬਾੜੀ ਕਰਨ ਵਾਲਾ ਉਹ ਕਿਸਾਨ ਹੈ, ਜਿਸਨੂੰ ਇਨ੍ਹਾਂ ਮੌਕਿਆਂ ‘ਤੇ ਨਜ਼ਰ-ਅੰਦਾਜ਼ ਕਰ ਦਿੱਤਾ ਜਾਂਦਾ ਹੈ ਜੋ ਕਿ ਕੜਕਦੀ ਧੁੱਪ, ਕੋਹਰੇ ਵਾਲੀ ਠੰਡ, ਤੇਜ਼ ਮੀਂਹ-ਹਨੇਰੀ ਵਿੱਚ ਰਹਿ ਕੇ ਅਤੇ ਮਿੱਟੀ ਨਾਲ ਮਿੱਟੀ ਹੋ ਕੇ ਸਾਡੇ ਲਈ ਭੋਜਨ, ਕੱਪੜਾ ਅਤੇ ਹੋਰ ਬਹੁਤ ਸਾਰੇ ਉਤਪਾਦ ਪੈਦਾ ਕਰਦਾ ਹੈ। ਸੋ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਵੈਲੇਨਟਾਈਨ ‘ਤੇ ਉਸ ਕਿਸਾਨ ਦੀ ਮਿਹਨਤ ਦੀ ਕਦਰ ਕਰੀਏ, ਜਿਸਦੇ ਬਿਨ੍ਹਾਂ ਜ਼ਿੰਦਗੀ ਦੀ ਕਲਪਨਾ ਕਰਨਾ ਵੀ ਬਹੁਤ ਮੁਸ਼ਕਿਲ ਹੈ।
ਪਿਆਰੇ ਕਿਸਾਨ ਵੀਰੋ, ਜੇਕਰ ਅਸੀਂ ਗੁਲਾਬ ਦੇ ਫੁੱਲ ਦੀ ਗੱਲ ਕਰੀਏ ਤਾਂ ਰਸਾਇਣਾਂ ਦੀ ਮਾਤਰਾ ਨਾਲ ਭਰਿਆ ਗੁਲਾਬ ਕਿਤੇ ਨਾ ਕਿਤੇ ਸਾਡੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਸੋ ਆਓ ਕਿਸਾਨ ਵੀਰੋ, ਇਸ ਵੈਲੇਨਟਾਈਨ ਡੇ ‘ਤੇ ਅਸੀਂ ਵੀ ਪ੍ਰਣ ਕਰੀਏ ਕਿ ਅਸੀਂ ਰਸਾਇਣਕ ਖਾਦਾਂ ਦੀ ਵਰਤੋਂ ਘੱਟ ਤੋਂ ਘੱਟ ਕਰਦੇ ਹੋਏ ਜੈਵਿਕ ਖੇਤੀ ਨੂੰ ਅਪਣਾਈਏ।
ਸੋ ਇਹ ਸੀ ਵੈਲੇਨਟਾਈਨ ਦੇ ਦਿਨ ‘ਤੇ ਸਾਡੇ ਕਿਸਾਨਾਂ ਵੀਰਾਂ ਲਈ ਪਿਆਰ ਭਰਿਆ ਸੁਨੇਹਾ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ