ਕਪਾਹ ਵਿੱਚ ਮਿਲੀ ਬਗ ਦਾ ਪ੍ਰਬੰਧਨ:
• ਮਿਲੀ ਬਗ ਕਪਾਹ ਦੇ ਪੱਤਿਆਂ ਦੇ ਹੇਠਾਂ ਵੱਡੀ ਸੰਖਿਆਂ ਵਿੱਚ ਸਮੂਹ ਬਣਾ ਕੇ ਇੱਕ ਮੋਮ ਦੀ ਪਰਤ ਬਣਾ ਲੈਂਦੇ ਹਨ।
• ਮਿਲੀ ਬਗ ਵੱਡੀ ਮਾਤਰਾ ਵਿੱਚ ਸ਼ਹਿਦ ਵਰਗਾ ਪਦਾਰਥ ਛੱਡਦਾ ਹੈ ਜਿਸ ‘ਤੇ ਕਾਲੀ ਫਫੂੰਦ ਜੰਮਦੀ ਹੈ।
• ਪ੍ਰਭਾਵਿਤ ਪੌਦੇ ਕਮਜ਼ੋਰ ਅਤੇ ਕਾਲੇ ਦਿਖਾਈ ਦਿੰਦੇ ਹਨ, ਜਿਸ ਨਾਲ ਫਲ ਘੱਟ ਲੱਗਦਾ ਹੈ।
ਬਚਾਅ ਦੇ ਉਪਾਅ:
• ਪੂਰਾ ਸਾਲ ਖੇਤ ਖਰਪਤਵਾਰ ਮੁਕਤ ਰੱਖਣਾ ਚਾਹੀਦਾ ਹੈ।
• ਖੇਤ ਦੀ ਨਿਗਰਾਨੀ ਰੱਖਣੀ ਚਾਹੀਦੀ ਹੈ ਤਾਂ ਕਿ ਸ਼ੁਰੂਆਤ ਵਿੱਚ ਹੀ ਕੀਟ ਨੂੰ ਦੇਖਿਆ ਜਾ ਸਕੇ।
• ਵੱਧ ਤੋਂ ਵੱਧ ਨਿਯੰਤ੍ਰਣ ਦੇ ਲਈ ਸ਼ੁਰੂਆਤੀ ਅਵਸਥਾ ਵਿੱਚ ਹੀ ਪ੍ਰਬੰਧਨ ਦੇ ਉਪਾਅ ਕਰੋ।
• ਜੇ ਲੋੜ ਹੋਵੇ ਤਾਂ ਨਿੰਮ ਆਧਾਰਿਤ ਕੀਟਨਾਸ਼ਕ ਜਿਵੇਂ ਕਿ ਨਿੰਮ ਦਾ ਤੇਲ 75 ਮਿ.ਲੀ. ਪ੍ਰਤੀ ਪੰਪ ਜਾਂ ਨਿੰਮ ਦੀ ਨਿੰਬੋਲੀ ਸਤ 75 ਮਿ.ਲੀ. ਪ੍ਰਤੀ ਪੰਪ ਦੀ ਸਪਰੇਅ ਕਰੋ।
• ਰਸਾਇਣਿਕ ਨਿਯੰਤ੍ਰਣ ਦੇ ਲਈ ਡਾਏਮੈਥੋਏਟ 30 ਮਿ.ਲੀ ਪ੍ਰਤੀ ਪੰਪ ਜਾਂ ਪ੍ਰੋਫੈਨੋਫਾੱਸ 40 ਮਿ.ਲੀ. ਪ੍ਰਤੀ ਪੰਪ ਜਾਂ ਬੁਪਰੋਫੇਜ਼ਿਨ 50 ਮਿ.ਲੀ ਪ੍ਰਤੀ ਪੰਪ ਦੀ ਸਪਰੇਅ ਕਰੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ