ਕਾਲੇ ਨਮਕ ਵਿੱਚ ਬਹੁਤ ਤਰ੍ਹਾਂ ਦੇ ਖਣਿਜ ਪਦਾਰਥ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਸਾਡੀ ਮਦਦ ਕਰਦੇ ਹਨ। ਕਾਲੇ ਨਮਕ ਨੂੰ ਸੁਆਦੀ ਹੋਣ ਦੇ ਨਾਲ-ਨਾਲ ਸਰੀਰਕ ਗੁਣਾਂ ਦੀ ਖਾਨ ਵੀ ਕਿਹਾ ਜਾਂਦਾ ਹੈ।
ਪੇਟ ਵਿੱਚ ਜਲਣ ਅਤੇ ਹਾਜਮਾ:
ਕਾਲੇ ਨਮਕ ਵਿੱਚ ਖਣਿਜ ਪਦਾਰਥ ਅਤੇ ਤੱਤ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ। ਜੋ ਸਾਡੇ ਸਰੀਰ ਲਈ ਬਹੁਤ ਲਾਭਦਾਇਕ ਹੁੰਦੇ ਹਨ। ਖਾਲੀ ਪੇਟ ਇੱਕ ਚੁਟਕੀ ਕਾਲਾ ਨਮਕ ਅਤੇ ਨਿੰਬੂ ਦਾ ਰਸ ਪਾਣੀ ਵਿੱਚ ਮਿਲਾ ਕੇ ਰੋਜ਼ਾਨਾ ਪੀਵੋ। ਕੁੱਝ ਕੁ ਦਿਨਾਂ ਵਿੱਚ ਹਾਜਮਾ ਠੀਕ ਹੋ ਜਾਵੇਗਾ।
ਪਾਚਣ ਸ਼ਕਤੀ:
ਪਾਚਣ ਪ੍ਰਕਿਰਿਆ ਦੀ ਸਮੱਸਿਆ ਕਾਰਨ ਅਸੀਂ ਪੇਟ ਗੈਸ, ਕਬਜ਼, ਬਦਹਜ਼ਮੀ ਵਰਗੀਆਂ ਕਈ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਾਂ। ਕਾਲੇ ਨਮਕ ਵਿੱਚ ਆਇਰਨ, ਹਾਈਡ੍ਰੋਜਨ, ਸਲਫਰ ਅਤੇ ਸੋਡੀਅਮ ਵਰਗੇ ਤੱਤ ਹੋਣ ਦੇ ਨਾਲ ਕਈ ਪ੍ਰਕਾਰ ਦੇ ਖਣਿਜ ਪਦਾਰਥ ਪਾਏ ਜਾਂਦੇ ਹਨ। ਜੋ ਸਡੇ ਸਰੀਰ ਲਈ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਸਰੀਰ ਲਈ ਲਾਭਦਾਇਕ ਹੁੰਦੇ ਹਨ।
ਖੰਘ ਅਤੇ ਬਲਗਮ ਵਿੱਚ ਸਹਾਇਕ:
ਪਾਣੀ ਵਿੱਚ ਕਾਲਾ ਨਮਕ ਪਾ ਕੇ ਅਤੇ ਉਬਾਲ ਕੇ ਉਸ ਦੀ ਭਾਫ਼ ਲੈਣ ਨਾਲ ਬਲਗਮ, ਖੰਘ ਅਤੇ ਕਫ ਵਰਗੀ ਬਿਮਾਰੀ ਦੂਰ ਹੁੰਦੀ ਹੈ। ਸਰਦੀਆਂ ਵਿੱਚ ਕਾਲਾ ਨਮਕ ਖੰਘ ਅਤੇ ਅਸਥਮੇ ਦੇ ਇਲਾਜ ਲਈ ਕਾਫੀ ਸਹਾਇਕ ਸਿੱਧ ਹੁੰਦਾ ਹੈ।
ਜੋੜਾਂ ਦਾ ਦਰਦ:
ਕਾਲਾ ਨਮਕ ਜੋੜਾਂ ਦੇ ਦਰਦ ਲਈ ਕਾਫੀ ਲਾਭਦਾਇਕ ਹੈ। ਕਾਲਾ ਨਮਕ ਪਾਣੀ ਵਿੱਚ ਮਿਲਾ ਕੇ ਦਰਦ ਵਾਲੇ ਹਿੱਸੇ ‘ਤੇ ਲਗਾਉਣ ਨਾਲ ਦਰਦ ਤੋਂ ਆਰਾਮ ਮਿਲਦਾ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ