ਅੱਜ ਕੱਲ੍ਹ ਲੋਕ ਖੇਤਾਂ ਵਿੱਚ ਅਜਿਹੀਆਂ ਖਾਦਾਂ ਦੀ ਵਰਤੋਂ ਕਰਦੇ ਹਨ ਜੋ ਮਹਿੰਗੀ ਅਤੇ ਰਸਾਇਣਿਕ ਯੁਕਤ ਹੁੰਦੀ ਹਨ, ਜਿਨ੍ਹਾਂ ਨਾਲ ਪੌਦਿਆਂ ਵਿੱਚ ਜਾਨ ਤਾਂ ਆਉਂਦੀ ਹੈ, ਪਰੰਤੂ ਕੁੱਝ ਸਮੇਂ ਬਾਅਦ ਉਹ ਰਸਾਇਣਿਕ ਉਨ੍ਹਾਂ ਪੌਦਿਆਂ ਉੱਪਰ ਹਾਵੀ ਹੋ ਕੇ ਉਨ੍ਹਾਂ ਦੀ ਉਮਰ ਖਤਮ ਕਰ ਦਿੰਦੇ ਹਨ ਜਿਸ ਨਾਲ ਉਹ ਪੌਦੇ ਨਸ਼ਟ ਹੋ ਜਾਂਦੇ ਹਨ। ਇਨ੍ਹਾਂ ਰਸਾਇਣਿਕ ਖਾਦਾਂ ਦੇ ਕਾਰਨ ਪੌਦਿਆਂ ਦੀ ਜ਼ਿੰਦਗੀ ਘੱਟ ਹੋ ਰਹੀ ਹੈ। ਇੰਨੀਆਂ ਮਹਿੰਗੀਆਂ ਖਾਦਾਂ ਖਰੀਦਣ ਤੋਂ ਬਾਅਦ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ।
ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਅਜਿਹੀ ਖਾਦ ਜੋ ਕੁਦਰਤ ਨਾਲ ਭਰਪੂਰ ਹੈ ਅਤੇ ਇਸ ਨੂੰ ਤਿਆਰ ਕਰਨ ਲਈ ਕਿਸਾਨਾਂ ਦਾ ਕੋਈ ਖਰਚਾ ਨਹੀਂ ਹੁੰਦਾ। ਫਲਾਂ ਦੇ ਛਿਲਕਿਆਂ ਤੋਂ ਬਣੀ ਇਹ ਖਾਦ ਫ਼ਸਲ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕਰਦੀ ਹੈ। ਇਸ ਨਾਲ ਫ਼ਸਲ ਵੀ ਚੰਗੀ ਰਹਿੰਦੀ ਹੈ ਅਤੇ ਇਹ ਫਾਇਦਾ ਵੀ ਜ਼ਿਆਦਾ ਦਿੰਦੀ ਹੈ।
ਕੇਲੇ ਤੋਂ ਬਣੀ ਖਾਦ: ਕੇਲੇ ਦੇ ਛਿਲਕੇ ਦੇ ਅੰਦਰ ਬਹੁਤ ਮਾਤਰਾ ਵਿੱਚ ਮੈਗਨੀਸ਼ੀਅਮ, ਫਾਸਫੋਰਸ, ਕੈਲਸ਼ੀਅਮ ਪਾਇਆ ਜਾਂਦਾ ਹੈ ਜੋ ਮਨੁੱਖੀ ਸਰੀਰ ਅਤੇ ਪੌਦਿਆਂ ਲਈ ਵੀ ਜ਼ਰੂਰੀ ਹੈ। ਜੋ ਕਿ ਉਨ੍ਹਾਂ ਨੂੰ ਊਰਜਾ ਅਤੇ ਪੋਸ਼ਣ ਦੋਨੋਂ ਦਿੰਦੇ ਹਨ, ਜਿਸ ਨਾਲ ਪੌਦੇ ਜ਼ਿਆਦਾ ਫੁੱਲਦੇ ਹਨ।
ਛਿਲਕੇ ਤੋਂ ਕਿਵੇਂ ਬਣਾਈਏ ਖਾਦ: ਸਭ ਤੋਂ ਪਹਿਲਾਂ ਕੇਲੇ ਦੇ ਛਿਲਕਿਆਂ ਨੂੰ ਇੱਕਠਾ ਕਰੋ ਅਤੇ ਫਿਰ ਕੈਂਚੀ ਨਾਲ ਕੱਟ ਕੇ ਕਿਸੇ ਡੱਬੇ ਵਿੱਚ ਭਰ ਕੇ ਰੱਖ ਲਵੋ। ਕੁੱਝ ਸਮੇਂ ਬਾਅਦ ਉਸ ਵਿੱਚ ਛਿਲਕਿਆਂ ਦੇ ਹਿਸਾਬ ਨਾਲ ਪਾਣੀ ਮਿਲਾ ਕੇ ਰੱਖ ਲਓ। ਉਸ ਤੋਂ ਬਾਅਦ ਡੱਬੇ ਨੂੰ ਬੰਦ ਕਰ ਦਿਓ। ਫਿਰ ਡੱਬੇ ਨੂੰ 4 ਦਿਨਾਂ ਦੇ ਲਈ ਬੰਦ ਕਰਕੇ ਰੱਖੋ। ਜਦੋਂ ਤੁਸੀਂ ਚੌਥੇ ਦਿਨ ਡੱਬਾ ਖੋਲ੍ਹੋਗੇ ਤਾਂ ਤੁਸੀਂ ਦੇਖੋਗੇ ਕਿ ਮਿਸ਼ਰਣ ਸਾਰਾ ਕਾਲਾ ਹੋ ਚੁੱਕਾ ਹੈ। ਹੁਣ ਇਹ ਮਿਸ਼ਰਣ ਤੁਹਾਡੇ ਪੌਦਿਆਂ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ।
ਕਦੋਂ ਅਤੇ ਕਿਵੇਂ ਪਾਉਣੀ: ਇਸ ਖਾਦ ਨੂੰ ਪੌਦਿਆ ਵਿੱਚ ਜ਼ਿਆਦਾ ਮਾਤਰਾ ਵਿੱਚ ਨਾ ਪਾਓ, ਪੌਦਿਆਂ ਦੇ ਹਿਸਾਬ ਨਾਲ ਪਾਓ ਅਤੇ ਹਰੇਕ ਹਫਤੇ ਇਸ ਦੀ ਵਰਤੋਂ ਕਰੋ। ਜਿਸ ਨਾਲ ਤੁਹਾਡੇ ਪੌਦਿਆਂ ਨੂੰ ਚੰਗੀ ਤਰ੍ਹਾਂ ਪੋਸ਼ਣ ਮਿਲਦਾ ਰਹੇ ਅਤੇ ਪੌਦੇ ਜ਼ਿਆਦਾ ਮਾਤਰਾ ਵਿੱਚ ਫਲ ਵਧੀਆ ਦੇਣ। ਦੇਖਿਆ ਤੁਸੀਂ ਕੁਦਰਤ ਨੇ ਜੋ ਸਾਨੂੰ ਸਾਡੇ ਪੋਸ਼ਣ ਦੇ ਲਈ ਦਿੱਤਾ, ਅੱਜ ਉਹੀ ਉਨ੍ਹਾਂ ਦੇ ਪੋਸ਼ਣ ਦਾ ਇੱਕ ਸਹਾਰਾ ਬਣ ਗਈ ਹੈ ਕਿਉਂਕਿ ਅੱਜ ਕੱਲ੍ਹ ਦੀ ਰਸਾਇਣਿਕ ਖਾਦ ਸਾਡੇ ਪੌਦਿਆਂ ਨੂੰ ਨੁਕਸਾਨ ਪਹੁੰਚਾਉਂਦੀ ਅਤੇ ਘੱਟ ਉਮਰ ਪ੍ਰਦਾਨ ਕਰ ਰਹੀ ਹੈ। ਇਸ ਲਈ ਜਿੰਨਾ ਹੋ ਸਕੇ, ਕੁਦਰਤੀ ਚੀਜ਼ਾਂ ਦੀ ਵਰਤੋ ਕਰੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ