ਗੰਨੇ-ਦੀ-ਪਨੀਰੀ

ਕਿਵੇਂ ਕੀਤੀ ਜਾਂਦੀ ਹੈ ਗੰਨੇ ਦੀ ਪਨੀਰੀ ਦੀ ਸਹੀ ਬਿਜਾਈ

ਇਹਨਾਂ ਦਿਨਾਂ ਵਿਚ ਗੰਨੇ ਦੀ ਪਨੀਰੀ ਤਿਆਰ ਕੀਤੀ ਜਾਂਦੀ ਹੈ ਜਿਸਦੇ ਲਈ ਕੁਛ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ਜਿਸਦੇ ਨਾਲ ਗੰਨੇ ਦੀ ਬਿਜਾਈ ਸਹੀ ਤਰੀਕੇ ਨਾਲ ਹੋਏ ਅਤੇ ਕਿਸਾਨਾਂ ਨੂੰ ਝਾੜ ਵਧੀਆ ਮਿਲੇ :-

  • ਪਨੀਰੀ ਬੀਜਣ ਦਾ ਸਮਾਂ ਸਤੰਬਰ/ਅਕਤੂਬਰ ਮਹੀਨਾਂ ਜਾਂ ਫਰਵਰੀ/ਮਾਰਚ ਮਹੀਨਾਂ ਹੈ ।
  • ਬੂਟਿਆ ਦੀ ਗਿਣਤੀ ਅਕਤੂਬਰ ਮਹੀਨੇ ਤਕਰੀਬਨ 4500 ਅਤੇ ਮਾਰਚ ਮਹੀਨੇ ਵਿੱਚ ਤਕਰੀਬਨ 7500 ਬੂਟਾ ਪ੍ਰਤੀ ਏਕੜ ਲਗਾਉਣਾ ਚਾਹੀਦਾ ਹੈ
  • ਗੰਨੇ ਦੀ ਪਨੀਰੀ ਤਿਆਰ ਕਰਨ ਲਈ ਬੀਜ /ਟਰੇਆਂ / ਕੱਟਰ/ ਕੋਕੋਪਿਟ (ਨਾਰੀਅਲ ਬੂਰਾ) ਵਰਮੀਕੰਪੋਸਟ ਜਾ ਪੁਰਾਣੀ ਦੇਸੀ ਰੂੜੀ ਦੀ ਲੋੜ ਹੁੰਦੀ ਹੈ ।
  • ਕੋਕੋਪਿਟ ਨੂੰ ਪਾਣੀ ਨਾਲ ਧੋ ਕੇ ਥੌੜਾ ਸੁਕਾ ਲਵੋ 1 ਕੁਇੰਟਲ ਕੋਕੋਪਿਟ ਪਿਛੇ 25 ਕਿਲੋ(ਚੌਥਾ ਹਿੱਸਾ) ਵਰਮੀਕੰਪਸਟ ਜਾਂ ਦੇਸੀ ਰੂੜੀ (ਛਾਂਣ ਕੇ ) ਦਾ ਹਿਸਾਬ ਬਣਾ ਕੇ ਚੰਗੀ ਤਰ੍ਹਾਂ ਮਿਲਾ ਲਵੋ।
  • ਗੰਨੇ ਦਾ ਸਿਹਤਮੰਦ ਬੀਜ ਸਤੰਬਰ/ ਅਕਤੂਬਰ ਦੀ ਬਿਜਾਈ ਲਈ ਤਕਰੀਬਨ 7 ਕੁਇੰਟਲ ਅਤੇ ਫਰਵਰੀ/ਮਾਰਚ ਲਈ 11 ਕੁਇੰਟਲ ਲਉ ਉਸਦੀਆਂ ਹੇਠਾਂ ਤੋਂ 2 ਮੱਟੀਆਂ ਛੱਡ ਕੇ ਅਤੇ ਉਪਰੋਂ ਕੱਚਾ ਗੰਨਾਂ ਛੱਡ ਕੇ ਬਾਕੀ ਗੰਨੇ ਵਿਚੋਂ ਕੱਟਰ ਨਾਲ ਅੱਖਾਂ ਗੰਡਾਂ ਕੱਡ ਲਵੋ ਜਿਸ ਵਿਚੋਂ ਅੰਦਾਜਨ 1।5 ਤੋਂ 2 ਕੁਇੰਟਲ ਗੰਡਾਂ ਨਿਕਲਣਗੀਆਂ ਬਾਕੀ ਜੋ ਗੁੱਲੀਆਂ ਨਿਕਲਣਗੀਆਂ ਉਸਨੂੰ ਮਿੱਲ ਵਿੱਚ ਸਪਲਾਈ ਕਰ ਸਕਦੇ ਹਾਂ।
  • ਗੰਨੇ ਦੀ ਗੰਡਾਂ ਨੂੰ ਟਰੇਆ ਚ ਲਗਾਉਣ ਤੋਂ ਪਹਿਲਾਂ ਕਿਸੇ ਚੰਗੀ ਉੱਲੀਨਾਸ਼ਕ ਨਾਲ ਸੋਧ ਲੈਣਾ ਹੈ ਤਰੀਕਾ ਟੱਪ ਚ 50 ਲੀਟਰ ਪਾਣੀ ਚ , ਉੱਲੀਨਾਸ਼ਕ ਘੋਲ ਬੀਜ ਨੂੰ ਉਸ ਵਿੱਚ 10 ਮਿੰਟ ਲਈ ਭਿਉਂ ਕੇ ਬਾਹਰ ਕੱਢ ਲੈਣਾ ਹੈ ।
  • ਟਰੇਆ ਵਿੱਚ ਗੰਡਾਂ ਲਗਾਉਣ ਤੋਂ ਪਹਿਲਾਂ ਟਰੇਆ ਵਿੱਚ ਥੋੜਾ ਨਾਰੀਅਲ ਬੂਰਾ ਪਾ ਉਸ ਉਪਰ ਗੰਨੇ ਦੀ ਗੰਡਾਂ ਰੱਖ ਕੇ ਉਸ ਉਪਰ ਫਿਰ ਬੂਰਾ ਪਾਉਣਾ ਹੈ । ਇਸ ਗੱਲ ਦਾ ਧਿਆਨ ਰੱਖੋ ਕੇ ਓਹੀ ਗੰਢਾਂ ਲਗਾਉਣੀਆਂ ਹਨ ਜੋ ਬਿਲਕੁਲ ਸਹੀ ਹੋਣ ਅਤੇ ਹਰ ਅੱਖ ਉਪਰ ਦੇ ਪਾਸੇ ਵੱਲ ਹੋਣੀ ਚਾਹੀਦੀ ਹੈ ।
  • ਟਰੇਆ ਚ ਗੰਢਾ ਲਗਾਉਣ ਤੋਂ ਬਾਅਦ ਉਸੇ ਸਮੇ ਪਾਣੀ ਲਗਾਉਣਾ ਚਾਹੀਦਾ ਹੈ ਅਤੇ ਰੋਜ ਨਰੀਖਣ ਕਰਕੇ ਲੋੜ ਮੁਤਾਬਿਕ ਪਾਣੀ ਪਾਉਂਦੇ ਰਹੋ ਅਤੇ ਪਾਣੀ ਹਮੇਸ਼ਾ ਪਾਇਪ ਅੱਗੇ ਫੁਹਾਰਾ ਲਾ ਕੇ ਪਾਉਣਾ ਚਾਹੀਦਾ ਹੈ ਜਾਂ ਸਪਰੇ ਪੰਪ ਨਾਲ ਵੀ ਪਾ ਸਕਦੇ ਹੋ ।
  • ਜਦੋਂ ਪਨੀਰੀ 20 ਦਿਨ ਦੀ ਹੋ ਜਾਵੇ ਇਕ ਏਕੜ ਦੀ ਪਨੀਰੀ ਨੂੰ 10 ਲੀਟਰ ਪਾਣੀ ਵਿੱਚ 20 ਗ੍ਰਾਮ NPK ਦੀ ਸਪਰੇ ਕਰਨੀ ਚਾਹੀਦੀ ਹੈ ਅਤੇ ਇਕ ਸਪਰੇ 15 ਲੀਟਰ ਵਿੱਚ 5ml ਕੋਰਾਜਨ ਪਾ ਕੇ ਕਰਨੀ ਹੈ।
  • ਸਿਆੜ ਬਣਾਉਣ ਲਈ ਸਿੰਗਲ ਲਾਇਨ (4 /5ਫੁੱਟ) ਜਾਂ ਡਬਲ ਲਾਇਨ (4ਫੁੱਟ/1ਫੁੱਟ) ਵਾਲੇ ਟਰੈਂਚਰ ਦੀ ਵਰਤੋਂ ਕਰਨੀ ਹੈ ।
    ਖੇਤ ਵਿੱਚ ਪਨੀਰੀ ਲਗਾਉਣ ਸਮੇਂ ਪਨੀਰੀ ਦੀ ਉਮਰ 25 ਤੋਂ 35 ਦਿਨ ਦੇ ਵਿਚਕਾਰ ਹੋਣੀ ਚਾਹੀਦੀ ਹੈ ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ