cauliflower-pb

ਕਿਵੇਂ ਕੀਤੀ ਜਾਏ ਫੁਲ ਗੋਭੀ ਦੀ ਖੇਤੀ

ਫੁੱਲ ਗੋਭੀ ਭਾਰਤ ਦੀਆਂ ਸਰਦੀਆਂ ਵਾਲੀਆਂ ਸਬਜ਼ੀਆਂ ਵਿੱਚੋਂ ਇੱਕ ਪ੍ਰਮੁੱਖ ਸਬਜੀ ਹੈ। ਇਸ ਦੀ ਖੇਤੀ ਮੁੱਖ ਤੌਰ ਤੇ ਫਲਦਾਰ ਪੁੰਜ ਦੇ ਉਤਪਾਦਨ ਲਈ ਕੀਤੀ ਜਾਂਦੀ ਹੈ। ਫੁੱਲਗੋਭੀ ਦੀ ਵਰਤੋਂ ਸਬਜੀ, ਸੂਪ, ਅਚਾਰ, ਪਕੌੜਾ ਆਦਿ ਬਣਾਉਣ ਵਿੱਚ ਕੀਤੀ ਜਾਂਦੀ ਹੈ। ਇਸ ਦੀ ਸਫਲ ਖੇਤੀ ਲਈ ਠੰਡਾ ਅਤੇ ਨਮੀ ਵਾਲਾ ਮੌਸਮ ਸਭ ਤੋਂ ਵਧੀਆ ਹੈ। ਇਸ ਦੀ ਚੰਗੀ ਫਸਲ ਲਈ 15-20 ਡਿਗਰੀ ਤਾਪਮਾਨ ਵਧੀਆ ਹੁੰਦਾ ਹੈ।

ਬਿਜਾਈ ਦਾ ਸਮਾਂ ਅਤੇ ਖਾਦ

ਸਰਦਾਰ ਵੱਲਬ ਬਾਈ ਪਟੇਲ ਖੇਤੀਬਾੜੀ ਅਤੇ ਤਕਨਾਲੋਜੀ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਬਾਗਬਾਨੀ ਦੇ ਡਾਕਟਰ ਨੇ ਦੱਸਿਆ ਕਿ ਫੁੱਲਗੋਭੀ ਦੀ ਮੱਧਮ ਅਤੇ ਪਿਛੇਤੀ ਕਿਸਮਾਂ ਦੀ ਬਿਜਾਈ 30 ਅਕਤੂਬਰ ਤੱਕ ਕਰ ਦੇਣੀ ਚਾਹੀਦੀ ਹੈ ਅਤੇ ਅਗੇਤੀ ਕਿਸਮਾਂ ਦਾ ਬੀਜ 600-700 ਗ੍ਰਾਮ ਅਤੇ ਮੱਧਮ ਅਤੇ ਪਿਛੇਤੀ ਕਿਸਮਾਂ ਦੇ ਲਈ 350-400 ਗ੍ਰਾਮ ਪ੍ਰਤੀ ਹੈਕਟੇਅਰ ਬੀਜ ਦੀ ਲੋੜ ਹੁੰਦੀ ਹੈ।

ਬੀਜ ਨੂੰ ਸਟੈਪਟੋਸਾਈਕਲਿਨ ਦਾ 8 ਲੀਟਰ ਪਾਣੀ ਵਿੱਚ ਘੋਲ ਬਣਾ ਕੇ 30 ਮਿੰਟ ਤੱਕ ਪਾਣੀ ਡੋਬ ਕੇ ਸੋਧ ਲਓ। ਇਸ ਦੀ ਰੋਪਾਈ ਵਿੱਚ ਕਤਾਰ ਤੋਂ ਕਤਾਰ ਅਤੇ ਪੌਦੇ ਤੋਂ ਪੌਦੇ ਦੀ ਦੂਰੀ 45 ਤੋਂ 45 ਸੈਂਟੀਮੀਟਰ ਅਤੇ ਪਿਛੇਤੀ ਕਿਸਮਾਂ ਦੇ ਲਈ ਕਤਾਰ ਤੋਂ ਕਤਾਰ ਅਤੇ ਪੌਦੇ ਤੋਂ ਪੌਦੇ ਦੀ ਦੂਰੀ 60 ਤੋਂ 45 ਸੈਂਟੀਮੀਟਰ ਰੱਖਣੀ ਚਾਹੀਦੀ ਹੈ।

ਫੁੱਲ ਗੋਭੀ ਦੀਆਂ ਵਧੀਆ ਉਪਜ ਪ੍ਰਾਪਤ ਕਰਨ ਲਈ ਰੇਤਲੀ ਦੋਮਟ ਜ਼ਮੀਨ ਉੱਤਮ ਹੁੰਦੀ ਹੈ, ਜਿਸ ਵਿੱਚ ਭਰਪੂਰ ਮਾਤਰਾ ਵਿੱਚ ਬੈਕਟੀਰੀਆ ਉਪਲਬਧ ਹੋਣ। ਬੀਜਣ ਤੋਂ ਪਹਿਲਾਂ ਖੇਤ ਦੀ ਵਹਾਈ ਕਰਕੇ ਸਮਤਲ ਕੀਤਾ ਜਾਣਾ ਚਾਹੀਦਾ ਹੈ। ਉਪਰੋਕਤ ਖੇਤੀ ਲਈ 200-250 ਕੁਇੰਟਲ ਸੜੀ ਹੋਈ ਗੋਬਰ ਦੀ ਖਾਦ ਰੋਪਣ ਤੋਂ ਲਗਭਗ ਇੱਕ ਮਹੀਨਾ ਪਹਿਲਾਂ ਚੰਗੀ ਤਰ੍ਹਾਂ ਮਿਲਾਉਣੀ ਚਾਹੀਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ