ਇਸਦੇ ਬੀਜਾਂ ਦਾ ਰਸ ਪੌਦੇ ‘ਤੇ ਇਸਤੇਮਾਲ ਕਰਨ ਨਾਲ ਹਾਨੀ ਪਹੁੰਚਾਉਣ ਵਾਲੇ ਕੀਟਾਂ ਅਤੇ ਰੋਗਾਂ ਤੋਂ ਬਚਾਅ ਵਿੱਚ ਮਦਦ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਨ ਸੁਖਚੈਨ ਦੇ ਬੀਜ ਬਣਾਉਣ ਦੀ ਵਿਧੀ ਅਤੇ ਇਸਨੂੰ ਵਰਤਣ ਦੀ ਵਿਧੀ ਬਾਰੇ।
ਸਮੱਗਰੀ:
- ਸੁਖਚੈਨ ਦੇ ਬੀਜ = 7 ਕਿਲੋ
- ਪਾਣੀ = 10 ਲੀਟਰ
- ਰੀਠਾ ਪਾਊਡਰ = 200 ਗ੍ਰਾਮ
ਬਣਾਉਣ ਦੀ ਵਿਧੀ:
- ਸਭ ਤੋਂ ਪਹਿਲਾਂ ਕਰੰਜ ਦੇ ਬੀਜਾਂ ਵਿੱਚੋਂ ਗਿਰੀ ਬਾਹਰ ਕੱਢ ਲਵੋ। ਇਹ ਤਕਰੀਬਨ 5 ਕਿਲੋ ਹੋਵੇਗੀ।
- ਗਿਰੀਆਂ ਨੂੰ 1 ਘੰਟੇ ਲਈ ਪਾਣੀ ਵਿੱਚ ਭਿਓਂ ਕੇ ਰੱਖ ਦਿਉ।
- ਇਸ ਤੋਂ ਬਾਅਦ ਗਿਰੀ ਨੂੰ ਕੱਢ ਕੇ ਇਸਦਾ ਪੇਸਟ ਬਣਾ ਲਵੋ ਅਤੇ ਇਕ ਪੋਟਲੀ ਵਿੱਚ ਪਾ ਦਿਉ।
- ਇਸ ਪੋਟਲੀ ਨੂੰ 10-12 ਘੰਟਿਆਂ ਲਈ 10 ਲੀਟਰ ਪਾਣੀ ਵਿੱਚ ਡੁਬੋ ਕੇ ਰੱਖ ਦਿਉ।
- ਇਸ ਤੋਂ ਬਾਅਦ ਪੋਟਲੀ ਨੂੰ ਬਾਹਰ ਕੱਢ ਕੇ ਇਸਦਾ ਰਸ ਕੱਢ ਲਵੋ। ਰਸ ਵਿੱਚ 200 ਗ੍ਰਾਮ ਰੀਠਾ ਪਾਊਡਰ ਮਿਲਾ ਦਿਉ ਕਰੰਜ ਦੇ ਬੀਜਾਂ ਦਾ ਰਸ ਤਿਆਰ ਹੈ।
ਵਰਤਣ ਦੀ ਵਿਧੀ:
- ਇਸਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਇੱਕ ਏਕੜ ਜ਼ਮੀਨ ‘ਤੇ ਆਥਣ ਵੇਲੇ ਵਰਤੋਂ।
ਇਸ ਬਲੋਗ ਵਿੱਚ ਤੁਸੀ ਜਾਣਿਆ ਸੁਖਚੈਨ ਦੇ ਬੀਜ ਬਣਾਉਣ ਅਤੇ ਵਰਤਣ ਦੀ ਵਿਧੀ ਦੇ ਬਾਰੇ ,
ਖੇਤੀਬਾੜੀ ਤੇ ਪਸ਼ੂਆਂ ਬਾਰੇ ਹੋਰ ਜਾਣਕਾਰੀ ਲਈ ਆਪਣੀ ਖੇਤੀ ਐੱਪ ਡਾਊਨਲੋਡ ਕਰੋ ਅਤੇ ਆਪਣੇ ਆਪ ਨੂੰ ਨਵੀਂ ਜਾਣਕਾਰੀ ਨਾਲ ਅੱਪਡੇਟ ਰੱਖੋ।
ਐਂਡਰਾਇਡ ਲਈ: http://bit.ly/2ytShma
ਆਈਫੋਨ ਲਈ: https://apple.co/2EomHq6
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ