ਕੀਟ ਪ੍ਰਬੰਧਨ ਵਿੱਚ ਮਿੱਤਰ ਫੰਗਸ ਦਾ ਸਹਿਯੋਗ

ਅੱਜ-ਕੱਲ੍ਹ ਰਸਾਇਣਿਕ ਕੀਟਨਾਸ਼ਕਾਂ ਦੀ ਬੇਲੋੜੀ ਵਰਤੋਂ ਦੇ ਸਿੱਟੇ ਸਾਹਮਣੇ ਆ ਰਹੇ ਹਨ। ਹੁਣ ਕਿਸਾਨਾਂ ਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਰਸਾਇਣਿਕ ਕੀਟਨਾਸ਼ਕਾਂ ਦਾ ਕੀਟਾਂ ਉੱਤੇ ਕੋਈ ਖਾਸ ਅਸਰ ਨਹੀਂ ਹੋ ਰਿਹਾ। ਇਸ ਲਈ ਕਿਸਾਨ ਹੁਣ ਇਹ ਸਮਝ ਰਹੇ ਹਨ ਕਿ ਇਸ ਸਮੱਸਿਆ ਨੂੰ ਘੱਟ ਕਰਨ ਲਈ ਕੁਦਰਤੀ ਤਰੀਕਾ ਹੀ ਜ਼ਿਆਦਾ ਅਸਰਦਾਰ ਹੈ।

ਕੀਟ ਪ੍ਰਬੰਧਨ ਵਿੱਚ ਫੰਗਸ ਇੱਕ ਖਾਸ ਭੂਮਿਕਾ ਨਿਭਾਉਂਦੀ ਹੈ। ਅੱਜ ਦੇ ਸਮੇਂ ਵਿੱਚ ਮਿੱਤਰ ਫੰਗਸ ਬਜ਼ਾਰ ਵਿੱਚ ਉਪਲੱਬਧ ਹੈ ਅਤੇ ਇਸ ਨੂੰ ਆਸਾਨੀ ਨਾਲ ਖਰੀਦ ਕੇ ਫਸਲਾਂ ਲਈ ਵਰਤਿਆ ਜਾ ਸਕਦਾ ਹੈ।

1. ਬਿਊਵੇਰੀਆ ਬੇਸੀਆਨਾ: ਇਹ ਕੁਦਰਤੀ ਤੌਰ ‘ਤੇ ਮੌਜੂਦ ਹੁੰਦੀ ਹੈ, ਜੋ ਚਿੱਟੇ ਰੰਗ ਦੀ ਹੁੰਦੀ ਹੈ ਅਤੇ ਫਲਾਂ-ਸਬਜ਼ੀਆਂ ‘ਤੇ ਮੌਜੂਦ ਲੇਪੀਡੋਪਟੇਰਾ ਪ੍ਰਜਾਤੀ ਦੀਆਂ ਸੁੰਡੀਆਂ(ਜਿਵੇਂ ਕਿ ਵਾਲਾਂ ਵਾਲੀ ਸੁੰਡੀ, ਰਸ ਚੂਸਣ ਵਾਲੇ ਕੀਟ, ਵੂਲੀ ਚੇਪਾ, ਚਿੱਟੀ ਮੱਖੀ ਅਤੇ ਮਕੌੜਾ ਜੂੰ ਆਦਿ) ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ। ਇਹ ਪਿਊਪਾ ਅਵਸਥਾ ਵਿੱਚ ਕੀਟ ਪ੍ਰਬੰਧਨ ਵਿੱਚ ਮਦਦ ਕਰਦੀ ਹੈ।

ਕੀਟਾਂ ਦੇ ਸੰਪਰਕ ਵਿੱਚ ਆਉਣ ਨਾਲ ਫੰਗਸ ਦੇ ਜੀਵਾਣੂ ਕੀਟਾਂ ਦੇ ਸਰੀਰ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਆਪਣੀ ਸੰਖਿਆ ਵਧਾਉਂਦੇ ਹਨ। ਇਸ ਤਰ੍ਹਾਂ ਕੁੱਝ ਦਿਨਾਂ ਵਿੱਚ ਹੀ ਕੀਟ ਲਕਵਾ-ਗ੍ਰਸਤ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਮਰੇ ਹੋਏ ਕੀਟ ਸਫੇਦ ਰੰਗ ਦੀ ਮੱਮੀ ਵਿੱਚ ਬਦਲ ਜਾਂਦੇ ਹਨ।

ਇਹ ਬਜ਼ਾਰ ਵਿੱਚ ਬਾਇਓ-ਰਿਨ, ਲਾਰਵੋ ਸੀਲ, ਦਮਨ ਅਤੇ ਅਨਮੋਲ ਬਾੱਸ ਦੇ ਨਾਮ ਨਾਲ ਮਿਲਦੀਆਂ ਹਨ।

1 pb

2. ਮੈਟਾਰੀਜ਼ਿਅਮ ਐਨੀਸੋਪਲੀ: ਇਹ ਬਹੁਤ ਉਪਯੋਗੀ ਫੰਗਸ ਹੈ, ਜੋ ਸਿਉਂਕ, ਘਾਹ ਦੇ ਟਿੱਡੇ, ਪੌਦੇ ਦੇ ਟਿੱਡੇ, ਵੂਲੀ ਚੇਪਾ, ਬੱਗ ਅਤੇ ਭੂੰਡੀ ਆਦਿ ਦੇ ਵਿਰੁੱਧ ਵਰਤੀ ਜਾਂਦੀ ਹੈ। ਇਸ ਫੰਗਸ ਦੇ ਜੀਵਾਣੂ ਕੀਟਾਂ ‘ਤੇ ਨਮੀ ਵਿੱਚ ਪੁੰਗਰਦੇ ਹਨ ਅਤੇ ਕੀਟਾਂ ਦੀ ਚਮੜੀ ਰਾਹੀਂ ਸਰੀਰ ਵਿੱਚ ਦਾਖਲ ਹੁੰਦੇ ਹਨ। ਇਹ ਫੰਗਸ ਕੀਟ ਦੀ ਚਮੜੀ ਵਿੱਚ ਵੱਧਦੇ ਰਹਿੰਦੇ ਹਨ ਅਤੇ ਕੀਟ ਦੇ ਸਰੀਰ ਨੂੰ ਖਾ ਜਾਂਦੇ ਹਨ। ਕੀਟ ਦੀ ਮੌਤ ਸਮੇਂ ਕੀਟ ਦੇ ਜੋੜਾਂ ‘ਤੇ ਚਿੱਟੇ ਰੰਗ ਦੀ ਫੰਗਸ ਆ ਜਾਂਦੀ ਹੈ, ਜੋ ਬਾਅਦ ਵਿੱਚ ਹਰੇ ਰੰਗ ਵਿੱਚ ਬਦਲ ਜਾਂਦੀ ਹੈ।

ਵਰਤਣ ਦੀ ਵਿਧੀ: ਮਿੱਤਰ ਫੰਗਸ 750 ਗ੍ਰਾਮ ਅਤੇ ਸਟਿੱਕਰ ਏਜੰਟ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਵਿੱਚ ਸਵੇਰ ਅਤੇ ਸ਼ਾਮ ਦੇ ਸਮੇਂ ਸਪਰੇਅ ਕਰੋ।

2 pb

3. ਮਿੱਤਰ ਨੀਮਾਟੋਡ(E-P-N): E-P-N ਦੀਆਂ ਕੁੱਝ ਪ੍ਰਜਾਤੀਆਂ ਕੀਟਾਂ ‘ਤੇ ਪਰਜੀਵੀ ਰਹਿ ਕੇ ਉਨ੍ਹਾਂ ਨੂੰ ਨਸ਼ਟ ਕਰਦੇ ਹਨ। ਨੀਮਾਟੋਡ ਡੀ.ਡੀ. 136 ਨੂੰ ਗੰਨੇ, ਚੌਲ ਅਤੇ ਹੋਰ ਫਲਾਂ ਵਾਲੀਆਂ ਫਸਲਾਂ ਨੂੰ ਕੀਟਾਂ ਤੋਂ ਬਚਾਉਣ ਲਈ ਵਰਤਿਆ ਜਾਂਦਾ ਹੈ।

3pb

4. ਵਰਟੀਸਿਲੀਅਮ ਲੇਕਨਾਈ: ਇਹ ਫੰਗਸ ਵੀ ਕੀਟਾਂ ਨੂੰ ਨਸ਼ਟ ਕਰਦੀ ਹੈ। ਇਹ ਨੀਮਾਟੋਡ ‘ਤੇ ਵੀ ਸਮਾਨ ਰੂਪ ਵਿੱਚ ਕੰਮ ਕਰਦੀ ਹੈ। ਇਹ ਚੇਪੇ, ਸਕੇਲ ਕੀਟ, ਥਰਿੱਪ, ਲਾਲ ਮਕੌੜਾ ਆਦਿ ਦਾ ਪ੍ਰਬੰਧਨ ਕਰਦੀ ਹੇ। ਇਹ ਸੋਇਆਬੀਨ ਦੀ ਫਸਲ ਵਿੱਚ ਸਿਸਟ ਨੀਮਾਟੋਡ ਦਾ ਵੀ ਪ੍ਰਬੰਧਨ ਕਰਦੀ ਹੈ।

ਸਪਰੇਅ ਤੋਂ ਬਾਅਦ ਇਸ ਫੰਗਸ ਦੇ ਜੀਵਾਣੂ ਕੀਟ ਦੇ ਸਰੀਰ ‘ਤੇ ਚਿਪਕ ਜਾਂਦੇ ਹਨ ਅਤੇ ਐਂਜ਼ਾਈਮ ਉਤਪੰਨ ਕਰਦੇ ਹਨ, ਜੋ ਚਮੜੀ ਨੂੰ ਗਾਲ਼ਦੇੇ ਹਨ ਅਤੇ ਫਿਰ ਇਹ ਕੀਟ ਦੇ ਸਰੀਰ ਵਿੱਚ ਦਾਖਲ ਹੋ ਜਾਂਦੇ ਹਨ। ਹੌਲੀ-ਹੌਲੀ ਇਹ ਕੀਟ ਦੇ ਸਰੀਰ ‘ਚੋਂ ਸਾਰੇ ਤੱਤਾਂ ਨੂੰ ਚੂਸ ਲੈਂਦੇ ਹਨ ਅਤੇ ਕੀਟ ਨੂੰ ਮਾਰ ਦਿੰਦੇ ਹਨ। ਇਹ ਚਮੜੀ ਦੇ ਬਾਹਰ ਵਿਕਾਸ ਕਰਦਾ ਹੈ ਅਤੇ ਜ਼ਹਿਰੀਲਾ ਪਦਾਰਥ ਪੈਦਾ ਕਰਦਾ ਹੈ, ਜੋ ਕੀਟ ਨੂੰ 5-10 ਦਿਨਾਂ ਵਿੱਚ ਨਸ਼ਟ ਕਰ ਦਿੰਦਾ ਹੈ।

4pb

ਵਰਤਣ ਦੀ ਵਿਧੀ: ਫੰਗਸ ਪਾਊਡਰ 250-500 ਗ੍ਰਾਮ ਨੂੰ 200-500 ਲੀਟਰ ਪਾਣੀ ਵਿੱਚ ਮਿਲਾ ਕੇ ਪੱਤਿਆਂ ਦੇ ਹੇਠਲੇ ਪਾਸੇ ਪ੍ਰਤੀ ਏਕੜ ਵਿੱਚ ਸ਼ਾਮ ਜਾਂ ਸਵੇਰ ਸਮੇਂ ਸਪਰੇਅ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ