ਕੀ ਜਾਣਦੇ ਹੋ ਤੁਸੀਂ ਬਲਦਾਂ ਵਾਲੇ ਸੁਹਾਗੇ ਬਾਰੇ?

ਬਲਦਾਂ ਵਾਲੇ ਸੁਹਾਗੇ ਦੇ ਦਿ੍ਸ਼ ਹੁਣ ਵਿਰਲੇ-ਟਾਵੇਂ ਹੀ ਨਜ਼ਰੀ ਪੈਂਦੇ ਹਨ। ਪਿੰਡਾਂ ਵਿਚ ਸੁਹਾਗੇ ਬਣਾਉਣ ਵਾਲੇ ਕਾਰੀਗਰ ਹੁੰਦੇ ਸਨ ਜੋ ਹਾੜ੍ਹੀ-ਸਾਉਣੀ ਦੀ ਫ਼ਸਲ ਬਦਲੇ ਸੇਪੀ ‘ਤੇ ਕੰਮ ਕਰਦੇ ਹੁੰਦੇ ਸਨ। ਅਜੋਕੇ ਮਸ਼ੀਨਰੀ ਦੇ ਯੁੱਗ ਵਿਚ ਨਵੀਂ ਪੀੜ੍ਹੀ ਲਈ ਇਹ ਸਭ ਬੀਤੇ ਦੀਆਂ ਬਾਤਾਂ ਬਣ ਗਈਆਂ ਹਨ।

1-a

ਇਹ ਸੁਹਾਗਾ ਜ਼ਮੀਨ ਨੂੰ ਪੱਧਰਾ ਕਰਨ ਦੇ ਕੰਮ ਆਉਦਾ ਸੀ ਜੋ ਕਿ ਬਲਦਾਂ ਦੇ ਪਿੱਛੇ ਬੰਨ ਕੇ ਖੇਤ ਵਿੱਚ ਫੇਰਿਆਂ ਜਾਂਦਾ ਸੀ। ਖੇਤ ਨੂੰ ਵਾਹੁਣ ਤੋਂ ਬਾਅਦ ਫਿਰ ਦੂਹਰੀ-ਤੀਹਰੀ ਵਾਰ ਸੁਹਾਗਾ ਫੇਰ ਕੇ ਖੇਤ ਦੀ ਮਿੱਟੀ ਨੂੰ ਸੁਰਮੇ ਵਾਂਗ ਮੁਲਾਇਮ ਕਰ ਲਿਆ ਜਾਂਦਾ। ਸਵੇਰ ਸਾਰ ਮਾਰੇ ਸੁਹਾਗੇ ਰਾਹੀਂ ਜ਼ਮੀਨ ਵਿਚਲੀ ਨਮੀ ਨੂੰ ਸੰਭਾਲ ਲਿਆ ਜਾਂਦਾ ਸੀ। ਬਲਦਾਂ ਵਾਲੇ ਜ਼ਮਾਨੇ ਵਿਚ ਇਹ ਖੇਤੀ ਦਾ ਅਜਿਹਾ ਸੰਦ ਸੀ ਜੋ ਕਿ ਬਿਨਾਂ ਕਿਸੇ ਖਰਚੇ ਤੋ ਚੱਲਣ ਵਾਲਾ ਸੰਦ ਮੰਨਿਆਂ ਜਾਂਦਾ ਸੀ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ