plants for mosquito

ਘਰ ਵਿੱਚ ਇਹ ਪੌਦੇ ਲਾਓ, ਮੱਛਰਾਂ ਨੂੰ ਦੂਰ ਭਜਾਓ

ਗਰਮੀਆਂ ਵਿੱਚ ਹਮੇਸ਼ਾ ਲੋਕ ਮੱਛਰਾਂ ਤੋਂ ਪਰੇਸ਼ਾਨ ਰਹਿੰਦੇ ਹਨ। ਮੱਛਰਾਂ ਦੇ ਕੱਟਣ ਨਾਲ ਖੁਜਲੀ, ਮਲੇਰੀਆ ਆਦਿ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਤੋਂ ਬਚਣ ਲਈ ਲੋਕ ਕਈ ਚੀਜ਼ਾਂ ਦੀ ਵਰਤੋਂ ਕਰਦੇ ਹਨ ਜਿਵੇਂ ਕੀਟਨਾਸ਼ਕ ਸਪਰੇਅ। ਮੱਛਰਾਂ ਤੋਂ ਛੁਟਕਾਰਾ ਪਾਉਣ ਲਈ ਘਰ ਵਿੱਚ ਕੁੱਝ ਪੌਦੇ ਲਾਓ। ਅੱਜ ਅਸੀਂ ਤੁਹਾਨੂੰ ਕੁੱਝ ਇਸ ਤਰ੍ਹਾਂ ਦੇ ਪੌਦਿਆਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਘਰ ਵਿੱਚ ਲਗਾਉਣ ਨਾਲ ਮੱਛਰ ਬਹੁਤ ਦੂਰ ਰਹਿਣਗੇ।

1. ਗੇਂਦਾ – ਗੇਂਦੇ ਦੇ ਫੁੱਲਾਂ ਦੀ ਮਹਿਕ ਨਾਲ ਮੱਛਰ ਦੂਰ ਰਹਿੰਦੇ ਹਨ। ਮੱਛਰਾਂ ਨੂੰ ਦੂਰ ਰੱਖਣ ਲਈ ਇਨ੍ਹਾਂ ਨੂੰ ਵਿਹੜੇ(ਪੋਰਚ) ਜਾਂ ਬਗ਼ੀਚੇ ਵਿੱਚ ਲਾਓ। ਜ਼ਿਆਦਾਤਰ ਲੋਕ ਇਨ੍ਹਾਂ ਨੂੰ ਸਬਜ਼ੀਆਂ ਕੋਲ ਲਗਾਉਣਾ ਪਸੰਦ ਕਰਦੇ ਹਨ ਕਿਉਂਕਿ ਇਸ ਨਾਲ ਕਈ ਕੀੜੇ ਦੂਰ ਰਹਿੰਦੇ ਹਨ।

2. ਰੋਜ਼ਮੇਰੀ – ਰੋਜ਼ਮੇਰੀ ਦੇ ਪੌਦਿਆਂ ਨੂੰ ਗਰਮੀ ਦੇ ਮੌਸਮ ਵਿੱਚ ਲਗਾਇਆ ਜਾਂਦਾ ਹੈ ਕਿਉਂਕਿ ਇਨ੍ਹਾਂ ਨੂੰ ਵਧਣ ਲਈ ਗਰਮੀ ਦੀ ਲੋੜ ਹੁੰਦੀ ਹੈ। ਰੋਜ਼ਮੇਰੀ ਨੂੰ ਗਮਲੇ ਵਿੱਚ ਲਾਓ ਅਤੇ ਘਰ ਦੇ ਅੰਦਰ ਰੱਖੋ। ਇਸ ਨਾਲ ਮੱਛਰ ਦੂਰ ਰਹਿਣਗੇ।

3. ਕੈਟਨਿਪ – ਮੱਛਰਾਂ ਨੂੰ ਦੂਰ ਰੱਖਣ ਲਈ ਘਰ ਦੀ ਛੱਤ ‘ਤੇ ਕੈਟਨਿਪ ਲਾਓ। ਇਹ ਧੁੱਪ ਨਾਲ ਵੱਧਦੇ ਹਨ। ਇੱਕ ਖੋਜ(ਰਿਸਰਚ) ਦੇ ਅਨੁਸਾਰ ਇਹ ਡੀ ਈ ਈ ਟੀ ਤੋਂ 10 ਗੁਣਾ ਵਧੇਰੇ ਅਸਰਦਾਰ ਹਨ।

4. ਨਿੰਮ – ਨਿੰਮ ਦੇ ਪੌਦੇ ਨਾਲ ਕੀੜੇ-ਮਕੌੜੇ ਅਤੇ ਮੱਛਰ ਦੂਰ ਰਹਿੰਦੇ ਹਨ। ਇਸ ਨੂੰ ਘਰ ਦੇ ਬਗ਼ੀਚੇ ਵਿੱਚ ਲਾਓ। ਮੱਛਰਾਂ ਨੂੰ ਦੂਰ ਰੱਖਣ ਦੇ ਲਈ ਚਮੜੀ ‘ਤੇ ਨਿੰਮ ਦਾ ਤੇਲ ਲਾਓ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ