jaivik

ਜਾਣੋ ਕਿਵੇਂ ਕਰੀਏ ਬ੍ਰਹਮਾਸਤਰ ਨਾਲ ਕੀਟ ਪ੍ਰਬੰਧਨ

ਬ੍ਰਹਮਾਸਤਰ ਦੀ ਵਰਤੋਂ ਕੀਟਾਂ ਅਤੇ ਵੱਡੀਆਂ ਸੁੰਡੀਆਂ ਨੂੰ ਰੋਕਣ ਲਈ ਕੀਤੀ ਜਾਂਦੀ ਹੈ। ਆਓ ਜਾਣੀਏ ਇਸ ਨੂੰ ਬਣਾਉਣ ਅਤੇ ਵਰਤਣ ਦੀ ਵਿਧੀ ਬਾਰੇ

ਸਮੱਗਰੀ

10 ਲੀਟਰ ਗਊ ਮੂਤਰ

3 ਕਿੱਲੋ ਨਿੰਮ ਦੇ ਪੱਤੇ (ਕੁੱਟੇ ਹੋਏ)

2 ਕਿੱਲੋ ਕਰੰਜ ਦੇ ਪੱਤੇ (ਕੁੱਟੇ ਹੋਏ)

2 ਕਿੱਲੋ ਸੀਤਾ ਫ਼ਲ ਦੇ ਪੱਤੇ (ਕੁੱਟੇ ਹੋਏ)

2 ਕਿੱਲੋ ਬੇਲ ਦੇ ਪੱਤੇ (ਕੁੱਟੇ ਹੋਏ)

• 2 ਕਿੱਲੋ ਅਰੰਡੀ ਦੇ ਪੱਤੇ (ਕੁੱਟੇ ਹੋਏ)

2 ਕਿੱਲੋ ਧਤੂਰੇ ਦੇ ਪੱਤੇ (ਕੁੱਟੇ ਹੋਏ)

ਬਣਾਉਣ ਦੀ ਵਿਧੀ

ਸਭ ਤੋਂ ਪਹਿਲਾ ਇਨ੍ਹਾਂ ਸਾਰੀ ਸਮੱਗਰੀਆਂ ਵਿੱਚੋਂ ਕਿਸੇ ਵੀ ਪੰਜ ਸਮੱਗਰੀ ਦੇ ਮਿਸ਼ਰਣ ਨੂੰ ਗਊ-ਮੂਤਰ ਨਾਲ ਮਿਲਾ ਕੇ ਮਿੱਟੀ ਦੇ ਬਰਤਨ ਵਿੱਚ ਪਾ ਕੇ ਅੱਗ ‘ਤੇ ਉਬਾਲ ਲਵੋ।

ਚਾਰ ਉਬਾਲ਼ੇ ਆਉਣ ‘ਤੇ ਬਰਤਨ ਨੂੰ ਅੱਗ ਤੋਂ ਉਤਾਰ ਕੇ 48 ਘੰਟੇ ਛਾਂ ਵਿੱਚ ਠੰਡਾ ਹੋਣ ਲਈ ਰੱਖ ਦਿਓ।

ਇਸ ਤੋਂ ਬਾਅਦ ਕੱਪੜੇ ਨਾਲ ਛਾਣ ਕੇ ਭੰਡਾਰਣ(ਸਟੋਰ) ਕਰੋ।

ਵਰਤੋਂ

ਬ੍ਰਹਮਾਸਤਰ ਦੀ ਵਰਤੋਂ ਤਿਆਰ ਕਰਨ ਤੋਂ ਛੇ ਮਹੀਨੇ ਤੱਕ ਕੀਤੀ ਜਾ ਸਕਦੀ ਹੈ।

ਸਾਵਧਾਨੀਆਂ

ਭੰਡਾਰਣ ਮਿੱਟੀ ਦੇ ਬਰਤਨ ਵਿੱਚ ਕਰੋ।

ਗਊ-ਮੂਤਰ ਨੂੰ ਧਾਤੂ ਦੇ ਬਰਤਨ ਵਿੱਚ ਨਾ ਰੱਖੋ।

ਛਿੜਕਾਅ

3 ਤੋਂ 4 ਲੀਟਰ ਬ੍ਰਹਮ-ਅਸਤਰ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਇੱਕ ਏਕੜ ‘ਤੇ ਛਿੜਕਾਅ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ