ਇਹ ਦਹੀਂ ਨਾਲ ਬਣੀ ਸਪਰੇਅ ਪੌਦਿਆਂ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਪ੍ਰਦਾਨ ਕਰਦੀ ਹੈ ਅਤੇ ਇਸ ਦੀ ਵਰਤੋਂ ਨਾਲ ਪੌਦੇ ਜ਼ਿਆਦਾ ਸਮੇਂ ਤੱਕ ਤੰਦਰੁਸਤ ਰਹਿੰਦੇ ਹਨ।
ਸਮੱਗਰੀ:
• ਦਹੀਂ- 2 ਲੀਟਰ (ਮਿੱਟੀ ਦੇ ਬਰਤਨ ਵਿੱਚ ਤਿਆਰ ਕੀਤਾ ਹੋਇਆ)
• ਪਿੱਤਲ ਅਤੇ ਤਾਂਬੇ ਦਾ ਕਟੋਰਾ ਜਾਂ ਚਮਚ
• ਪਾਣੀ- 3 ਲੀਟਰ
ਬਣਾਉਣ ਦੀ ਵਿਧੀ
• 2 ਲੀਟਰ ਤਿਆਰ ਦਹੀਂ ਵਿੱਚ ਪਿੱਤਲ ਜਾਂ ਤਾਂਬੇ ਦਾ ਕਟੋਰਾ ਜਾਂ ਚਮਚ ਡੁਬੋ ਕੇ ਰੱਖ ਦਿਓ।
• ਹੁਣ ਇਸ ਨੂੰ 8 ਤੋਂ 10 ਦਿਨ ਤੱਕ ਢੱਕ ਕੇ ਰੱਖ ਦਿਓ। ਇਸ ਵਿੱਚੋਂ ਹਰੇ ਰੰਗ ਦਾ ਪਦਾਰਥ ਨਿਕਲੇਗਾ।
• ਫਿਰ ਬਰਤਨ ਨੂੰ ਬਾਹਰ ਕੱਢ ਕੇ ਪਾਣੀ ਨੂੰ ਦਹੀਂ ਵਿੱਚ ਮਿਲਾ ਕੇ ਮਿਸ਼ਰਣ ਤਿਆਰ ਕੀਤਾ ਜਾਂਦਾ ਹੈ।
• 2 ਕਿੱਲੋ ਦਹੀਂ ਵਿੱਚ 3 ਲੀਟਰ ਪਾਣੀ ਮਿਲਾ ਕੇ 5 ਲੀਟਰ ਮਿਸ਼ਰਣ ਬਣੇਗਾ।
ਵਰਤੋਂ (ਇਸਤੇਮਾਲ)
5 ਲੀਟਰ ਮਿਸ਼ਰਣ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ