• ਕੱਚੇ ਕੇਲੇ ਨੂੰ ਕਈ ਤਰ੍ਹਾਂ ਨਾਲ ਖਾਧਾ, ਸੁਕਾਇਆ ਜਾਂ ਪਕਾਇਆ ਜਾਂਦਾ ਹੈ। ਇਸ ਨੂੰ ਨਾ ਸਿਰਫ਼ ਫ਼ਲ ਦੇ ਤੌਰ ‘ਤੇ ਵਰਤਿਆ ਜਾਂਦਾ ਬਲਕਿ ਸਬਜ਼ੀਆਂ, ਚਿਪਸ ਅਤੇ ਹੋਰ ਮਿਠਾਈਆਂ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ।
• ਕੱਚੇ ਕੇਲੇ ਸੁੱਕੇ ਹੁੰਦੇ ਹਨ ਅਤੇ ਇਸ ਲਈ ਇਨ੍ਹਾਂ ਨੂੰ ਪੀਸ ਕੇ ਆਟਾ ਬਣਾ ਲਿਆ ਜਾਂਦਾ ਹੈ, ਜਿਸ ਵਿੱਚ ਸਟਾਰਚ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਇਸ ਦੀ ਵਰਤੋਂ ਬਰੈੱਡ ਅਤੇ ਛੋਟੇ ਬੱਚਿਆਂ ਦਾ ਭੋਜਨ ਬਣਾਉਣ ਲਈ ਕੀਤੀ ਜਾਂਦੀ ਹੈ।
• ਇਹ ਵਾਲ, ਚਮੜੀ ਅਤੇ ਅੱਖਾਂ ਲਈ ਬਹੁਤ ਹੀ ਫਾਇਦੇਮੰਦ ਹੈ।
• ਇਹ ਭਾਰ ਘਟਾਉਣ, ਹੱਡੀਆਂ ਨੂੰ ਮਜ਼ਬੂਤ ਬਣਾਉਣ ਅਤੇ ਸਟੈਮਿਨਾ ਵਧਾਉਣ ਵਿੱਚ ਮਦਦ ਕਰਦਾ ਹੈ।
• ਇਹ ਗਰਭਵਤੀ ਔਰਤਾਂ ਲਈ ਬਹੁਤ ਫਾਇਦੇਮੰਦ ਹੈ ਅਤੇ ਊਰਜਾ ਵਧਾਉਂਦਾ ਹੈ।
• ਭਾਰਤ ਦੇ ਕੁਝ ਹਿੱਸਿਆਂ ਵਿੱਚ ਸਬਜ਼ੀਆਂ ਅਤੇ ਸਨੈਕਸ ਬਣਾਉਣ ਲਈ ਕੇਲਿਆਂ ਦੇ ਫੁੱਲਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ।
• ਕੇਲੇ ਦੇ ਪੱਤਿਆਂ ਨੂੰ ਛੱਤਰੀਆਂ, ਕੱਪੜੇ, ਮੈਟ(ਚਟਾਈ) ਅਤੇ ਛੱਤ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ।
• ਊਸ਼ਣ ਕਟੀ-ਬੰਧੀ ਦੇਸ਼ਾਂ ਵਿੱਚ ਕੇਲੇ ਦੇ ਪੱਤਿਆਂ ਨੂੰ ਭੋਜਨ ਲਪੇਟਣ ਲਈ ਵੀ ਵਰਤਿਆ ਜਾਂਦਾ ਹੈ। ਇਸ ਪੌਦੇ ਦੇ ਰੇਸ਼ੇ ਨੂੰ ਰੱਸੀ ਬਣਾਉਣ ਲਈ ਵਰਤਿਆ ਜਾਂਦਾ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ