ਜਾਣੋ ਕੱਟੇ ਹੋਏ ਫ਼ਲਾਂ ਨੂੰ ਭੂਰਾ ਹੋਣ ਤੋਂ ਬਚਾਉਣ ਦੇ ਉਪਾਅ

ਅਕਸਰ ਅਸੀਂ ਦੇਖਦੇ ਹਾਂ ਕਿ ਕੋਈ ਵੀ ਫਲ ਜਿਵੇਂ ਸੇਬ , ਨਾਸ਼ਪਤੀ ਨੂੰ ਕੱਟਣ ਤੋਂ ਥੋੜ੍ਹੀ ਦੇਰ ਬਾਅਦ ਉਹ ਭੂਰਾ ਹੋ ਜਾਂਦਾ ਹੈ ਅਤੇ ਫਲ ਖਾਣ ਦੇ ਸ਼ੌਕੀਨ ਹਮੇਸ਼ਾਂ ਇਸ ਗੱਲ ਤੋਂ ਹੀ ਪਰੇਸ਼ਾਨ ਰਹਿੰਦੇ ਨੇ ਕਿ ਫਲਾਂ ਨੂੰ ਭੂਰਾ ਹੋਣ ਤੋਂ ਕਿਵੇਂ ਬਚਾਇਆ ਜਾਵੇ। ਹੋ ਸਕਦਾ ਹੈ ਕਿ ਤੁਸੀਂ  ਬਹੁਤ ਵਾਰ ਬਹੁਤ ਸਾਰੇ ਫਲ ਕੱਟੇ ਤਾਂ ਹੋਣ ਪਰ ਕਿਸੇ ਕਾਰਨ ਉਹ ਖਾਧੇ ਨਾ ਗਏ ਹੋਣ, ਤਾਂ ਅਜਿਹੇ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਉਹਨਾਂ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਵੇ, ਜਿਸਦੇ ਨਾਲ ਨਾ ਤਾਂ ਉਹਨਾਂ ਦਾ ਰੰਗ ਬਦਲੇ ਅਤੇ ਨਾ ਹੀ ਉਹਨਾਂ ਦੀ ਤਾਜ਼ਗੀ ਖ਼ਰਾਬ ਹੋਵੇ।

ਨਿੰਬੂ ਦਾ ਰਸ : ਨਿੰਬੂ ਦਾ ਰਸ ਫਲ ਨੂੰ ਭੂਰਾ ਹੋਣ ਤੋਂ ਰੋਕਦਾ ਹੈ ਤੇ ਇਸ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖਣ ਵਿੱਚ ਵੀ ਸਹਾਇਤਾ ਕਰਦਾ ਹੈ। ਇੱਕ ਨਿੰਬੂ ਦੇ ਰਸ ਨਾਲ ਤੁਸੀਂ 1.5 ਕਟੋਰਾ ਭਰ ਕੇ ਫਲਾਂ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖ ਸਕਦੇ ਹੋ। ਤੁਸੀ ਇੱਕ ਨਿੰਬੂ ਨੂੰ ਕੱਟੇ ਹੋਏ ਫਲਾਂ ਤੇ ਨਿਚੋੜੋ ਅਤੇ ਹਰ ਇੱਕ ਟੁਕੱੜੇ ਤੇ ਰਸ ਲਗਾਉ। ਫਲ ਤੇ ਨਿੰਬੂ ਦਾ ਰਸ ਲਗਾਉਣ ਤੋਂ ਬਾਅਦ ਫਰਿਜ਼ ‘ਚ ਰੱਖਣਾ ਨਾ ਭੁੱਲੋ।

ਪਲਾਸਟਿਕ ਰੈਪ : ਤੁਸੀ ਫਲਾਂ ਨੂੰ ਕੱਟ ਕੇ ਕਟੋਰੇ ਸਣੇ ਪਲਾਸਟਿਕ ਦੇ ਲਿਫਾਫੇ ਜਾਂ ਫਿਰ ਐਲੂਮੀਨੀਅਮ ਦੀ ਫੋਏਲ ਨਾਲ ਉੱਪਰ ਤੋਂ ਲਪੇਟ ਕੇ ਰੱਖ ਦਿਓ । ਫਿਰ ਇਸ ਵਿੱਚ ਛੋਟੇ- ਛੋਟੇ ਸੁਰਾਖ ਕਰ ਦਿਓ । ਫਲਾਂ ਨੂੰ ਇਸ ਤਰ੍ਹਾਂ ਢੱਕ ਕੇ ਰੱਖਣ ਦਾ ਇੱਕ ਫਾਇਦਾ ਇਹ ਵੀ ਹੈ ਕਿ ਇਸ ਨਾਲ ਫਰਿਜ਼ ਵਿੱਚ ਪਏ ਬਾਕੀ ਸਮਾਨ ਦੀ ਮਹਿਕ ਫਲਾਂ ਵਿੱਚ ਨਹੀਂ ਆਉਂਦੀ ਅਤੇ ਨਾ ਹੀ ਫਲਾਂ ਦੀ ਮਹਿਕ ਬਾਕੀ ਸਮਾਨ ਵਿੱਚ ਜਾਂਦੀ ਹੈ।

ਸਿਟਰਿਕ ਐਸਿਡ : ਇਸ ਦੇ ਪ੍ਰਯੋਗ ਨਾਲ ਤੁਸੀਂ ਫਲਾਂ ਨੂੰ 10-12 ਘੰਟੇ ਤੱਕ ਤਾਜ਼ਾ ਰੱਖ ਸਕਦੇ ਹੋ । ਬਜ਼ਾਰ ਤੋਂ ਤੁਹਾਨੂੰ ਸਿਟਰਿਕ ਐਸਿਡ ਪਾਉਡਰ ਦੇ ਰੂਪ ਵਿੱਚ ਮਿਲ ਜਾਵੇਗਾ। ਇਸ ਨਾਲ ਤੁਹਾਡੇ ਫਲਾਂ ਦੇ ਸਵਾਦ ਵਿੱਚ ਵੀ ਕੋਈ ਤਬਦੀਲੀ ਨਹੀਂ ਆਉਂਦੀ ।

ਠੰਡਾ ਪਾਣੀ : ਜੇ ਤੁਸੀਂ ਕਿਤੇ ਸਫਰ ਤੇ ਜਾ ਰਹੇ ਹੋ ਤਾਂ ਕੱਟੇ ਹੋਏ ਫਲਾਂ ਨੂੰ ਬੰਦ ਡੱਬੇ ਵਿੱਚ ਬਰਫ਼ ਵਾਲੇ ਪਾਣੀ ਵਿੱਚ ਰੱਖੋ। ਇਸ ਨਾਲ ਤੁਸੀਂ ਫਲਾਂ ਨੂੰ 3-4 ਘੰਟਿਆਂ ਲਈ ਤਾਜ਼ਾ ਰੱਖ ਸਕਦੇ ਹੋ ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ