ਇਹ ਤਾਂ ਆਪ ਸਭ ਜਾਣਦੇ ਹੀ ਹੋ ਕਿ ਜਾਮੁਨ ਡਾਇਬਟੀਜ਼ ਦੇ ਮਰੀਜ਼ਾਂ ਅਤੇ ਦੰਦਾਂ ਲਈ ਬਹੁਤ ਫਾਇਦੇਮੰਦ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜਾਮੁਨ ਦੀਆਂ ਗੁਠਲੀਆਂ, ਜੋ ਅਸੀਂ ਬੇਕਾਰ ਸਮਝ ਕੇ ਸੁੱਟ ਦਿੰਦੇ ਹਾਂ ਉਸਦਾ ਪਾਊਡਰ ਸਾਡੀ ਸਿਹਤ ਲਈ ਕਿੰਨਾ ਫਾਇਦੇਮੰਦ ਹੈ?
ਜਾਮੁਨ ਦੀਆਂ ਗੁਠਲੀਆਂ ਦਾ ਪਾਊਡਰ ਬਣਾਉਣ ਦਾ ਤਰੀਕਾ:
1. ਜਾਮੁਨ ਦੀਆਂ ਗੁਠਲੀਆਂ ਨੂੰ ਇਕੱਠਾ ਕਰਕੇ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਧੁੱਪ ਵਿੱਚ ਸੁਕਾਓ।
2. ਸੁਕਾਉਣ ਤੋਂ ਬਾਅਦ ਇਨ੍ਹਾਂ ਦਾ ਛਿੱਲਕਾ ਲਾ ਦਿਓ।
3. ਗੁਠਲੀਆਂ ਦੇ ਛੋਟੇ ਟੁਕੜੇ ਕਰਕੇ ਪੀਹ ਲਓ ਅਤੇ ਫਿਰ ਸ਼ੀਸ਼ੀ ਵਿੱਚ ਪਾ ਲਓ।
ਗੁਠਲੀਆਂ ਤੋਂ ਤਿਆਰ ਪਾਊਡਰ ਦੇ ਫਾਇਦੇ:
ਡਾਇਬਟੀਜ਼ ਲਈ ਫਾਇਦੇਮੰਦ: ਜਿਹਨਾਂ ਲੋਕਾਂ ਨੂੰ ਡਾਇਬਟੀਜ਼ ਹੁੰਦੀ ਹੈ ਉਹਨਾਂ ਲਈ ਇਹ ਰਾਮਬਾਣ ਦਵਾਈ ਹੈ। ਜੇਕਰ ਤੁਸੀਂ ਡਾਇਬਟੀਜ਼ ਦੇ ਮਰੀਜ਼ ਹੋ ਤਾਂ ਰੋਜ਼ ਸਵੇਰੇ ਖਾਲੀ ਪੇਟ ਕੋਸੇ ਪਾਣੀ ਨਾਲ 1 ਚਮਚ ਪਾਊਡਰ ਦਾ ਸੇਵਨ ਕਰੋ। ਇਸ ਨਾਲ ਤੁਹਾਡਾ ਸ਼ੂਗਰ ਲੈਵਲ ਕੰਟਰੋਲ ਵਿੱਚ ਰਹੇਗਾ।
ਦੰਦਾਂ ਲਈ ਵਰਦਾਨ ਹੈ ਜਾਮੁਨ ਦੀਆਂ ਗੁਠਲੀਆਂ: ਜੇਕਰ ਤੁਸੀਂ ਮਸੂੜਿਆਂ ਅਤੇ ਦੰਦਾਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਜਾਮੁਨ ਦੀਆਂ ਗੁਠਲੀਆਂ ਦੇ ਪਾਊਡਰ ਨੂੰ ਮੰਜਨ ਦੇ ਤੌਰ ‘ਤੇ ਵਰਤ ਸਕਦੇ ਹੋ। ਇਸ ਨਾਲ ਤੁਹਾਨੂੰ ਦੰਦਾਂ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲ ਜਾਵੇਗਾ।
ਬੱਚਿਆਂ ਲਈ ਫਾਇਦੇਮੰਦ: ਛੋਟਿਆਂ ਬੱਚਿਆਂ ਵਿੱਚ ਅਕਸਰ ਵੇਖਿਆ ਜਾਂਦਾ ਹੈ ਕਿ ਉਹਨਾਂ ਨੂੰ ਬਿਸਤਰਾ ਗਿੱਲਾ ਕਰਨ ਦੀ ਆਦਤ ਹੁੰਦੀ ਹੈ। ਇਸ ਆਦਤ ਨੂੰ ਛਡਾਉਣ ਲਈ ਤੁਸੀਂ ਆਪਣੇ ਬੱਚੇ ਨੂੰ ਦਿਨ ਵਿੱਚ ਦੋ ਵਾਰੀ ਜਾਮੁਨ ਦੀਆਂ ਗੁਠਲੀਆਂ ਦਾ ਪਾਊਡਰ ਅੱਧਾ ਚਮਚ ਪਾਣੀ ਨਾਲ ਦਿਓ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ