ਜੈਤੂਨ ਦਾ ਤੇਲ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਇਸ ਵਿੱਚ ਜਿਆਦਾ ਮਾਤਰਾ ਵਿੱਚ ਮੋਨੋ ਸੈਚੂਰੇਟਡ ਫੈਟ, ਆਇਰਨ, ਵਿਟਾਮਿਨ ਈ, ਐਂਟੀ ਔਕਸੀਡੈਂਟ ਅਤੇ ਹੋਰ ਵੀ ਬਹੁਤ ਲਾਭਦਾਇਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਜੈਤੂਨ ਦੇ ਤੇਲ ਦਾ ਪ੍ਰਯੋਗ ਅਸੀਂ ਭੋਜਨ ਵਿੱਚ ਵੀ ਕਰਦੇ ਹਾਂ ਤੇ ਕੁੱਝ ਲੋਕ ਜੈਤੂਨ ਦੇ ਤੇਲ ਦੀ ਵਰਤੋਂ ਦਵਾਈ ਦੇ ਲਈ ਵੀ ਕਰਦੇ ਹਨ । ਇਸ ਦੀ ਵਰਤੋਂ ਅਲੱਗ-ਅਲੱਗ ਘਰੇਲੂ ਨੁਸਖੇ , ਬਿਊਟੀ ਟਿਪਸ, ਹੈਲਥ ਟਿਪਸ ਆਦਿ ਤਰ੍ਹਾਂ ਕੀਤਾ ਜਾਂਦਾ ਹੈ । ਅੱਜ ਅਸੀਂ ਜੈਤੂਨ ਦੇ ਤੇਲ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਗੱਲ ਕਰਾਂਗੇ , ਜਿਸ ਨਾਲ ਤੁਸੀਂ ਵੀ ਇਸ ਜਾਣਕਾਰੀ ਦਾ ਲਾਭ ਉਠਾ ਕੇ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਸ਼ੇਅਰ ਕਰ ਸਕੋ।
ਜੈਤੂਨ ਦੇ ਤੇਲ ਦੇ ਫਾਇਦੇ
• ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਸਾਡੇ ਸਰੀਰ ਦੀ ਚਮੜੀ ਰੁੱਖੀ ਹੋਣ ਲੱਗਦੀ ਹੈ, ਰੁੱਖੀ ਚਮੜੀ ਤੋਂ ਬਚਣ ਲਈ ਸਭ ਤੋਂ ਅਸਾਨ ਤਰੀਕਾ ਹੈ ਕਿ ਸਰਦੀਆਂ ਦੇ ਦਿਨਾਂ ਵਿੱਚ ਕੋਸੇ ਪਾਣੀ ਨਾਲ ਨਹਾਉਣ ਤੋਂ ਬਾਅਦ ਜੈਤੂਨ ਦਾ ਤੇਲ ਆਪਣੇ ਪੂਰੇ ਸ਼ਰੀਰ ਤੇ ਲਗਾਓ, ਜਿਸ ਨਾਲ ਦਿਨ ਭਰ ਤੁਹਾਡੀ ਸਕਿਨ ਮੁਲਾਇਮ ਬਣੀ ਰਹੇਗੀ ।
• ਜੇਕਰ ਤੁਹਾਡੇ ਵਾਲ ਰੁੱਖੇ ਅਤੇ ਬੇਜ਼ਾਨ ਹਨ ਤਾਂ ਆਪਣੇ ਵਾਲਾਂ ਨੂੰ ਧੋਣ ਤੋਂ ਕਰੀਬ 1-2 ਘੰਟਾ ਪਹਿਲਾਂ ਜੈਤੂਨ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਤੁਹਾਡੇ ਵਾਲ ਮੁਲਾਇਮ, ਸਿਲਕੀ ਅਤੇ ਸੰਘਣੇ ਹੋ ਜਾਣਗੇ।
• ਕਾਲੇ ਧੱਬਿਆਂ ਦੀ ਸਮੱਸਿਆਂ ਨੂੰ ਦੂਰ ਕਰਨ ਲਈ ਤੁਸੀਂ ਰੋਜ਼ਾਨਾ ਰਾਤ ਨੂੰ ਸੋਂਦੇ ਸਮੇਂ ਅੱਖਾਂ ਦੀ ਹਲਕੇ ਹੱਥਾਂ ਨਾਲ ਮਾਲਿਸ਼ ਕਰਨ ਨਾਲ ਕਾਲੇ ਧੱਬੇ ਠੀਕ ਹੋ ਜਾਂਦੇ ਹਨ।
• ਮਾਂ ਬਣਨ ਤੋਂ ਬਾਅਦ ਔਰਤਾਂ ਦੇ ਪੇਟ ਅਤੇ ਲੱਕ ਤੇ ਨਿਸ਼ਾਨ ਆ ਜਾਂਦੇ ਹਨ, ਜੈਤੂਨ ਦਾ ਤੇਲ ਇਸ ਸਮੱਸਿਆਂ ਤੋਂ ਵੀ ਛੁਟਕਾਰਾ ਦਵਾਉਂਦਾ ਹੈ ।
• ਜੈਤੂਨ ਦਾ ਤੇਲ ਸ਼ੂਗਰ ਦੇ ਮਰੀਜ਼ਾਂ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਂਕਿ ਜੈਤੂਨ ਦੇ ਤੇਲ ਵਿੱਚ ਸ਼ੂਗਰ ਨੂੰ ਕੰਟਰੋਲ ਕਰਨ ਵਾਲੇ ਤੱਤ ਜਿਆਦਾ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਲਈ ਤੁਹਾਨੂੰ ਸਵੇਰੇ, ਸ਼ਾਮ ਜੈਤੂਨ ਦੇ ਤੇਲ ਦੀ ਹਲਕੇ ਹੱਥਾਂ ਨਾਲ ਮਾਲਿਸ਼ ਕਰਨ ਨਾਲ 20-25 ਦਿਨਾਂ ਵਿੱਚ ਅਸਰ ਦਿਸਣਾ ਸ਼ੁਰੂ ਹੋ ਜਾਵੇਗਾ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ