ਪੂਸਾ ਕੰਪੋਸਟ – 60 ਦਿਨਾਂ ਵਿੱਚ ਉੱਚ ਜੈਵਿਕ ਖਾਦ ਬਣਾਉਣ ਦੇ 4 ਸਟੈੱਪ

ਕੰਪੋਸਟ ਕਾਰਬਨਿਕ ਪਦਾਰਥ ਹੁੰਦਾ ਹੈ, ਜੋ ਖੇਤੀਬਾੜੀ ਦੀ ਰਹਿੰਦ-ਖੂੰਹਦ ਦੇ ਗਲਣ-ਸੜਨ ਤੋਂ ਬਾਅਦ ਤਿਆਰ ਹੁੰਦਾ ਹੈ। ਇਹ ਮਿੱਟੀ ਦੇ ਉਪਜਾਊ-ਪਨ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਕਿਸੇ ਵੀ ਫਸਲ ਦੀ ਰਹਿੰਦ-ਖੂੰਹਦ ਜਿਵੇਂ ਕਿ ਪੱਤੇ, ਘਾਹ, ਪਸ਼ੂਆਂ ਦਾ ਮਲ-ਮੂਤਰ, ਚਾਰੇ ਦੀ ਰਹਿੰਦ-ਖੂੰਹਦ, ਫਲਾਂ ਅਤੇ ਸਬਜ਼ੀਆਂ ਦੇ ਛਿਲਕੇ, ਲਾੱਨ ਅਤੇ ਬਗੀਚੇ ਦੀ ਕਾਂਟ-ਛਾਂਟ ਦੀ ਰਹਿੰਦ-ਖੂੰਹਦ ਆਦਿ ਚੀਜ਼ਾਂ ਕੰਪੋਸਟ ਲਈ ਉਪਯੋਗੀ ਹੁੰਦੀਆਂ ਹਨ। ਨਾ ਸੜਨ ਵਾਲਾ ਪਦਾਰਥ ਜਿਵੇਂ ਕਿ ਪਲਾਸਟਿਕ, ਰਬੜ, ਧਾਤੂ, ਪਾਲੀਥਿਨ ਆਦਿ ਇਸ ਵਿੱਚ ਨਹੀਂ ਪਾਉਣੇ ਚਾਹੀਦੇ ਹਨ।

ਛੋਟੇ ਪੱਧਰ ‘ਤੇ ਕੰਪੋਸਟ ਬਣਾਉਣ ਲਈ ਤੁਹਾਨੂੰ ਫਾਹੁੜਾ, ਤਸਲਾ(ਬੱਠਲ), ਟੋਕਰੀ, ਰੈਕ ਆਦਿ ਦੀ ਲੋੜ ਹੁੰਦੀ ਹੈ ਅਤੇ ਵੱਡੇ ਪੱਧਰ ‘ਤੇ ਲੇਬਰ ਅਤੇ ਸਮੇਂ ਦੀ ਬੱਚਤ ਲਈ ਟ੍ਰੈਕਟਰ ਨਾਲ ਚੱਲਣ ਵਾਲੀਆਂ ਮਸ਼ੀਨਾਂ ਸਹੀ ਰਹਿੰਦੀਆਂ ਹਨ। ਇਨ੍ਹਾਂ ਮਸ਼ੀਨਾਂ ਵਿੱਚ ਪਲਟਾਈ ਅਤੇ ਸਾਰੇ ਪਦਾਰਥਾਂ ਨੂੰ ਸੁਚਾਰੂ ਢੰਗ ਨਾਲ ਮਿਲਾਉਣ ਲਈ ਟਰਨਰ-ਕਮ-ਮਿਕਸਰ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਢੇਰ ਲਗਾਉਣ ਅਤੇ ਕੱਚੇ ਜਾਂ ਤਿਆਰ ਪਦਾਰਥਾਂ ਨੂੰ ਨਵੇਂ ਸਥਾਨ ‘ਤੇ ਰੱਖਣ ਲਈ ਟਰੱਕ ਆਦਿ ਵਿੱਚ ਭਰਨ ਲਈ ਲੋਡਰ, ਕੰਪੋਸਟਿੰਗ ਲਈ ਵੱਡੇ ਆਕਾਰ ਦੀਆਂ ਟਹਿਣੀਆਂ ਆਦਿ ਨੂੰ ਛੋਟਾ ਕਰਨ ਲਈ ਕਟਰ ਦੀ ਲੋੜ ਹੁੰਦੀ ਹੈ ਅਤੇ ਤਿਆਰ ਖਾਦ ਨੂੰ ਛਾਣਨ ਲਈ ਛਣਾਈ ਮਸ਼ੀਨਾਂ ਦੀ ਲੋੜ ਹੁੰਦੀ ਹੈ।

ਕੰਪੋਸਟ ਬਣਾਉਣ ਵਿੱਚ ਆਉਣ ਵਾਲੀਆਂ ਮੁੱਖ ਸਮੱਸਿਆਵਾਂ

• ਖੇਤੀ ਦੀ ਰਹਿੰਦ-ਖੂੰਹਦ ਵਿੱਚ ਕਾਰਬਨ ਨਾਈਟ੍ਰੋਜਨ ਦਾ ਉੱਚ-ਅਨੁਪਾਤ ਹੋਣ ਨਾਲ ਉਨ੍ਹਾਂ ਦਾ ਵਿਘਟਨ ਹੌਲੀ ਨਾਲ ਹੋਣਾ।
• ਪੌਦਿਆਂ ਦੀ ਰਹਿੰਦ-ਖੂੰਹਦ ਵਿੱਚ ਫਾਸਫੋਰਸ ਦੀ ਘੱਟ ਮਾਤਰਾ ਹੋਣ ਕਾਰਨ ਘਟੀਆ ਕੁਆਲਿਟੀ ਦੀ ਖਾਦ ਕੰਪੋਸਟ ਤਿਆਰ ਹੁੰਦੀ ਹੈ।
• ਚੰਗੀ ਕੁਆਲਿਟੀ ਦੀ ਖਾਦ ਤਿਆਰ ਕਰਨ ਵਿੱਚ ਜ਼ਿਆਦਾ ਸਮਾਂ(120-150 ਦਿਨ) ਲੱਗਦਾ ਹੈ।
• ਕੁਦਰਤੀ ਖਾਦ ਵਿੱਚ ਅਕਸਰ ਪੌਦਿਆਂ ਦੇ ਰੋਗੀ ਅਤੇ ਘਾਹ ਦੇ ਬੀਜ ਪਾਏ ਜਾਣਾ ਇੱਕ ਵੱਡੀ ਸਮੱਸਿਆ ਹੈ।
• ਅਪੂਰਨ ਵਿਘਟਨ ਕਾਰਨ ਖਾਦ ਵਿੱਚ ਪੌਦਿਆਂ ਵਿੱਚ ਜ਼ਹਿਰ ਪੈਦਾ ਹੋ ਜਾਂਦੀ ਹੈ, ਜਿਸ ਨਾਲ ਪੌਦਿਆਂ ਦਾ ਪੁੰਗਰਾਅ ਪ੍ਰਭਾਵਿਤ ਹੁੰਦਾ ਹੈ ਅਤੇ ਪੌਦੇ ਮਰ ਜਾਂਦੇ ਹਨ।

ਕੰਪੋਸਟ ਬਣਾਉਣ ਦੀ ਵਿਧੀ

• ਸਭ ਤੋਂ ਪਹਿਲਾਂ ਫ਼ਸਲ ਦੀ ਰਹਿੰਦ-ਖੂੰਹਦ ਦਾ ਲੰਬਾ ਢੇਰ ਬਣਾਇਆ ਜਾਂਦਾ ਹੈ। ਇਸ ਤਰ੍ਹਾਂ ਦੇ ਢੇਰ ਨੂੰ ਵਿੰਡਰੋਜ਼ ਕਿਹਾ ਜਾਂਦਾ ਹੈ। ਇਸਦੀ ਉੱਚਾਈ 2.0 ਤੋਂ 2.5 ਮੀਟਰ ਚੌੜਾਈ ਅਤੇ ਲੰਬਾਈ ਉਪਲੱਬਧ ਜਗ੍ਹਾ ਅਨੁਸਾਰ 10-100 ਮੀਟਰ ਜਾਂ ਉਸ ਤੋਂ ਵੱਧ ਰੱਖੀ ਜਾ ਸਕਦੀ ਹੈ। ਇਸ ਸਮੱਗਰੀ ਵਿੱਚ 80% ਫ਼ਸਲ ਦੀ ਰਹਿੰਦ-ਖੂੰਹਦ ਅਤੇ 20% ਗਾਂ/ਮੱਝ ਦਾ ਗੋਬਰ ਹੁੰਦਾ ਹੈ।
• ਮਾਈਕ੍ਰੋਸਕੋਪਿਕ ਕਲਚਰ ਪਾਊਡਰ ਦੀ ਸਪਰੇਅ ਕਰਨੀ ਚਾਹੀਦੀ ਹੈ।
• ਕਲਚਰ ਪਾਉਣ ਤੋਂ ਤੁਰੰਤ ਬਾਅਦ ਪਹਿਲੀ ਪਲਟਾਈ ਕਰੋ, ਦੂਜੀ ਪਲਟਾਈ 10 ਦਿਨ ਬਾਅਦ, ਤੀਜੀ 25 ਦਿਨ ਬਾਅਦ, ਚੌਥੀ 40 ਦਿਨ ਬਾਅਦ ਅਤੇ ਪੰਜਵੀਂ 55-60 ਦਿਨ ਬਾਅਦ ਕੀਤੀ ਜਾਣੀ ਚਾਹੀਦੀ ਹੈ।
• ਵਿਭਿੰਨ ਪਲਟਾਈਆਂ ਵਿੱਚ ਸਮੇਂ-ਸਮੇਂ ‘ਤੇ ਵਿੰਡਰੋਜ਼ ‘ਤੇ ਨਮੀ ਬਣਾਈ ਰੱਖਣ ਲਈ ਪਾਣੀ ਦੀ ਸਪਰੇਅ ਕਰਨੀ ਚਾਹੀਦੀ ਹੈ ਅਤੇ ਇਹ ਵਿੰਡਰੋਜ਼ ਦਾ ਸਹੀ ਆਕਾਰ ਬਣਾਉਣ ਵਿੱਚ ਮਦਦ ਕਰਦਾ ਹੈ।
• 60-70 ਦਿਨਾਂ ਬਾਅਦ ਖਾਦ ਖੇਤਾਂ ਵਿੱਚ ਪਾਉਣ ਲਈ ਤਿਆਰ ਹੋ ਜਾਂਦੀ ਹੈ।
ਇਸ ਤਰ੍ਹਾਂ ਇਸ ਖਾਦ ਵਿੱਚ ਵਧੇਰੇ ਮਾਤਰਾ ਵਿੱਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਹੋਰ ਮਾਈਕ੍ਰੋਸਕੋਪਿਕ ਤੱਤ ਹੁੰਦੇ ਹਨ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ