ਮਸ਼ੀਨਰੀ

ਬਾਗਬਾਨੀ ਲਈ ਢੁਕਵੀਂ ਮਸ਼ੀਨਰੀ ਦੀ ਚੋਣ ਕਰੋ

ਬਾਗਬਾਨੀ ਦੇ ਕਾਮ ਸੁਧਾਰ ਲਿਆਉਣ ਅਤੇ ਸਖ਼ਤ ਮਹਿਨਤ ਘਟਾਉਣ ਲਈ ਬਾਗਾਂ ਦੇ ਮਸ਼ੀਨੀਕਰਨ ਤੇ ਜ਼ੋਰ ਦਿੱਤੋ ਜਾ ਰਿਹਾ ਹੈ | ਬਾਗਾਂ ਦੇ ਮਸ਼ੀਨੀਕਰਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਲੋਂ ਵਿਕਸਿਤ ਅਤੇ ਪ੍ਰਚੱਲਿਤ ਕੀਤੀਆਂ ਜਾ ਰਹੀਆਂ ਮਸ਼ੀਨਾਂ ਬਾਰੇ ਜਾਣਕਾਰੀ ਹੇਠਾਂ ਦਿੱਤੀ ਹੈ:

1) ਸਬ ਸੋਆਇਲਰ : ਇਸ ਦੇ ਲਈ 45 ਹਾਰਸ ਪਾਵਰ ਤੋਂ ਵੱਧ ਦਾ ਟਰੈਕਟਰ ਦੀ ਲੋੜ ਹੁੰਦੀ ਹੈ, ਇਹ ਜ਼ਮੀਨ ਦੇ ਹੇਠਾਂ ਬਣੀ ਸਖਤ ਤਹਿ ਨੂੰ ਤੋੜ ਦਾ ਹੈ| ਇਹ 40 ਸੈਂਟੀਮੀਟਰ ਤੋਂ ਵੱਧ ਡੂੰਘਾਈ ਤਕ ਜਾਂਦਾ ਹੈ | ਇਸ ਤਰਾਹ ਕਰਨ ਨਾਲ ਫਲਾਂ ਅਤੇ ਸਬਜ਼ੀਆਂ ਵਿਚ ਬਾਰਸ਼ ਦੇ ਵਾਧੂ ਪਾਣੀ ਦੀ ਜ਼ਮੀਨ ਹੇਠਾਂ ਵਧੀਆ ਨਿਕਾਸੀ ਹੋਵੇਗੀ |

2) ਟਰੈਕਟਰ ਚਾਲਤ ਪੋਸਟ ਹੋਲ ਡਿੱਗਰ : ਇਹ ਮਸ਼ੀਨ ਬਾਦਬਾਣੀ ਲਈ ਟੋਏ ਪੁੱਟਣ ਦਾ ਕਾਮ ਕਰਦੀ ਹੈ | ਟੋਏ ਦਾ ਘੇਰਾ 15 ਤੋਂ 75 ਸੈਂਟੀਮੀਟਰ ਅਤੇ ਡੂੰਘਾਈ 90 ਸੈਂਟੀਮੀਟਰ ਤਕ ਹੋ ਸਕਦੀ ਹੈ | ਇਹ ਮਸ਼ੀਨ ਟ੍ਰੈਕਟਰ ਦੀ PTO ਦਵਾਰਾ ਇਕ ਗੀਅਰ ਬੌਰਸ ਨਾਲ ਚਲਦੀ ਹੈ ਅਤੇ ਟਰੈਕਟਰ ਦੀਆਂ ਲਿੰਕਾਂ ਉੱਤੇ ਇਸਨੂੰ ਫਿੱਟ ਕੀਤਾ ਜਾਂਦਾ ਹੈ | ਆਮ ਹਾਲਤਾਂ ਵਿਚ ਇਹ ਮਸ਼ੀਨ ਇਕ ਘੰਟੇ ਵਿਚ 90 ਸੈਂਟੀਮੈਂਟਰ ਡੂੰਘਾਈ ਦੇ 60 -70 ਟੋਏ ਪੁੱਟਦੀ ਹੈ |

3) ਔਫਸੈੱਟ ਰੋਟਾਵੇਟਰ ( ਇਕ ਪਾਸੇ ਬਾਹਰ ਨੂੰ ) : ਇਸ ਰੋਟਾਵੇਟਰ ਦੀ ਵਿਸ਼ੇਸ਼ਤਾ ਇਹ ਹੈ ਕਿ ਟਰੈਕਟਰ ਦੇ ਪਿੱਛੇ ਵਹਾਈ ਦਾ ਕਾਮ ਕਰਨ ਦੇ ਨਾਲ ਨਾਲ ਦਰੱਖਤਾਂ ਦੀਆਂ ਕਤਾਰਾਂ ਵਿਚਕਾਰ ਵਾਲੀ ਥਾਂ ਤੇ ਵੀ ਇਸ ਨਾਲ ਵਹਾਈ ਦਾ ਕਾਮ ਇੱਕੋ ਸਮੇਂ ਤੇ ਕੀਤਾ ਜਾ ਸਕਦਾ ਹੈ | ਇਸ ਰੋਟਾਵੇਟਰ ਤੇ ਹਈਡ੍ਰੋਲਿਕ ਸਾਈਡ ਸ਼ਿਫਟ ਸਿਸਟਮ ਅਤੇ ਸੈਂਸਰ ਲੱਗਿਆ ਹੈ | ਇਹ ਸੈਂਸਰ ਦਰੱਖਤ/ ਬੂੱਟੇ ਦੇ ਤਿੰਨੇ ਨਾਲ ਜਦੋ ਲੱਗਦਾ ਹੈ ਤਾਂ ਹਈਡ੍ਰੋਲਿਕ ਸਿਸਟਮ ਰੋਟਾਵੇਟਰ ਨੂੰ ਟਰੈਕਟਰ ਦੇ ਪਿੱਛੇ ਲਿਆਉਂਦਾ ਹੈ ਅਤੇ ਦਰੱਖਤ/ ਬੂੱਟੇ ਲ਼ੰਘ ਜਾਣ ਤੋਂ ਬਾਅਦ ਫਿਰ ਆਪਣੇ ਆਪ ਰੋਟਾਵੇਟਰ ਦਰੱਖਤ/ ਬੂੱਟੇ ਦੀ ਕਤਾਰ ਵਿੱਚ ਵਹਾਈ ਦਾ ਕੰਮ ਸ਼ੁਰੂ ਕਰ ਦਿੰਦਾ ਹੈ | ਇਸ ਰੋਟਾਵੇਟਰ ਦੀ ਚੌੜਾਈ 178 ਸੈਂਟੀਮੀਟਰ ਹੈ ਅਤੇ ਇਹ 54 ਸੈਂਟੀਮੀਟਰ ਤੱਕ ਔਫਸੈੱਟ ( ਕਤਾਰਾਂ ਵਿਚ ) ਕੀਤਾ ਜਾ ਸਕਦਾ ਹੈ |

4) ਬੈਡ ਬਣਾਉਣ ਅਤੇ ਪਲਾਸਟਿਕ ਮਲਚ ਵਿਛਾਉਣ ਵਾਲੀ ਮਸ਼ੀਨ : ਇਹ ਮਸ਼ੀਨ ਸਬਜ਼ੀਆਂ ਦੀ ਬਿਜਾਈ ਲਈ ਬੈਡ ਬਣਾਉਣ, ਡਰਿਪ ਪਾਇਪ ਪਾਉਣ, ਮਲਚ ਦੇ ਤੌਰ ਤੇ ਪਲਾਸਟਿਕ ਸ਼ੀਟ ਵਿਛਾਉਣ ਅਤੇ ਪਲਾਸਟਿਕ ਸ਼ੀਟ ਵਿਚ ਲੋੜ ਅਨੁਸਾਰ ਵਿਥ ਤੇ ਸੁਰਾਖ ਕੱਢਣ ਦੇ ਚਾਰ ਕਾਮ ਇਕੋ ਵਾਰ ਕਰਦੀ ਹੈ | ਇਸ ਮਸ਼ੀਨ ਨੂੰ ਚਲਾਉਣ ਲਈ 45 ਤੋਂ ੫੦ ਹਾਰਸ ਪਾਵਰ ਵਾਲੇ ਟਰੈਕਟਰ ਦੀ ਲੋੜ ਪੈਂਦੀ ਹੈ ਅਤੇ ਇਸ ਦੀ ਸਮਰੱਥਾ .60 ਏਕੜ ਪ੍ਰਤੀ ਘੰਟਾ ਹੈ | ਇਸ ਮਸ਼ੀਨ ਦੀ ਵਰਤੋਂ ਨਾਲ ਹੱਥ ਦੇ ਕੰਮ ਦੇ ਮੁਕਾਬਲੇ 92 % ਲੇਬਰ ਦੀ ਬੱਚਤ ਹੁੰਦੀ ਹੈ |

5) ਉਪਸਤਹਿ ਤੇ ਡਰਿਪ ਪੀਪੇ ਵਿਛਾਉਣ ਦੀ ਮਸ਼ੀਨ : ਇਹ ਮਸ਼ੀਨ ਨਾਲ ਜ਼ਮੀਨ ਹੇਠਾਂ ਡਰਿਪ ਪਾਈਪ ਨੂੰ 15 ਤੋਂ 30 ਸੈਂਟੀਮੀਟਰ ਤੇ ਵਿਛਾਉਣ ਦੇ ਕੰਮ ਆਉਂਦੀ ਹੈ | ਇਸ ਮਸ਼ੀਨ ਲਈ 45 ਹਾਰਸ ਪਾਵਰ ਦਾ ਟਰੈਕਟਰ ਚਾਹੀਦਾ ਹੈ ਅਤੇ ਇਸ ਮਸ਼ੀਨ ਦੀ ਸਮਰੱਥਾ ਲਗਭਗ .2 ਤੋਂ .28 ਏਕੜ ਪ੍ਰਤੀ ਘੰਟਾ ਹੈ |

6) ਰੋਟਰੀ ਪਾਵਰ ਵੀਡਰ : ਇਹ ਮਸ਼ੀਨ ਆਪਣੇ ਆਪ ਚਲਣ ਵਾਲੀ ਹੈ ਅਤੇ ਇਸ ਵਿੱਚ ਪੰਜ ਹਾਰਸ ਪਾਵਰ ਵਾਲਾ ਇੰਜਣ ਲੱਗਿਆ ਹੈ ਜਿਸ ਨਾਲ ਇਹ ਚਲਦਾ ਹੈ | ਇਹ ਮਸ਼ੀਨ ਬਾਗਾਂ ਵਿੱਚ ਅਤੇ ਜ਼ਿਆਦਾ ਦੂਰੀ ਵਾਲਿਆਂ ਫ਼ਸਲਾਂ ਵਿੱਚ ਗੋਡੀ ਕਰਨ ਲਈ ਵਰਤੀ ਜਾਂਦੀ ਹੈ | ਇਸ ਮਸ਼ੀਨ ਨੂੰ 1 .5 ਤੋਂ 2 ਕਿਲੋਮੀਟਰ ਪ੍ਰਤੀ ਘੰਟਾ ਰਫਤਾਰ ਤੇ ਚਲਾਯਾ ਜਾਂਦਾ ਹੈ | ਇਹ 62 .2 ਸੈਂਟੀਮੀਟਰ ਦੀ ਗੋਡੀ ਖੁਲੀਆਂ ਕਤਾਰਾਂ ਵਾਲਿਆਂ ਫ਼ਸਲਾਂ ਵਿੱਚ ਕਰਦੀ ਹੈ | ਇਹ 4 ਤੋਂ 7 ਸੈਂਟੀਮੀਟਰ ਦੀ ਡੂੰਘਾਈ ਤੱਕ ਚਲਦੀ ਹੈ | ਇਹ ਨਦੀਨ ਬੂਟਿਆਂ ਨੂੰ 86 % ਤਕ ਖਤਮ ਕਰ ਦਿੰਦਾ ਹੈ | ਇਸ ਮਸ਼ੀਨ ਦੀ ਸਮਰੱਥਾ 1 .5 ਤੋਂ 2 .5 ਏਕੜ ਪ੍ਰਤੀ ਦਿਨ ਹੈ |

7) ਬਾਗਾਂ ਲਈ ਸਪਰੇਅਰ : ਜ਼ਿਆਦਾਤਰ ਕਿਸਾਨ ਬਾਗਾਂ ਵਿੱਚ ਪੈਰ ਨਾਲ ਚੱਲਣ ਵਾਲੇ ਸਪਰੇਅਰ ਅਤੇ ਪਾਵਰ ਸਪਰੇਅਰ ਵਰਤਦੇ ਹਨ | ਵਡੇ ਬਾਗਾਂ ਲਈ ਕਿਸਾਨ ਵੀਰ ਬਾਗ਼ਾਂ ਵਾਲੇ ਸਪਰੇਅਰ ਦੀ ਵਰਤੋਂ ਕਰ ਰਹੇ ਹਨ | ਇਸ ਸਪਰੇਅਰ ਨਾਲ ਸਮੇਂ, ਲੇਬਰ ਦੀ ਬੱਚਤ ਤੋਂ ਇਲਾਵਾ ਸਮੇਂ ਸਿਰ ਸਪਰੇ ਹੋ ਜਾਂਦੀ ਹੈ | ਇਸ ਸਪਰੇਅਰ ਵਿੱਚ ਇਕ ਬਲੌਅਰ ਹੈ ਅਤੇ ਉਸ ਦੇ ਆਲੇ ਦੁਆਲੇ ਨੋਜ਼ਲ ਹੁੰਦੀਆਂ ਹਨ | ਇਹ ਬੂਟਿਆਂ ਦੀਆਂ ਲਾਈਨਾਂ ਵਿਚਕਾਰ ਹਵਾ ਦੇ ਪ੍ਰੈਸ਼ਰ ਨਾਲ ਕੀਟਨਾਸ਼ਕ ਦਵਾਈ ਦੇ ਸਪਰੇ ਨੂੰ ਦੋਨਾਂ ਪਾਸੇ ਖਿਲਾਰਦੀ ਹੈ | ਇਸ ਵਿੱਚ 1000 ਲਿਟਰ ਦੀ ਟੈਂਕ ਲੱਗਿਆ ਹੁੰਦਾ ਹੈ | ਇਸ ਸਪਰੇਅਰ ਦੀ ਸਮਰਥਾ ਲਗਭਗ 2 ਤੋਂ ੨.5 ਏਕੜ ਪ੍ਰਤੀ ਘੰਟਾ ਹੈ ਅਤੇ ਕਿਸਾਨ ਵੀਰ ਇਸ ਸਪਰੇਅਰ ਨੂੰ ਕਿਰਾਏ ਤੇ ਵੀ ਚਲਾ ਸਕਦੇ ਹਨ |

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ