ਮਟਰ ਇੱਕ ਸਬਜ਼ੀਆਂ ਵਾਲੀ ਫ਼ਸਲ ਹੈ। ਇਸ ਵਿੱਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਪਾਈਆਂ ਜਾਂਦੀਆਂ ਹਨ, ਜਿਵੇਂ ਕਿ:
1. ਧੱਬਾ ਰੋਗ: ਇਸ ਦੇ ਹਮਲੇ ਨਾਲ ਤਣਿਆਂ, ਪੱਤਿਆਂ, ਸ਼ਾਖਾਂ ਅਤੇ ਫਲੀਆਂ ‘ਤੇ ਵੱਡੇ ਆਕਾਰ ਦੇ ਸਫ਼ੇਦ ਧੱਬੇ ਪੈ ਜਾਂਦੇ ਹਨ।
2. ਕੁੰਗੀ: ਇਸ ਨਾਲ ਦਸੰਬਰ-ਜਨਵਰੀ ਸਮੇਂ ਪੱਤਿਆਂ ਦੇ ਹੇਠਲੇ ਪਾਸੇ ਪੀਲੇ, ਲਾਲ-ਭੂਰੇ, ਲੰਬੂਤਰੇ ਆਕਾਰ ਦੇ ਧੱਬੇ ਪੈ ਜਾਂਦੇ ਹਨ। ਪਿਛੇਤੀ ਫ਼ਸਲ ਵਿੱਚ ਇਹ ਬਿਮਾਰੀ ਹੋਰ ਵੀ ਖਤਰਨਾਕ ਸਿੱਧ ਹੁੰਦੀ ਹੈ।
ਰੋਕਥਾਮ: ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਇੰਡੋਫਿਲ M-45 @ 400 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ